ਚੰਡੀਗੜ੍ਹ: ਨੇਪਾਲ ਵਿੱਚ ਹਾਲ ਹੀ ਵਿੱਚ ਆਏ ਅਚਾਨਕ ਹੜ੍ਹਾਂ ਦੇ ਮੱਦੇਨਜ਼ਰ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਦੇ ਪਾਸ ਚੰਡੀਗੜ੍ਹ ਨਿਵਾਸੀ ਕਿਸੇ ਅਜਿਹੇ ਵਿਅਕਤੀ ਬਾਰੇ ਕੋਈ ਜਾਣਕਾਰੀ ਹੈ, ਜੋ ਇਸ ਘਟਨਾ ਤੋਂ ਬਾਅਦ ਲਾਪਤਾ ਹੈ ਜਾਂ ਜਿਸ ਦਾ ਪਤਾ ਨਹੀਂ ਚਲ ਰਿਹਾ ਹੈ, ਤਾਂ ਇਸ ਦੀ ਸੂਚਨਾ ਡਿਪਟੀ ਕਮਿਸ਼ਨਰ, ਯੂ.ਟੀ. ਚੰਡੀਗੜ੍ਹ ਦੇ ਦਫ਼ਤਰ ਨੂੰ ਦੇਣ।
ਜਾਣਕਾਰੀ ਨਿਮਨਲਿਖਤ ਚੈਨਲਾਂ ਜ਼ਰੀਏ ਸਾਂਝੀ ਕੀਤੀ ਜਾ ਸਕਦੀ ਹੈ:
ਕੰਟਰੋਲ ਰੂਮ: 112 / 0172-2700025
ਈਮੇਲ: adc-chd@nic.in
ਸੰਪਰਕ ਅਧਿਕਾਰੀ: ਸ਼੍ਰੀ ਮੋਹਨ ਸਿੰਘ, ਦਫ਼ਤਰ ਸੁਪਰਡੈਂਟ, ਡਿਪਟੀ ਕਮਿਸ਼ਨਰ, ਯੂ.ਟੀ. ਚੰਡੀਗੜ੍ਹ
ਪ੍ਰਾਪਤ ਜਾਣਕਾਰੀ ਨੂੰ ਸੰਕਲਿਤ ਕਰਕੇ ਸਬੰਧਿਤ ਅਧਿਕਾਰੀਆਂ ਨਾਲ ਸਾਂਝਾ ਕੀਤਾ ਜਾਵੇਗਾ ਤਾਕਿ ਲਾਪਤਾ ਵਿਅਕਤੀਆਂ ਦਾ ਪਤਾ ਲਗਾਉਣ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਮਿਲ ਸਕੇ।
ਨਾਗਰਿਕਾਂ ਨੂੰ ਇਸ ਸੂਚਨਾ ਨੂੰ ਅਧਿਕ ਤੋਂ ਅਧਿਕ ਸਾਂਝਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ।
