“ਕਰਾਸ-ਡਿਸੇਬਿਲਟੀ ਅਰਲੀ ਇੰਟਰਵੈਨਸ਼ਨ: ਫੈਸਿਲੀਟੇਟਿੰਗ ਸਕੂਲ ਰੈਡੀਨੈੱਸ ਫੌਰ ਚਿਲਡਰਨ ਵਿਦ ਡਿਸਏਬਿਲਟੀਜ਼” ਵਿਸ਼ੇ ‘ਤੇ ਦੋ ਦਿਨਾਂ ਦੇ ‘ਕੰਟੀਨਿਊਇੰਗ ਰੀਹੈਬਲੀਟੇਸ਼ਨ ਐਜੂਕੇਸ਼ਨ’ (ਸੀਆਰਈ) ਪ੍ਰੋਗਰਾਮ 24 ਅਤੇ 25 ਸਤੰਬਰ, 2026 ਨੂੰ ਗਵਰਨਮੈਂਟ ਰੀਹੈਬਲੀਟੇਸ਼ਨ ਇੰਸਟੀਟਿਊਟ ਫੌਰ ਇੰਟੈਲੈਕਚੁਅਲ ਡਿਸਏਬਿਲਟੀਜ਼ (ਗ੍ਰਿੱਡ), ਚੰਡੀਗੜ੍ਹ ਵਿਖੇ
ਆਯੋਜਿਤ ਕੀਤਾ ਗਿਆ।
ਪ੍ਰੋਗਰਾਮ ਦਾ ਆਯੋਜਨ ‘ਨੈਸ਼ਨਲ ਇੰਸਟੀਟਿਊਟ ਫੌਰ ਦ ਇੰਪਾਵਰਮੈਂਟ ਆਵ੍ ਪਰਸਨਸ ਵਿਦ ਵਿਜ਼ੂਅਲ ਡਿਸਏਬਿਲਟੀਜ਼’
(ਐੱਨਆਈਈਪੀਵੀਡੀ) ਨੇ ਗ੍ਰਿੱਡ, ‘ਡਿਪਾਰਟਮੈਂਟ ਆਵ੍ ਇੰਪਾਵਰਮੈਂਟ ਆਵ੍ ਪਰਸਨਸ ਵਿਦ ਡਿਸਏਬਿਲਟੀਜ਼’
(ਡੀਈਪੀਡਬਲਿਊਡੀ), ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲਾ, ਭਾਰਤ ਸਰਕਾਰ ਅਤੇ ‘ਪ੍ਰਥਮ’ (Pratham) ਦੇ ਸਹਿਯੋਗ ਨਾਲ ਕੀਤਾ। ਇਸ ਦਾ ਉਦੇਸ਼ ਪੁਨਰਵਾਸ ਪੇਸ਼ੇਵਰਾਂ ਦੇ ਗਿਆਨ ਅਤੇ ਕੌਸ਼ਲ ਨੂੰ ਕਰਾਸ-ਡਿਸੇਬਿਲਿਟੀ ਅਰਲੀ ਇੰਟਰਵੈਂਸ਼ਨ, ਦਿੱਵਯਾਂਗ ਬੱਚਿਆਂ ਦੀਆਂ ਵਿਕਾਸ ਸਬੰਧੀ ਜ਼ਰੂਰਤਾਂ ਅਤੇ ਉਨ੍ਹਾਂ ਨੂੰ ਸਕੂਲ ਲਈ ਤਿਆਰ ਕਰਨ ਦੇ ਤਰੀਕਿਆਂ ਬਾਰੇ ਵਧਾਉਣਾ ਸੀ।
