ਬਜ਼ੁਰਗ ਨਾਗਰਿਕਾਂ ਅਤੇ ਮੰਜੇ ‘ਤੇ ਪਏ ਮਰੀਜ਼ਾਂ ਲਈ ਸਮਰਪਿਤ ਐਂਬੂਲੈਂਸ ਸੇਵਾ
ਓਪੀਡੀ, ਐਮਰਜੈਂਸੀ ਅਤੇ ਗਾਇਨੀ ਵਾਰਡ ਵਿਖੇ ਸਮਰਪਿਤ ਹੈਲਪ ਡੈਸਕ
ਚੰਡੀਗੜ੍ਹ, 26 ਜੁਲਾਈ 2025:
ਚੌਥੀ ਰੋਗੀ ਕਲਿਆਣ ਸਮਿਤੀ (ਆਰਕੇਐੱਸ) ਗਵਰਨਿੰਗ ਬਾਡੀ ਦੀ ਮੀਟਿੰਗ ਯੂਟੀ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਸੁਮਨ ਸਿੰਘ, ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਨਾਮਜ਼ਦ ਮੈਂਬਰ ਮੈਂਬਰਾਂ ਦੀ ਮੌਜੂਦਗੀ ਵਿੱਚ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ, ਸੈਕਟਰ-16, ਚੰਡੀਗੜ੍ਹ ਵਿਖੇ ਹੋਈ ਜਿਸ ਵਿੱਚ ਕਈ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕੀਤੀ ਗਈ ਅਤੇ ਉਨ੍ਹਾਂ ਨੂੰ ਪ੍ਰਵਾਨਗੀ ਦਿੱਤੀ ਗਈ।
ਮੀਟਿੰਗ ਦੇ ਦੌਰਾਨ, ਕਮੇਟੀ ਮੈਂਬਰਾਂ ਦੁਆਰਾ ਫ਼ੈਸਲਾ ਕੀਤਾ ਗਿਆ ਕਿ ਸੀਨੀਅਰ ਨਾਗਰਿਕਾਂ ਅਤੇ ਮੰਜੇ ‘ਤੇ ਪਏ ਮਰੀਜ਼ਾਂ ਲਈ ਇੱਕ ਸਮਰਪਿਤ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਓਪੀਡੀ, ਗਾਇਨੀ, ਐਮਰਜੈਂਸੀ ਵਾਰਡ ਲਈ ਮਰੀਜ਼ਾਂ ਦੇ ਸਹਾਇਕਾਂ ਲਈ ਸਮਰਪਿਤ ਹੈਲਪ ਡੈਸਕ ਸ਼ੁਰੂ ਕੀਤਾ ਜਾਵੇਗਾ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਬਿਨਾ ਕਿਸੇ ਸਾਥੀ ਦੇ ਮਰੀਜ਼ਾਂ ਦੀ ਮਦਦ ਲਈ 6 ਦੇਖਭਾਲ਼ ਕਰਨ ਵਾਲੇ/ਅਟੈਂਡੈਂਟ ਰੱਖੇ ਜਾਣਗੇ। ਇਹ ਦੇਖਭਾਲ਼ ਕਰਨ ਵਾਲੇ ਮਰੀਜ਼ਾਂ ਨੂੰ ਵ੍ਹੀਲਚੇਅਰ ‘ਤੇ, ਉਨ੍ਹਾਂ ਦੀਆਂ ਦਵਾਈਆਂ ਲੈਣ, ਉਨ੍ਹਾਂ ਦੇ ਟੈਸਟ ਕਰਵਾਉਣ ਵਿੱਚ ਮਦਦ ਕਰਨਗੇ। ਇਹ ਸੇਵਾਵਾਂ ਗਵਰਨਿੰਗ ਬਾਡੀ ਦੀ ਪ੍ਰਵਾਨਗੀ ਤੋਂ ਤੁਰੰਤ ਬਾਅਦ ਸ਼ੁਰੂ ਕੀਤੀਆਂ ਜਾਣਗੀਆਂ।
ਚੇਅਰਪਰਸਨ ਨੇ ਸੁਝਾਅ ਦਿੱਤਾ ਕਿ ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਵਰਤੋਂ ਕਰਕੇ ਚੰਡੀਗੜ੍ਹ ਦੇ ਨਿਵਾਸੀਆਂ ਲਈ ਤੰਦਰੁਸਤੀ ਸੱਭਿਆਚਾਰ ਨੂੰ ਹੁਲਾਰਾ ਦੇਣ ਅਤੇ ਉਤਸ਼ਾਹਿਤ ਕਰਨ ਲਈ ਪਹਿਲਾਂ ਕੀਤੀਆਂ ਜਾਣ।
ਚੇਅਰਪਰਸਨ ਨੇ ਵਿਭਾਗ ਦੀਆਂ ਪਹਿਲਾਂ ਦੀ ਸ਼ਲਾਘਾ ਕੀਤੀ ਅਤੇ ਇਹ ਵੀ ਦੁਹਰਾਇਆ ਕਿ ਮਰੀਜ਼ਾਂ ਦੀ ਭਲਾਈ ਲਈ ਸਾਰੇ ਕਦਮਾਂ ਦਾ ਵਿਆਪਕ ਤੌਰ ‘ਤੇ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ ਤਾ ਕਿ ਲਾਭ ਸਾਰਿਆਂ ਤੱਕ ਪਹੁੰਚ ਸਕਣ।
