“ਪੁਲਿਸ ਜਰੀਏ ਅਕਾਲੀ ਦਲ ਦੀ ਰੈਲੀ ਰੋਕਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਕਾਲੀ ਵਰਕਰਾਂ ਦਾ ਠਾਠਾਂ ਮਾਰਦਾ ਇਕੱਠ ਸ਼ਰਾਬੀ ਮੁੱਖ ਮੰਤਰੀ ਦੇ ਮੂੰਹ ‘ਤੇ ਕਰਾਰੀ ਚਪੇੜ-ਬਿਕਰਮ ਸਿੰਘ ਮਜੀਠੀਆ
ਕਿਹਾ, ਗੁਰੂ ਦੋਖੀ ਮੁੱਖ ਮੰਤਰੀ ਪੰਜਾਬ ਨੂੰ ਜਵਾਬ ਦੇਵੇ ਕਿ ਸਾਢੇ ਚਾਰ ਸਾਲਾਂ ਵਿਚ ਪੰਜਾਬ ਸਿਰ ਚੜਾਏ ਪੌਣੇ ਪੰਜ ਲੱਖ ਕਰੋੜ ਦੇ ਕਰਜ਼ੇ ਨਾਲ ਇੱਕ ਵੀ ਸਕੂਲ, ਕਾਲਜ ਅਤੇ ਹਸਪਤਾਲ ਕਿਉਂ ਨਹੀਂ ਬਣਿਆ?
ਵੋਟ ਝਾੜੂ ਨੂੰ ਪਾ ਦਿਓ ਜਾਂ “ਵਾਇਰਸ ਪੰਜਾਬ” ਵਾਲਿਆਂ ਨੂੰ, ਇੱਕੋ ਥਾਂ ਜਾਣੀ ਹੈ ਕਿਉਂਕਿ ਪਹਿਲਾ ਕਾਂਗਰਸ ਦੀ ਸਪੋਰਟ “ਵਾਇਰਸ ਪੰਜਾਬ” ਵਾਲੇ ਦਿੱਲੀ ਵਾਲੇ ਲਾਲਾ ਕੇਜਰੀਵਾਲ ਦੇ ਏਜੰਟ ਹਨ
ਸ਼ਰਾਬ ਪੀਕੇ ਗੁਰੂ ਘਰ ਅਤੇ ਵਿਧਾਨ ਸਭਾ ਜਾਣ ਵਾਲਾ ਗੁਰੂ ਦੋਖੀ ਮੁੱਖ ਮੰਤਰੀ ਦੱਸੇ ਕਿ ਬਲਾਤਕਾਰੀਆਂ ਤੋਂ ਪੰਜ ਕਰੋੜ ਸੀ ਦਲਾਲੀ ਖਾਣ ਵਾਲੀ ਜੁਗਨੀ ਖਿਲਾਫ ਕਦੋਂ ਹੋਵੇਗੀ ਕਾਰਵਾਈ
ਦਿੱਲੀ ਵਾਲਿਆਂ ਵੱਲੋਂ ਮੰਤਰੀਆਂ ਦੀ ਕੋਠੀ ਵਿੱਚ ਬਿਠਾਈ ਗਾਇਤ੍ਰੀ ਬਿਸ਼ਨੋਈ ਨੇ ਖੁਦ ਹੀ ਖੋਲ ਦਿੱਤੀ ਝਾੜੂ ਪਾਰਟੀ ਵਲੋਂ ਪੰਜਾਬੀਆਂ ਦੇ ਖਜਾਨੇ ਅਤੇ ਪ੍ਰਾਪਰਟੀਆਂ ਸਹਾਰੇ ਐਸ਼ਪ੍ਰਸਤੀ ਕਰਾਉਣ ਦੀ ਪੋਲ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਿੰਘ ਜਵਾਬ ਦੇਵੇ ਕਿ ਪੰਜਾਬ ਦੇ ਹੋਰ ਦਿਲ ਦੇ ਮਰੀਜ਼ਾਂ ਨੂੰ ਵੀ ਗਾਇਤ੍ਰੀ ਬਿਸ਼ਨੋਈ ਵਾਂਗ ਦਿੱਤੀ ਜਾਵੇਗੀ ਸਰਕਾਰੀ ਬੰਗਲੇ ਦੀ ਸਹੂਲਤ
ਅੱਜ ਛਪਾਰ ‘ਚ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਕੀਤੀ ਗਈ ਕਾਨਫ਼ਰੰਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਝਾੜੂ ਸਰਕਾਰ ਅਤੇ ਵਿਰੋਧੀ ਸਿਆਸੀ ਧਿਰਾਂ ’ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਦੋਸ਼ ਲਾਇਆ ਕਿ ਅਕਾਲੀ ਦਲ ਦੇ ਇਕੱਠ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀਆਂ ਰੋਕਾਂ ਖੜ੍ਹੀਆਂ ਕੀਤੀਆਂ ਗਈਆਂ, ਪਰ ਇਸ ਦੇ ਬਾਵਜੂਦ ਹਜ਼ਾਰਾਂ ਵਰਕਰਾਂ ਦਾ ਛਪਾਰ ਪਹੁੰਚਣਾ ਪਾਰਟੀ ਲਈ ਵੱਡੀ ਸਿਆਸੀ ਪ੍ਰਾਪਤੀ ਹੈ।
