ਇਨ੍ਹਾਂ ਦੌਰਿਆਂ ਦੇ ਦੌਰਾਨ ਵਲੰਟੀਅਰਸ ਲਾਭਾਰਥੀਆਂ ਤੋਂ ਜ਼ਰੂਰੀ ਵੇਰਵੇ, ਵਿਸ਼ੇਸ਼ ਤੌਰ ‘ਤੇ ਆਧਾਰ ਨਾਲ ਲਿੰਕ ਮੋਬਾਈਲ ਨੰਬਰ, ਇਕੱਤ੍ਰਿਤ ਕਰਨਗੇ ਤਾਕਿ ਪਾਤਰ ਲਾਭਾਰਥੀਆਂ ਨੂੰ ਫੂਡ ਸਬਸਿਡੀ ਸਿੱਧੇ ਉਨ੍ਹਾਂ ਦੇ ਮੋਬਾਈਲ ਫੋਨ ਦੇ ਜ਼ਰੀਏ ਪ੍ਰਾਪਤ ਹੋ ਸਕੇ।
ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਬਸਿਡੀ ਲਾਭਾਂ ਦੀ ਨਿਰੰਤਰਤਾ ਹਿਤ ਇਹ ਵੇਰਵੇ ਉਪਲਬਧ ਕਰਵਾਉਣਾ ਜ਼ਰੂਰੀ ਹੈ। ਜਿਹੜੇ ਲਾਭਾਰਥੀ ਜ਼ਰੂਰੀ ਜਾਣਕਾਰੀ ਅਤੇ ਪ੍ਰਕਿਰਿਆ ਪੂਰਨ ਨਹੀਂ ਕਰਨਗੇ, ਉਨ੍ਹਾਂ ਨੂੰ ਭਵਿੱਖ ਵਿੱਚ ਸਬਸਿਡੀ ਰਾਸ਼ੀ ਪ੍ਰਾਪਤ ਹੋਣ ਵਿੱਚ ਕਠਿਨਾਈ ਹੋ ਸਕਦੀ ਹੈ।
ਇਸ ਲਈ, ਸਾਰੇ ਰਾਸ਼ਨ ਕਾਰਡ ਲਾਭਾਰਥੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਘਰ-ਘਰ ਜਾਣ ਦੇ ਦੌਰਾਨ ਸਿਵਲ ਡਿਫੈਂਸ ਵਲੰਟੀਅਰਸ ਨਾਲ ਸਹਿਯੋਗ ਕਰਨ ਅਤੇ ਜ਼ਰੂਰੀ ਵੇਰਵੇ/ਦਸਤਾਵੇਜ਼ ਉਪਲਬਧ ਕਰਵਾਉਣ।
