ਭਾਰਤ ਦੇ ਚੋਣ ਕਮਿਸ਼ਨ ਵੱਲੋਂ ਯੂ.ਟੀ. ਚੰਡੀਗੜ੍ਹ ਲਈ ਐਲਾਨੇ ਗਏ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ/SIR) ਦੀਆਂ ਤਿਆਰੀਆਂ ਦੇ ਤਹਿਤ ਅੱਜ ਚੋਣ ਵਿਭਾਗ ਨੇ ਅੱਜ ਐੱਮਸੀਐੱਮ ਡੀਏਵੀ (MCM DAV) ਕਾਲਜ, ਸੈਕਟਰ 36, ਚੰਡੀਗੜ੍ਹ ਵਿਖੇ ਇਲੈਕਟੋਰਲ ਲਿਟਰੇਸੀ ਕਲੱਬਾਂ (ਈਐੱਲਸੀਜ਼/ELCs), ਵੋਟਰ ਅਵੇਅਰਨੈੱਸ ਫੋਰਮਸ (ਵੀਏਐੱਫ/VAF) ਦੇ ਨੋਡਲ ਅਫ਼ਸਰਾਂ
ਅਤੇ ਐੱਨਐੱਸਐੱਸ (NSS) ਪ੍ਰੋਗਰਾਮ ਅਫ਼ਸਰਾਂ ਲਈ ਇੱਕ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ।
ਟ੍ਰੇਨਿੰਗ ਦੇ ਦੌਰਾਨ ਪ੍ਰਤੀਭਾਗੀਆਂ ਨੂੰ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ/SIR) ਪ੍ਰਕਿਰਿਆ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਿਭਿੰਨ ਪੜਾਵਾਂ, ਗਣਨਾ ਫਾਰਮ (ਈਐੱਫ/EF) ਭਰਨ ਦੀ ਪ੍ਰਕਿਰਿਆ ਅਤੇ ਦਾਅਵਿਆਂ ਅਤੇ ਇਤਰਾਜ਼ਾਂ ਦੀ ਮਿਆਦ ਦੇ ਦੌਰਾਨ ਫਾਰਮ 6 ਅਤੇ 8 ਦੇ ਉਪਯੋਗ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੇ ਦੌਰਾਨ ਪ੍ਰਤੀਭਾਗੀਆਂ ਦੀ ਟੈਸਟਿਮਨੀ (ਗਵਾਹੀ) ਵੀ ਲਈ ਗਈ। ਹਿਤਧਾਰਕਾਂ ਨੂੰ ਵੋਟਰ ਜਾਗਰੂਕਤਾ ਫੈਲਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਸੰਵੇਦਨਸ਼ੀਲ ਕੀਤਾ ਗਿਆ ਅਤੇ ਕੇਵਲ ਅਧਿਕਾਰਿਤ ਅਤੇ ਪ੍ਰਮਾਣਿਕ ਜਾਣਕਾਰੀ ‘ਤੇ ਹੀ ਭਰੋਸਾ ਕਰਨ ਦੀ ਸਲਾਹ ਦਿੱਤੀ ਗਈ। ਆਉਣ ਵਾਲੇ ਦਿਨਾਂ ਵਿੱਚ ਬੂਥ ਲੈਵਲ ਏਜੰਟਸ (ਬੀਐੱਲਏਜ਼/BLAs) ਸਹਿਤ ਹੋਰ ਹਿਤਧਾਰਕਾਂ ਲਈ ਵੀ ਅਜਿਹੇ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