ਪ੍ਰਧਾਨ ਮੰਤਰੀ ਸਕਿੱਲਿੰਗ ਐਂਡ ਇੰਪਲੌਇਬਿਲਿਟੀ ਟ੍ਰਾਂਸਫਰਮੇਸ਼ਨ ਥਰੂ ਅਪਗ੍ਰੇਡਡ ਆਈਟੀਆਈ (ਪੀਐੱਮ-ਸੇਤੂ) ਯੋਜਨਾ ਦੇ ਤਹਿਤ ਚੰਡੀਗੜ੍ਹ ਕਲੱਸਟਰ ਦੀ ਰਾਜ ਸੰਚਾਲਨ ਕਮੇਟੀ (ਸਟੇਟ ਸਟੀਅਰਿੰਗ ਕਮੇਟੀ) ਦੀ ਪਹਿਲੀ ਮੀਟਿੰਗ ਅੱਜ ਯੂ.ਟੀ. ਚੰਡੀਗੜ੍ਹ ਦੇ
ਮੁੱਖ ਸਕੱਤਰ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਆਈਏਐੱਸ, ਦੀ ਪ੍ਰਧਾਨਗੀ ਵਿੱਚ ਆਯੋਜਿਤ ਹੋਈ। ਮੀਟਿੰਗ ਵਿੱਚ ਯੋਜਨਾ ਦੇ ਲਾਗੂਕਰਨ ਦੀ ਰੂਪਰੇਖਾ ਦੀ ਸਮੀਖਿਆ ਕੀਤੀ ਗਈ ਅਤੇ ਉਦਯੋਗ ਅਧਾਰਿਤ ਕੌਸ਼ਲ ਸਿੱਖਿਆ ਨੂੰ ਮਜ਼ਬੂਤ ਕਰਨ ਅਤੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਭਵਿੱਖ ਲਈ ਸਮਰੱਥ ਕਾਰਜਬਲ ਤਿਆਰ ਕਰਨ ਸਬੰਧੀ ਵਿਭਿੰਨ ਪਹਿਲੂਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਵਿੱਤ ਸਕੱਤਰ ਸ਼੍ਰੀ ਦੀਪਰਵਾ ਲਾਕੜਾ, ਆਈਏਐੱਸ;
ਸਕੱਤਰ, ਤਕਨੀਕੀ ਸਿੱਖਿਆ, ਯੂ.ਟੀ. ਚੰਡੀਗੜ੍ਹ, ਸੁਸ਼੍ਰੀ ਪ੍ਰੇਰਣਾ ਪੁਰੀ, ਆਈਏਐੱਸ; ਰਾਸ਼ਟਰੀ ਕੌਸ਼ਲ ਵਿਕਾਸ ਨਿਗਮ (ਐੱਨਐੱਸਡੀਸੀ) ਦੇ ਪ੍ਰਤੀਨਿਧੀ; ਉਦਯੋਗ ਜਗਤ ਦੇ ਪ੍ਰਤੀਨਿਧੀ; ਅਤੇ ਰਾਜ ਸੰਚਾਲਨ ਕਮੇਟੀ ਦੇ ਹੋਰ ਮੈਂਬਰ ਉਪਸਥਿਤ ਰਹੇ।
ਤਕਨੀਕੀ ਸਿੱਖਿਆ
ਡਾਇਰੈਕਟਰ ਅਤੇ ਚੰਡੀਗੜ੍ਹ ਸਕਿੱਲ ਡਿਵੈਲਪਮੈਂਟ ਮਿਸ਼ਨ (ਸੀਐੱਸਡੀਐੱਮ) ਦੇ
ਮਿਸ਼ਨ ਡਾਇਰੈਕਟਰ,
ਡਾ. ਪਾਲਿਕਾ ਅਰੋੜਾ, ਪੀਸੀਐੱਸ, ਨੇ ਪੀਐੱਮ-ਸੇਤੂ ਯੋਜਨਾ ‘ਤੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਚੰਡੀਗੜ੍ਹ ਕਲੱਸਟਰ ਲਈ ਲਾਗੂਕਰਨ ਰਣਨੀਤੀ ਅਤੇ ਐਂਕਰ ਇੰਡਸਟ੍ਰੀ ਪਾਰਟਨਰ ਦੀ ਚੋਣ ਦੀ ਪ੍ਰਗਤੀ ਤੋਂ ਕਮੇਟੀ ਨੂੰ ਜਾਣੂ ਕਰਵਾਇਆ।
ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਸਟੇਟ ਸਟੀਅਰਿੰਗ ਕਮੇਟੀ ਨੇ ਐਂਕਰ ਇੰਡਸਟ੍ਰੀ ਪਾਰਟਨਰ ਦੀ ਚੋਣ ਹਿਤ ਪਾਤਰਤਾ ਮਾਪਦੰਡਾਂ ਵਿੱਚ ਸੰਸ਼ੋਧਨ ਨੂੰ ਪ੍ਰਵਾਨਗੀ ਦਿੱਤੀ। ਪ੍ਰਵਾਨਿਤ ਸੰਸ਼ੋਧਨਾਂ ਵਿੱਚ ਨਿਊਨਤਮ ਵਾਰਸ਼ਿਕ ਟਰਨਓਵਰ ਅਤੇ ਕਰਮਚਾਰੀ ਸੰਖਿਆ ਸਬੰਧੀ ਸ਼ਰਤਾਂ ਨੂੰ ਤਰਕਸੰਗਤ ਬਣਾਉਣ, ਸੰਯੁਕਤ ਤੌਰ ‘ਤੇ ਬੋਲੀ ਪ੍ਰਕਿਰਿਆ ਵਿੱਚ ਭਾਗੀਦਾਰੀ ਲਈ ਆਗਿਆਯੋਗ ਕੰਸੋਰਟੀਅਮ ਆਕਾਰ ਵਿੱਚ ਵਾਧੇ ਅਤੇ ਉਦਯੋਗਾਂ ਦੀ ਵਿਆਪਕ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਹਿਤ ਹੋਰ ਸਮਰੱਥ ਪ੍ਰਾਵਧਾਨ ਸ਼ਾਮਲ ਹਨ। ਸੰਸ਼ੋਧਿਤ ਪਾਤਰਤਾ ਮਾਪਦੰਡਾਂ ਤੋਂ ਅਧਿਕ ਸੰਖਿਆ ਵਿੱਚ ਸਮਰੱਥ ਉਦਯੋਗ ਭਾਗੀਦਾਰਾਂ ਦੀ ਭਾਗੀਦਾਰੀ ਸੁਨਿਸ਼ਚਿਤ ਹੋਣ ਅਤੇ ਯੋਜਨਾ ਦੇ ਸਮਾਂਬੱਧ ਅਤੇ ਪ੍ਰਭਾਵੀ ਲਾਗੂਕਰਨ ਵਿੱਚ ਸਹਾਇਤਾ ਮਿਲਣ ਦੀ ਉਮੀਦ ਹੈ।
ਮੁੱਖ ਸਕੱਤਰ ਨੇ ਯੋਜਨਾ ਦੇ ਸਫ਼ਲ ਲਾਗੂਕਰਨ ਲਈ ਸਰਕਾਰ ਅਤੇ ਉਦਯੋਗ ਜਗਤ ਦੇ ਦਰਮਿਆਨ ਨਜ਼ਦੀਕੀ ਸਹਿਯੋਗ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਚੰਡੀਗੜ੍ਹ ਦੀਆਂ ਇੰਡਸਟ੍ਰੀਅਲ ਟ੍ਰੇਨਿੰਗ ਸੰਸਥਾਵਾਂ (ਆਈਟੀਆਈ) ਨੂੰ ਆਧੁਨਿਕ ਬੁਨਿਆਦੀ ਢਾਂਚੇ, ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਰੂਪ ਪਾਠਕ੍ਰਮ, ਉੱਨਤ ਟ੍ਰੇਨਿੰਗ ਸੁਵਿਧਾਵਾਂ ਅਤੇ ਮਜ਼ਬੂਤ ਉਦਯੋਗ ਸਹਿਭਾਗਿਤਾ ਨਾਲ ਉਤਕ੍ਰਿਸ਼ਟਤਾ ਕੇਂਦਰਾਂ ਦੇ ਰੂਪ ਵਿੱਚ ਵਿਕਸਿਤ ਕਰੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਯੋਜਨਾ ਨੌਜਵਾਨਾਂ ਨੂੰ ਉਦਯੋਗ ਨਾਲ ਸਬੰਧਿਤ ਕੌਸ਼ਲ ਪ੍ਰਦਾਨ ਕਰਕੇ ਉਨ੍ਹਾਂ ਦੀ ਰੋਜ਼ਗਾਰ ਸਮਰੱਥਾ ਨੂੰ ਵਧਾਏਗੀ ਅਤੇ ਉਨ੍ਹਾਂ ਨੂੰ ਉੱਭਰਦੇ ਰੋਜ਼ਗਾਰ ਅਵਸਰਾਂ ਲਈ ਤਿਆਰ ਕਰੇਗੀ।
ਪੀਐੱਮ-ਸੇਤੂ ਯੋਜਨਾ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਯੋਜਨਾ ਹੈ, ਜਿਸ ਦਾ ਉਦੇਸ਼ ਉਦਯੋਗਾਂ ਦੀ ਸਰਗਰਮ ਭਾਗੀਦਾਰੀ ਨਾਲ ਇੰਡਸਟ੍ਰੀਅਲ ਟ੍ਰੇਨਿੰਗ ਸੰਸਥਾਵਾਂ ਦਾ ਆਧੁਨਿਕੀਕਰਣ ਕਰਨਾ, ਕੌਸ਼ਲ ਸਿੱਖਿਆ ਨੂੰ ਮਜ਼ਬੂਤ ਬਣਾਉਣਾ ਅਤੇ ਗੁਣਵੱਤਾਪੂਰਨ ਟ੍ਰੇਨਿੰਗ ਅਤੇ ਟਿਕਾਊ ਰੋਜ਼ਗਾਰ ਲਈ ਇੱਕ ਮਜ਼ਬੂਤ ਈਕੋਸਿਸਟਮ ਵਿਕਸਿਤ ਕਰਨਾ ਹੈ।
