‘ਯੁਵਾ ਸੰਗਮ ਪ੍ਰੋਗਰਾਮ’ ਦੇ ਹਿੱਸੇ ਵਜੋਂ, ਝਾਰਖੰਡ ਦੇ 51 ਹੋਣਹਾਰ ਤੇ ਉਤਸ਼ਾਹੀ ਵਿਦਿਆਰਥੀਆਂ ਦੇ ਸਮੂਹ ਨੂੰ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਪੰਜਾਬ ਦੇ ਰਾਜਪਾਲ ਨਾਲ ਗੱਲਬਾਤ ਕਰਨ ਦਾ ਖਾਸ ਮੌਕਾ ਮਿਲਿਆ।
ਯੁਵਾ ਸੰਗਮ ਪ੍ਰੋਗਰਾਮ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮਹੱਤਵਪੂਰਨ ਪਹਿਲਕਦਮੀ, ‘ਏਕ ਭਾਰਤ ਸ੍ਰੇਸ਼ਟ ਭਾਰਤ’ ਹੇਠ ਆਉਂਦਾ ਹੈ। ਇਹ ਭਾਰਤ ਭਰ ਦੇ ਵੱਖ-ਵੱਖ ਰਾਜਾਂ ਦੇ ਨੌਜਵਾਨਾਂ ਵਿੱਚ ਸਭਿਆਚਾਰਕ ਸਬੰਧਾਂ ਨੂੰ ਹੋਰ ਪਕੇਰਾ ਕਰਨ ਅਤੇ ਆਪਸੀ ਸਮਝ ਨੂੰ ਵਧਾਉਣ ’ਤੇ ਕੇਂਦਰਿਤ ਹੈ।
ਸ਼੍ਰੀ ਪੁਰੋਹਿਤ ਨੇ ਵਿਦਿਆਰਥੀਆਂ ਨੂੰ ‘ਸਾਦਾ ਜੀਵਨ, ਉੱਚੀ ਸੋਚ’ ਦੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਇਮਾਨਦਾਰੀ ਅਤੇ ਪਿਆਰ ਨਾਲ ਜੀਵਨ ਬਤੀਤ ਕਰਨ ਲਈ ਪ੍ਰੇਰਿਆ। ਇਸ ਦੇ ਨਾਲ ਹੀ, ਉਨ੍ਹਾਂ ਨੇ ਖੁਦ ਨਾਲੋਂ ਹੋਰ ਸਮਾਜਿਕ ਕਦਰਾਂ ਕੀਮਤਾਂ ਨੂੰ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ‘ਵਿਕਸਿਤ ਭਾਰਤ 2047’ ਦੀ ਸ਼ੁਰੂਆਤ ਕਰਨ ਲਈ ਆਪਣਾ ਸਮੁੱਚਾ ਯੋਗਦਾਨ ਪਾਉਣ ਲਈ ਕਿਹਾ।
ਰਾਜਪਾਲ ਨੇ ਅੰਤਰ-ਸੱਭਿਆਚਾਰਕ ਸਬੰਧਾਂ ਦੀ ਪਾਲਣਾ ਕਰਕੇ ਸਾਡੇ ਰਾਸ਼ਟਰ ਦੇ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਲਈ ‘ਯੁਵਾ ਸੰਗਮ ਪ੍ਰੋਗਰਾਮ’ ਦੀ ਸਮਰੱਥਾ ਬਾਰੇ ਸਾਰਕਾਰਾਤਮਕ ਆਸ ਪ੍ਰਗਟਾਈ। ਉਨ੍ਹਾਂ ਨੇ ਦੁਹਰਾਇਆ ਕਿ ਪੰਜਾਬ ਅਤੇ ਝਾਰਖੰਡ ਵਿਚਕਾਰ ਸਾਂਝ ਵਿਦਿਆਰਥੀਆਂ ਨੂੰ ਪੰਜਾਬ ਦੇ ਸੱਭਿਆਚਾਰ ਦੀ ਵਿਆਪਕ ਅਤੇ ਬਹੁ-ਆਯਾਮੀ ਸਮਝ ਪ੍ਰਦਾਨ ਕਰੇਗਾ। ਇਹ ਵੱਡਾ ਤਜਰਬਾ ਨਾ ਸਿਰਫ਼ ਉਨ੍ਹਾਂ ਦੇ ਅਕਾਦਮਿਕ ਸਫ਼ਰ ਨੂੰ ਖੁਸ਼ਹਾਲ ਕਰੇਗਾ ਸਗੋਂ ਸਾਡੇ ਰਾਸ਼ਟਰ ਨੂੰ ਪਰਿਭਾਸ਼ਿਤ ਕਰਨ ਵਾਲੀ ਸੱਭਿਆਚਾਰਕ ਵਿਭਿੰਨਤਾ ਲਈ ਵੀ ਅਹਿਮਿ ਭੂਮਿਕਾ ਨਿਭਾਏਗਾ।
ਇਸ ਪਹਿਲਕਦਮੀ ਦੇ ਤਹਿਤ, ਭਾਰਤ ਭਰ ਦੀਆਂ 22 ਉੱਚ ਸਿੱਖਿਆ ਸੰਸਥਾਵਾਂ ਨੂੰ ਜੋੜਿਆ ਗਿਆ ਹੈ, ਪੰਜਾਬ ਅਤੇ ਝਾਰਖੰਡ ਅਜਿਹੇ ਜੋੜਿਆਂ ਵਿਚੋਂ ਇੱਕ ਹੈ।
ਯੁਵਾ ਸੰਗਮ ਪ੍ਰੋਗਰਾਮ ਇੱਕ ਗਤੀਸ਼ੀਲ ਸਭਿਆਚਾਰਕ ਆਦਾਨ-ਪ੍ਰਦਾਨ ਕਰਨ ਵਾਲਾ ਮੰਚ ਹੈ, ਜੋ ਭਾਰਤ ਦੀ ਵਿਭਿੰਨਤਾ ਦਾ ਜਸ਼ਨ ਮਨਾਉਂਦਾ ਹੈ। ਐਕਸਪੋਜ਼ਰ ਟੂਰਾਂ ਰਾਹੀਂ, ਭਾਗੀਦਾਰ ਕੁਦਰਤੀ ਲੈਂਡਸਕੇਪ, ਵਿਕਾਸ ਦੀਆਂ ਪ੍ਰਾਪਤੀਆਂ, ਅਤੇ ਮੇਜ਼ਬਾਨ ਰਾਜ ਦੇ ਜੀਵੰਤ ਸੱਭਿਆਚਾਰ ਸਮੇਤ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਸਮਝ-ਬੂਝ ਪ੍ਰਾਪਤ ਕਰਦੇ ਹਨ।
ਪ੍ਰੋਗਰਾਮ, 5 ਪੀਜ਼- ਪਰਯਾਟਨ (ਸੈਰ-ਸਪਾਟਾ), ਪਰੰਪਰਾ (ਪਰੰਪਰਾ), ਪ੍ਰਗਤੀ (ਵਿਕਾਸ), ਪ੍ਰੋਦਯੋਜੀਕੀ (ਤਕਨਾਲੋਜੀ), ਅਤੇ ਪਰਸਪਰ ਸੰਪਰਕ (ਲੋਕ ਦੇ ਲੋਕਾਂ ਨਾਲ) – ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਦਰਸਾਏ ਗਏ ਦ੍ਰਿਸ਼ਟੀਕੋਣ ਦੇ ਆਲੇ-ਦੁਆਲੇ ਸੰਰਚਿਤ ਹੈ।
ਰਾਜਪਾਲ ਨਾਲ ਗੱਲਬਾਤ ਕਰਨ ਦੇ ਵਿਸ਼ੇਸ਼ ਮੌਕੇ ਲਈ ਧੰਨਵਾਦ ਕਰਦਿਆਂ, ਵਿਦਿਆਰਥੀਆਂ ਦੀ ਇਹ ਗੱਲਬਾਤ ਇੱਕ ਹਾਈ ਨੋਟ ’ਤੇ ਸਮਾਪਤ ਹੋਈ।