25 ਜੂਨ, 2025:
ਅੱਜ 25 ਜੂਨ, 2025 ਨੂੰ, ਸ਼੍ਰੀ ਨਿਤੇਸ਼ ਵਿਆਸ, ਐਡੀਸ਼ਨਲ ਸਕੱਤਰ (ਯੂਟੀ), ਗ੍ਰਹਿ ਮੰਤਰਾਲੇ (ਐੱਮਐੱਚਏ/MHA), ਜੋ ਯੂਟੀ ਚੰਡੀਗੜ੍ਹ ਦੇ ਦੋ ਦਿਨਾਂ ਦੌਰੇ ‘ਤੇ ਹਨ, ਨੇ ਸੈਕਟਰ-39, ਚੰਡੀਗੜ੍ਹ ਦੇ ਵਾਟਰ ਵਰਕਸ ਵਿਖੇ ਉੱਤਰ ਭਾਰਤ ਦੇ ਸਭ ਤੋਂ ਬੜੇ ਫਲੋਟਿੰਗ ਸੋਲਰ ਪਾਵਰ ਪਲਾਂਟ ਦਾ ਦੌਰਾ ਕੀਤਾ।
2.5 ਮੈਗਾਵਾਟ ਫਲੋਟਿੰਗ ਐੱਸਪੀਵੀ (SPV) ਪਾਵਰ ਪਲਾਂਟ ਚੰਡੀਗੜ੍ਹ ਰੀਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨੋਲੋਜੀ ਪ੍ਰਮੋਸ਼ਨ ਸੋਸਾਇਟੀ (ਕ੍ਰੈਸਟ-ਸੀਆਰਈਐੱਸਟੀ/CREST) ਦੁਆਰਾ ਚਾਲੂ ਕੀਤਾ ਗਿਆ ਹੈ ਅਤੇ ਇਹ ਟਿਕਾਊ ਊਰਜਾ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਹ ਲਗਭਗ 35 ਲੱਖ ਐੱਮਯੂ ਸਵੱਛ ਊਰਜਾ ਪੈਦਾ ਕਰੇਗਾ ਅਤੇ ਹਰ ਸਾਲ ਲਗਭਗ 2,415 ਮੀਟ੍ਰਿਕ ਟਨ ਕਾਰਬਨ ਡਾਈਆਕਸਾਇਡ ਦੇ ਉਤਸਰਜਨ ਨੂੰ ਘਟਾਉਣ ਵਿੱਚ ਮਦਦ ਕਰੇਗਾ – ਜਦਕਿ ਸਤ੍ਹਾ ਦੇ ਵਾਸ਼ਪੀਕਰਨ ਨੂੰ ਘੱਟ ਕਰਕੇ ਸਲਾਨਾ ਲਗਭਗ 477.5 ਮਿਲੀਅਨ ਲੀਟਰ ਪੀਣ ਯੋਗ ਪਾਣੀ ਦੀ ਬੱਚਤ ਕਰੇਗਾ। ਇਹ ਪਹਿਲ ਜਲਵਾਯੂ ਪਰਿਵਰਤਨ ਕਾਰਜ ਯੋਜਨਾ ਦੇ ਲਕਸ਼ਾਂ ਵਿੱਚ ਯੋਗਦਾਨ ਪਾਉਂਦੀ ਹੈ ਅਤੇ ਚੰਡੀਗੜ੍ਹ ਦੀ ਸਵੱਛ ਊਰਜਾ ਪ੍ਰਤੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਦੀ ਹੈ।
ਦੌਰੇ ਦੇ ਦੌਰਾਨ, ਐਡੀਸ਼ਨਲ ਸਕੱਤਰ ਨੂੰ ਸਾਇੰਸ ਅਤੇ ਟੈਕਨੋਲੋਜੀ ਅਤੇ ਅਖੁੱਟ ਊਰਜਾ (S&T&RE), ਸਕੱਤਰ, ਅਤੇ S&T&RE-ਕਮ-ਸੀਈਓ(CEO), (ਕ੍ਰੈਸਟ-ਸੀਆਰਈਐੱਸਟੀ/CREST) ਦੁਆਰਾ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ ਗਈ। ਸ਼੍ਰੀ ਨਿਤੇਸ਼ ਵਿਆਸ ਨੇ ਹਰਿਤ ਊਰਜਾ ਨੂੰ ਅੱਗੇ ਵਧਾਉਣ ਅਤੇ ਯੂ.ਟੀ. ਚੰਡੀਗੜ੍ਹ ਨੂੰ ਇੱਕ ਮਾਡਲ ਸੋਲਰ ਸਿਟੀ ਵਿੱਚ ਬਦਲਣ ਵਿੱਚ ਅਭਿਨਵ ਪਹੁੰਚ ਦੀ ਸ਼ਲਾਘਾ ਕੀਤੀ।
ਦੌਰੇ ਦੇ ਦੌਰਾਨ (ਕ੍ਰੈਸਟ-ਸੀਆਰਈਐੱਸਟੀ/CREST), ਸੀਡੀਪੀਐੱਲ (CPDL) ਅਤੇ ਨਗਰ ਨਿਗਮ ਚੰਡੀਗੜ੍ਹ (ਐੱਮਸੀਸੀ/MCC) ਦੇ ਅਧਿਕਾਰੀ ਵੀ ਮੌਜੂਦ ਸਨ। ਹੁਣ ਤੱਕ, (ਕ੍ਰੈਸਟ-ਸੀਆਰਈਐੱਸਟੀ/CREST) ਨੇ ਸ਼ਹਿਰ ਵਿੱਚ 89.689 ਮੈਗਾਵਾਟ ਦਾ ਐੱਸਪੀਵੀ (SPV) ਪਾਵਰ ਪਲਾਂਟ ਸਥਾਪਿਤ ਕੀਤਾ ਹੈ।
ਮੁੱਖ ਕਾਰਜਕਾਰੀ ਅਧਿਕਾਰੀ,
(ਕ੍ਰੈਸਟ-ਸੀਆਰਈਐੱਸਟੀ/CREST), ਚੰਡੀਗੜ੍ਹ