ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ
ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ​​ਕਰਨ ਅਤੇ ਉਨ੍ਹਾਂ ਦੇ ਕਲਿਆਣ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ ਚੰਡੀਗੜ੍ਹ ਲੇਬਰ ਵੈਲਫੇਅਰ ਬੋਰਡ (ਸੀਐੱਲਡਬਲਿਊਬੀ), ਯੂ.ਟੀ. ਚੰਡੀਗੜ੍ਹ ਨੇ ਆਪਣੀ 9ਵੀਂ ਮੀਟਿੰਗ ਵਿੱਚ ਵਿਭਿੰਨ ਕਲਿਆਣਕਾਰੀ ਯੋਜਨਾਵਾਂ ਵਿੱਚ ਮਹੱਤਵਪੂਰਨ ਸੰਸ਼ੋਧਨਾਂ ਅਤੇ ਨਵੀਆਂ ਪਹਿਲਾਂ ਨੂੰ ਮਨਜ਼ੂਰੀ ਦਿੱਤੀ।

ਇਹ ਮੀਟਿੰਗ ਕਿਰਤ ਸਕੱਤਰ-
ਅਤੇ-ਚੇਅਰਪਰਸਨ, ਚੰਡੀਗੜ੍ਹ ਲੇਬਰ ਵੈਲਫੇਅਰ ਬੋਰਡ,
ਸ਼੍ਰੀਮਤੀ ਅਨੁਰਾਧਾ ਐੱਸ. ਚਗਤੀ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਕਿਰਤ ਕਮਿਸ਼ਨਰ-ਅਤੇ-ਵੈਲਫੇਅਰ ਕਮਿਸ਼ਨਰ, ਸ਼੍ਰੀ ਨਿਸ਼ਾਂਤ ਕੁਮਾਰ ਯਾਦਵ ਅਤੇ ਅਸਿਸਟੈਂਟ ਲੇਬਰ ਕਮਿਸ਼ਨਰ-ਅਤੇ-ਸਕੱਤਰ, ਚੰਡੀਗੜ੍ਹ ਲੇਬਰ ਵੈਲਫੇਅਰ ਬੋਰਡ,(ਸੀਐੱਲਡਬਲਿਊਬੀ), ਯੂ.ਟੀ. ਚੰਡੀਗੜ੍ਹ, ਸ਼੍ਰੀ ਆਕਾਸ਼ ਮਿੱਤਲ ਉਪਸਥਿਤ ਰਹੇ।

ਮੀਟਿੰਗ ਦੇ ਦੌਰਾਨ ਬੋਰਡ ਨੇ ਮਹਿਲਾ ਕਰਮਚਾਰੀਆਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਬਣਾਉਣ, ਪਾਤਰ ਲਾਭਾਰਥੀਆਂ ਦੀ ਸਮਾਜਿਕ ਸੁਰੱਖਿਆ ਵਧਾਉਣ ਅਤੇ ਸਿੱਖਿਆ ਤੇ ਡਿਜੀਟਲ ਸੁਵਿਧਾਵਾਂ ਤੱਕ ਉਨ੍ਹਾਂ ਦੀ ਪਹੁੰਚ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਕਈ ਮਹੱਤਵਪੂਰਨ ਕਲਿਆਣਕਾਰੀ ਪ੍ਰਸਤਾਵਾਂ ਨੂੰ ਸਵੀਕ੍ਰਿਤੀ ਪ੍ਰਦਾਨ ਕੀਤੀ।

ਕੰਨਿਆਦਾਨ ਯੋਜਨਾ ਦੇ ਤਹਿਤ ਬੋਰਡ ਨੇ ਅਣਵਿਆਹੀਆਂ ਮਹਿਲਾ ਕਰਮਚਾਰੀਆਂ ਨੂੰ ਖ਼ੁਦ ਦੇ ਵਿਆਹ ਲਈ ਵੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਪ੍ਰਾਵਧਾਨ ਸ਼ਾਮਲ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨਾਲ ਯੋਜਨਾ ਦਾ ਦਾਇਰਾ ਵਧੇਗਾ ਅਤੇ ਮਹਿਲਾ ਕਰਮਚਾਰੀਆਂ ਨੂੰ ਪ੍ਰਤੱਖ ਤੌਰ ‘ਤੇ ਲਾਭ ਮਿਲ ਸਕੇਗਾ।