ਪ੍ਰੋਗਰਾਮ ਦੀ ਸ਼ੁਰੂਆਤ ‘ਵੰਦੇ ਮਾਤਰਮ’ ਨਾਲ ਹੋਈ। ਇਸ ਅਵਸਰ ‘ਤੇ ਡਾ. ਰਵਨੀਤ ਕੌਰ, ਡਾਇਰੈਕਟਰ, ਗ੍ਰਿੱਡ; ਡਾ. ਅਜੀਤ ਸਿਡਾਨਾ, ਜੁਆਇੰਟ ਡਾਇਰੈਕਟਰ, ਗ੍ਰਿੱਡ; ਡਾ. ਐੱਮ. ਕਰੁੱਪਾਸਾਮੀ, ਪ੍ਰਮੁੱਖ, ਵਿਸ਼ੇਸ਼ ਸਿੱਖਿਆ ਵਿਭਾਗ, ਕਾਲਜ ਆਵ੍ ਸਪੈਸ਼ਲ ਐਜੂਕੇਸ਼ਨ, ਗ੍ਰਿੱਡ; ਸ਼੍ਰੀ ਅਨਿਲ ਕੁਮਾਰ, ਪ੍ਰਿੰਸੀਪਲ, ਗ੍ਰਿੱਡ; ਸੁਸ਼੍ਰੀ ਰਮਨਜੋਤ ਕੌਰ, ਇੰਚਾਰਜ, ਕਲੀਨਿਕ ਵਿੰਗ, ਗ੍ਰਿੱਡ;
ਐੱਨਆਈਈਪੀਵੀਡੀ,
ਦੇਹਰਾਦੂਨ ਤੋਂ ਵਿਸ਼ੇਸ਼ ਸਿੱਖਿਆ ਦੇ ਸਹਾਇਕ ਪ੍ਰੋਫੈਸਰ ਡਾ. ਪੰਕਜ ਅਤੇ
ਲੈਕਚਰਾਰ ਡਾ. ਡੀ. ਰੇਵਤੀ; ‘ਪ੍ਰਥਮ’ ਤੋਂ ਸੁਸ਼੍ਰੀ ਦੀਪਾਲੀ ਕਪੂਰ ਅਤੇ ਉਨ੍ਹਾਂ ਦੀ ਟੀਮ; ਕਾਲਜ ਆਵ੍ ਸਪੈਸ਼ਲ ਐਜੂਕੇਸ਼ਨ ਦੇ ਫੈਕਲਟੀ ਮੈਂਬਰ; ਅਤੇ ਗ੍ਰਿੱਡ ਦੇ ਸਕੂਲ ਅਤੇ ਪ੍ਰਸ਼ਾਸਨਿਕ ਦਫ਼ਤਰ ਦੇ ਕਰਮਚਾਰੀ ਉਪਸਥਿਤ ਸਨ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਡਾ. ਰਵਨੀਤ ਕੌਰ ਨੇ ਦਿੱਵਯਾਂਗਤਾ-
ਵਿਸ਼ਿਸ਼ਟ ਦ੍ਰਿਸ਼ਟੀਕੋਣ ਤੋਂ ਅੱਗੇ ਵਧਣ ਦਿੱਵਯਾਂਗ ਬੱਚਿਆਂ ਦੀਆਂ ਵਿਵਿਧ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰਾਸ-
ਡਿਸੇਬਿਲਿਟੀ ਦਖਲਅੰਦਾਜ਼ੀ ਨੂੰ ਮਜ਼ਬੂਤ ਕਰਨ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਗ੍ਰਿੱਡ ਦੇ ਨਾਲ ਸਹਿਯੋਗ ਲਈ
ਐੱਨਆਈਈਪੀਵੀਡੀ ਦੇਹਰਾਦੂਨ ਅਤੇ ਪ੍ਰਥਮ ਦਾ ਆਭਾਰ ਵਿਅਕਤ ਕੀਤਾ ਅਤੇ ਪੁਨਰਵਾਸ ਪੇਸ਼ੇਵਰਾਂ ਦੀ ਸਮਰੱਥਾ ਵਧਾਉਣ ਲਈ ਭਵਿੱਖ ਵਿੱਚ ਅਜਿਹੇ ਹੋਰ ਸਹਿਯੋਗਾਤਮਕ ਪ੍ਰੋਗਰਾਮ ਆਯੋਜਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਡਾ.