ਪਹਿਲੀ ਵਾਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਯੂ.ਟੀ., ਚੰਡੀਗੜ੍ਹ ਵੱਲੋਂ ‘ਪ੍ਰੋ-ਬੋਨੋ’ ਪੈਨਲ ਵਕੀਲਾਂ ਦੇ ਪੈਨਲ ਵਿੱਚ ਸ਼ਾਮਲ ਕਰਨ ਲਈ ਇੱਕ ਅਨੂਠੀ, ਸਹਿਭਾਗੀ ਅਤੇ ਪਾਰਦਰਸ਼ੀ ਪ੍ਰਕਿਰਿਆ ਅਪਣਾਈ ਗਈ ਹੈ।

ਮਾਣਯੋਗ ਜਸਟਿਸ ਅਨੂਪ ਚਿਤਕਾਰਾ, ਕਾਰਜਕਾਰੀ ਚੇਅਰਮੈਨ, ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਯੂ.ਟੀ., ਚੰਡੀਗੜ੍ਹ ਨੇ ਜ਼ਿਲ੍ਹਾ ਅਦਾਲਤਾਂ, ਚੰਡੀਗੜ੍ਹ ਦੀ
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਪੈਨਲ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਸੀ। ਉਨ੍ਹਾਂ ਵਕੀਲਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਸਨ ਜਿਨ੍ਹਾਂ ਨੇ ਤਿੰਨ ਵਰ੍ਹਿਆਂ ਦੀ ਵਕਾਲਤ (ਪ੍ਰੈਕਟਿਸ)
ਪੂਰੀ ਕਰ ਲਈ ਸੀ, ਲੇਕਿਨ 25 ਵਰ੍ਹਿਆਂ ਦੀ ਵਕਾਲਤ (ਪ੍ਰੈਕਟਿਸ) ਪੂਰੀ ਨਹੀਂ ਕੀਤੀ ਸੀ।

ਇਸ ਬੇਨਤੀ ਦੇ ਬਾਅਦ, ਪਾਤਰ ਵਕੀਲਾਂ ਤੋਂ ਕੁੱਲ 244 ਅਰਜ਼ੀਆਂ ਪ੍ਰਾਪਤ ਹੋਈਆਂ।

‘ਪ੍ਰੋ-ਬੋਨੋ’ ਪੈਨਲ ਵਕੀਲਾਂ ਦੀ ਚੋਣ ਦੀ ਪ੍ਰਕਿਰਿਆ ਬਾਰੇ 18.09.2026 ਦੇ ਨੋਟੀਫਿਕੇਸ਼ਨ ਦੇ ਜ਼ਰੀਏ ਪਹਿਲਾਂ ਹੀ ਅਧਿਸੂਚਿਤ ਕੀਤੀ ਜਾ ਚੁੱਕੀ ਸੀ। ਇਹ ਨੋਟੀਫਿਕੇਸ਼ਨ ਜ਼ਿਲ੍ਹਾ ਬਾਰ ਐਸੋਸੀਏਸ਼ਨ, ਜ਼ਿਲ੍ਹਾ ਅਦਾਲਤਾਂ, ਚੰਡੀਗੜ੍ਹ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰੀਟੀ ਦੇ ਨੋਟਿਸ ਬੋਰਡਾਂ ‘ਤੇ ਲਗਾਇਆ ਗਿਆ ਸੀ। ਅਰਜ਼ੀਆਂ ਪ੍ਰਾਪਤ ਕਰਦੇ ਸਮੇਂ, ਨਿਰਧਾਰਿਤ ਪ੍ਰਕਿਰਿਆ ਅਨੁਸਾਰ ਪਾਤਰ ਬਿਨੈਕਾਰਾਂ ਨੂੰ ਬੈਲਟ-ਅਤੇ-ਸਹਿਮਤੀ ਫਾਰਮ ਜਾਰੀ ਕੀਤੇ ਗਏ।

