ਚੰਡੀਗੜ੍ਹ ਸਟੇਟ ਏਡਸ ਕੰਟਰੋਲ ਸੋਸਾਇਟੀ (ਸੀਐੱਸਏਸੀਐੱਸ) ਨੇ ਸਕੂਲੀ ਵਿਦਿਆਰਥੀਆਂ ਵਿੱਚ ਐੱਚਆਈਵੀ/ਏਡਸ ਅਤੇ ਸਬੰਧਿਤ ਸਿਹਤ ਵਿਸ਼ਿਆਂ ਬਾਰੇ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਅੱਜ ਰਾਜ-ਪੱਧਰੀ ਕੁਇਜ਼ ਮੁਕਾਬਲਾ ਆਯੋਜਿਤ ਕੀਤਾ। ਚੰਡੀਗੜ੍ਹ ਦੇ ਵਿਭਿੰਨ ਸਕੂਲਾਂ ਦੀਆਂ ਟੀਮਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦੇ ਹੋਏ ਤੰਦਰੁਸਤ ਮੁਕਾਬਲੇ ਦੇ ਦਰਮਿਆਨ ਆਪਣੇ ਗਿਆਨ ਦਾ ਪ੍ਰਦਰਸ਼ਨ ਕੀਤਾ।

ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 16 ਦੇ ਅਰਣਵ ਅਤੇ ਮਯੰਕ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ₹10,000 ਦਾ ਨਕਦ ਪੁਰਸਕਾਰ ਜਿੱਤਿਆ। ਮਾਊਂਟ ਕਾਰਮਲ,ਸੈਕਟਰ 47 ਦੀ ਪ੍ਰਭਨੂਰ ​​ਕੌਰ ਅਤੇ ਯਾਸ਼ਿਕਾ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ₹7,500 ਦਾ ਪੁਰਸਕਾਰ ਹਾਸਲ ਕੀਤਾ, ਜਦਕਿ ਸੇਂਟ ਜੌਨ, ਸੈਕਟਰ 26 ਦੇ ਮਾਦੇਸ਼ ਅਤੇ ਅਭਿਵੀਰ ਤੀਸਰੇ ਸਥਾਨ ‘ਤੇ ਰਹੇ ਅਤੇ ਉਨ੍ਹਾਂ ਨੂੰ₹5,000 ਦਾ ਪੁਰਸਕਾਰ ਪ੍ਰਦਾਨ ਕੀਤਾ ਗਿਆ।

ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 10 ਦੀਆਂ ਮੰਨਤ ਅਤੇ ਮਹਿਕ; ਸ਼ਿਵਾਲਿਕ ਪਬਲਿਕ ਸਕੂਲ, ਸੈਕਟਰ 41 ਦੀਆਂ ਜੀਆ ਸਿੰਘ ਅਤੇ ਸਲੋਨੀ ਕਪੂਰ ਅਤੇ ਦ ਟ੍ਰਿਬਿਊਨ, ਸੈਕਟਰ 29 ਦੀਆਂ ਆਨਯਾ ਅਤੇ ਪ੍ਰਸ਼ਾਂਤ ਦੀਆਂ ਟੀਮਾਂ ਨੂੰ ₹2,000-2,000 ਪ੍ਰਤੀ ਟੀਮ ਦਿਲਾਸਾ ਪੁਰਸਕਾਰ ਦਿੱਤੇ ਗਏ।

ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਹੁਣ ਜੈਪੁਰ ਵਿੱਚ ਰਾਜਸਥਾਨ ਸਟੇਟ ਏਡਸ ਕੰਟਰੋਲ ਸੋਸਾਇਟੀ ਦੁਆਰਾ ਆਯੋਜਿਤ ਕੀਤੇ ਜਾਣ ਵਾਲੇ ਖੇਤਰੀ-ਪੱਧਰੀ ਕੁਇਜ਼ ਮੁਕਾਬਲੇ ਵਿੱਚ ਚੰਡੀਗੜ੍ਹ ਦੀ ਪ੍ਰਤੀਨਿਧਤਾ ਕਰੇਗੀ।

ਇਸ ਅਵਸਰ ‘ਤੇ ਸੀਐੱਸਏਸੀਐੱਸ ਦੇ ਪ੍ਰੋਜੈਕਟ ਡਾਇਰੈਕਟਰ ਡਾ. ਨੀਨਾ ਚੌਧਰੀ ਨੇ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਉਨ੍ਹਾਂ ਦੇ ਅਧਿਆਪਕਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਐੱਚਆਈਵੀ ਦੀ ਰੋਕਥਾਮ ਵਿੱਚ ਜਾਗਰੂਕਤਾ ਦੀ ਮਹੱਤਵਪੂਰਨ ਭੂਮਿਕਾ ਹੈ ਅਤੇ ਇੰਟਰਐਕਟਿਵ ਮੁਕਾਬਲੇ ਨੌਜਵਾਨਾਂ ਨੂੰ ਇਹ ਸੰਦੇਸ਼ ਆਪਣੇ ਸਕੂਲਾਂ, ਪਰਿਵਾਰਾਂ ਅਤੇ ਭਾਈਚਾਰਿਆਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕਰਦੇ ਹਨ।

ਸੀਐੱਸਏਸੀਐੱਸ ਨੇ ਹਿੱਸਾ ਲੈਣ ਵਾਲੇ ਸਕੂਲਾਂ ਦਾ ਆਭਾਰ ਵਿਅਕਤ ਕੀਤਾ ਅਤੇ ਵਿਭਿੰਨ ਮੰਚਾਂ ਦੇ ਜ਼ਰੀਏ ਜਾਗਰੂਕਤਾ ਪ੍ਰੋਗਰਾਮ ਜਾਰੀ ਰੱਖਣ ਦੀ ਪ੍ਰਤੀਬੱਧਤਾ ਦੁਹਰਾਈ, ਤਾਕਿ ਯੁਵਾ ਪੀੜ੍ਹੀ ਸਹੀ ਜਾਣਕਾਰੀ ਪ੍ਰਾਪਤ ਕਰਕੇ ਤੰਦਰੁਸਤ ਸਮਾਜ ਦੇ ਨਿਰਮਾਣ ਵਿੱਚ ਯੋਗਦਾਨ ਦੇ ਸਕੇ।