ਚੰਡੀਗੜ੍ਹ, 26 ਮਈ, 2026:
ਸ਼੍ਰੀ ਗੁਲਾਬ ਚੰਦ ਕਟਾਰੀਆ, ਮਾਣਯੋਗ ਪ੍ਰਸ਼ਾਸਕ, ਯੂ.ਟੀ. ਚੰਡੀਗੜ੍ਹ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਚੰਡੀਗੜ੍ਹ ਹਾਊਸਿੰਗ ਬੋਰਡ (ਸੀਐੱਚਬੀ/CHB) ਦੀਆਂ ਰਿਹਾਇਸ਼ੀ ਇਕਾਈਆਂ ਵਿੱਚ ਜ਼ਰੂਰਤ-ਅਧਾਰਿਤ ਪਰਿਵਰਤਨਾਂ ਦੀ ਜਾਂਚ ਅਤੇ ਸਿਫ਼ਾਰਿਸ਼ ਹਿਤ
11.05.2026 ਨੂੰ ਸ਼੍ਰੀ ਡੀ. ਕਾਰਤੀਕੇਯਨ, ਮੁੱਖ ਕਾਰਜਕਾਰੀ ਅਧਿਕਾਰੀ, ਚੰਡੀਗੜ੍ਹ ਹਾਊਸਿੰਗ ਬੋਰਡ (ਸੀਐੱਚਬੀ/CHB)
ਦੀ ਪ੍ਰਧਾਨਗੀ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸੇ ਕ੍ਰਮ ਵਿੱਚ, ਸ਼੍ਰੀ ਡੀ. ਕਾਰਤੀਕੇਯਨ ਨੇ ਸ਼੍ਰੀ ਰਾਜੀਵ ਮਹਿਤਾ, ਚੀਫ਼ ਆਰਕੀਟੈਕਟ, ਯੂ.ਟੀ. ਚੰਡੀਗੜ੍ਹ; ਸ਼੍ਰੀਮਤੀ ਮਨਦੀਪ ਮਹਿੰਦੀਰੱਤਾ, ਸੀਨੀਅਰ ਟਾਊਨ ਪਲੈਨਰ, ਸ਼ਹਿਰੀ ਯੋਜਨਾਬੰਦੀ ਵਿਭਾਗ ਅਤੇ ਸ਼੍ਰੀਮਤੀ ਨਲਿਨੀ ਸ਼ਰਮਾ, ਆਰਕੀਟੈਕਟ, ਚੰਡੀਗੜ੍ਹ ਹਾਊਸਿੰਗ ਬੋਰਡ ਦੇ ਨਾਲ ਅੱਜ ਸ਼ਹਿਰ ਦੇ ਵਿਭਿੰਨ ਸੈਕਟਰਾਂ, ਜਿਨ੍ਹਾਂ ਵਿੱਚ ਸੈਕਟਰ 40-ਸੀ, ਸੈਕਟਰ 43-ਏ, ਸੈਕਟਰ 43-ਬੀ ਅਤੇ ਸੈਕਟਰ 38 (ਵੈਸਟ) ਸ਼ਾਮਲ ਹਨ, ਦਾ ਦੌਰਾ ਕੀਤਾ ਅਤੇ ਸੁਤੰਤਰ ਰਿਹਾਇਸ਼ੀ ਇਕਾਈਆਂ ਵਿੱਚ ਅਲਾਟੀਆਂ ਦੁਆਰਾ ਕੀਤੇ ਗਏ ਪਰਿਵਰਤਨਾਂ ਦਾ ਨਿਰੀਖਣ ਕੀਤਾ।

ਕਮੇਟੀ ਨੂੰ ਅਲਾਟੀਆਂ ਦੁਆਰਾ ਕੀਤੇ ਗਏ ਸੰਸ਼ੋਧਨਾਂ ਦਾ ਮੁੱਲਾਂਕਣ ਕਰਨ, ਆਗਿਆਯੋਗ ਪਰਿਵਰਤਨਾਂ ਦੀ ਪਹਿਚਾਣ ਕਰਨ ਅਤੇ ਅਜਿਹੇ ਪਰਿਵਰਤਨਾਂ ਦੀ ਸਿਫ਼ਾਰਿਸ਼ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਨ੍ਹਾਂ ਨੂੰ ਸੰਰਚਨਾਤਮਕ ਸਥਿਰਤਾ, ਅੱਗ ਸੁਰੱਖਿਆ, ਪ੍ਰਕਾਸ਼, ਵੈਂਟਿਲੇਸ਼ਨ ਅਤੇ ਹੋਰ ਜ਼ਰੂਰੀ ਯੋਜਨਾਬੰਦੀ ਮਿਆਰਾਂ ਨਾਲ ਸਮਝੌਤਾ ਕੀਤੇ ਬਿਨਾ ਆਗਿਆ ਦਿੱਤੀ ਜਾ ਸਕੇ।

