ਵਰਲਡ ਟੂਰਿਜ਼ਮ ਵੀਕ ਦੀ ਸ਼ੁਰੂਆਤ ਰੋਮਾਂਚਕ ਸਮਾਗਮਾਂ ਅਤੇ ਵਿਸ਼ੇਸ਼ ਆਫਰਸ (ਪੇਸ਼ਕਸ਼ਾਂ) ਦੇ ਨਾਲ ਕੀਤੀ
ਚੰਡੀਗੜ੍ਹ, 27 ਸਤੰਬਰ: ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ-ਸਿਟਕੋ (ਸੀਆਈਟੀਸੀਓ/CITCO) ਨੇ 22 ਤੋਂ 29 ਸਤੰਬਰ ਤੱਕ ਵਰਲਡ ਟੂਰਿਜ਼ਮ ਵੀਕ ਦੇ ਜਸ਼ਨ ਦੀ ਸ਼ੁਰੂਆਤ ਚੰਡੀਗੜ੍ਹ ਦੇ ਆਪਣੇ ਹੋਟਲਾਂ ਵਿੱਚ ਰੋਮਾਂਚਕ ਸਮਾਗਮਾਂ ਅਤੇ ਵਿਸ਼ੇਸ਼ ਆਫਰਸ (ਪੇਸ਼ਕਸ਼ਾਂ) ਅਤੇ ਅਨੁਭਵਾਂ ਦੀ ਸੀਰੀਜ਼ ਨਾਲ ਕੀਤੀ। ਇਸ ਅਵਸਰ ‘ਤੇ ਚੰਡੀਗੜ੍ਹ ਸਥਿਤ ਸਿਟਕੋ ਦੇ ਹੋਟਲਾਂ ਵਿੱਚ ਅਲੱਗ-ਅਲੱਗ ਗਤੀਵਿਧੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।
ਫੋਟੋਗ੍ਰਾਫੀ ਪ੍ਰੇਮੀਆਂ ਨੇ “ਚੰਡੀਗੜ੍ਹ ਇਨ ਫੋਕਸ” (“Chandigarh in Focus”) ਮੁਕਾਬਲੇ ਵਿੱਚ ਉਤਸ਼ਾਹਪੂਰਵਕ ਹਿੱਸਾ ਲਿਆ ਅਤੇ ਸ਼ਹਿਰ ਦੀਆਂ ਆਪਣੀਆਂ ਬਿਹਤਰੀਨ ਫੋਟੋਆਂ ਸਿਟਕੋ (CITCO) ਦੇ ਅਧਿਕਾਰਿਤ ਇੰਸਟਾਗ੍ਰਾਮ ਪੇਜ (@citcoofficial.chandigarh) ‘ਤੇ ਸਾਂਝੀਆਂ ਕੀਤੀਆਂ।
ਵਰਲਡ ਟੂਰਿਜ਼ਮ ਡੇ, 27 ਸਤੰਬਰ ਨੂੰ, ਮਹਿਮਾਨਾਂ ਦਾ ਤਿਉਹਾਰਾਂ ਦੀ ਸਜਾਵਟ ਨਾਲ ਸਿਟਕੋ (CITCO) ਹੋਟਲਾਂ ਵਿੱਚ ਸੁਆਗਤ ਕੀਤਾ ਗਿਆ, ਜਿਸ ਨਾਲ ਉਨ੍ਹਾਂ ਨੂੰ ਸੱਚਮੁੱਚ ਸ਼ਾਹੀ ਅਨੁਭਵ ਮਿਲਿਆ। ਇਸ ਦਿਨ ਹੋਟਲ ਮਾਊਂਟਵਿਊ ਅਤੇ ਹੋਟਲ ਸ਼ਿਵਾਲਿਕਵਿਊ ਵਿਖੇ ਟੂਰਿਜ਼ਮ ਕੁਇਜ਼ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪ੍ਰਤੀਭਾਗੀਆਂ ਨੇ ਟੂਰਿਜ਼ਮ ਸਬੰਧੀ ਆਪਣੇ ਗਿਆਨ ਦਾ ਪ੍ਰਦਰਸ਼ਨ ਕੀਤਾ ਅਤੇ ਰੋਮਾਂਚਕ ਪੁਰਸਕਾਰ ਜਿੱਤੇ। ਉੱਥੇ ਹੀ ਜਿਨ੍ਹਾਂ ਮਹਿਮਾਨਾਂ ਦਾ ਜਨਮਦਿਨ ਸੀ,ਉਨ੍ਹਾਂ ਨੂੰ ਮਾਊਂਟਵਿਊ ਪੇਸਟ੍ਰੀ ਸ਼ਾਪ ਤੋਂ ਵਿਸ਼ੇਸ਼ ਕੇਕ ਦੇ ਕੇ ਸਨਮਾਨਿਤ ਕੀਤਾ ਗਿਆ।
27 ਤੋਂ 29 ਸਤੰਬਰ ਤੱਕ, ਆਕਰਸ਼ਕ ਛੂਟ ਵੀ ਦਿੱਤੀ ਗਈ। ਹੋਟਲ ਮਾਊਂਟਵਿਊ ਵਿੱਚ ਕਮਰਿਆਂ ‘ਤੇ 30% ਅਤੇ ਖਾਣੇ ‘ਤੇ 20% ਦੀ ਛੂਟ ਅਤੇ ਹੋਟਲ ਸ਼ਿਵਾਲਿਕਵਿਊ ਵਿੱਚ ਕਮਰਿਆਂ ‘ਤੇ 25% ਅਤੇ ਖਾਣੇ ‘ਤੇ 15% ਦੀ ਛੂਟ ਅਤੇ ਹੋਟਲ ਪਾਰਕਵਿਊ ਵਿੱਚ ਕਮਰਿਆਂ ਅਤੇ ਖਾਣੇ ਦੋਹਾਂ ‘ਤੇ 15% ਦੀ ਛੂਟ ਦਿੱਤੀ ਗਈ। ਇਸ ਦੇ ਇਲਾਵਾ, ਹੋਟਲ ਮਾਊਂਟਵਿਊ ਅਤੇ ਹੋਟਲ ਸ਼ਿਵਾਲਿਕਵਿਊ ਦੀਆਂ 24×7 ਕੌਫੀ ਸ਼ਾਪਾਂ ‘ਤੇ ਮਹਿਮਾਨਾਂ ਨੇ ਸ਼ਾਨਦਾਰ ਬੁਫੇ ਦਾ ਅਨੰਦ ਲਿਆ।
ਸਿਟਕੋ (CITCO) ਦੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਹਰੀ ਕਲਿੱਕਟ, ਆਈਏਐੱਸ ਨੇ ਕਿਹਾ, “ਸਿਟਕੋ (CITCO) ਵਿੱਚ ਸਾਡਾ ਪ੍ਰਯਾਸ ਹੈ ਕਿ ਚੰਡੀਗੜ੍ਹ ਦੇ ਸਮ੍ਰਿੱਧ ਸੱਭਿਆਚਾਰ ਅਤੇ ਜੀਵੰਤ ਟੂਰਿਜ਼ਮ ਨੂੰ ਇਨੋਵੇਟਿਵ ਅਨੁਭਵਾਂ ਅਤੇ ਨਿੱਘੀ ਮਹਿਮਾਨਨਿਵਾਜ਼ੀ ਦੇ ਜ਼ਰੀਏ ਮਨਾਇਆ ਜਾਵੇ। ਵਰਲਡ ਟੂਰਿਜ਼ਮ ਵੀਕ ਦਾ ਇਹ ਆਯੋਜਨ ਮਹਿਮਾਨਾਂ ਨੂੰ ਸ਼ਹਿਰ ਦੀ ਖੂਬਸੂਰਤੀ ਨੂੰ ਜਾਣਨ, ਸਾਡੀਆਂ ਵਿਸ਼ੇਸ਼ ਆਫਰਸ (ਪੇਸ਼ਕਸ਼ਾਂ) ਦਾ ਲਾਭ ਉਠਾਉਣ ਅਤੇ ਪਰਿਵਾਰ ਅਤੇ ਮਿੱਤਰਾਂ ਨਾਲ ਯਾਦਗਾਰੀ ਪਲ ਬਣਾਉਣ ਦੇ ਲਈ ਸੱਦਾ ਦੇਣ ਦਾ ਇੱਕ ਮਾਧਿਅਮ ਹੈ।”