ਚੰਡੀਗੜ੍ਹ: ਭਾਰਤ ਸਰਕਾਰ ਦੇ ਟੀਬੀ ਮੁਕਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਅਤੇ ਟੀਬੀ ਮੁਕਤ ਭਾਰਤ ਅਭਿਯਾਨ – 100 ਦਿਨਾਂ ਮੁਹਿੰਮ ….”ਗਾਓਂ ਗਾਓਂ, ਸ਼ਹਿਰ ਸ਼ਹਿਰ” ਦੇ ਤਹਿਤ, ਚੰਡੀਗੜ੍ਹ ਵਿੱਚ ਵਿਭਿੰਨ ਸਮੇਕਿਤ ਸਥਲਾਂ ‘ਤੇ ਆਯੁਸ਼ਮਾਨ ਆਰੋਗਯ ਸ਼ਿਵਿਰਾਂ ਦੀ ਸੀਰੀਜ਼ ਦਾ ਸੁਵਿਵਸਥਿਤ ਆਯੋਜਨ ਕੀਤਾ ਗਿਆ।ਇਨ੍ਹਾਂ ਸ਼ਿਵਿਰਾਂ ਦੇ ਜ਼ਰੀਏ ਮੁਹਿੰਮ ਦੇ ਜਨ-ਜਾਗਰੂਕਤਾ ਸੰਦੇਸ਼ (ਆਊਟਰੀਚ ਥੀਮ), “Yes! We Can End TB.Led by Bharat.Powered by Janbhagidari.” ਨੂੰ ਸਸ਼ਕਤ ਤੌਰ ‘ਤੇ ਅੱਗੇ ਵਧਾਇਆ ਗਿਆ।
ਇਹ ਪਹਿਲ 10/04/2026 ਤੋਂ 04/05/2026 ਤੱਕ ਬਿਰਧ ਆਸ਼ਰਮਾਂ, ਨਾਰੀ ਨਿਕੇਤਨ, ਸਨੇਹਾਲਿਆਂ ਅਤੇ ਗ੍ਰਿੱਡ (GRIID) ਜਿਹੀਆਂ ਸੰਸਥਾਵਾਂ ਵਿੱਚ ਰਹਿ ਰਹੇ ਸੰਵੇਦਨਸ਼ੀਲ ਅਤੇ ਉੱਚ-ਜੋਖਮ ਵਾਲੇ ਸਮੂਹਾਂ ਨੂੰ ਕਵਰ ਕਰਨ ‘ਤੇ ਕੇਂਦ੍ਰਿਤ ਰਹੀ। ਇਨ੍ਹਾਂ ਸ਼ਿਵਿਰਾਂ ਦਾ ਉਦੇਸ਼ ਤਪਦਿਕ (ਟੀਬੀ) ਦੇ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਇਸ ਦੀ ਜਲਦੀ ਪਹਿਚਾਣ ਨੂੰ ਸੁਨਿਸ਼ਚਿਤ ਕਰਨਾ ਸੀ।
ਸ਼ਿਵਿਰਾਂ ਦੇ ਦੌਰਾਨ ਪ੍ਰਤੀਭਾਗੀਆਂ ਨੂੰ ਟੀਬੀ ਦੇ ਲੱਛਣਾਂ, ਇਸ ਦੇ ਪ੍ਰਸਾਰ ਦੇ ਤਰੀਕਿਆਂ ਅਤੇ ਭਾਰਤ ਸਰਕਾਰ ਦੁਆਰਾ ਉਪਲਬਧ ਕਰਵਾਈਆਂ ਜਾ ਰਹੀਆਂ ਮੁਫ਼ਤ ਜਾਂਚ ਅਤੇ ਇਲਾਜ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਨਾਲ ਹੀ, ਸਮਾਜਿਕ ਕਲੰਕ ਨੂੰ ਘਟਾਉਣ ਅਤੇ ਸਮੇਂ ‘ਤੇ ਸਿਹਤ ਸੇਵਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ।
ਉੱਨਤ ਡਾਇਗਨੌਸਟਿਕ ਟੂਲਸ ਦਾ ਉਪਯੋਗ ਕਰਦੇ ਹੋਏ, ਪੋਰਟੇਬਲ ਡਿਜੀਟਲ ਚੈਸਟ ਐਕਸ-ਰੇ ਯੂਨਿਟਾਂ ਦੇ ਜ਼ਰੀਏ ਸਾਇਟ ‘ਤੇ ਹੀ ਸਕ੍ਰੀਨਿੰਗ ਕੀਤੀ ਗਈ, ਜਿਸ ਨਾਲ ਸੰਭਾਵਿਤ ਟੀਬੀ ਰੋਗੀਆਂ ਜਲਦੀ ਪਹਿਚਾਣ ਸੰਭਵ ਹੋ ਸਕੀ। ਸਕ੍ਰੀਨਿੰਗ ਦੌਰਾਨ ਸ਼ਨਾਖ਼ਤ ਕੀਤੇ ਗਏ ਵਿਅਕਤੀਆਂ ਦਾ ਅੱਗੇ ਟੈਸਟ ਕਾਰਟ੍ਰਿਜ-ਅਧਾਰਿਤ ਨਿਊਕਲੀਇਕ ਐਸਿਡ ਐਂਪਲੀਫਿਕੇਸ਼ਨ ਟੈਸਟ (ਸੀਬੀਐੱਨਏਏਟੀ/CBNAAT) ਟੈਕਨੋਲੋਜੀ ਦੁਆਰਾ ਕੀਤਾ ਗਿਆ, ਜਿਸ ਨਾਲ ਉੱਚ ਸਟੀਕਤਾ ਦੇ ਨਾਲ ਰੋਗੀ ਦੀ ਜਲਦੀ ਪੁਸ਼ਟੀ ਸੁਨਿਸ਼ਚਿਤ ਹੋਈ। ਇਸ ਸਮੇਕਿਤ ਡਾਇਗਨੌਸਟਿਕ ਪ੍ਰਣਾਲੀ ਦੇ ਜ਼ਰੀਏ ਮਰੀਜ਼ਾਂ ਨੂੰ ਰਾਸ਼ਟਰੀ ਟੀਬੀ ਖ਼ਾਤਮੇ ਪ੍ਰੋਗਰਾਮ (ਐੱਨਟੀਈਪੀ/NTEP) ਦੇ ਤਹਿਤ ਤੇਜ਼ ਇਲਾਜ ਸੇਵਾਵਾਂ ਨਾਲ ਜੋੜਿਆ ਗਿਆ।
ਸਕ੍ਰੀਨਿੰਗ ਦੀਆਂ ਪ੍ਰਮੁੱਖ ਉਪਲਬਧੀਆਂ:
* ਕੁੱਲ ਚੈਸਟ ਐਕਸ-ਰੇ: 789
* ਕੁੱਲ ਕਾਰਟ੍ਰਿਜ-ਅਧਾਰਿਤ ਨਿਊਕਲੀਇਕ ਐਸਿਡ ਐਂਪਲੀਫਿਕੇਸ਼ਨ ਟੈਸਟ (ਸੀਬੀਐੱਨਏਏਟੀ/CBNAAT) ਟੈਸਟ: 86
ਇਹ ਨਿਰੰਤਰ ਪ੍ਰਯਾਸ ਚੰਡੀਗੜ੍ਹ ਦੀ ਟੀਬੀ ਦੇ ਖ਼ਾਤਮੇ ਦੇ ਪ੍ਰਤੀ ਦ੍ਰਿੜ੍ਹ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ, ਜਿਨ੍ਹਾਂ ਵਿੱਚ ਜਲਦੀ ਪਹਿਚਾਣ, ਮੁਫ਼ਤ ਜਾਂਚ ਅਤੇ ਇਲਾਜ ਦੀ ਸਰਬਵਿਆਪਕ ਪਹੁੰਚ ਅਤੇ ਸਮੁਦਾਇ ਦੀ ਸਰਗਰਮ ਭਾਗੀਦਾਰੀ (ਜਨਭਾਗੀਦਾਰੀ) ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਹ ਮੁਹਿੰਮ ਦੇਸ਼ ਦੇ ਟੀਬੀ ਖ਼ਾਤਮੇ ਦੇ ਲਕਸ਼ ਨੂੰ ਪ੍ਰਾਪਤ ਕਰਨ ਅਤੇ ਜਨ ਸਿਹਤ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।