ਗਵਰਨਮੈਂਟ ਰੀਹੈਬਲੀਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼ (ਜੀਆਰਆਈਆਈਡੀ/ਗ੍ਰਿੱਡ/GRIID), ਸੈਕਟਰ 31, ਚੰਡੀਗੜ੍ਹ ਨੇ ਅੱਜ ਆਪਣਾ 28ਵਾਂ ਵਾਰਸ਼ਿਕ ਦਿਵਸ ਸੰਸਥਾਨ ਦੇ ਪਰਿਸਰ ਵਿੱਚ ਬੜੇ ਉਤਸ਼ਾਹ, ਉਮੰਗ, ਗਰਮਜੋਸ਼ੀ ਅਤੇ ਸ਼ਮੂਲੀਅਤ ਦੀ ਮਜ਼ਬੂਤ ਭਾਵਨਾ ਨਾਲ ਮਨਾਇਆ।
ਡਾ. ਰਵਨੀਤ ਕੌਰ, ਡਾਇਰੈਕਟਰ,
ਜੀਐੱਮਸੀਐੱਚ-32 ਅਤੇ ਡਾਇਰੈਕਟਰ, ਗ੍ਰਿੱਡ ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਪ੍ਰੋਗਰਾਮ ਦੀ ਸ਼ੋਭਾ ਵਧਾਈ। ਡਾ. ਅਜੀਤ ਸਿਡਾਨਾ, ਜੁਆਇੰਟ ਡਾਇਰੈਕਟਰ, ਗ੍ਰਿੱਡ ਨੇ ਮੁੱਖ ਮਹਿਮਾਨ ਦਾ ਰਸਮੀ ਤੌਰ ‘ਤੇ ਸੁਆਗਤ ਕੀਤਾ ਅਤੇ ਸਾਰੇ ਪਤਵੰਤੇ ਮਹਿਮਾਨਾਂ, ਮਾਪਿਆਂ, ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਕਰਮਚਾਰੀਆਂ ਦਾ ਹਾਰਦਿਕ ਅਭਿਨੰਦਨ ਕੀਤਾ। ਉਨ੍ਹਾਂ ਨੇ ਸੰਸਥਾਨ ਦੀਆਂ ਉਪਲਬਧੀਆਂ ਅਤੇ ਬੌਧਿਕ ਦਿੱਵਯਾਂਗਜਨਾਂ ਦੀ ਸਿੱਖਿਆ, ਪੁਨਰਵਾਸ, ਕਿੱਤਾਮੁਖੀ ਟ੍ਰੇਨਿੰਗ ਅਤੇ ਸਸ਼ਕਤੀਕਰਣ ਦੇ ਖੇਤਰ ਵਿੱਚ ਸੰਸਥਾਨ ਕੀਤੇ ਜਾ ਰਹੇ ਮਹੱਤਵਪੂਰਨ ਕਾਰਜਾਂ ‘ਤੇ ਪ੍ਰਕਾਸ਼ ਪਾਇਆ।
ਵਾਰਸ਼ਿਕ ਉਤਸਵ ਵਿੱਚ ਬੜੀ ਸੰਖਿਆ ਵਿੱਚ ਮਾਪਿਆਂ, ਵਿਦਿਆਰਥੀਆਂ, ਕਾਲਜ ਦੇ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਸੰਸਥਾਨ ਦੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਉਨ੍ਹਾਂ ਦੀ ਸਰਗਰਮ ਸਹਿਭਾਗਿਤਾ ਨੇ ਪ੍ਰੋਗਰਾਮ ਦੀ ਗਰਿਮਾ ਵਧਾਈ ਅਤੇ ਇਸ ਨੂੰ ਹੋਰ ਅਧਿਕ ਯਾਦਗਾਰੀ ਬਣਾ ਦਿੱਤਾ।
