ਗੀਤਕਾਰ ਅਤੇ ਗਾਇਕ ਰਾਜ ਕਾਕੜਾ ਦੀ ਪਲੇਠੀ ਕਿਤਾਬ ਦਾ ਹੋਇਆ ਲੋਕ-ਅਰਪਣ

by | May 20, 2026 | daily, entertainment | 0 comments

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਪ੍ਰੈਸ ਕਲੱਬ ਵਿੱਚ ਰਚਾਇਆ ਭਰਵਾਂ ਸਮਾਗਮ
——-
ਚੰਡੀਗੜ੍ਹ (20.05.2026)
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪ੍ਰੈਸ ਕਲੱਬ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਪ੍ਰਸਿੱਧ ਪੰਜਾਬੀ ਗੀਤਕਾਰ, ਗਾਇਕ ਲੇਖਕ ਅਤੇ ਅਦਾਕਾਰ ਰਾਜ ਕਾਕੜਾ ਦੀ ਪਹਿਲੀ ਪੁਸਤਕ ‘ਪੈਂਡਾ: ਇਸ਼ਕ-ਏ-ਮਜਾਜ਼ੀ ਤੋਂ ਇਸ਼ਕ-ਏ-ਹਕੀਕੀ ਦਾ’ ਲੋਕ-ਅਰਪਣ ਕੀਤੀ ਗਈ I ਰਾਜ ਕਾਕੜਾ ਪੰਜਾਬ ਦੇ ਸਮਾਜਿਕ, ਰਾਜਨੀਤਿਕ ਅਤੇ ਸਭਿਆਚਾਰਕ ਮੁੱਦਿਆਂ ‘ਤੇ ਆਪਣੀ ਸੂਝਵਾਨ ਲੇਖਣੀ ਲਈ ਵਿਸ਼ੇਸ਼ ਤੌਰ ਤੇ ਜਾਣੇ ਜਾਂਦੇ ਹਨ I ਅਮਰਿੰਦਰ ਗਿੱਲ, ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਬਾਈ ਹਰਦੀਪ, ਨਛੱਤਰ ਗਿੱਲ, ਸੁਖਵਿੰਦਰ ਸਿੰਘ, ਕੈਲਾਸ਼ ਖੇਰ, ਸੁਰਜੀਤ ਖ਼ਾਨ,ਰਾਹਤ ਫ਼ਤਹਿ ਅਲੀ ਖ਼ਾਨ, ਸੁਖਜਿੰਦਰ ਸ਼ਿੰਦਾ, ਸਰਦੂਲ ਸਿਕੰਦਰ, ਰਾਜ ਬਰਾੜ, ਰਣਜੀਤ ਬਾਵਾ, ਮਾਸਟਰ ਸਲੀਮ, ਕਮਲ ਖ਼ਾਨ, ਪੰਮੀ ਬਾਈ, ਸਤਵਿੰਦਰ ਬਿੱਟੀ, ਪਰਮਿੰਦਰ ਸੰਧੂ, ਮਿਸ ਪੂਜਾ ਅਤੇ ਹੋਰ ਬਹੁਤ ਸਾਰੇ ਨਾਮਵਰ ਗਾਇਕਾਂ ਨੇ ਰਾਜ ਕਾਕੜਾ ਦੇ ਲਿਖੇ ਗੀਤ ਗਾਏ ਜੋ ਬਹੁਤ ਮਕਬੂਲ ਹੋਏ I ਇਸ ਤੋਂ ਇਲਾਵਾ ਉਹਨਾਂ ਨੇ ਪੰਜ ਪੰਜਾਬੀ ਫ਼ਿਲਮਾਂ ਵਿੱਚ ਬਤੌਰ ਅਦਾਕਾਰ ਵੀ ਕੰਮ ਕੀਤਾ ਹੈ I
ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਰਾਜ ਕਾਕੜਾ ਦੀ ਸ਼ਾਇਰੀ ਸਮਾਜਿਕ ਚੇਤਨਾ ਨੂੰ ਕਾਵਿਕ ਅੰਦਾਜ਼ ਨਾਲ਼ ਕਹਿਣ ਦੇ ਸਮਰੱਥ ਹੈ I ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਰਾਜ ਕਾਕੜਾ ਦੀ ਕਲਮ ਸੱਚ ਦੀ ਨੁਮਾਇੰਦਗੀ ਕਰਦਿਆਂ ਉਹਨਾਂ ਕਦਰਾਂ ਕੀਮਤਾਂ ਦੀ ਬਾਤ ਪਾਉਂਦੀ ਹੈ ਜਿਹੜੀਆਂ ਪੰਜਾਬ ਦੀ ਰੂਹਦਾਰੀ ਦੇ ਨਾਲ਼ ਜੁੜੀਆਂ ਹੋਈਆਂ ਹਨ I ਪੁਸਤਕ ਰਿਲੀਜ਼ ਕਰਨ ਵੇਲ਼ੇ ਲੇਖਕ ਤੋਂ ਇਲਾਵਾ ਲੋਕ ਗਾਇਕ ਬਾਈ ਹਰਦੀਪ, ਸੀਨੀਅਰ ਪੱਤਰਕਾਰ ਤਰਲੋਚਨ ਸਿੰਘ, ਜਗਤਾਰ ਭੁੱਲਰ, ਕਰਨੈਲ ਸਿੰਘ ਪੀਰਮੁਹੰਮਦ, ਹਰਜੀਤ ਗਰੇਵਾਲ, ਮਨਜੀਤ ਸਿੰਘ, ਫ਼ਿਲਮ ਕਲਾਕਾਰ ਦਰਸ਼ਨ ਔਲਖ, ਹਰੀ ਓਮ ਜਲੋਟਾ, ਬਲਕਾਰ ਸਿੱਧੂ, ਪੰਨਾ ਲਾਲ ਮੁਸਤਫ਼ਾਬਾਦੀ, ਦੀਪਕ ਸ਼ਰਮਾ ਚਨਾਰਥਲ ਅਤੇ ਭੁਪਿੰਦਰ ਸਿੰਘ ਮਲਿਕ ਸ਼ਾਮਿਲ ਸਨ I
