ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਨੇ 11 ਅਕਤੂਬਰ, 2025 ਨੂੰ ਐੱਨਏਐੱਸਸੀ (NASC) ਕੰਪਲੈਕਸ, ਦਿੱਲੀ ਵਿਖੇ ਕਈ ਹੋਰ ਯੋਜਨਾਵਾਂ ਦੇ ਨਾਲ-ਨਾਲ ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ (ਪੀਐੱਮਡੀਡੀਕੇਵਾਈ/PMDDKY) ਦੀ ਸ਼ੁਰੂਆਤ ਕੀਤੀ।
ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏਆਈਐੱਫ/AIF) ਦੇ ਤਹਿਤ 1,096 ਪ੍ਰੋਜੈਕਟ ਲਾਂਚ ਕੀਤੇ ਅਤੇ ਖੇਤੀਬਾੜੀ, ਪਸ਼ੂਪਾਲਣ ਅਤੇ ਮੱਛੀਪਾਲਣ ਵਿਭਾਗ ਅਤੇ ਹੋਰ ਸਹਾਇਕ ਵਿਭਾਗਾਂ ਦੇ ਤਹਿਤ ਯੋਜਨਾਵਾਂ ਦੇ ਸੰਗਮ ਦੁਆਰਾ 100 ਖ਼ਾਹਿਸ਼ੀ ਖੇਤੀਬਾੜੀ ਜ਼ਿਲ੍ਹਿਆਂ ਵਿੱਚ ਲਾਗੂ ਕੀਤੇ ਜਾਣ ਵਾਲੇ 09 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।
ਇਸ ਰਾਸ਼ਟਰੀ ਪਹਿਲ ਦੇ ਅਨੁਰੂਪ, ਪਸ਼ੂਪਾਲਣ ਅਤੇ ਮੱਛੀਪਾਲਣ ਵਿਭਾਗ ਅਤੇ ਖੇਤੀਬਾੜੀ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਨੇ ਧਨਾਸ, ਮਲੋਆ ਅਤੇ ਮਨੀਮਾਜਰਾ ਵਿਖੇ ਸਥਿਤ ਤਿੰਨ ਸਰਕਾਰੀ ਵੈਟਰਨਰੀ ਸੰਸਥਾਵਾਂ ਵਿੱਚ ਇੱਕ ਲਾਇਵ ਪ੍ਰਸਾਰਣ ਅਤੇ ਭਾਗੀਦਾਰੀ ਪ੍ਰੋਗਰਾਮ ਆਯੋਜਿਤ ਕੀਤਾ।
ਇਸ ਸਮਾਗਮ ਵਿੱਚ ਸ਼੍ਰੀ ਨਵੀਨ, ਡੈਨਿਕਸ, ਡਾਇਰੈਕਟਰ ਅਤੇ ਡਾ. ਅਸ਼ਵਨੀ ਕੁਮਾਰ, ਦੋਹਾਂ ਵਿਭਾਗਾਂ ਦੇ ਸੰਯੁਕਤ ਡਾਇਰੈਕਟਰ ਦੇ ਨਾਲ-ਨਾਲ ਖੇਤਰ ਦੇ 75 ਕਿਸਾਨਾਂ ਨੇ ਪ੍ਰੋਗਰਾਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ।