ਇਸ ਪ੍ਰਕਿਰਿਆ ਵਿੱਚ ਡਾ. ਨਵਜੋਤ ਖੋਸਾ, ਆਈਏਐੱਸ, ਡਾਇਰੈਕਟਰ, ਜਨਗਣਨਾ ਸੰਚਾਲਨ ਡਾਇਰੈਕਟੋਰੇਟ, ਯੂਟੀ ਚੰਡੀਗੜ੍ਹ ਅਤੇ ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ, ਡਿਪਟੀ ਕਮਿਸ਼ਨਰ-ਅਤੇ-ਪ੍ਰਿੰਸੀਪਲ ਜਨਗਣਨਾ ਅਧਿਕਾਰੀ, ਯੂਟੀ ਚੰਡੀਗੜ੍ਹ ਦੁਆਰਾ ਸਹਿਯੋਗ ਪ੍ਰਦਾਨ ਕੀਤਾ ਗਿਆ। ਇਹ ਪਹਿਲ ਯੂਟੀ ਪ੍ਰਸ਼ਾਸਨ ਦੀ ਟੈਕਨੋਲੋਜੀ ਦੇ ਉਪਯੋਗ ਦੁਆਰਾ ਪਾਰਦਰਸ਼ੀ, ਕੁਸ਼ਲ ਅਤੇ ਨਾਗਰਿਕ-ਅਨੁਕੂਲ ਜਨਗਣਨਾ ਸੁਨਿਸ਼ਚਿਤ ਕਰਨ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।

ਮੁੱਖ ਸਕੱਤਰ ਨੇ ਸਵੈ-ਗਣਨਾ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ, ਜਿਸ ਨਾਲ ਨਾਗਰਿਕਾਂ ਨੂੰ ਇਸ ਸਰਲ, ਸੁਰੱਖਿਅਤ ਅਤੇ ਸੁਵਿਧਾਜਨਕ ਡਿਜੀਟਲ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰੀ ਲਈ ਪ੍ਰੇਰਣਾ ਮਿਲੇਗੀ। ਸਵੈ-ਗਣਨਾ ਦੇ ਜ਼ਰੀਏ ਨਾਗਰਿਕ ਆਪਣੀ ਸੁਵਿਧਾ ਦੇ ਅਨੁਸਾਰ ਔਨਲਾਇਨ ਜਾਣਕਾਰੀ ਭਰ ਸਕਦੇ ਹਨ, ਜਿਸ ਨਾਲ ਸਮਾਂ ਦੀ ਬੱਚਤ ਦੇ ਨਾਲ-ਨਾਲ ਅੰਕੜਿਆਂ ਦੀ ਸ਼ੁੱਧਤਾ ਵੀ ਸੁਨਿਸ਼ਚਿਤ ਹੁੰਦੀ ਹੈ।

ਇਸ ਅਵਸਰ ‘ਤੇ ਮੁੱਖ ਸਕੱਤਰ, ਯੂਟੀ ਚੰਡੀਗੜ੍ਹ ਨੇ ਪ੍ਰਭਾਵੀ ਯੋਜਨਾ ਨਿਰਮਾਣ ਅਤੇ ਨੀਤੀਗਤ ਨਿਰਣਿਆਂ ਲਈ ਸਟੀਕ ਅੰਕੜਿਆਂ ਦੇ ਮਹੱਤਵ ‘ਤੇ ਬਲ ਦਿੱਤਾ। ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸਵੈ-ਗਣਨਾ ਸੁਵਿਧਾ ਦਾ ਪੂਰਾ ਲਾਭ ਉਠਾਉਣ ਅਤੇ ਜਨਗਣਨਾ ਪ੍ਰਕਿਰਿਆ ਵਿੱਚ ਪੂਰਨ ਸਹਿਯੋਗ ਪ੍ਰਦਾਨ ਕਰਨ।

ਜਨਗਣਨਾ ਸੰਚਾਲਨ ਡਾਇਰੈਕਟੋਰੇਟ, ਯੂਟੀ ਚੰਡੀਗੜ੍ਹ, ਨੇ ਡਿਪਟੀ ਕਮਿਸ਼ਨਰ-ਅਤੇ-ਪ੍ਰਿੰਸੀਪਲ ਜਨਗਣਨਾ ਅਧਿਕਾਰੀ, ਯੂਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਮਿਲ ਕੇ ਸੁਚਾਰੂ ਸਵੈ-ਗਣਨਾ ਸੁਨਿਸ਼ਚਿਤ ਕਰਨ ਲਈ ਵਿਆਪਕ ਵਿਵਸਥਾਵਾਂ ਕੀਤੀਆਂ ਹਨ। ਨਾਗਰਿਕਾਂ ਦੀ ਸਹਾਇਤਾ ਹਿਤ ਇੱਕ ਸਮਰਪਿਤ ਟੋਲ-ਫ੍ਰੀ ਹੈਲਪਲਾਇਨ (1855) ਵੀ ਸਥਾਪਿਤ ਕੀਤੀ ਗਈ ਹੈ, ਜਿੱਥੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਜਾਂ ਤਕਨੀਕੀ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ।

ਸਾਰੇ ਨਾਗਰਿਕਾਂ ਨੂੰ ਬੇਨਤੀ ਹੈ ਕਿ ਉਹ ਅਧਿਕਾਰਿਤ ਜਨਗਣਨਾ ਪੋਰਟਲ (https://se.census.gov.in) ‘ਤੇ ਜਾ ਕੇ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਆਪਣੀ ਸਵੈ-ਗਣਨਾ ਪੂਰਨ ਕਰਨ। ਇਕੱਠੀ ਕੀਤੀ ਗਈ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਕੇਵਲ ਅੰਕੜਿਆਂ ਦੇ ਉਦੇਸ਼ਾਂ ਲਈ, ਜਨਗਣਨਾ ਐਕਟ ਦੇ ਪ੍ਰਾਵਧਾਨਾਂ ਦੇ ਅਨੁਰੂਪ ਉਪਯੋਗ ਵਿੱਚ ਲਿਆਂਦੀ ਜਾਵੇਗੀ।

ਮੁੱਖ ਸਕੱਤਰ ਦੁਆਰਾ ਸਫ਼ਲ ਸਵੈ-ਗਣਨਾ, ਜਨਗਣਨਾ 2027 ਦੇ ਲਾਗੂਕਰਨ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ ਅਤੇ ਇਸ ਨਾਲ ਵਿਆਪਕ ਜਨਤਕ ਭਾਗੀਦਾਰੀ ਨੂੰ ਪ੍ਰੋਤਸਾਹਨ ਮਿਲਣ ਦੀ ਉਮੀਦ ਹੈ।

×