ਸ਼ੁਰੂਆਤੀ ਬਚਪਨ ਦੇ ਵਿਕਾਸ ਲਈ ਦੇਸੀ ਅਤੇ ਸਥਾਨਕ ਤੌਰ ‘ਤੇ ਬਣਾਈਆਂ ਗਈਆਂ ਸਮੱਗਰੀਆਂ ਦੀ ਮਹੱਤਤਾ ਨੂੰ ਉਜਾਗਰ ਕਰਨ ਅਤੇ ਭਾਈਚਾਰਿਆਂ ਵਿੱਚ ਆਤਮਨਿਰਭਰਤਾ ਨੂੰ ਉਤਸ਼ਾਹਿਤ ਕਰਨ ਲਈ ਡੱਡੂਮਾਜਰਾ ਵਿਖੇ ਸਥਾਨਕ ਉਤਪਾਦਾਂ ਅਤੇ ਖਿਡੌਣਿਆਂ ਦੀ ਵਰਤੋਂ ‘ਤੇ ਇੱਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸੇ ਤਰ੍ਹਾਂ, ਬਹਿਲਾਣਾ ਵਿਖੇ, ਸਮੁਦਾਇਕ ਸਿਹਤ ਅਤੇ ਪੋਸ਼ਣ ਨਤੀਜਿਆਂ ਨੂੰ ਵਧਾਉਣ ਵਿੱਚ ਕੁਦਰਤੀ ਸੰਸਾਧਨਾਂ ਦੇ ਮਹੱਤਵ ‘ਤੇ ਜ਼ੋਰ ਦੇਣ ਲਈ ਫਲਦਾਰ ਅਤੇ ਔਸ਼ਧੀ ਪੌਦਿਆਂ ਲਈ ਇੱਕ ਪ੍ਰਮੋਸ਼ਨ ਡ੍ਰਾਇਵ ਚਲਾਈ ਗਈ।
ਇਨ੍ਹਾਂ ਪ੍ਰਮੁੱਖ ਸਮਾਗਮਾਂ ਦੇ ਨਾਲ-ਨਾਲ, ਆਂਗਣਵਾੜੀ ਕੇਂਦਰਾਂ ਵਿੱਚ ਕਈ ਹੋਰ ਗਤੀਵਿਧੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਘਰਾਂ ਵਿੱਚ ਯੋਗ ਨੂੰ ਹੁਲਾਰਾ ਦੇਣਾ, ਸਿਹਤ ਲਈ ਮੋਟ ਅਨਾਜ (ਮਿਲਟਸ/ਸ਼੍ਰੀ ਅੰਨ) ਨੂੰ ਪ੍ਰੋਤਸਾਹਿਤ ਕਰਨਾ, ਮਿਲਟਸ ‘ਤੇ ਸਲੋਗਨ ਲਿਖਣ ਮੁਕਾਬਲੇ, ਟੀਕਾਕਰਨ ‘ਤੇ ਭਾਸ਼ਣ, ਵਿਆਹ ਦੀ ਸਹੀ ਉਮਰ, ਮੌਖਿਕ ਸਵੱਛਤਾ, ਭੋਜਨ ਦੀ ਮਜ਼ਬੂਤੀ ਅਤੇ ਸੂਖਮ ਪੋਸ਼ਕ ਤੱਤਾਂ ‘ਤੇ ਭਾਸ਼ਣ, ਅਤੇ ਸਿਹਤ ਲਈ ਯੋਗ ਸ਼ਾਮਲ ਸਨ।
ਇਸ ਤੋਂ ਇਲਾਵਾ, ਗੰਭੀਰ ਕੁਪੋਸ਼ਿਤ ਬੱਚਿਆਂ/ ਦਰਮਿਆਨੇ ਕੁਪੋਸ਼ਿਤ ਬੱਚਿਆਂ ਦੇ ਘਰ-ਘਰ ਜਾ ਕੇ ਨਿਰੀਖਣ, ਨਵੀਆਂ ਗਰਭਵਤੀ ਮਹਿਲਾਵਾਂ ਦੀ ਰਜਿਸਟ੍ਰੇਸ਼ਨ, ਅਤੇ ਸਥਾਨਕ ਤੌਰ ‘ਤੇ ਉਪਲਬਧ ਸਮੱਗਰੀ ਦੀ ਵਰਤੋਂ ਕਰਦੇ ਹੋਏ ਪੂਰਕ ਆਹਾਰ ਵਿਅੰਜਨਾਂ ਦੇ ਪ੍ਰਦਰਸ਼ਨ ਵੀ ਕੀਤੇ ਗਏ। ਬੱਚਿਆਂ ਦੇ ਵਿਕਾਸ ਦੀ ਨਿਗਰਾਨੀ ਅਤੇ
ਗੰਭੀਰ ਕੁਪੋਸ਼ਿਤ ਬੱਚਿਆਂ ਦੀ
ਪਹਿਚਾਣ ਵੀ ਕੀਤੀ ਗਈ ਤਾਕਿ ਪੋਸ਼ਣ ਦੀ ਸਥਿਤੀ ਦੀ ਨਿਯਮਿਤ ਟ੍ਰੈਕਿੰਗ ਅਤੇ ਪ੍ਰਭਾਵੀ ਪ੍ਰਬੰਧਨ ਸੁਨਿਸ਼ਚਿਤ ਕੀਤਾ ਜਾ ਸਕੇ।
ਇਨ੍ਹਾਂ ਸਾਰੇ ਸਮੂਹਿਕ ਯਤਨਾਂ ਦਾ ਉਦੇਸ਼ ਪੋਸ਼ਣ ਅਭਿਯਾਨ ਦੇ ਤਹਿਤ ਸਮੁਦਾਇ ਵਿੱਚ ਸ਼ਮੂਲੀਅਤ ਅਤੇ ਜਾਗਰੂਕਤਾ ਨੂੰ ਮਜ਼ਬੂਤ ਕਰਨਾ ਹੈ, ਜਿਸ ਨਾਲ ਬਿਹਤਰ ਸਿਹਤ, ਸਵੱਛਤਾ ਅਤੇ ਪੋਸ਼ਣ ਸੁਨਿਸ਼ਚਿਤ ਹੋ ਸਕੇ।