ਅਜੀਤ ਸਿਡਾਨਾ ਨੇ ਗ੍ਰਿੱਡ ਦੀ ਯਾਤਰਾ ਅਤੇ ਵਿਕਾਸ ‘ਤੇ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸੰਸਥਾ ਦੀ ਸ਼ੁਰੂਆਤ ਇੱਕ ਛੋਟੀ ਪਹਿਲ ਦੇ ਰੂਪ ਵਿੱਚ ਹੋਈ ਸੀ ਅਤੇ ਹੌਲ਼ੀ-ਹੌਲ਼ੀ ਇਸ ਨੇ ਆਪਣੀਆਂ ਸੇਵਾਵਾਂ, ਸਿੱਖਿਆ, ਪੁਨਰਵਾਸ ਅਤੇ ਸਮੁਦਾਇਕ ਪਹੁੰਚ ਦਾ ਵਿਸਤਾਰ ਕੀਤਾ। ਅੱਜ ਇਹ ਉੱਤਰੀ ਖੇਤਰ ਵਿੱਚ ਦਿੱਵਯਾਂਗਤਾ ਪੁਨਰਵਾਸ ਦੇ ਖੇਤਰ ਦੀ ਇੱਕ ਪ੍ਰਮੁੱਖ ਸੰਸਥਾ ਬਣ ਗਈ ਹੈ।
ਆਪਣੇ ਸੁਆਗਤੀ ਸੰਬੋਧਨ ਵਿੱਚ ਡਾ. ਐੱਮ. ਕਰੁੱਪਾਸਾਮੀ ਨੇ ਦੋ ਦਿਨਾਂ ਦੇ ਰਾਸ਼ਟਰੀ ਪੱਧਰ ਦੇ ਸੀਆਰਈ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਵਿਭਿੰਨ ਸਥਾਨਾਂ ਤੋਂ ਆਏ ਸਾਰੇ ਪਤਵੰਤਿਆਂ, ਸੰਸਾਧਨ ਮਾਹਰਾਂ ਅਤੇ ਪ੍ਰਤੀਭਾਗੀਆਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਸ਼ੁਰੂਆਤੀ ਦਖਲਅੰਦਾਜ਼ੀ ਅਤੇ ਵਿਸ਼ੇਸ਼ ਸਿੱਖਿਆ ਵਿੱਚ ਸਬੂਤ-ਅਧਾਰਿਤ ਕਾਰਜਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਪੇਸ਼ੇਵਰ ਵਿਕਾਸ ਪ੍ਰੋਗਰਾਮਾਂ ਦੇ ਮਹੱਤਵ ‘ਤੇ ਜ਼ੋਰ ਦਿੱਤਾ।