ਬੈਲਟ ਪ੍ਰਕਿਰਿਆ

ਅੱਜ, ਯਾਨੀ 25.09.2026 ਨੂੰ, ਚੋਣ ਪ੍ਰਕਿਰਿਆ ਜ਼ਿਲ੍ਹਾ ਬਾਰ ਐਸੋਸੀਏਸ਼ਨ, ਜ਼ਿਲ੍ਹਾ ਅਦਾਲਤਾਂ, ਚੰਡੀਗੜ੍ਹ ਦੇ ਬਾਰ ਰੂਮ ਵਿੱਚ ਨਿਮਨਲਿਖਤ ਦੀ ਮੌਜੂਦਗੀ ਵਿੱਚ ਆਯੋਜਿਤ ਕੀਤੀ ਗਈ:

ਸੁਸ਼੍ਰੀ ਹਰਿੰਦਰ ਸਿੱਧੂ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ (ਇੰਚਾਰਜ)-ਅਤੇ-
ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਯੂ.ਟੀ., ਚੰਡੀਗੜ੍ਹ;
ਸ਼੍ਰੀ ਪੁਨੀਤ ਮੋਹਨ ਸ਼ਰਮਾ, ਐਡੀਸ਼ਨਲ ਜ਼ਿਲ੍ਹਾ ਜੱਜ, ਚੰਡੀਗੜ੍ਹ;
ਸ਼੍ਰੀ ਸਚਿਨ ਯਾਦਵ, ਚੀਫ਼ ਜੁਡੀਸ਼ਲ ਮੈਜਿਸਟ੍ਰੇਟ, ਚੰਡੀਗੜ੍ਹ;
ਸ਼੍ਰੀ ਸੁਨੀਲ ਕੁਮਾਰ, ਚੀਫ਼ ਜੁਡੀਸ਼ਲ ਮੈਜਿਸਟ੍ਰੇਟ-ਅਤੇ-
ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਯੂ.ਟੀ., ਚੰਡੀਗੜ੍ਹ;
ਸ਼੍ਰੀ ਅਸ਼ਵਨੀ ਕੁਮਾਰ, ਮਾਣਯੋਗ ਕਾਰਜਕਾਰੀ ਚੇਅਰਮੈਨ, ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਯੂ.ਟੀ., ਚੰਡੀਗੜ ਦੇ ਸਪੈਸ਼ਲ ਸਕੱਤਰ;

ਜ਼ਿਲ੍ਹਾ ਬਾਰ ਐਸੋਸੀਏਸ਼ਨ, ਚੰਡੀਗੜ੍ਹ ਦੀ ਕਾਰਜਕਾਰਣੀ ਦੇ ਮੈਂਬਰ; ਅਤੇ
ਬਾਰ ਦੇ ਹੋਰ ਮੈਂਬਰ।

ਬਾਰ ਰੂਮ ਵਿੱਚ ਕੁੱਲ 44 ਖਾਲੀ ਡੱਬੇ ਰੱਖੇ ਗਏ ਸਨ। ਇਹ ਡੱਬੇ 44 ਸ਼੍ਰੇਣੀਆਂ ਲਈ ਸਨ, ਜਿਨ੍ਹਾਂ ਵਿੱਚ 22 ਮਹਿਲਾ ਅਤੇ 22 ਪੁਰਸ਼ ਸ਼੍ਰੇਣੀਆਂ ਸ਼ਾਮਲ ਸਨ। ਹਰੇਕ ਸ਼੍ਰੇਣੀ 3 ਵਰ੍ਹਿਆਂ ਤੋਂ ਲੈ ਕੇ 24 ਵਰ੍ਹਿਆਂ ਤੱਕ ਦੀ ਵਕਾਲਤ ਦੇ ਹਰੇਕ ਵਰ੍ਹੇ ਦੇ ਅਨੁਰੂਪ ਸੀ।