ਸ੍ਰ ਮਜੀਠੀਆ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵਲੋਂ ਆਪਣੇ ਸਿਆਸੀ ਆਕਾ ਸ਼ਰਾਬੀ ਮੁੱਖ ਮੰਤਰੀ ਦੇ ਇਸ਼ਾਰੇ ਤੇ ਰੈਲੀ ਖਰਾਬ ਕਰਨ ਦੀ ਕੋਸ਼ਿਸ਼ ਦੇ ਬਾਵਜੂਦ
ਅਕਾਲੀ ਵਰਕਰਾਂ ਦਾ ਠਾਠਾਂ ਮਾਰਦਾ ਇਕੱਠ ਸ਼ਰਾਬੀ ਮੁੱਖ ਮੰਤਰੀ ਦੇ ਮੂੰਹ ‘ਤੇ ਕਰਾਰੀ ਚਪੇੜ ਹੈ l
ਅੱਜ ਛਪਾਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਇਕੋ ਮੰਚ ’ਤੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਨੂੰ ਥਾਪੜਾ ਦਿੱਤਾ।
ਸ੍ਰ ਮਜੀਠੀਆ ਨੇ ਕਿਹਾ ਕਿ ਆਮ ਤੌਰ ’ਤੇ ਦੋ ਘੰਟਿਆਂ ਵਿੱਚ ਪੂਰਾ ਹੋਣ ਵਾਲਾ ਸਫ਼ਰ ਲੋਕਾਂ ਨੂੰ ਕਈ ਘੰਟਿਆਂ ਵਿੱਚ ਤੈਅ ਕਰਨਾ ਪਿਆ ਅਤੇ ਲੁਧਿਆਣਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚੋਂ ਲੰਘ ਕੇ ਵਰਕਰ ਛਪਾਰ ਪਹੁੰਚੇ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਦੀਆਂ ਕਥਿਤ ਰੋਕਾਂ ਦੇ ਬਾਵਜੂਦ ਇੰਨੀ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਹਨ ਤਾਂ ਇਸ ਦਾ ਸਿਹਰਾ ਅਕਾਲੀ ਵਰਕਰਾਂ ਅਤੇ ਲੀਡਰਸ਼ਿਪ ਨੂੰ ਜਾਂਦਾ ਹੈ।
ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਪਾੜੋ ਤੇ ਰਾਜ ਕਰੋ ਦੀ ਨੀਤੀ
ਮਜੀਠੀਆ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੱਖ-ਵੱਖ ਧੜਿਆਂ ਵਿੱਚ ਵੰਡ ਕੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਛਪਾਰ ਵਿੱਚ ਇੱਕ ਪਾਸੇ ਅਕਾਲੀ ਦਲ ਦਾ ਵੱਡਾ ਇਕੱਠ ਹੋਇਆ, ਜਦਕਿ ਦੂਜੇ ਪਾਸੇ ਵੱਖ-ਵੱਖ ਸਿਆਸੀ ਧਿਰਾਂ ਅਤੇ ਆਗੂਆਂ ਦਾ ਇਕੱਠ ਦੇਖਣ ਨੂੰ ਮਿਲਿਆ। ਉਨ੍ਹਾਂ ਇਸ ਸਿਆਸੀ ਸਥਿਤੀ ਨੂੰ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨਾਲ ਜੋੜਿਆ।