ਐੱਨਆਈਈਪੀਵੀਡੀ, ਦੇਹਰਾਦੂਨ ਵਿਖੇ ਵਿਸ਼ੇਸ਼ ਸਿੱਖਿਆ ਦੇ ਲੈਕਚਰਾਰ, ਡਾ. ਡੀ. ਰੇਵਤੀ ਨੇ ਵੀ ਇਸ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਕਰਾਸ-ਡਿਸੇਬਿਲਿਟੀ ਅਰਲੀ ਇੰਟਰਵੈਂਸ਼ਨ ਦੇ ਖੇਤਰ ਵਿੱਚ ਪੇਸ਼ੇਵਰ ਗਿਆਨ ਅਤੇ ਕਾਰਜਪ੍ਰਣਾਲੀਆਂ ਨੂੰ ਸਾਂਝਾ ਕਰਨ ਦਾ ਮੰਚ ਉਪਲਬਧ ਕਰਵਾਉਣ ਲਈ ਗ੍ਰਿੱਡ ਦਾ ਆਭਾਰ ਵਿਅਕਤ ਕੀਤਾ।
ਦੋ ਦਿਨਾਂ ਦੇ ਪ੍ਰੋਗਰਾਮ ਦੌਰਾਨ ਸੰਸਾਧਨ ਮਾਹਰਾਂ ਨੇ ਸ਼ੁਰੂਆਤੀ ਬਾਲ ਅਵਸਥਾ ਵਿਕਾਸ, ਕਰਾਸ-ਡਿਸੇਬਿਲਿਟੀ ਅਰਲੀ ਇੰਟਰਵੈਂਸ਼ਨ, ਵਿਕਾਸ ਸਬੰਧੀ ਪੜਾਵਾਂ, ਖੇਡ-ਅਧਾਰਿਤ ਦਖਲਅੰਦਾਜ਼ੀ, ਪਰਿਵਾਰ ਦੀ ਭਾਗੀਦਾਰੀ, ਸਕੂਲ ਦੀ ਤਿਆਰੀ ਅਤੇ ਸਮਾਵੇਸ਼ੀ ਸਿੱਖਿਆ ਪੱਧਤੀਆਂ ਨਾਲ ਜੁੜੇ ਮਹੱਤਵਪੂਰਨ ਵਿਸ਼ਿਆਂ ‘ਤੇ ਸੰਵਾਦਾਤਮਕ ਸੈਸ਼ਨ ਆਯੋਜਿਤ ਕੀਤੇ। ਇਨ੍ਹਾਂ ਸੈਸ਼ਨਾਂ ਵਿੱਚ ਪ੍ਰਤੀਭਾਗੀਆਂ ਨੂੰ ਮਾਹਰਾਂ ਨਾਲ ਗੱਲਬਾਤ ਕਰਨ, ਆਪਣੇ ਪ੍ਰਸ਼ਨਾਂ ਦੇ ਉੱਤਰ ਪ੍ਰਾਪਤ ਕਰਨ ਅਤੇ ਦਿੱਵਯਾਂਗ ਬੱਚਿਆਂ ਦੇ ਸੰਪੂਰਨ ਵਿਕਾਸ ਅਤੇ ਸਕੂਲ ਦੀ ਤਿਆਰੀ ਵਿੱਚ ਸਹਿਯੋਗ ਦੇਣ ਦੇ ਵਿਵਹਾਰਿਕ ਤਰੀਕਿਆਂ ਦੀ ਸਮਝ ਵਧਾਉਣ ਦਾ ਅਵਸਰ ਮਿਲਿਆ।
ਦੂਸਰੇ ਦਿਨ, ਸੀਆਰਈ ਪ੍ਰੋਗਰਾਮ ਦੀ ਸ਼ੁਰੂਆਤ ਗ੍ਰਿੱਡ ਕੈਂਪਸ ਅਤੇ ਮੋਹਾਲੀ ਸਥਿਤ ‘ਸੈਂਟਰ ਆਵ੍ ਐਕਸੀਲੈਂਸ ਫੌਰ ਆਟਿਜ਼ਮ ਐਂਡ ਨਿਊਰੋ-ਡਿਵੈਲਪਮੈਂਟਲ ਡਿਸਆਰਡਰਜ਼’ ਦੇ ਦੌਰੇ ਨਾਲ ਹੋਈ। ਇਨ੍ਹਾਂ ਦੌਰਿਆਂ ਦਾ ਤਾਲਮੇਲ ਡਾ. ਯਸ਼ਵਿੰਦਰ ਕਪਿਲ, ਸੁਸ਼੍ਰੀ ਦੀਪਾਲੀ ਅਤੇ ਸੁਸ਼੍ਰੀ ਪ੍ਰਾਚੀ ਤਿਵਾਰੀ ਨੇ ਕੀਤਾ। ਪ੍ਰਤੀਭਾਗੀਆਂ ਨੇ ਦੋਵਾਂ ਕੇਂਦਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਵਿਵਹਾਰਿਕ ਅਨੁਭਵ ਪ੍ਰਾਪਤ ਕੀਤਾ ਅਤੇ ਦਿੱਵਯਾਂਗਜਨਾਂ ਅਤੇ ਇਸ ਖੇਤਰ ਵਿੱਚ ਕਾਰਜਰਤ ਪੇਸ਼ੇਵਰਾਂ ਨਾਲ ਗੱਲਬਾਤ ਕੀਤੀ। ਸੰਸਾਧਨ ਮਾਹਰਾਂ ਨੇ ਦਿਨ ਭਰ ਸੰਵਾਦਾਤਮਕ ਅਤੇ ਜਾਣਕਾਰੀ ਭਰਪੂਰ ਸੈਸ਼ਨ ਵੀ ਆਯੋਜਿਤ ਕੀਤੇ, ਜਿਨ੍ਹਾਂ ਵਿੱਚ ਪ੍ਰਤੀਭਾਗੀਆਂ ਦੀ ਸਰਗਰਮ ਭਾਗੀਦਾਰੀ, ਚਰਚਾ ਅਤੇ ਵਿਵਹਾਰਿਕ ਸਿੱਖਿਆ ਨੂੰ ਪ੍ਰੋਤਸਾਹਿਤ ਕੀਤਾ ਗਿਆ।
ਇਹ ਪ੍ਰੋਗਰਾਮ ਦਿੱਵਯਾਂਗ ਬੱਚਿਆਂ ਦੀ ਸ਼ੁਰੂਆਤੀ ਦਖਲਅੰਦਾਜ਼ੀ ਅਤੇ ਪੁਨਰਵਾਸ ਦੇ ਖੇਤਰ ਵਿੱਚ ਗਿਆਨ ਸਾਂਝਾ ਕਰਨ, ਪੇਸ਼ੇਵਰ ਸਮਰੱਥਾ ਨਿਰਮਾਣ ਅਤੇ ਸੰਸਥਾਵਾਂ ਦੇ ਦਰਮਿਆਨ ਸਹਿਯੋਗ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਇਆ।
ਪ੍ਰੋਗਰਾਮ ਦਾ ਸਮਾਪਨ ਸਾਰੇ ਪ੍ਰਤੀਭਾਗੀਆਂ ਅਤੇ ਪ੍ਰੋਗਰਾਮ ਦੇ ਸਫ਼ਲ ਆਯੋਜਨ ਵਿੱਚ ਗ੍ਰਿੱਡ, ਚੰਡੀਗੜ੍ਹ ਦੇ ਨਾਲ ਮੁੱਲਵਾਨ ਸਹਿਯੋਗ ਦੇਣ ਲਈ ਐੱਨਆਈਈਵੀਪੀਡੀ ਅਤੇ ਪ੍ਰਥਮ ਦੇ ਪ੍ਰਤੀ ਧੰਨਵਾਦ ਦੇ ਮਤੇ ਨਾਲ ਹੋਇਆ। ਇਸ ਦੇ ਬਾਅਦ ਸਾਰੇ ਪ੍ਰਤੀਭਾਗੀਆਂ ਨੂੰ ਸਰਟੀਫਿਕੇਟ ਵੰਡੇ ਗਏ। ਪ੍ਰਤੀਭਾਗੀਆਂ ਨੇ ਦੋ ਦਿਨਾਂ ਦੇ ਸੀਆਰਈ ਪ੍ਰੋਗਰਾਮ ਵਿੱਚ ਆਯੋਜਿਤ ਜਾਣਕਾਰੀਪੂਰਨ, ਸੰਵਾਦਾਤਮਕ ਅਤੇ ਵਿਵਹਾਰਿਕ ਸੈਸ਼ਨਾਂ ਦੀ ਸ਼ਲਾਘਾ ਕੀਤੀ।


