ਚੰਡੀਗੜ੍ਹ ਸਵੱਛ ਵਾਯੂ ਸਰਵੇਕਸ਼ਣ 2025 ਵਿੱਚ 8ਵੇਂ ਸਥਾਨ ‘ਤੇ ਪਹੁੰਚਿਆ: 2024 ਵਿੱਚ 27ਵੇਂ ਸਥਾਨ ਤੋਂ ਇੱਕ ਸ਼ਾਨਦਾਰ ਉਪਲਬਧੀ

by | Sep 9, 2025 | breaking news, daily | 0 comments

ਚੰਡੀਗੜ੍ਹ | 9 ਸਤੰਬਰ, 2025:

ਇੱਕ ਮਹੱਤਵਪੂਰਨ ਉਪਲਬਧੀ ਵਿੱਚ, ਚੰਡੀਗੜ੍ਹ ਨੇ ਸਵੱਛ ਵਾਯੂ ਸਰਵੇਕਸ਼ਣ 2025 ਵਿੱਚ 8ਵਾਂ ਸਥਾਨ ਪ੍ਰਾਪਤ ਕੀਤਾ ਹੈ, ਜੋ 2024 ਵਿੱਚ ਆਪਣੇ 27ਵੇਂ ਸਥਾਨ ਤੋਂ ਇੱਕ ਸ਼ਾਨਦਾਰ ਛਲਾਂਗ ਹੈ।

ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐੱਨਸੀਏਪੀ/NCAP) ਦੇ ਤਹਿਤ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (ਐੱਮਓਈਐੱਫਸੀਸੀ/MoEFCC) ਦੁਆਰਾ ਹਰ ਸਾਲ ਕਰਵਾਇਆ ਜਾਣ ਵਾਲਾ ਸਵੱਛ ਵਾਯੂ ਸਰਵੇਕਸ਼ਣ, ਸ਼ਹਿਰਾਂ ਦੇ ਨਿਰੰਤਰ ਯਤਨਾਂ ਅਤੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਵੱਲ ਪ੍ਰਗਤੀ ਦਾ ਮੁੱਲਾਂਕਣ ਕਰਦਾ ਹੈ।

ਚੰਡੀਗੜ੍ਹ ਦੀ 19 ਸਥਾਨਾਂ ਦੀ ਇਹ ਪ੍ਰਗਤੀ, ਇਸ ਦੇ ਟਿਕਾਊ ਸ਼ਹਿਰੀ ਵਿਕਾਸ ਪ੍ਰਯਾਸਾਂ, ਸਰਗਰਮ ਵਾਯੂ ਗੁਣਵੱਤਾ ਪ੍ਰਬੰਧਨ ਰਣਨੀਤੀਆਂ ਅਤੇ ਨਾਗਰਿਕ ਭਾਗੀਦਾਰੀ ਦਾ ਪ੍ਰਮਾਣ ਹੈ।

ਨਗਰ ਨਿਗਮ ਚੰਡੀਗੜ੍ਹ, ਟ੍ਰੈਫਿਕ ਪੁਲਿਸ, ਟ੍ਰਾਂਸਪੋਰਟ ਵਿਭਾਗ, ਰਾਜ ਟ੍ਰਾਂਸਪੋਰਟ ਵਿਭਾਗ, ਅਤੇ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀਪੀਸੀਸੀ/CPCC) ਦੇ ਸਮੂਹਿਕ ਪ੍ਰਯਾਸਾਂ ਨੇ ਇਸ ਉਪਲਬਧੀ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ, ਜਿਨ੍ਹਾਂ ਵਿੱਚ ਨਿਮਨਲਿਖਤ ਸ਼ਾਮਲ ਹਨ:
1. ਸ਼ਹਿਰੀ ਵਣ ਅਤੇ ਪੌਦੇ ਲਗਾਉਣ ਦੀਆਂ ਮੁਹਿੰਮਾਂ ਦੇ ਜ਼ਰੀਏ ਹਰਿਤ ਕਵਰ (green cover) ਦਾ ਵਿਸਤਾਰ।
2. ਨਿਰਮਾਣ ਸਥਲਾਂ ‘ਤੇ ਧੂੜ-ਨਿਯੰਤ੍ਰਣ ਉਪਾਵਾਂ ਦਾ ਸਖ਼ਤੀ ਨਾਲ ਪਾਲਨ।
3. ਪਬਲਿਕ ਟ੍ਰਾਂਸਪੋਰਟ ਵਿੱਚ ਈ-ਮੋਬਿਲਿਟੀ ਦੀ ਸ਼ੁਰੂਆਤ ਅਤੇ ਇਲੈਕਟ੍ਰਿਕ ਵਾਹਨ ਚਾਰਜਿੰਗ ਬੁਨਿਆਦੀ ਢਾਂਚੇ ਦਾ ਵਿਸਤਾਰ।
4. ਪੁਰਾਣੇ (ਵਿਰਾਸਤੀ) ਕਚਰੇ ਦਾ ਵਿਗਿਆਨਿਕ ਨਿਸਤਾਰਣ।
5. ਇੱਕ ਵਿਸਤ੍ਰਿਤ ਗ਼ੈਰ-ਮੋਟਰਾਇਜ਼ਡ ਟ੍ਰਾਂਸਪੋਰਟ ਨੈੱਟਵਰਕ ਦਾ ਵਿਕਾਸ।
6. ਨਿਰਮਾਣ ਅਤੇ ਢਾਹੁਣ (ਸੀ ਐਂਡ ਡੀ/C&D)ਕਚਰੇ ਦਾ ਉਚਿਤ ਪ੍ਰਬੰਧਨ।
7. ਭੀੜ-ਭੜੱਕੇ ਅਤੇ ਵਾਹਨ ਉਤਸਰਜਨ ਨੂੰ ਘਟਾਉਣ ਲਈ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ (ਆਈਟੀਐੱਮਐੱਸ/ITMS) ਨੂੰ ਲਾਗੂ ਕਰਨਾ।
8. ਸੜਕ ਦੀ ਧੂੜ ਨੂੰ ਕੰਟਰੋਲ ਕਰਨ ਲਈ ਆਟੋਮੈਟਿਕ ਸੜਕ ਸਫ਼ਾਈ ਅਤੇ ਪਾਣੀ ਦਾ ਛਿੜਕਾਅ।
9. ਸਮੁਦਾਇਕ ਜਾਗਰੂਕਤਾ ਅਭਿਯਾਨ, ਜੋ ਵਿਵਹਾਰਿਕ ਬਦਲਾਅ ਅਤੇ ਨਾਗਰਿਕ ਭਾਗੀਦਾਰੀ ਨੂੰ ਹੁਲਾਰਾ ਦਿੰਦੇ ਹਨ।

