ਪ੍ਰਿੰ. ਗੁਰਦੇਵ ਪਾਲ ਦੀ ਸਵੈ-ਜੀਵਨੀ ‘ਸੁਪਨਿਆਂ ਦੀ ਤਾਮੀਰ’ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਕੀਤੀ ਰਿਲੀਜ਼

by | Mar 1, 2026 | daily, education | 0 comments

ਲਿਖਤਾਂ ਵਿੱਚ ਯਾਦਾਂ ਦਾ ਸਹਾਰਾ ਮਿਆਰੀ ਸਾਹਿਤ ਸਿਰਜਦਾ ਹੈ: ਡਾ. ਸਵਰਾਜਬੀਰ
********
ਰਿਸ਼ਤਿਆਂ ਦੀ ਨਿੱਘ ਦੀ ਤਰਜਮਾਨੀ ਕਰਦੀ ਹੈ ਇਹ ਪੁਸਤਕ: ਡਾ. ਗੁਰਮਿੰਦਰ ਸਿੱਧੂ
*********
ਚੰਡੀਗੜ੍ਹ: ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਭਵਨ ਵਿਖੇ ਪ੍ਰਿੰਸੀਪਲ ਗੁਰਦੇਵ ਕੌਰ ਪਾਲ ਦੀ ਸਵੈ-ਜੀਵਨੀ ਦੇ ਦੂਜੇ ਭਾਗ ‘ਸੁਪਨਿਆਂ ਦੀ ਤਾਮੀਰ’ ਲੋਕ-ਅਰਪਣ ਕੀਤੀ ਗਈ ਅਤੇ ਇਸ ‘ਤੇ ਵਿਚਾਰ ਵਟਾਂਦਰਾ ਹੋਇਆI ਪੁਸਤਕ ਰਿਲੀਜ਼ ਕਰਨ ਮੌਕੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਲੇਖਿਕਾ ਗੁਰਦੇਵ ਪਾਲ, ਉੱਘੇ ਨਾਟਕਕਾਰ ਅਤੇ ਪੱਤਰਕਾਰ ਡਾ. ਸਵਰਾਜਬੀਰ, ਪ੍ਰਸਿੱਧ ਆਲੋਚਕ ਡਾ. ਸੁਖਦੇਵ ਸਿੰਘ ਸਿਰਸਾ, ਨਾਮਵਰ ਲੇਖਿਕਾ ਡਾ. ਗੁਰਮਿੰਦਰ ਸਿੱਧੂ, ਚਿੰਤਕ ਅਤੇ ਲੇਖਕ ਗੁਰਨਾਮ ਕੰਵਰ, ਕਾਨੂੰਨ ਮਾਹਿਰ ਮਨਜੀਤ ਸਿੰਘ ਖਹਿਰਾ, ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਏ. ਐੱਸ ਪਾਲ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਰਾਹਤ ਵਿਰਕ, ਅਮਨਦੀਪ ਬਾਜਵਾ, ਸੀਰਤ ਵਿਰਕ ਅਤੇ ਉਦੈਵੀਰ ਸਿੰਘ ਨੇ ਸ਼ਿਰਕਤ ਕੀਤੀI ਕਿਤਾਬ ਬਾਰੇ ਭੂਮਿਕਾ ਦੱਸਦਿਆਂ ਗੁਰਨਾਮ ਕੰਵਰ ਨੇ ਸਾਰਿਆਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਸੱਚ ਦੀ ਪੇਸ਼ਕਾਰੀ ਦਾ ਆਪਣਾ ਸਰੂਪ ਹੁੰਦਾ ਹੈ I
ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਸਵੈ-ਜੀਵਨੀ ਦਾ ਇਹ ਇੱਕ ਨਿਵੇਕਲਾ ਉਪਰਾਲਾ ਹੈ I
ਮਨਜੀਤ ਸਿੰਘ ਖਹਿਰਾ ਦੇ ਸ਼ਬਦਾਂ ਵਿੱਚ ਇਹ ਇੱਕ ਸਲੀਕੇ ਦੀ ਨੁਮਾਇੰਦਗੀ ਹੈ ਜਿਸ ਵਿੱਚ ਵਿਦਵਤਾ ਅਤੇ ਸਿਆਣਪ ਹੈ I ਪ੍ਰਸਿੱਧ ਕਵਿਤਰੀ ਰਾਜਿੰਦਰ ਕੌਰ ਨੇ ਗੁਰਦੇਵ ਪਾਲ ਦੀ ਸ਼ਖ਼ਸੀਅਤ ਨੂੰ ਸਮਰਪਿਤ ਖ਼ੂਬਸੂਰਤ ਕਵਿਤਾ ਸੁਣਾਈ I ਵਧੀਆ ਗਾਇਕ ਦਰਸ਼ਨ ਤਿਉਣਾ ਨੇ ਗੁਰਨਾਮ ਕੰਵਰ ਦਾ ਲਿਖਿਆ ਗੀਤ ‘ਸਾਥੀਆ ਆ ਉੱਡੀਏ, ਸਾਂਝੀਵਾਲ ਉਡਾਣ’ ਸੁਣਾ ਕੇ ਭਰਪੂਰ ਵਾਹ-ਵਾਹ ਖੱਟੀ I
ਡਾ. ਗੁਰਮਿੰਦਰ ਸਿੱਧੂ ਨੇ ਕਿਹਾ ਕਿ ਇਹ ਸਵੈ-ਜੀਵਨੀ ਚੁੱਲ੍ਹੇ ਚੌਂਕਿਆਂ ਨੂੰ ਦੁੱਖ ਦਸਦੀ ਔਰਤ ਦਾ ਅਹਿਸਾਸ ਹੈ ਜਿਸ ਵਿੱਚ ਰਿਸ਼ਤਿਆਂ ਦਾ ਨਿੱਘ ਹੈ I
ਲੇਖਿਕਾ ਪ੍ਰਿੰ. ਗੁਰਦੇਵ ਕੌਰ ਪਾਲ ਨੇ ਕਿਹਾ ਕਿ ਚੰਗਾ ਸਾਹਿਤ ਪੜ੍ਹ ਕੇ ਹੀ ਉਹਨਾਂ ਨੂੰ ਡਾਇਰੀ ਰੂਪ ਰਾਹੀਂ ਇਹ ਪੁਸਤਕ ਸਿਰਜਣ ਦਾ ਹੌਂਸਲਾ ਮਿਲਿਆ I ਚਿੰਤਕ ਅਤੇ ਅਕਾਦਮਿਕ ਮਾਹਿਰ ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਇਹ ਪੁਸਤਕ ਹੰਢਾਏ ਪਲਾਂ ਦਾ ਬਹੁਤ ਵਧੀਆ ਦਸਤਾਵੇਜ਼ ਹੈ I ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਿਤਾਬ ਵਿੱਚ ਨਿੱਜ ਤੋਂ ਪਰੇ ਤੱਕ ਦਾ ਸਫ਼ਰ ਹੁੰਦਿਆਂ ਹੋਇਆਂ ਰਹੱਸਵਾਦ ਵੀ ਨੁਮਾਇਆਂ ਹੁੰਦਾ ਹੈ I ਡਾ.ਸਵਰਾਜਬੀਰ ਨੇ ਕਿਹਾ ਕਿ ਇਹ ਪੁਸਤਕ ਪਾਠਕ ਨੂੰ ਸਿਦਕ ਅਤੇ ਸਿਰੜ ਦੇ ਰੂਬਰੂ ਕਰਦੀ ਹੈ I ਪਰਿਵਾਰ ਵੱਲੋਂ ਸਮਾਗਮ ਵਿੱਚ ਸ਼ਾਮਿਲ ਹੋਇਆਂ ਦਾ ਧੰਨਵਾਦ ਕਰਦਿਆਂ ਅਵਤਾਰ ਸਿੰਘ ਪਾਲ ਨੇ ਕਿਹਾ ਕਿ ਉਹਨਾਂ ਦਾ ਖ਼ੂਬਸੂਰਤ ਆਲਾ ਦੁਆਲਾ ਤਾਕ਼ਤ ਬੰਨ੍ਹ ਉੱਭਰਿਆ ਅੰਗ-ਸੰਗ ਹੈ I ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਧੰਨਵਾਦ ਰੂਪੀ ਸ਼ਬਦ ਬੋਲਦਿਆਂ ਕਿਹਾ ਕਿ ਕਿਤਾਬ ਦਾ ਮਿਆਰੀਪਣ ਇਸ ਸਮਾਗਮ ‘ਚ ਹੋਈ ਚਰਚਾ ਰਾਹੀਂ ਆਪੇ ਝਲਕਿਆ ਹੈ I ਵਰਨਣ ਯੋਗ ਹੈ ਕਿ ਇਸ ਸਵੈ-ਜੀਵਨੀ ਦੇ ਪਹਿਲੇ ਭਾਗ ’ਰੂਹ ਦੀ ਖੁਰਾਕ: ਧੜਕਨ ਦਾ ਰੋਜ਼ਨਾਮਚਾ‘ ਨੂੰ ਵੀ ਪੰਜਾਬੀ ਲੇਖਕ ਸਭਾ ਨੇ ਪਿਛਲੇ ਸਾਲ 13 ਅਪ੍ਰੈਲ ਨੂੰ ਰਿਲੀਜ਼ ਕੀਤਾ ਸੀ I
ਅੱਜ ਦੇ ਇਸ ਸਮਾਗਮ ਦਾ ਹਿੱਸਾ ਬਣਦਿਆਂ ਹੋਰਨਾਂ ਤੋਂ ਇਲਾਵਾ ਡਾ. ਸ਼ਿੰਦਰਪਾਲ, ਡਾ. ਹਰੀਸ਼ ਪੁਰੀ, ਕਰਨਲ ਜਸਬੀਰ ਭੁੱਲਰ, ਜੰਗ ਬਹਾਦਰ ਗੋਇਲ, ਬਲਕਾਰ ਸਿੱਧੂ, ਸੰਜੀਵਨ ਸਿੰਘ, ਹਰੀਸ਼ ਜੈਨ, ਗੁਰਦੀਪ ਗੁਲ, ਡਾ. ਬਲਦੇਵ ਸਿੰਘ ਖਹਿਰਾ, ਸੀਨੀਅਰ ਪੱਤਰਕਾਰ ਜਗਤਾਰ ਸਿੰਘ, ਹਰਬੰਸ ਸੋਢੀ, ਪ੍ਰੀਤਮ ਰੁਪਾਲ, ਅਜਾਇਬ ਸਿੰਘ ਔਜਲਾ, ਡਾ. ਗੁਰਮੇਲ ਸਿੰਘ, ਪ੍ਰੋ. ਅਤੈ ਸਿੰਘ, ਮੀਤ ਰੰਗਰੇਜ਼, ਹਰਭਜਨ ਕੌਰ ਢਿੱਲੋਂ, ਕੰਵਲਦੀਪ ਕੌਰ, ਹਰਮਿੰਦਰ ਕਾਲੜਾ, ਲਾਭ ਸਿੰਘ ਲਹਿਲੀ, ਵਰਿੰਦਰ ਚੱਠਾ, ਕਿਰਨਦੀਪ, ਸੁਰਿੰਦਰ ਕੁਮਾਰ, ਅਮਰ ਇੰਦਰ ਕੌਰ, ਗੁਰਮੀਤ ਚਾਂਦ, ਪਰਮਜੀਤ ਰੰਧਾਵਾ, ਕੁਲਦੀਪ ਕੌਰ, ਸਤਵੰਤ ਸਿੰਘ, ਸੁਨੀਤਾ ਰਾਣੀ, ਊਸ਼ਾ ਕੰਵਰ, ਡਾ. ਨਿਰਲੇਪ ਕੌਰ, ਡਾ. ਨਿਮਰਨ ਕੌਰ, ਰਾਜ ਸਮੱਧਰ, ਸਰਬਜੀਤ ਸਿੰਘ, ਸੁਨੀਤਾ ਬਰਲਾ, ਬੁੱਲ੍ਹਾ, ਰਾਹਤ, ਸੀਰਤ, ਅਮਨ, ਬਲਵਿੰਦਰ ਚਹਿਲ, ਰਾਜੇਸ਼ ਕੁਮਾਰ ਜੈਸਵਾਲ, ਰਾਜੀਵ ਅਰੋੜਾ, ਗੀਤਾ ਅਰੋੜਾ, ਹਰਜੀਤ ਸਿੰਘ, ਰਜਿੰਦਰ ਸਿੰਘ ਮਲਹੋਤਰਾ, ਕੁਲਜੀਤ ਕੌਰ ਮਲਹੋਤਰਾ ਅਤੇ ਗੁਰਪ੍ਰੀਤ ਖਹਿਰਾ ਨੇ ਆਪਣੀ ਵੱਡਮੁੱਲੀ ਮੌਜੂਦਗੀ ਦਰਜ ਕਰਵਾਈ I

Share News
ਕਾਰੋਬਾਰ ਖ਼ਬਰਾਂ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...