ਚੰਡੀਗੜ੍ਹ ਪ੍ਰਸ਼ਾਸਨ ਨੇ ਆਬਕਾਰੀ ਨੀਤੀ ਵਰ੍ਹੇ 2026-27 ਲਈ ਸਾਰੇ 97 ਰਿਟੇਲ ਸ਼ਰਾਬ ਠੇਕਿਆਂ ਦੀ ਸਫ਼ਲਤਾਪੂਰਵਕ ਨਿਲਾਮੀ ਕਰਕੇ ਇੱਕ ਇਤਿਹਾਸਿਕ ਉਪਲਬਧੀ ਹਾਸਲ ਕੀਤੀ ਹੈ। ਪਿਛਲੇ ਇੱਕ ਦਹਾਕੇ ਵਿੱਚ ਪਹਿਲੀ ਵਾਰ ਇਹ ਉਪਲਬਧੀ ਪ੍ਰਾਪਤ ਕੀਤੀ ਗਈ ਹੈ। ਨਿਲਾਮੀ ਪ੍ਰਕਿਰਿਆ ਨੂੰ ਬੋਲੀਕਾਰਾਂ ਵੱਲੋਂ ਭਾਰੀ ਹੁੰਗਾਰਾ ਮਿਲਿਆ ਅਤੇ ₹453.05 ਕਰੋੜ ਦੀ ਰਿਜ਼ਰਵ ਕੀਮਤ ਦੇ ਮੁਕਾਬਲੇ ₹563.78 ਕਰੋੜ ਦੀਆਂ ਬੋਲੀਆਂ ਪ੍ਰਾਪਤ ਹੋਈਆਂ। ਇਹ ਰਿਜ਼ਰਵ ਮੁੱਲ ਤੋਂ ₹110.73 ਕਰੋੜ ਜਾਂ ਲਗਭਗ 24.44 ਪ੍ਰਤੀਸ਼ਤ ਅਧਿਕ ਹੈ। ਇਹ ਉਪਲਬਧੀ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਪਾਰਦਰਸ਼ੀ ਅਤੇ ਪ੍ਰਗਤੀਸ਼ੀਲ ਆਬਕਾਰੀ ਨੀਤੀਆਂ ਦੇ ਪ੍ਰਤੀ ਹਿਤਧਾਰਕਾਂ ਅਤੇ ਵਪਾਰ ਜਗਤ ਦੇ ਮਜ਼ਬੂਤ ਵਿਸ਼ਵਾਸ ਨੂੰ ਦਰਸਾਉਂਦੀ ਹੈ।
ਇਹ ਸਫ਼ਲ ਨਿਲਾਮੀ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਹੁਣ ਤੱਕ ਦਾ ਸਭ ਤੋਂ ਵੱਧ ਆਬਕਾਰੀ ਮਾਲੀਆ ਉਤਪੰਨ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਸਾਬਤ ਹੋਵੇਗੀ ਅਤੇ ਚੰਡੀਗੜ੍ਹ ਦੇ ਮਾਲੀਆ ਅਧਾਰ ਨੂੰ ਹੋਰ ਅਧਿਕ ਮਜ਼ਬੂਤ ਕਰੇਗੀ। ਆਬਕਾਰੀ ਵਿਭਾਗ ਨੇ ਆਬਕਾਰੀ ਨੀਤੀ ਵਰ੍ਹੇ 2026-27 ਲਈ ₹1,000 ਕਰੋੜ ਦਾ ਇੱਕ ਖ਼ਾਹਿਸ਼ੀ ਮਾਲੀਆ ਲਕਸ਼ ਨਿਰਧਾਰਿਤ ਕੀਤਾ ਹੈ ਅਤੇ ਇਸ ਲਕਸ਼ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ।
ਨਵੇਂ ਆਬਕਾਰੀ ਵਰ੍ਹੇ ਦੀ ਸ਼ੁਰੂਆਤ ਵੀ ਵਿਭਾਗ ਲਈ ਉਤਸ਼ਾਹਜਨਕ
ਰਹੀ ਹੈ। 31 ਮਈ, 2026 ਤੱਕ ਆਬਕਾਰੀ ਮਾਲੀਆ ਸੰਗ੍ਰਹਿ ₹199.78 ਕਰੋੜ ਤੱਕ ਪਹੁੰਚ ਚੁੱਕਿਆ ਹੈ, ਜੋ ਵਾਰਸ਼ਿਕ ਲਕਸ਼ ਦਾ ਲਗਭਗ 20 ਪ੍ਰਤੀਸ਼ਤ ਹੈ। ਵਿੱਤ ਵਰ੍ਹੇ ਦੇ ਪਹਿਲੇ ਦੋ ਮਹੀਨਿਆਂ ਵਿੱਚ ਪ੍ਰਾਪਤ ਇਹ ਉਪਲਬਧੀ ਵਿਭਾਗ ਦੀਆਂ ਪ੍ਰਭਾਵੀ ਨੀਤੀਆਂ, ਮਜ਼ਬੂਤ ਲਾਗੂਕਰਨ ਤੰਤਰ ਅਤੇ ਕੁਸ਼ਲ ਮਾਲੀਆ ਪ੍ਰਾਪਤੀ ਦੇ ਪ੍ਰਯਾਸਾਂ ਨੂੰ ਦਰਸਾਉਂਦੀ ਹੈ।
ਨਿਲਾਮੀ ਪ੍ਰਕਿਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਪ੍ਰਤੀਯੋਗੀ ਤਰੀਕੇ ਨਾਲ ਸੰਚਾਲਿਤ ਕੀਤਾ ਗਿਆ, ਜਿਸ ਨਾਲ ਅਧਿਕਤਮ ਭਾਗੀਦਾਰੀ ਅਤੇ ਬਿਹਤਰੀਨ ਮਾਲੀਆ ਪ੍ਰਾਪਤੀ ਸੁਨਿਸ਼ਚਿਤ ਹੋਈ। ਆਬਕਾਰੀ ਵਿਵਸਥਾ ਨਾਲ ਪ੍ਰਾਪਤ ਵਧਿਆ ਹੋਇਆ ਮਾਲੀਆ ਪ੍ਰਸ਼ਾਸਨ ਦੁਆਰਾ ਸੰਚਾਲਿਤ ਵਿਭਿੰਨ ਵਿਕਾਸਾਤਮਕ ਅਤੇ ਜਨਕਲਿਆਣਕਾਰੀ ਪਹਿਲਾਂ ਨੂੰ
ਗਤੀ ਪ੍ਰਦਾਨ ਕਰੇਗਾ ਅਤੇ ਚੰਡੀਗੜ੍ਹ ਦੇ ਨਿਵਾਸੀਆਂ ਦੇ ਹਿਤ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ।
ਇਹ ਜ਼ਿਕਰਯੋਗ ਉਪਲਬਧੀ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਸ਼੍ਰੀ ਨਿਸ਼ਾਂਤ ਯਾਦਵ, ਆਈਏਐੱਸ, ਦੀ ਅਗਵਾਈ ਅਤੇ ਮਾਰਗਦਰਸ਼ਨ ਅਤੇ ਆਬਕਾਰੀ ਕਲੈਕਟਰ ਸ਼੍ਰੀ ਪ੍ਰਦੁਮਨ ਸਿੰਘ, ਐੱਚਸੀਐੱਸ, ਦੀ ਨਿਗਰਾਨੀ ਵਿੱਚ ਸੰਭਵ ਹੋ ਸਕੀ ਹੈ। ਉਨ੍ਹਾਂ ਦੀ ਦੂਰਦ੍ਰਿਸ਼ਟੀ, ਪਾਰਦਰਸ਼ਤਾ ਪ੍ਰਤੀ ਪ੍ਰਤੀਬੱਧਤਾ ਅਤੇ ਨੀਤੀ ਲਾਗੂਕਰਨ ਵਿੱਚ ਸਰਗਰਮ ਦ੍ਰਿਸ਼ਟੀਕੋਣ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹ ਇਤਿਹਾਸਿਕ ਉਪਲਬਧੀ ਦਿਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਚੰਡੀਗੜ੍ਹ ਪ੍ਰਸ਼ਾਸਨ ਨਿਲਾਮੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਵਾਲੇ ਸਾਰੇ ਹਿਤਧਾਰਕਾਂ ਪ੍ਰਤੀ ਆਭਾਰ ਵਿਅਕਤ ਕਰਦਾ ਹੈ ਅਤੇ ਸ਼ਰਾਬ ਖੇਤਰ ਵਿੱਚ ਪਾਰਦਰਸ਼ਤਾ ਬਣਾਈ ਰੱਖਣ, ਰੈਗੂਲੇਟਰੀ ਕੰਪਲਾਇੰਸ ਸੁਨਿਸ਼ਚਿਤ ਕਰਨ ਅਤੇ ਜ਼ਿੰਮੇਵਾਰ ਵਪਾਰਕ ਪਿਰਤਾਂ ਨੂੰ ਹੁਲਾਰਾ ਦੇਣ ਦੇ ਆਪਣੇ ਸੰਕਲਪ ਨੂੰ ਦੁਹਰਾਉਂਦਾ ਹੈ।
