ਚੰਡੀਗੜ੍ਹ ਦੀ ਵਿਰਾਸਤ ਦੀ ਸੰਭਾਲ਼ ਦੀ ਦਿਸ਼ਾ ਵਿੱਚ ਇੱਕ ਹੋਰ ਬੜੀ ਸਫ਼ਲਤਾ ਪ੍ਰਾਪਤ ਹੋਈ ਹੈ। ਸਪੇਨ ਦੇ ਬਾਰਸੀਲੋਨਾ ਵਿੱਚ 22 ਜੁਲਾਈ 2026 ਨੂੰ ਪ੍ਰਸਤਾਵਿਤ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਤੁਰੰਤ ਦਖਲ ਸਦਕਾ ਸਫ਼ਲਤਾਪੂਰਵਕ ਰੁਕਵਾ ਦਿੱਤਾ ਗਿਆ ਹੈ।
ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਦੇ ਨਿਰਦੇਸ਼ਾਂ ਅਤੇ ਮੁੱਖ ਸਕੱਤਰ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ਦੇ ਸਰਗਰਮ ਮਾਰਗਦਰਸ਼ਨ ਵਿੱਚ, ਸਕੱਤਰ ਸੱਭਿਆਚਾਰ, ਡਾ. ਸਈਦ ਆਬਿਦ ਰਸ਼ੀਦ ਸ਼ਾਹ ਨੇ ਇਸ ਮਾਮਲਾ ਨੂੰ ਤਤਕਾਲ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਸਾਹਮਣੇ ਉਠਾਉਂਦੇ ਹੋਏ ਨਿਲਾਮੀ ਨੂੰ ਰੋਕਣ ਅਤੇ ਵਿਰਾਸਤੀ ਸੰਪਤੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਤਤਕਾਲ ਕੂਟਨੀਤਕ ਦਖਲ ਦੀ ਬੇਨਤੀ ਕੀਤੀ ਸੀ।
ਅੱਜ, ਵਿਦੇਸ਼ ਮੰਤਰਾਲੇ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਕਿ ਸਪੇਨ ਸਥਿਤ ਭਾਰਤੀ ਦੂਤਾਵਾਸ ਦੇ ਦਖਲ ਤੋਂ ਬਾਅਦ ਸਬੰਧਿਤ ਵਿਰਾਸਤੀ ਫਰਨੀਚਰ ਨੂੰ ਨਿਲਾਮੀ ਤੋਂ ਵਾਪਸ ਲੈ ਲਿਆ ਗਿਆ ਹੈ।
ਇਹ ਫਰਨੀਚਰ, ਜਿਸ ਨੂੰ ਚੰਡੀਗੜ੍ਹ ਦੀ ਸੰਸਥਾਗਤ ਵਿਰਾਸਤ ਅਤੇ ਸ਼ਹਿਰ ਦੀ ਵਿਸ਼ਿਸ਼ਟ ਆਧੁਨਿਕਤਾਵਾਦੀ ਵਾਸਤੂਕਲਾ ਦਾ ਅਭਿੰਨ ਹਿੱਸਾ ਮੰਨਿਆ ਜਾਂਦਾ ਹੈ, ਸਪੇਨ ਵਿੱਚ ਨਿਲਾਮੀ ਲਈ ਸੂਚੀਬੱਧ ਕੀਤਾ ਗਿਆ ਸੀ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਦੀ ਮਲਕੀਅਤ, ਸਰੋਤ ਅਤੇ ਹਟਾਏ ਜਾਣ ਅਤੇ ਨਿਰਯਾਤ ਦੀ ਵੈਧਤਾ ਨੂੰ ਲੈਕੇ ਗੰਭੀਰ ਚਿੰਤਾ ਵਿਅਕਤ ਕਰਦੇ ਹੋਏ ਇਸ ਦੀ ਸੰਭਾਲ਼ ਅਤੇ ਪੁਨਰਪ੍ਰਾਪਤੀ ਲਈ ਤਤਕਾਲ ਕੂਟਨੀਤਕ ਦਖਲ ਦੀ ਬੇਨਤੀ ਕੀਤੀ ਸੀ।
ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਅਨਮੋਲ ਵਿਰਾਸਤ ਦੀ ਸੁਰੱਖਿਆ ਵਿੱਚ ਸੁਨਿਸ਼ਚਿਤ ਕਲਨ ਵਿੱਚ ਸਮਾਂਬੱਧ ਸਹਿਯੋਗ ਲਈ ਭਾਰਤ ਸਰਕਾਰ ਦੇ
ਵਿਦੇਸ਼ ਮੰਤਰਾਲੇ, ਸਪੇਨ ਸਥਿਤ ਭਾਰਤੀ ਦੂਤਾਵਾਸ ਅਤੇ ਸਾਰੇ ਸਬੰਧਿਤ ਅਧਿਕਾਰੀਆਂ ਦੇ ਪ੍ਰਤੀ ਹਾਰਦਿਕ ਆਭਾਰ ਵਿਅਕਤ ਕੀਤਾ ਹੈ। ਪ੍ਰਸ਼ਾਸਨ ਨੇ ਦੁਹਰਾਇਆ ਕਿ ਉਹ ਵਿਰਾਸਤੀ ਫਰਨੀਚਰ ਦੀ ਤਸਦੀਕ, ਪੁਨਰਪ੍ਰਾਪਤੀ ਅਤੇ ਭਾਰਤ ਵਾਪਸੀ ਸੁਨਿਸ਼ਚਿਤ ਕਰਨ ਲਈ ਸਾਰੇ ਜ਼ਰੂਰੀ ਕਾਨੂੰਨੀ, ਪ੍ਰਸ਼ਾਸਨਿਕ ਅਤੇ ਕੂਟਨੀਤਕ ਪ੍ਰਯਾਸ ਜਾਰੀ ਰੱਖੇਗਾ।
