ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ ਵੱਲੋਂ ਸੰਚਾਲਿਤ ‘ਵਿੱਤੀ ਸਮਾਵੇਸ਼ਨ ਸੰਤ੍ਰਿਪਤੀ ਮੁਹਿੰਮ’ ਦੇ ਤਹਿਤ ਚੰਡੀਗੜ੍ਹ ਵਿੱਚ “ਤੁਹਾਡਾ ਪੈਸਾ, ਤੁਹਾਡਾ ਅਧਿਕਾਰ” ਵਿਸ਼ੇ ‘ਤੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਮੁਹਿੰਮ 21 ਅਕਤੂਬਰ ਤੋਂ 31 ਦਸੰਬਰ, 2026 ਤੱਕ ਚਲਾਈ ਜਾ ਰਹੀ ਹੈ, ਜਿਸ ਦਾ ਉਦੇਸ਼ ਨਾਗਰਿਕਾਂ ਨੂੰ ਵਿੱਤੀ ਸੇਵਾਵਾਂ ਤੱਕ ਪਹੁੰਚ ਉਪਲਬਧ ਕਰਵਾਉਣਾ ਅਤੇ ਉਨ੍ਹਾਂ ਦੇ ਲਾਵਾਰਿਸ ਜਮ੍ਹਾਂ ਰਾਸ਼ੀ ਅਤੇ ਹੋਰ ਵਿੱਤੀ ਸੰਪਤੀਆਂ ‘ਤੇ ਦਾਅਵਾ ਕਰਨ ਵਿੱਚ ਸਹਾਇਤਾ ਕਰਨਾ ਹੈ।

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਨੈਸ਼ਨਲ ਬੈਂਕ ਦੇ ਜਨਰਲ ਮੈਨੇਜਰ, ਸ਼੍ਰੀਮਤੀ ਨਿਧੀ ਭਾਰਗਵ ਨੇ ਨਾਗਰਿਕਾਂ ਨੂੰ ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ), ਪ੍ਰਧਾਨ ਮੰਤਰੀ ਜੀਵਨ ਜੋਯੋਤਿ ਬੀਮਾ ਯੋਜਨਾ (ਪੀਐੱਮਜੇਜੇਬੀਵਾਈ), ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (ਪੀਐੱਮਐੱਸਬੀਵਾਈ) ਅਤੇ ਅਟਲ ਪੈਨਸ਼ਨ ਯੋਜਨਾ (ਏਪੀਵਾਈ) ਸਹਿਤ ਵਿਭਿੰਨ ਸਰਕਾਰੀ ਵਿੱਤੀ ਯੋਜਨਾਵਾਂ ਦਾ ਲਾਭ ਉਠਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਨਾਗਰਿਕਾਂ ਨੂੰ ਆਪਣੀ ਕੇਵਾਈਸੀ ਸਬੰਧੀ ਜਾਣਕਾਰੀ, ਸੈਂਟਰਲ ਕੇਵਾਈਸੀ (ਸੀਕੇਵਾਈਸੀ) ਰਿਕਾਰਡ ਅਤੇ ਬੈਂਕ ਖਾਤਿਆਂ ਵਿੱਚ ਨਾਮਾਂਕਣ ਦਾ ਵਿਵਰਣ ਅੱਪ-ਟੂ-ਡੇਟ ਰੱਖਣ ਦੀ ਸਲਾਹ ਵੀ ਦਿੱਤੀ।

ਉਨ੍ਹਾਂ ਨੇ ਨਾਗਰਿਕਾਂ ਨੂੰ ਪੁਰਾਣੇ ਬੈਂਕ ਖਾਤਿਆਂ, ਫਿਕਸਡ ਡਿਪਾਜ਼ਿਟਸ, ਰੈਕਰਿੰਗ ਡਿਪਾਜ਼ਿਟਸ,
ਬੀਮਾ ਪਾਲਿਸੀਆਂ ਅਤੇ ਹੋਰ ਵਿੱਤੀ ਸੰਪਤੀਆਂ ਦੀ ਜਾਂਚ ਕਰਨ ਅਤੇ ਉਨ੍ਹਾਂ ਵਿੱਚ ਉਪਲਬਧ ਲਾਵਾਰਿਸ ਰਕਮ ਦੀ ਪਹਿਚਾਣ ਕਰਕੇ ਉਸ ‘ਤੇ ਦਾਅਵਾ ਕਰਨ ਲਈ ਪ੍ਰੋਤਸਾਹਿਤ ਕੀਤਾ। ਪ੍ਰਤੀਭਾਗੀਆਂ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਉਦਗਮ (‘UDGAM’) ਪੋਰਟਲ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜਿਸ ਦੇ ਜ਼ਰੀਏ ਲਾਵਾਰਿਸ ਬੈਂਕ ਡਿਪਾਜ਼ਿਟ ਦਾ ਪਤਾ ਲਗਾਇਆ ਜਾ ਸਕਦਾ ਹੈ।

ਜਨਰਲ ਮੈਨੇਜਰ ਨੇ ਬੈਂਕਾਂ ਅਤੇ ‘ਬੈਂਕ ਮਿੱਤਰਾਂ’ਨੂੰ ਤਾਕੀਦ ਕੀਤੀ ਕਿ ਉਹ ਇਸ ਮੁਹਿੰਮ ਨੂੰ ਕੇਵਲ ਰਸਮੀ ਕਾਰਵਾਈ ਤੱਕ ਸੀਮਿਤ ਨਾ ਰੱਖਦੇ ਹੋਏ ਪ੍ਰਭਾਵੀ ਜਨਸੰਪਰਕ ਪਹਿਲ ਦੇ ਰੂਪ ਵਿੱਚ ਸੰਚਾਲਿਤ ਕਰਨ, ਤਾਕਿ ਹਰੇਕ ਪਾਤਰ ਨਾਗਰਿਕ ਵਿੱਤੀ ਸੇਵਾਵਾਂ ਤੱਕ ਪਹੁੰਚ ਬਣਾ ਸਕੇ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਉਠਾ ਸਕੇ।

ਇਸ ਪ੍ਰੋਗਰਾਮ ਵਿੱਚ
ਸ਼੍ਰੀ ਸੰਜੀਵ ਝਾਅ, ਡਿਪਟੀ ਜਨਰਲ ਮੈਨੇਜਰ, ਚੰਡੀਗੜ੍ਹ ਸਰਕਲ;ਸ਼੍ਰੀ ਸਿਮਰਨਦੀਪ ਸਿੰਘ,ਲੋਕਲ ਡਿਵੈਲਪਮੈਂਟ ਅਫ਼ਸਰ, ਭਾਰਤੀ ਰਿਜ਼ਰਵ ਬੈਂਕ; ਸ਼੍ਰੀ ਅਸ਼ਵਨੀ ਕੁਮਾਰ,
ਜ਼ਿਲ੍ਹਾ ਵਿਕਾਸ ਪ੍ਰਬੰਧਕ (ਡੀਡੀਐੱਮ),ਨਾਬਾਰਡ; ਸੀਨੀਅਰ ਅਧਿਕਾਰੀ, ਬੈਂਕਰ, ‘ਬੈਂਕ ਮਿੱਤਰ ਅਤੇ ਨਾਗਰਿਕ ਉਪਸਥਿਤ ਰਹੇ।