ਡਾਇਰੈਕਟਰ ਵਾਤਾਵਰਣ-ਅਤੇ-ਮੈਂਬਰ ਸਕੱਤਰ, ਸੀਪੀਸੀਸੀ(CPCC), ਸ਼੍ਰੀ ਸੌਰਭ ਕੁਮਾਰ ਨੇ ਕਿਹਾ, “ਇਹ ਉਪਲਬਧੀ ਚੰਡੀਗੜ੍ਹ ਦੀ ਆਪਣੇ ਨਿਵਾਸੀਆਂ ਦੇ ਲਈ ਸਵੱਛ ਵਾਯੂ ਸੁਨਿਸ਼ਚਿਤ ਕਰਨ ਦੀ ਮਜ਼ਬੂਤ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਨੀਤੀ-ਨਿਰਮਾਤਾਵਾਂ ਤੋਂ ਲੈ ਕੇ ਨਾਗਰਿਕਾਂ ਤੱਕ, ਸਾਡੇ ਸਾਰਿਆਂ ਦੇ ਸਮੂਹਿਕ ਪ੍ਰਯਾਸਾਂ ਨੇ ਇਸ ਨੂੰ ਸੰਭਵ ਬਣਾਇਆ ਹੈ ਅਤੇ ਅਸੀਂ ਇੱਕ ਤੰਦਰੁਸਤ ਅਤੇ ਹਰਿਤ ਸ਼ਹਿਰ ਦੀ ਦਿਸ਼ਾ ਵਿੱਚ ਕਾਰਜ ਕਰਦੇ ਰਹਾਂਗੇ।”

ਸਵੱਛ ਵਾਯੂ ਸਰਵੇਕਸ਼ਣ ਅੱਠ ਪ੍ਰਮੁੱਖ ਮਾਪਦੰਡਾਂ ਵਿੱਚ ਸ਼ਹਿਰਾਂ ਦਾ ਮੁੱਲਾਂਕਣ ਕਰਦਾ ਹੈ: ਨਗਰ ਨਿਗਮ ਦੇ ਠੋਸ ਰਹਿੰਦ-ਖੂੰਹਦ ਦਾ ਪ੍ਰਬੰਧਨ, ਸੜਕ ਧੂੜ ਨਿਯੰਤ੍ਰਣ, ਨਿਰਮਾਣ ਅਤੇ ਢਾਹੁਣ ਵਾਲੇ ਕਚਰੇ ਤੋਂ ਧੂੜ ਦਾ ਪ੍ਰਬੰਧਨ, ਵਾਹਨ ਉਤਸਰਜਨ ਨਿਯੰਤ੍ਰਣ, ਉਦਯੋਗਿਕ ਉਤਸਰਜਨ ‘ਤੇ ਸਖ਼ਤ ਨਿਗਰਾਨੀ ਅਤੇ ਹੋਰ ਉਤਸਰਜਨਾਂ ‘ਤੇ ਨਿਯੰਤ੍ਰਣ, ਜਨ-ਜਾਗਰੂਕਤਾ ਅਭਿਯਾਨ,ਅਤੇ ਕਣਾਂ ਵਾਲੇ ਪਦਾਰਥ (Particulate Matter) ਵਿੱਚ ਸੁਧਾਰ ਦਾ ਰੁਝਾਨ।

ਇਸ ਉਪਲਬਧੀ ਦੇ ਨਾਲ, ਚੰਡੀਗੜ੍ਹ ਨੇ ਖ਼ੁਦ ਨੂੰ ਭਾਰਤ ਦੇ ਮੋਹਰੀ ਸਵੱਛ ਅਤੇ ਹਰਿਤ ਸ਼ਹਿਰਾਂ ਵਿੱਚ ਹੋਰ ਅਧਿਕ ਮਜ਼ਬੂਤ ਬਣਾਇਆ ਹੈ ਅਤੇ ਹੋਰ ਸ਼ਹਿਰੀ ਖੇਤਰਾਂ ਦੇ ਲਈ ਐੱਨਸੀਏਪੀ (NCAP) ਢਾਂਚੇ ਦੇ ਤਹਿਤ ਇੱਕ ਨਵਾਂ ਮਾਪਦੰਡ ਸਥਾਪਿਤ ਕੀਤਾ ਹੈ।

Share News
ਕਾਰੋਬਾਰ ਖ਼ਬਰਾਂ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...