ਮਾਤ੍ਰਤਵ (ਜਣੇਪਾ) ਲਾਭ ਯੋਜਨਾ ਦੇ ਤਹਿਤ ਮਹਿਲਾ ਕਰਮਚਾਰੀਆਂ ਨੂੰ ਤਨਖਾਹ ਮੁਆਵਜ਼ਾ ਅਤੇ ਪੋਸ਼ਣ ਸਬੰਧੀ ਜ਼ਰੂਰਤਾਂ ਲਈ ₹21,000 ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਨਵਜੰਮੇ ਬੱਚੇ ਦੇ ਨਾਮ ‘ਤੇ ₹10,000 ਦੀ ਫਿਕਸਡ ਡਿਪਾਜ਼ਿਟ ਰਸੀਦ (ਐੱਫਡੀਆਰ) ਦਾ ਪ੍ਰਾਵਧਾਨ ਵੀ ਸਵੀਕ੍ਰਿਤ ਕੀਤਾ ਗਿਆ ਹੈ। ਇਸ ਪਹਿਲ ਦਾ ਉਦੇਸ਼ ਜਣੇਪੇ ਦੌਰਾਨ ਮਹਿਲਾ ਕਰਮਚਾਰੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੇ ਬੱਚਿਆਂ ਦੀ ਭਵਿੱਖ ਨੂੰ ਸੁਰੱਖਿਅਤ ਬਣਾਉਣ ਵਿੱਚ ਸਹਾਇਤਾ ਕਰਨਾ ਹੈ।

ਇੱਕ ਹੋਰ ਮਹੱਤਵਪੂਰਨ ਨਿਰਣੇ ਵਿੱਚ ਬੋਰਡ ਨੇ ਵਿਧਵਾ ਪੈਨਸ਼ਨ ਅਤੇ ਦਿੱਵਯਾਂਗਤਾ ਪੈਨਸ਼ਨ ਯੋਜਨਾਵਾਂ ਦੇ ਤਹਿਤ ਮਾਸਿਕ ਪੈਨਸ਼ਨ ₹1,000 ਤੋਂ ਵਧਾ ਕੇ ₹2,000 ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨਿਰਣੇ ਨਾਲ ਪਾਤਰ ਲਾਭਾਰਥੀਆਂ ਨੂੰ ਮਿਲਣ ਵਾਲੀ ਮਾਸਿਕ ਵਿੱਤੀ ਸਹਾਇਤਾ ਦੁੱਗਣੀ ਹੋ ਜਾਵੇਗੀ।

ਕਰਮਚਾਰੀਆਂ ਨੂੰ ਨਿਰੰਤਰ ਸਿੱਖਿਆ ਅਤੇ ਕੌਸ਼ਲ ਵਿਕਾਸ ਲਈ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਬੋਰਡ ਨੇ
ਸਕਾਲਰਸ਼ਿਪ ਸਕੀਮ ਦਾ ਵਿਸਤਾਰ ਸਵੈ-ਅਧਿਐਨ ਦੇ ਜ਼ਰੀਏ ਸਿੱਖਿਆ ਪ੍ਰਾਪਤ ਕਰ ਰਹੇ ਕਾਰਜਰਤ ਕਰਮਚਾਰੀਆਂ ਤੱਕ ਕਰਨ ਨੂੰ ਵੀ ਸਵੀਕ੍ਰਿਤੀ ਪ੍ਰਦਾਨ ਕੀਤੀ ਹੈ।

ਇਸ ਤੋਂ ਇਲਾਵਾ, ਡਿਜੀਟਲ ਸਿੱਖਿਆ ਦੇ ਵਧਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਬੋਰਡ ਨੇ ਨਵੀਂ ਡਿਜੀਟਲ ਸਿੱਖਿਆ ਯੋਜਨਾ ਸ਼ੁਰੂ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਤਹਿਤ ਪਾਤਰ ਲਾਭਾਰਥੀਆਂ ਵਿੱਚ ਲੈਪਟੌਪ ਜਾਂ ਹੋਰ ਨਿਰਧਾਰਿਤ ਡਿਜੀਟਲ ਸਿਖਲਾਈ ਉਪਕਰਣ ਦੀ ਖਰੀਦ ਲਈ ₹25,000 ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਹ ਲਾਭ ਨਿਰਧਾਰਿਤ ਸ਼ਰਤਾਂ ਦੇ ਅਨੁਸਾਰ ਜੀਵਨਕਾਲ ਵਿੱਚ ਇੱਕ ਵਾਰ ਉਪਲਬਧ ਹੋਵੇਗਾ।

ਬੋਰਡ ਦੁਆਰਾ ਲਏ ਗਏ ਇਹ ਨਿਰਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਕਲਿਆਣ, ਮਹਿਲਾ ਸਸ਼ਕਤੀਕਰਣ, ਸਮਾਜਿਕ ਤੇ ਆਰਥਿਕ ਸੁਰੱਖਿਆ ਅਤੇ ਸਿੱਖਿਆ ਅਤੇ ਡਿਜੀਟਲ ਸਮਾਵੇਸ਼ਣ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹਨ।

ਸਵੀਕ੍ਰਿਤ ਸਾਰੇ ਕਲਿਆਣਕਾਰੀ ਉਪਾਵਾਂ ਨੂੰ ਸਬੰਧਿਤ ਯੋਜਨਾਵਾਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪਾਤਰਤਾ ਮਾਪਦੰਡਾਂ ਦੇ ਅਨੁਸਾਰ ਲਾਗੂ ਕੀਤਾ ਜਾਵੇਗਾ।