ਇਸ ਤੋਂ ਬਾਅਦ ਸੈਕਟਰ 40-ਸੀ, 40-ਡੀ, 41-ਏ, 43-ਏ, 43-ਬੀ, 47-ਡੀ ਅਤੇ ਸੈਕਟਰ 13 ਦੀਆਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ (ਆਰਡਬਲਿਊਏਜ਼/RWAs) ਦੇ ਪ੍ਰਤੀਨਿਧੀਆਂ ਨਾਲ ਇੱਕ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੇ ਦੌਰਾਨ, ਪ੍ਰਤੀਨਿਧੀਆਂ ਨੇ ਚੰਡੀਗੜ੍ਹ ਹਾਊਸਿੰਗ ਬੋਰਡ (ਸੀਐੱਚਬੀ/CHB) ਦੇ ਸੁਤੰਤਰ ਮਕਾਨਾਂ ਵਿੱਚ ਜ਼ਰੂਰਤ-ਅਧਾਰਿਤ ਪਰਿਵਰਤਨਾਂ ਸਬੰਧੀ ਆਪਣੇ ਸੁਝਾਅ ਅਤੇ ਅਰਜ਼ੀਆਂ ਪ੍ਰਸਤੁਤ ਕੀਤੀਆਂ। ਇਸ ਤੋਂ ਇਲਾਵਾ ਸਬੰਧਿਤ ਸੈਕਟਰਾਂ ਵਿੱਚ ਚੰਡੀਗੜ੍ਹ ਹਾਊਸਿੰਗ ਬੋਰਡ ਨਾਲ ਜੁੜੇ ਵਿਭਿੰਨ ਮੁੱਦਿਆਂ ‘ਤੇ ਵੀ ਵਿਸਤ੍ਰਿਤ ਚਰਚਾ ਕੀਤੀ ਗਈ।

ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਨੇ ਚੰਡੀਗੜ੍ਹ ਹਾਊਸਿੰਗ ਬੋਰਡ (ਸੀਐੱਚਬੀ/CHB) ਰਿਹਾਇਸ਼ੀ ਇਕਾਈਆਂ ਵਿੱਚ ਜ਼ਰੂਰਤ-ਅਧਾਰਿਤ ਪਰਿਵਰਤਨਾਂ ਦੀ ਸਮੀਖਿਆ ਹਿਤ ਕਮੇਟੀ ਦੇ ਗਠਨ ਲਈ ਚੰਡੀਗੜ੍ਹ ਪ੍ਰਸ਼ਾਸਨ ਦੀ ਪਹਿਲ ਦੀ ਸ਼ਲਾਘਾ ਕੀਤੀ।

ਮੀਟਿੰਗ ਵਿੱਚ ਸ਼੍ਰੀ ਸੌਰਭ ਕੁਮਾਰ ਅਰੋੜਾ, ਪੀਸੀਐੱਸ, ਸਕੱਤਰ, ਚੰਡੀਗੜ੍ਹ ਹਾਊਸਿੰਗ ਬੋਰਡ; ਸ਼੍ਰੀ ਹਿਤੇਸ਼ ਪੁਰੀ, ਚੇਅਰਮੈਨ, ਕਰਾਵਫੈਡ; ਸ਼੍ਰੀ ਰਜਤ ਮਲਹੋਤਰਾ, ਜਨਰਲ ਸਕੱਤਰ, ਕਰਾਵਫੈਡ; ਕਰਨਲ ਗੁਰਸੇਵਕ ਸਿੰਘ, ਪ੍ਰਧਾਨ, ਆਰਡਬਲਿਊਏ-ਐੱਮਐੱਚਸੀ, ਸੈਕਟਰ 13; ਸ਼੍ਰੀ ਰਾਜੇਸ਼ ਰਾਏ, ਪ੍ਰਧਾਨ, ਆਰਡਬਲਿਊਏ, ਸੈਕਟਰ 43-ਬੀ; ਸ਼੍ਰੀ ਵਿਕਰਮ ਚੋਪੜਾ, ਪ੍ਰਧਾਨ, ਆਰਡਬਲਿਊਏ, ਸੈਕਟਰ 43; ਸ਼੍ਰੀ ਰਾਜਬੀਰ ਸਿੰਘ ਬਰਾੜ, ਪ੍ਰਧਾਨ, ਆਰਡਬਲਿਊਏ, ਸੈਕਟਰ 38 (ਵੈਸਟ) ਸਹਿਤ ਚੰਡੀਗੜ੍ਹ ਹਾਊਸਿੰਗ ਬੋਰਡ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਉਪਸਥਿਤ ਰਹੇ।

×