ਬੌਧਿਕ ਦਿੱਵਯਾਂਗਤਾ ਵਾਲੇ ਵਿਦਿਆਰਥੀਆਂ ਨੇ ਗੀਤ, ਨ੍ਰਿਤ, ਸਕਿੱਟ ਅਤੇ ਹੋਰ ਮਨਮੋਹਕ ਪ੍ਰਸਤੁਤੀਆਂ ਨਾਲ ਸੁਸੱਜਿਤ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪ੍ਰਸਤੁਤ ਕੀਤਾ। ਵਿਦਿਆਰਥੀਆਂ ਨੇ ਆਪਣੀ ਅਸਾਧਾਰਣ ਪ੍ਰਤਿਭਾ, ਰਚਨਾਤਮਕਤਾ, ਆਤਮਵਿਸ਼ਵਾਸ ਅਤੇ ਉਤਸ਼ਾਹ ਦਾ ਪ੍ਰਦਰਸ਼ਨ ਕੀਤਾ, ਜਿਸ ਦੀ ਉਪਸਥਿਤ ਦਰਸ਼ਕਾਂ ਨੇ ਤਾੜੀਆਂ ਅਤੇ ਉਤਸ਼ਾਹਵਰਧਨ ਦੇ ਨਾਲ ਭਰਪੂਰ ਸ਼ਲਾਘਾ ਕੀਤੀ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਡਾ. ਰਵਨੀਤ ਕੌਰ, ਡਾਇਰੈਕਟਰ,ਗ੍ਰਿੱਡ ਨੇ ਵਿਦਿਆਰਥੀਆਂ ਦੀ ਉਤਸ਼ਾਹਪੂਰਨ ਸਹਿਭਾਗਿਤਾ ਦੀ ਸ਼ਲਾਘਾ ਕੀਤੀ ਅਤੇ ਪੂਰੀ ਗ੍ਰਿੱਡ ਦੀ ਪੂਰੀ ਟੀਮ ਦੇ ਸਮਰਪਣ ਅਤੇ ਪ੍ਰਤੀਬੱਧਤਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸੰਸਥਾਨ ਬੌਧਿਕ ਦਿੱਵਯਾਂਗਜਨਾਂ ਨੂੰ ਗੁਣਵੱਤਾਪੂਰਨ ਸਿੱਖਿਆ, ਪੁਨਰਵਾਸ ਅਤੇ ਕਿੱਤਾਮੁਖੀ ਟ੍ਰੇਨਿੰਗ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸੰਪੂਰਨ ਵਿਕਾਸ, ਸਸ਼ਕਤੀਕਰਣ ਅਤੇ ਸਮਾਜ ਵਿੱਚ ਸ਼ਮੂਲੀਅਤ ਲਈ ਨਿਰੰਤਰ ਅਵਸਰ ਉਪਲਬਧ ਕਰਵਾ ਰਿਹਾ ਹੈ।
ਇਸ ਅਵਸਰ ‘ਤੇ ਵਿਦਿਆਰਥੀਆਂ ਦੀਆਂ ਉਪਲਬਧੀਆਂ ਅਤੇ ਸਮਰੱਥਾਵਾਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਦੇ ਨਿਰੰਤਰ ਸਹਿਯੋਗ ਅਤੇ ਅਧਿਆਪਕਾਂ, ਕਲੀਨਿਕਲ ਪੇਸ਼ੇਵਰਾਂ, ਕਿੱਤਾਮੁਖੀ ਇੰਸਟ੍ਰਕਟਰਾਂ ਅਤੇ ਸਹਾਇਕ ਕਰਮਚਾਰੀਆਂ ਦੇ ਸਮਰਪਿਤ ਪ੍ਰਯਾਸਾਂ ਦੀ ਵੀ ਸ਼ਲਾਘਾ ਕੀਤੀ ਗਈ। ਪ੍ਰੋਗਰਾਮ ਦਾ ਸਮਾਪਨ ਗ੍ਰਿੱਡ ਦੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਦੁਆਰਾ ਪ੍ਰਸਤੁਤ ਧੰਨਵਾਦ ਦੇ ਮਤੇ ਨਾਲ ਹੋਇਆ।