ਉਹਨਾਂ ਕਿਹਾ ਕਿ ਸ਼ਰਾਬੀ ਮੁੱਖ ਮੰਤਰੀ ਤੇ ਝਾੜੂ ਪਾਰਟੀ ਵੱਲੋਂ ਵਾਇਰਸ ਪੰਜਾਬ ਵਰਗੇ ਧੜਿਆਂ ਨੂੰ ਖੜੇ ਕਰਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ
ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਵੋਟ ਭਾਵੇਂ ਝਾੜੂ ਨੂੰ ਪਾਈ ਜਾਵੇ ਜਾਂ ਫਿਰ ਵਾਇਰਸ ਪੰਜਾਬ ਨੂੰ ਇਹ ਵੋਟ ਝਾੜੂ ਪਾਰਟੀ ਨੂੰ ਹੀ ਜਾਵੇਗੀ ਕਿਉਂਕਿ ਪਹਿਲਾਂ ਕਾਂਗਰਸ ਦੀ ਮਦ ਕਰਨ ਵਾਲੇ ਵਾਇਰਸ ਪੰਜਾਬ ਵਾਲੇ ਹੁਣ ਦਿੱਲੀ ਵਾਲੇ ਲਾਲੇ ਕੇਜਰੀਵਾਲ ਦੇ ਏਜਂਟ ਬਣੇ ਹੋਏ ਹਨ।
ਮਜੀਠੀਆ ਨੇ ‘ਆਪ’ ਸਰਕਾਰ ਅਤੇ ਦਿੱਲੀ ਦੀ ਲੀਡਰਸ਼ਿਪ ’ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਪੰਜਾਬ ਦੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਸਿਆਸੀ ਵੰਡ ਨੂੰ ਹਵਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਛਪਾਰ ਕਾਨਫ਼ਰੰਸ ਦੌਰਾਨ ਅਕਾਲੀ ਦਲ ਦੇ ਵਰਕਰਾਂ ਦਾ ਉਤਸ਼ਾਹ ਅਤੇ ਪੰਜਾਬੀਆਂ ਦਾ ਮਿਲਿਆ ਵੱਡਾ ਸਮਰਥਨ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸਿਆਸੀ ਰੁੱਖ ਤੈਅ ਕਰ ਰਿਹਾ ਹੈ। ਉਨਾਂ ਕਿਹਾ ਕਿ ਝਾੜੂ ਵਾਲਿਆਂ ਦੀ ਬਾਹਰਲੀ ਆਗੂ ਗਾਇਤਰੀ ਬਿਸ਼ਨੋਈ ਨੇ ਖੁਦ ਨਕਲੀ ਇਨਕਲਾਬੀਆਂ ਦੀ ਪੋਲ ਖੋਲ ਦਿੱਤੀ ਕਿ ਕਿਸ ਤਰਾਂ ਪੰਜਾਬੀਆਂ ਖਜ਼ਾਨੇ ਅਤੇ ਪ੍ਰੋਪਰਟੀਆਂ ਦੀ ਲੁੱਟ ਕਰਕੇ ਐਸ਼ਪ੍ਰਸਤੀ ਕੀਤੀ ਜਾ ਰਹੀ ਹੈ l
ਉਹਨਾਂ ਕਿਹਾ ਕਿ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜਵਾਬ ਦੇਵੇ ਕਿ ਕਤਰੀ ਬਿਸ਼ਨੋਈ ਵਾਂਗ ਕੀ ਹੋਰ ਪੰਜਾਬ ਵਿੱਚ ਲੇ ਮਰੀਜ਼ਾਂ ਨੂੰ ਸਰਕਾਰੀ ਬੰਗਲਿਆਂ ਦੀ ਸਹੂਲਤ ਦੇਣਗੇ ?
‘ਸਾਢੇ ਚਾਰ ਸਾਲਾਂ ਬਾਅਦ ਪੰਜਾਬ ਸਿਰ ਕਰਜ਼ਾ, ਵਿਕਾਸ ਕਿੱਥੇ?’
ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿੱਜੀ ਅਤੇ ਸਿਆਸੀ ਹਮਲੇ ਕਰਦਿਆਂ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਲੁਧਿਆਣਾ ਨੂੰ ਪੰਜਾਬ ਦੀ ਉਦਯੋਗਿਕ ਧੜਕਣ ਅਤੇ ਦੇਸ਼ ਦਾ ਮੈਨਚੈਸਟਰ ਕਿਹਾ ਜਾਂਦਾ ਹੈ, ਪਰ ਲੋਕਾਂ ਨੂੰ ਦੱਸਿਆ ਜਾਵੇ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਜ਼ਿਲ੍ਹੇ ਵਿੱਚ ਕਿੰਨੇ ਨਵੇਂ ਸਕੂਲ, ਕਾਲਜ ਅਤੇ ਮੈਡੀਕਲ ਕਾਲਜ ਖੋਲ੍ਹੇ ਗਏ। ਉਨ੍ਹਾਂ ਕਿਹਾ ਕਿ ਜੇਕਰ ਨਵੀਆਂ ਸਿੱਖਿਆ ਸੰਸਥਾਵਾਂ ਨਹੀਂ ਬਣੀਆਂ, ਨਵੀਂ ਉਦਯੋਗਿਕ ਡਿਵੈਲਪਮੈਂਟ ਨਹੀਂ ਹੋਈ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਤਾਂ ਸਰਕਾਰ ਵੱਲੋਂ ਖਰਚ ਕੀਤੇ ਜਾ ਰਹੇ ਪੈਸੇ ਦਾ ਹਿਸਾਬ ਲੋਕਾਂ ਨੂੰ ਮਿਲਣਾ ਚਾਹੀਦਾ ਹੈ। ਮਜੀਠੀਆ ਨੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵਿੱਤੀ ਰਾਹਤਾਂ ’ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਲੋਕਾਂ ਨੂੰ ਛੋਟੀ ਰਕਮ ਦੇ ਕੇ ਵੱਡੇ ਸਵਾਲਾਂ ਤੋਂ ਧਿਆਨ ਨਹੀਂ ਹਟਾਇਆ ਜਾ ਸਕਦਾ।
ਬਲਾਤਕਾਰ ਮਾਮਲਿਆਂ ਅਤੇ ਕਥਿਤ ਭ੍ਰਿਸ਼ਟਾਚਾਰ ’ਤੇ ਸਰਕਾਰ ਨੂੰ ਘੇਰਿਆ
ਮਜੀਠੀਆ ਨੇ ਮਹਿਲਾਵਾਂ ਨਾਲ ਜੁੜੇ ਅਪਰਾਧਾਂ ਦੇ ਮਾਮਲਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਦਿਆਂ ਦੋਸ਼ ਲਾਇਆ ਕਿ ਪ੍ਰਭਾਵਸ਼ਾਲੀ ਲੋਕਾਂ ਨੂੰ ਕਥਿਤ ਤੌਰ ’ਤੇ ਬਚਾਉਣ ਦੀਆਂ ਕੋਸ਼ਿਸ਼ਾਂ ਹੋਈਆਂ। ਉਨ੍ਹਾਂ ਕਿਹਾ ਕਿ ਜਿਹੜੇ ਸਿਆਸੀ ਆਗੂ ਧੀਆਂ-ਭੈਣਾਂ ਲਈ ਆਵਾਜ਼ ਨਹੀਂ ਉਠਾਉਂਦੇ, ਉਨ੍ਹਾਂ ਨੂੰ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਦਾ ਨੈਤਿਕ ਹੱਕ ਨਹੀਂ। ਮੈਂ ਕਿਹਾ ਕੇ ਗੁਰੂ ਦੋਖੀ ਤੇ ਸ਼ਰਾਬੀ ਮੁੱਖ ਮੰਤਰੀ ਪੰਜਾਬੀਆਂ ਨੂੰ ਜਵਾਬ ਦੇਵੇ ਕਿ ਉਸ ਦੀ ਜੁਗਨੀ ਵੱਲੋਂ ਬਲਾਤਕਾਰੀਆਂ ਨੂੰ ਬਚਾਉਣ ਲਈ ਦਲਾਲੀ ਵਿੱਚ ਲਏ ਪੰਜ ਕਰੋੜ ਦਾ ਹਿਸਾਬ ਕੌਣ ਦੇਵੇਗਾਮ?