ਬੈਲਟ-ਅਤੇ-ਸਹਿਮਤੀ ਫਾਰਮਾਂ ਦੀ ਤਸਦੀਕ ਤੋਂ ਬਾਅਦ, ਪਾਤਰ ਬਿਨੈਕਾਰਾਂ ਨੇ ਖ਼ੁਦ ਆਪਣੇ ਲਿੰਗ ਅਤੇ ਵਕਾਲਤ ਦੇ ਵਰ੍ਹਿਆਂ ਦੇ ਅਨੁਸਾਰ ਸਬੰਧਿਤ ਡੱਬਿਆਂ ਵਿੱਚ ਆਪਣੇ ਫਾਰਮ ਜਮ੍ਹਾਂ ਕੀਤੇ।

ਫਾਰਮ ਜਮ੍ਹਾਂ ਹੋਣ ਤੋਂ ਬਾਅਦ ਸਾਰੇ ਡੱਬਿਆਂ ਦੇ ਬੈਲਟ ਸਲਾਟ ਟੇਪ ਨਾਲ ਸੀਲ ਕਰ ਦਿੱਤੇ ਗਏ। ਇਸ ਤੋਂ ਬਾਅਦ ਡੱਬਿਆਂ ਨੂੰ ਚੰਗੀ ਤਰ੍ਹਾਂ ਹਿਲਾਇਆ ਗਿਆ, ਤਾਕਿ ਬੈਲਟ-ਅਤੇ-
ਸਹਿਮਤੀ ਫਾਰਮ ਚੰਗੀ ਤਰ੍ਹਾਂ ਮਿਲ ਜਾਣ।

ਇਸ ਤੋਂ ਬਾਅਦ ਚੋਣ ਪ੍ਰਕਿਰਿਆ ਸ਼ੁਰੂ ਹੋਈ। ਹਰੇਕ ਡੱਬੇ ਵਿੱਚੋਂ ਇੱਕ ਬੈਲਟ-ਅਤੇ-ਸਹਿਮਤੀ ਫਾਰਮ ਕੱਢਿਆ ਗਿਆ। ਪ੍ਰਕਿਰਿਆ 24 ਵਰ੍ਹਿਆਂ ਦੀ ਵਕਾਲਤ ਵਾਲੇ ਮਹਿਲਾ ਅਤੇ ਪੁਰਸ਼ ਸ਼੍ਰੇਣੀਆਂ ਤੋਂ ਸ਼ੁਰੂ ਹੋ ਕੇ ਕ੍ਰਮਵਾਰ 3-ਵਰ੍ਹਿਆਂ ਦੀ ਵਕਾਲਤ ਵਾਲੇ ਮਹਿਲਾ ਅਤੇ ਪੁਰਸ਼ ਸ਼੍ਰੇਣੀਆਂ ਤੱਕ ਚਲੀ।

ਜਿਸ ਵਕੀਲ ਦਾ ਬੈਲਟ-ਅਤੇ-ਸਹਿਮਤੀ ਫਾਰਮ ਸਬੰਧਿਤ ਡੱਬੇ ਵਿੱਚੋਂ ਕੱਢਿਆ ਗਿਆ, ਉਸ ਦਾ ਨਾਮ ਤਤਕਾਲ ਮੌਕੇ ‘ਤੇ ਮੌਜੂਦ ਬਾਰ ਦੇ ਸਾਰੇ ਮੈਂਬਰਾਂ ਅਤੇ ਪ੍ਰਤੀਨਿਧੀਆਂ ਦੇ ਸਾਹਮਣੇ ਐਲਾਨਿਆ ਗਿਆ।

ਨਿਰਪੱਖਤਾ ਅਤੇ ਪਾਰਦਰਸ਼ਤਾ ਸੁਨਿਸ਼ਚਿਤ ਕਰਨ ਲਈ ਇੱਕ ਅਤਿਰਿਕਤ ਉਪਾਅ ਦੇ ਰੂਪ ਵਿੱਚ, ਜ਼ਿਲ੍ਹਾ ਬਾਰ ਐਸੋਸੀਏਸ਼ਨ, ਜ਼ਿਲ੍ਹਾ ਅਦਾਲਤਾਂ, ਚੰਡੀਗੜ੍ਹ ਦੀਆਂ ਮਹਿਲਾ ਸਫ਼ਾਈ ਕਰਮਚਾਰੀਆਂ ਨੇ ਚੁਣੇ ਗਏ ਬਿਨੈਕਾਰਾਂ ਦੇ ਬੈਲਟ-ਅਤੇ-ਸਹਿਮਤੀ ਫਾਰਮ ਸਬੰਧਿਤ ਡੱਬਿਆਂ ਵਿੱਚੋਂ ਕੱਢੇ ਗਏ।

