ਦਿੱਲੀ ਦੇ ਮਾਣਯੋਗ ਲੈਫਟੀਨੈਂਟ ਗਵਰਨਰ, ਸਰਦਾਰ ਤਰਨਜੀਤ ਸਿੰਘ ਸੰਧੂ ਨੇ 05 ਜੂਨ, 2026 ਨੂੰ ਇੰਡੀਅਨ ਸਕੂਲ ਆਵ੍ ਬਿਜ਼ਨਸ (ਆਈਐੱਸਬੀ/ISB), ਮੋਹਾਲੀ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਪੇਸ਼ੇਵਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਤੇਜ਼ੀ ਨਾਲ ਜਟਿਲ ਅਤੇ ਪਰਸਪਰ ਜੁੜੇ ਹੋਏ ਆਲਮੀ ਪਰਿਵੇਸ਼ ਵਿੱਚ ਲੀਡਰਸ਼ਿਪ ਦੀ ਭੂਮਿਕਾ ‘ਤੇ ਵਿਚਾਰ ਸਾਂਝੇ ਕੀਤੇ।

ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਲੀਡਰਸ਼ਿਪ ਦੇ ਵਿਭਿੰਨ ਆਯਾਮਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਵਿਵਿਧ ਹਿਤਧਾਰਕਾਂ ਦੇ ਦਰਮਿਆਨ ਤਾਲਮੇਲ ਸਥਾਪਿਤ ਕਰਨ, ਮੁਕਾਬਲੇ ਵਾਲੀਆਂ ਪ੍ਰਾਥਮਿਕਤਾਵਾਂ ਵਿੱਚ ਸੰਤੁਲਨ ਬਣਾਉਣ ਅਤੇ ਦੀਰਘਕਾਲੀ ਅਤੇ ਟਿਕਾਊ ਪਰਿਣਾਮ ਸੁਨਿਸ਼ਚਿਤ ਕਰਨ ਲਈ ਸੰਵਾਦ, ਸਹਿਮਤੀ ਨਿਰਮਾਣ ਅਤੇ ਪ੍ਰਭਾਵੀ ਵਾਰਤਾ ਕੌਸ਼ਲ ਅਤਿਅੰਤ ਮਹੱਤਵਪੂਰਨ ਹਨ।

ਭੂਮਿਕਾਵਾਂ ਵਿੱਚ ਗੱਲਬਾਤ ਅਤੇ ਸਹਿਮਤੀ-ਨਿਰਮਾਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ, ਖਾਸ ਕਰਕੇ ਵਿਭਿੰਨ ਹਿੱਸੇਦਾਰਾਂ ਦੇ ਪ੍ਰਬੰਧਨ, ਸ਼ਾਸਨ ਅਤੇ ਲੋਕ ਪ੍ਰਸ਼ਾਸਨ ਦੇ ਆਪਣੇ ਅਨੁਭਵਾਂ ਦਾ ਉਲੇਖ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਫ਼ਲ ਲੀਡਰਸ਼ਿਪ ਲਈ ਦੂਰਦਰਸ਼ੀ ਸੋਚ, ਪਰਿਸਥਿਤੀਆਂ ਦੇ ਅਨੁਰੂਪ ਖ਼ੁਦ ਨੂੰ ਢਾਲਣ ਦੀ ਸਮਰੱਥਾ ਅਤੇ ਸਹਿਯੋਗ ਤੇ ਵਿਸ਼ਵਾਸ ਦਾ ਵਾਤਾਵਰਣ ਵਿਕਸਿਤ ਕਰਨਾ ਜ਼ਰੂਰੀ ਹੈ।

ਚਰਚਾ ਦੇ ਦੌਰਾਨ ਆਧੁਨਿਕ ਲੀਡਰਸ਼ਿਪ ਨੂੰ ਆਕਾਰ ਦੇਣ ਵਿੱਚ ਇਨੋਵੇਸ਼ਨ ਅਤੇ ਟੈਕਨੋਲੋਜੀ ਦੀ ਵਧਦੀ ਭੂਮਿਕਾ ‘ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਉਪ ਰਾਜਪਾਲ ਨੇ ਕਿਹਾ ਕਿ ਡਿਜੀਟਲ ਪਰਿਵਰਤਨ, ਡੇਟਾ-ਅਧਾਰਿਤ ਨਿਰਣਾ ਪ੍ਰਕਿਰਿਆ ਅਤੇ ਉੱਭਰਦੀਆਂ ਟੈਕਨੋਲੋਜੀਆਂ ਦੇ ਇਸ ਦੌਰ ਵਿੱਚ ਇਨੋਵੇਸ਼ਨ ਪ੍ਰਭਾਵੀ ਲੀਡਰਸ਼ਿਪ ਦਾ ਇੱਕ ਜ਼ਰੂਰੀ ਅਧਾਰ ਬਣ ਚੁੱਕਿਆ ਹੈ।

ਉਨ੍ਹਾਂ ਨੇ ਇਨ੍ਹਾਂ ਵਿਸ਼ਿਆਂ ਨੂੰ ਵਿਕਸਿਤ ਭਾਰਤ @2047 ਦੇ ਦ੍ਰਿਸ਼ਟੀਕੋਣ ਨਾਲ ਜੋੜਦੇ ਹੋਏ ਪ੍ਰਤੀਭਾਗੀਆਂ ਨੂੰ ਟੈਕਨੋਲੋਜੀ ਦੇ ਪ੍ਰਭਾਵੀ ਉਪਯੋਗ, ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਪਰਿਵਰਤਨਸ਼ੀਲ ਪਰਿਸਥਿਤੀਆਂ ਦੇ ਅਨੁਰੂਪ ਲੀਡਰਸ਼ਿਪ ਸਮਰੱਥਾਵਾਂ ਦਾ ਵਿਕਾਸ ਕਰਨ ਲਈ ਪ੍ਰੇਰਿਤ ਕੀਤਾ, ਤਾਕਿ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੀ ਯਾਤਰਾ ਵਿੱਚ ਸਾਰਥਕ ਯੋਗਦਾਨ ਦੇ ਸਕੀਏ।

ਸੈਸ਼ਨ ਦੇ ਦੌਰਾਨ ਪ੍ਰਤੀਭਾਗੀਆਂ ਅਤੇ ਉਪ ਰਾਜਪਾਲ ਦੇ ਦਰਮਿਆਨ ਲੀਡਰਸ਼ਿਪ, ਤਕਨੀਕੀ ਪ੍ਰਗਤੀ ਅਤੇ ਪੇਸ਼ੇਵਰ ਅਤੇ ਜਨਤਕ ਜੀਵਨ ਵਿੱਚ ਉੱਭਰਦੀਆਂ ਚੁਣੌਤੀਆਂ ਅਤੇ ਅਵਸਰਾਂ ‘ਤੇ ਵਿਚਾਰਾਂ ਦਾ ਸਾਰਥਕ ਅਦਾਨ-ਪ੍ਰਦਾਨ ਹੋਇਆ।

×