ਸੀਨੀਅਰ ਪੱਤਰਕਾਰ ਜਗਤਾਰ ਭੁੱਲਰ ਨੇ ਕਿਹਾ ਕਿ ਚੰਗੀ ਲੇਖਣੀ ਆਪਣੇ ਕਦਰਦਾਨ ਲੱਭ ਲੈਂਦੀ ਹੈ I ਹਰਜੀਤ ਗਰੇਵਾਲ ਨੇ ਰਾਜ ਕਾਕੜਾ ਦੀ ਸ਼ਖ਼ਸੀਅਤ ਦੀ ਸੰਜੀਦਗੀ ਦੀ ਗੱਲ ਕੀਤੀ I ਮਨਜੀਤ ਸਿੰਘ ਨੇ ਕਿਹਾ ਕਿ ਲੇਖਕ ਨੂੰ ਸ਼ਬਦਾਂ ਨਾਲ਼ ਇਸ਼ਕ ਹੈ I ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਨੇ ਰਾਜ ਕਾਕੜਾ ਨੂੰ ਮਾਂ ਬੋਲੀ ਦਾ ਸੱਚਾ ਪੁੱਤ ਦੱਸਿਆ I ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਰਾਜ ਕਾਕੜਾ ਦਾ ਸਿੱਖ ਫ਼ਲਸਫ਼ੇ ਦਾ ਅਧਿਐਨ ਵੀ ਬਾਕਮਾਲ ਹੈ I ਗੀਤਕਾਰ ਭੱਟੀ ਭੜੀ ਵਾਲਾ ਨੇ ਕਿਹਾ ਕਿ ਰਾਜ ਕਾਕੜਾ ਦਾ ਨਾਮ ਮਿਆਰੀ ਪੰਜਾਬੀ ਗੀਤਕਾਰੀ ਦੇ ਵਰਗ ਵਿੱਚ ਬੜੇ ਮਾਣ ਨਾਲ਼ ਲਿਆ ਜਾਂਦਾ ਹੈ I ਪੱਤਰਕਾਰ ਹਰਦੀਪ ਕੌਰ ਵਿਰਕ ਨੇ ਆਖਿਆ ਕਿ ਸਾਫ਼ ਸੁਥਰੀ ਗਾਇਕੀ ਦੀ ਉਮਰ ਬਹੁਤ ਲੰਮੀ ਹੁੰਦੀ ਹੈ I ਗੀਤਕਾਰ, ਗਾਇਕ ਅਤੇ ਅਦਾਕਾਰ ਰਾਜ ਕਾਕੜਾ ਨੇ ਇਸ ਮੌਕੇ ਕਿਹਾ ਕਿ ਉਹ ਇਹ ਪੈਂਡਾ ਤੈਅ ਕਰਦੇ ਕਈ ਪੜਾਵਾਂ ਚੋਂ ਗੁਜ਼ਰੇ ਅਤੇ ਇਸੇ ਦੌਰਾਨ ਹੀ ਇਹ ਯਾਤਰਾ ਸੰਸਾਰਿਕ ਪ੍ਰੇਮ ਤੋਂ ਰੱਬੀ ਪ੍ਰੇਮ ਵਿੱਚ ਮਿਲਾਪ ਦਾ ਸਬੱਬ ਬਣ ਗਈ I
ਬਾਈ ਹਰਦੀਪ ਨੇ ਧੰਨਵਾਦ ਕਰਦਿਆਂ ਕਿਹਾ ਕਿ ਰਾਜ ਕਾਕੜਾ ਪੰਜਾਬ ਦੀ ਧਰਤੀ ਦਾ ਵੱਡਾ ਮਾਣ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਸ ਦੀ ਕਲਮ ਆਪਣਾ ਸਿਰਜਣਾਤਮਕ ਕਾਰਜ ਜਾਰੀ ਰੱਖੇਗੀ I
ਅੱਜ ਦੇ ਸਮਾਗਮ ਮੌਕੇ ਹੋਈ ਭਰਵੀਂ ਇਕੱਤਰਤਾ ‘ਚ ਵਰਿੰਦਰ ਚੱਠਾ, ਕੁਲਬੀਰ ਸੈਣੀ, ਮਨਜੀਤ ਕੌਰ ਮੀਤ, ਯਾਦ ਧਾਲੀਵਾਲ, ਮਨਜੀਤ ਸਿੰਘ, ਲਾਭ ਸਿੰਘ ਲਹਿਲੀ, ਸ਼੍ਰੀਕਾਂਤ ਅਚਾਰੀਆ, ਸਰਬਜੀਤ ਸਿੰਘ ਪੱਡਾ, ਹਰਬੰਸ ਸੋਢੀ, ਕਲਯਾਨ ਸ਼ਰਮਾ, ਨਵਲ ਧੀਰ, ਨਵੀਨ ਸੇਠੀ, ਸੁਖਦੇਵ ਸਿੰਘ, ਗੁਰਪ੍ਰੀਤ ਖੋਖਰ, ਸੁਖਦੀਪ ਸਿੰਘ, ਜਸਕਰਨ ਸਿੰਘ ਮਲੂਕਾ, ਕਮਲ ਸਹੋਤਾ, ਅਜੇ ਵਰਮਾ, ਆਤਿਸ਼ ਗੁਪਤਾ, ਅਸ਼ੋਕ ਸ਼ਰਮਾ, ਨੀਰਜ, ਕਮਲਜੀਤ ਸਿੰਘ, ਕੁਲਬੀਰ ਸਿੰਘ, ਦੀਪਕ ਸਿੰਘ, ਪਰਵੀਨ ਕੁਮਾਰ, ਸਤਬੀਰ ਕੌਰ, ਅਜਾਇਬ ਔਜਲਾ, ਅਵਤਾਰ ਸਿੰਘ, ਰਾਹੁਲ ਚੌਹਾਨ, ਨੀਤੂ ਵਧੋਂਗਰਾਂ, ਸੰਦੀਪ ਸਿੰਘ, ਅੰਮ੍ਰਿਤ ਸਿੱਧੂ, ਰਘਵੀਰ ਸਿੰਘ, ਉਮਾ, ਮਨਦੀਪ ਸਿੰਘ, ਹਿਮਾਂਸ਼ੂ ਸ਼ਰਮਾ, ਸਕੱਤਰ ਸਿੰਘ, ਜਗਮੋਹਨ ਸਿੰਘ, ਜੈ ਪ੍ਰਕਾਸ਼, ਲਿਬਰੇਟ, ਡਾ. ਸਤਿੰਦਰ ਸਿੰਘ ਬੇਦੀ ਅਤੇ ਵਿੰਦਰ ਮਾਝੀ ਦੀ ਹਾਜ਼ਰੀ ਵਰਨਣ ਯੋਗ ਰਹੀ I