ਬੈਲਟ ਪੇਪਰਾਂ ਦੀ ਸੁਰੱਖਿਅਤ ਸੰਭਾਲ਼

ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਚੁਣੇ ਗਏ ਬੈਲਟ-ਅਤੇ-ਸਹਿਮਤੀ ਫਾਰਮਾਂ ‘ਤੇ ਸੁਸ਼੍ਰੀ ਹਰਿੰਦਰ ਸਿੱਧੂ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ (ਇੰਚਾਰਜ)-ਅਤੇ-
ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਯੂ.ਟੀ., ਚੰਡੀਗੜ੍ਹ ਦੁਆਰਾ ਸਹੀ ਢੰਗ ਨਾਲ ਦਸਤਖਤ ਕੀਤੇ ਗਏ ਅਤੇ ਇਹ ਫਾਰਮ ਸ਼੍ਰੀ ਸੁਨੀਲ ਕੁਮਾਰ, ਚੀਫ਼ ਜੁਡੀਸ਼ਲ ਮੈਜਿਸਟ੍ਰੇਟ-ਅਤੇ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਯੂ.ਟੀ., ਚੰਡੀਗੜ੍ਹ ਨੂੰ ਸੌਂਪ ਦਿੱਤੇ ਗਏ।

ਇਸ ਤੋਂ ਬਾਅਦ, ਸਾਰੇ 44 ਡੱਬਿਆਂ ਨੂੰ, ਬਾਕੀ ਬਚੇ ਬੈਲਟ-ਅਤੇ-ਸਹਿਮਤੀ ਫਾਰਮਾਂ ਸਮੇਤ, ਸੁਰੱਖਿਅਤ ਸੰਭਾਲ਼ ਅਤੇ ਅਗਲੀ ਜ਼ਰੂਰੀ ਕਾਰਵਾਈ ਲਈ ਬਾਰ ਰੂਮ ਤੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਸੂਚੀਬੱਧ ਕਰਨ ਦੀ ਸਮੁੱਚੀ ਪ੍ਰਕਿਰਿਆ ਨਿਆਂਇਕ ਅਧਿਕਾਰੀਆਂ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਬਾਰ ਦੇ ਮੈਂਬਰਾਂ ਦੀ ਸਰਗਰਮ ਮੌਜੂਦਗੀ ਵਿੱਚ ਖੁੱਲ੍ਹੇ, ਸਹਿਭਾਗੀ, ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਆਯੋਜਿਤ ਕੀਤੀ ਗਈ।

ਪੈਨਲ ਵਿੱਚ ਸ਼ਾਮਲ ਕਰਨ ਲਈ ਅਪਣਾਈ ਗਈ ਇਸ ਅਭਿਨਵ ਪ੍ਰਕਿਰਿਆ ਦਾ ਉਦੇਸ਼ ਬਾਰ ਦੇ ਮੈਂਬਰਾਂ ਦਰਮਿਆਨ ਸਮਾਨ ਅਵਸਰ, ਪਾਰਦਰਸ਼ਤਾ ਅਤੇ ਵਿਸ਼ਵਾਸ ਸੁਨਿਸ਼ਚਿਤ ਕਰਨਾ ਅਤੇ
ਲੋੜਵੰਦ ਵਿਅਕਤੀਆਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰਤੀਬੱਧ ਵਕੀਲਾਂ ਦਾ ਪੈਨਲ ਉਪਲਬਧ ਕਰਵਾਉਣਾ ਹੈ।