ਗ੍ਰਹਿ ਸਕੱਤਰ-ਅਤੇ-ਸਕੱਤਰ ਸਥਾਨਕ ਸਰਕਾਰ, ਯੂ.ਟੀ. ਚੰਡੀਗੜ੍ਹ, ਸ਼੍ਰੀ ਮਨਦੀਪ ਸਿੰਘ ਬਰਾੜ ਨੇ ਅੱਜ ਨਗਰ ਨਿਗਮ ਚੰਡੀਗੜ੍ਹ ਦੇ ਚਲ ਰਹੇ ਪ੍ਰੋਜੈਕਟਾਂ ਅਤੇ ਪ੍ਰਮੁੱਖ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਸੜਕਾਂ ਦੀ ਮੁਰੰਮਤ, ਪਾਰਦਰਸ਼ਤਾ, ਨਾਗਰਿਕ ਸੇਵਾ ਪ੍ਰਦਾਨ ਕਰਨ ਅਤੇ ਨਾਗਰਿਕ-ਕੇਂਦ੍ਰਿਤ ਯੋਜਨਾ ਨੂੰ ਪ੍ਰਾਥਮਿਕਤਾ ਦੇਣ ਦੇ ਨਿਰਦੇਸ਼ ਦਿੱਤੇ।
ਵਿਆਪਕ ਸਮੀਖਿਆ ਮੀਟਿੰਗ ਦੇ ਦੌਰਾਨ, ਸ਼੍ਰੀ ਬਰਾੜ ਨੇ ਨਗਰ ਨਿਗਮ ਨੂੰ ਆਪਣੇ ਕੰਮਕਾਜ ਵਿੱਚ ਨਿਗਰਾਨੀ ਤੰਤਰ ਅਤੇ ਪਾਰਦਰਸ਼ਤਾ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਾਗਰਿਕਾਂ ਦੀ ਸੁਰੱਖਿਅਤ ਅਤੇ ਸੁਚਾਰੂ ਆਵਾਜਾਈ ਸੁਨਿਸ਼ਚਿਤ ਕਰਨ ਲਈ ਖਰਾਬ ਸਥਿਤੀ ਵਾਲੀਆਂ ਸੜਕਾਂ ਅਤੇ ਅੰਦਰੂਨੀ ਗਲੀਆਂ ਦੀ ਪ੍ਰਾਥਮਿਕਤਾ ਦੇ ਅਧਾਰ ‘ਤੇ ਮੁਰੰਮਤ
ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਨੇ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਸੈਂਟਰ (ਆਈਸੀਸੀਸੀ) ਦੇ ਜ਼ਰੀਏ ਨਿਗਰਾਨੀ ਵਧਾਉਣ ਦਾ ਵੀ ਨਿਰਦੇਸ਼ ਦਿੱਤਾ ਅਤੇ ਨਾਗਰਿਕਾਂ ਦੀ ਸੁਵਿਧਾ ਅਤੇ ਨਾਗਰਿਕ ਸੇਵਾਵਾਂ ਦੀ ਡਿਲਿਵਰੀ ਵਿੱਚ ਸੁਧਾਰ ਲਈ ਬਿਹਤਰ ਯੋਜਨਾ ਅਤੇ ਟੈਕਨੋਲੋਜੀ ਦੇ ਉਪਯੋਗ ਦਾ ਸੱਦਾ ਦਿੱਤਾ।
ਗ੍ਰਹਿ ਸਕੱਤਰ ਨੇ ਅਧਿਕਾਰੀਆਂ ਨੂੰ ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਪ੍ਰਭਾਵੀ ਕਦਮ ਉਠਾਉਣ ਅਤੇ ਡੱਡੂਮਾਜਰਾ ਵਿਖੇ ਪੌਦੇ ਲਗਾਉਣ ਦੀਆਂ ਗਤੀਵਿਧੀਆਂ ਦੀ ਉਚਿਤ ਨਿਗਰਾਨੀ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਮੁੜ ਪ੍ਰਾਪਤ (ਰੀਕਲੇਮਡ) ਜ਼ਮੀਨ ਲਈ ਵਿਆਪਕ ਯੋਜਨਾ ਬਣਾਉਣ ਦਾ ਸੱਦਾ ਦਿੱਤਾ ਤਾਕਿ ਇਸ ਨੂੰ ਜਨਤਾ ਦੇ ਲਾਭ ਲਈ ਉਤਪਾਦਕ ਤੌਰ ‘ਤੇ ਵਿਕਸਿਤ ਅਤੇ ਉਪਯੋਗ ਕੀਤਾ ਜਾ ਸਕੇ।
ਵਾਤਾਵਰਣਕ ਪਹਿਲਾਂ ਵਿੱਚ ਅਧਿਕ ਤੋਂ ਅਧਿਕ ਸਮੁਦਾਇਕ ਭਾਗੀਦਾਰੀ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਬਰਾੜ ਨੇ ਨਿਵਾਸੀਆਂ ਨੂੰ ਪੌਦੇ ਲਗਾਉਣ ਉਨ੍ਹਾਂ ਨੂੰ ਸਹੇਜਣ ਅਤੇ ਆਪਣੇ ਆਸਪਾਸ ਹੋਰ ਘਰਾਂ ਵਿੱਚ ਉਨ੍ਹਾਂ ਦੀ ਦੇਖਰੇਖ ਦੀ ਜ਼ਿੰਮੇਦਾਰੀ ਲੈਣ ਵਿੱਚ ਪਾਲਣ-ਪੋਸ਼ਣ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਤਾਕੀਦ ਕੀਤੀ।ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਭਾਗੀਦਾਰੀ ਨਾਲ ਸ਼ਹਿਰ ਦਾ ਗ੍ਰੀਨ ਕਵਰ ਮਜ਼ਬੂਤ ਹੋਵੇਗਾ, ਪੌਦਿਆਂ ਦੇ ਜੀਵਿਤ ਰਹਿਣ ਦੀ ਦਰ ਵਧੇਗੀ ਅਤੇ ਵਾਤਾਵਰਣ ਪ੍ਰਤੀ ਜੁੜਾਅ ਅਤੇ ਮਾਲਕੀ ਦੀ ਭਾਵਨਾ ਵਿਕਸਿਤ ਹੋਵੇਗੀ।
ਮੀਟਿੰਗ ਵਿੱਚ ਕਮਿਸ਼ਨਰ, ਨਗਰ ਨਿਗਮ ਚੰਡੀਗੜ੍ਹ, ਸ਼੍ਰੀ ਅਮਿਤ ਕੁਮਾਰ, ਆਈਏਐੱਸ ਦੇ ਨਾਲ ਤਿੰਨੋਂ ਜੁਆਇੰਟ ਕਮਿਸ਼ਨਰਾਂ ਅਤੇ ਚੀਫ਼ ਇੰਜੀਨੀਅਰ ਉਪਸਥਿਤ ਰਹੇ।