Share News
ਕਾਰੋਬਾਰ ਖ਼ਬਰਾਂ

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...

ਸੁਪਰੀਮ ਕੋਰਟ ਦੀ ਫਟਕਾਰ ਤੇ ਘਿਰੀ ਮਾਨ ਸਰਕਾਰ, ਡਰੱਗ ਨੈੱਟਵਰਕ ਨਾਲ ਨਜਿੱਠਣ ਵਿੱਚ ਅਸਫਲ ਰਹੀ ‘ਆਪ’ ਸਰਕਾਰ: ਪਰਗਟ ਸਿੰਘ

'ਨਸ਼ਿਆਂ ਵਿਰੁੱਧ ਜੰਗ' ਸਿਰਫ਼ ਇਸ਼ਤਿਹਾਰੀ ਮੁਹਿੰਮ, ਜ਼ਮੀਨ 'ਤੇ ਡਰੱਗ ਮਾਫੀਆ ਦਾ ਬੋਲਬਾਲਾ ਪਰਗਟ ਨੇ ਕਿਹਾ - ਪੰਜਾਬ ਉਨ੍ਹਾਂ ਲੋਕਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ ਜਿਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ 'ਬਰਬਾਦੀ ਦੇ ਕੰਢੇ' 'ਤੇ ਲਿਆ ਖੜਾ ਕੀਤਾ ਚੰਡੀਗੜ੍ਹ, 8 ਮਈ, 2026 ਪੰਜਾਬ ਵਿੱਚ ਵਧ ਰਹੇ ਡਰੱਗ ਸੰਕਟ 'ਤੇ ਸੁਪਰੀਮ ਕੋਰਟ ਦੀਆਂ...