ਉਨ੍ਹਾਂ ਗਮਾਡਾ ਨਾਲ ਸਬੰਧਤ ਜ਼ਮੀਨਾਂ ਦੇ ਮਾਮਲੇ ’ਤੇ ਵੀ ਸਰਕਾਰ ਤੋਂ ਜਵਾਬ ਮੰਗਦਿਆਂ ਕਥਿਤ ਤੌਰ ’ਤੇ ਹਜ਼ਾਰਾਂ ਕਰੋੜ ਰੁਪਏ ਦੇ ਨੁਕਸਾਨ ਦਾ ਦੋਸ਼ ਲਾਇਆ ਅਤੇ ਕਿਹਾ ਕਿਸਾਨਾਂ ਦੀਆਂ ਜ਼ਮੀਨਾਂ, ਪੰਜਾਬ ਦੀ ਸੰਪਤੀ ਕੌਡੀਆਂ ਦੇ ਭਾ ਖਰੀਦ ਕੇ ਆਪਣੇ ਚਿਹਰੇ ਤੇ ਪੂੰਜੀਪਤੀਆਂ ਨੂੰ ਵੇਚਣ ਦਾ ਈਡੀ ਵੱਲੋਂ ਘਪਲਾ ਸਾਹਮਣੇ ਲਿਆਂਦਾ ਗਿਆ ਹੈ ਜਿਸ ਵਿੱਚ ਟੋਪੀ ਸਿਨ੍ਹਾ ਸਮੇਤ ਸੱਭ ਫੜੇ ਜਾਣਗੇ ਹੈ।
ਮੁਲਾਜ਼ਮਾਂ ਦੇ ਡੀਏ ਦਾ ਮੁੱਦਾ ਚੁੱਕ ਕੇ ਮੁਲਾਜਮਾਂ ਦੇ ਹੱਕ ਚ ਹਾ ਦਾ ਨਾਅਰਾ
ਸ੍ਰ ਮਜੀਠੀਆ ਨੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਅਤੇ ਹੋਰ ਬਕਾਇਆ ਹੱਕਾਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ 15 ਹਜ਼ਾਰ ਕਰੋੜ ਰੁਪਏ ਦੇ ਕਥਿਤ ਡੀਏ ਬਕਾਏ ਸਬੰਧੀ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੋ ਮੁਲਾਜ਼ਮ ਦਿਨ-ਰਾਤ ਡਿਊਟੀ ਕਰ ਰਹੇ ਹਨ, ਉਨ੍ਹਾਂ ਦੇ ਪਰਿਵਾਰਾਂ ਦੀਆਂ ਲੋੜਾਂ ਨੂੰ ਵੀ ਸਰਕਾਰ ਨੂੰ ਸਮਝਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਵਰਗੀ ਆ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਚਾਹੇ ਮੁੱਖ ਸਕੱਤਰ ਹੋਵੇ, ਡੀਜੀਪੀ ਹੋਵੇ ਆਈਏਐਸ/ਆਈਪੀਐਸ ਅਧਿਕਾਰੀ ਹੋਣ ਜਾਂ ਹੇਠਲੇ ਪੱਧਰ ਦਾ ਕੋਈ ਮੁਲਾਜ਼ਮ ਸਭ ਨੂੰ ਇੱਕ ਬਰਾਬਰ ਡੀਏ ਮਿਲਦਾ ਸੀ l
‘ਮੌਕਾਪ੍ਰਸਤੀ ਦੀ ਸਿਆਸਤ ਪੰਜਾਬ ਦੀ ਧਰਤੀ ’ਤੇ ਨਹੀਂ ਚੱਲਦੀ’
ਮਜੀਠੀਆ ਨੇ ਮਨਪ੍ਰੀਤ ਸਿੰਘ ਇਆਲੀ ਨਾਲ ਆਪਣੇ ਪੁਰਾਣੇ ਸਿਆਸੀ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਨਿੱਜੀ ਰਿਸ਼ਤਿਆਂ ਤੋਂ ਉੱਪਰ ਪਾਰਟੀ ਦੀ ਵਿਚਾਰਧਾਰਾ ਅਤੇ ਵਫ਼ਾਦਾਰੀ ਨੂੰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਈ ਆਗੂਆਂ ਨੂੰ ਸਿਆਸੀ ਪਹਿਚਾਣ ਦਿੱਤੀ ਅਤੇ ਮੁਸ਼ਕਲ ਸਮੇਂ ਵਿੱਚ ਪਾਰਟੀ ਨਾਲ ਖੜ੍ਹਨਾ ਹਰ ਆਗੂ ਦਾ ਫਰਜ਼ ਹੈ, ਪਰ ਜਿਨਾਂ ਨੇ ਆਪਣੀ ਮਾਂ ਵਰਗੀ ਪਾਰਟੀ ਨਾਲ ਧੋਖਾ ਕੀਤਾ ਹੈ, ਉਹਨਾਂ ਅਕ੍ਰਿਤਘਣ ਆਗੂਆਂ ਨੂੰ ਪੰਜਾਬ ਕਦੇ ਦੂਜਾ ਮੌਕਾ ਨਹੀਂ ਦਿੰਦਾ l
ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਸੂਰਮਿਆਂ ਅਤੇ ਯੋਧਿਆਂ ਦਾ ਸਤਿਕਾਰ ਕਰਦੀ ਹੈ, ਪਰ ਮੌਕਾਪ੍ਰਸਤ ਸਿਆਸਤ ਨੂੰ ਸਵੀਕਾਰ ਨਹੀਂ ਕਰਦੀ। ਉਨ੍ਹਾਂ ਅਕਾਲੀ ਵਰਕਰਾਂ ਨੂੰ ਪਾਰਟੀ ਦੀ ਵਿਚਾਰਧਾਰਾ ਨਾਲ ਮਜ਼ਬੂਤੀ ਨਾਲ ਜੁੜਨ ਦੀ ਅਪੀਲ ਕੀਤੀ।
‘ਪੰਜਾਬ ਨੂੰ ਕਿਸੇ ਹੋਰ ਨੇ ਨਹੀਂ, ਪੰਜਾਬੀਆਂ ਨੇ ਬਚਾਉਣਾ’
ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਿਆਸੀ ਦਾਅਵਿਆਂ ਅਤੇ ਅਸਲ ਮੁੱਦਿਆਂ ਵਿਚਲਾ ਫ਼ਰਕ ਸਮਝਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਕਿਸਾਨ, ਖੇਤ ਮਜ਼ਦੂਰ, ਵਪਾਰੀ, ਉਦਯੋਗਪਤੀ, ਮੁਲਾਜ਼ਮ ਅਤੇ ਨੌਜਵਾਨ ਅੱਜ ਆਪਣੇ-ਆਪਣੇ ਮੁੱਦਿਆਂ ਨੂੰ ਲੈ ਕੇ ਚਿੰਤਤ ਹਨ ਅਤੇ ਇਨ੍ਹਾਂ ਸਾਰੇ ਵਰਗਾਂ ਦੀ ਆਵਾਜ਼ ਨੂੰ ਸਿਆਸੀ ਤੌਰ ’ਤੇ ਉਠਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਛਪਾਰ ਦੇ ਇਕੱਠ ਨੇ ਦਿਖਾ ਦਿੱਤਾ ਹੈ ਕਿ ਰੋਕਾਂ ਅਤੇ ਵਿਰੋਧ ਦੇ ਬਾਵਜੂਦ ਅਕਾਲੀ ਵਰਕਰ ਮੈਦਾਨ ਵਿੱਚ ਡਟੇ ਹੋਏ ਹਨ। ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਭਵਿੱਖ ਬਾਰੇ ਫੈਸਲਾ ਪੰਜਾਬ ਦੇ ਲੋਕਾਂ ਨੇ ਹੀ ਕਰਨਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਲੋਕ ਸਰਕਾਰ ਦੀ ਕਾਰਗੁਜ਼ਾਰੀ ਦਾ ਹਿਸਾਬ ਜ਼ਰੂਰ ਮੰਗਣਗੇ। ਉਹਨਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਦਿੱਲੀ ਵਾਲੇ ਲੁਟੇਰਿਆਂ ਦੀ ਨਕਲੀ ਇਨਕਲਾਬੀ ਪਾਰਟੀ ਅਤੇ ਉਹਨਾਂ ਨਾਲ ਰਲੇ ਹੋਰਨਾ ਪਾਰਟੀਆਂ ਚੋਂ ਕੱਢੇ ਵੱਢੇ ਆਗੂਆਂ ਅਤੇ ਧੜਿਆਂ ਤੋਂ ਸੁਚੇਤ ਹੋ ਕੇ ਸਿਰਫ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜਬੂਤ ਕੀਤੇ ਜਾਣ ਤਾਂ ਜੋ ਪੰਜਾਬ ਮੁੜ ਭਾਈਚਾਰਕ ਸਾਂਝ ਅਤੇ ਤਰੱਕੀ ਦੇ ਰਾਹ ਵੱਲ ਤੁਰ ਸਕੇ |


