ਪੰਜਾਬ ‘ਚ ਫੈਲੇ ਗੈਂਗਸਟਰਵਾਦ, ਗੁੰਡਾਗਰਦੀ ਅਤੇ ਭ੍ਰਿਸ਼ਟਚਾਰ ਦੇ ਮੁੱਦੇ ਤੇ ਮਜੀਠੀਆ ਨੇ ਨਿਸ਼ਾਨੇ ਤੇ ਲਏ “ਭਗਵੰਤ ਅਤੇ ਕੇਜਰੀਵਾਲ”

by | May 14, 2026 | daily, politics | 0 comments

ਭਗਵੰਤ ਮਾਨ ਅਤੇ ਕੇਜਰੀਵਾਲ ਦੀ ਸਰਪ੍ਰਸਤੀ ਹੇਠ ਗੈਂਗਸਟਰਾਂ, ਆਪ ਦੇ ਗੁੰਡਿਆਂ ਅਤੇ ਭ੍ਰਿਸ਼ਟਾਚਾਰੀਆਂ ਦਾ “ਐਸ਼ਗਾਹ” ਬਣਿਆ ਪੰਜਾਬ – ਬਿਕਰਮ ਸਿੰਘ ਮਜੀਠੀਆ

ਕਿਹਾ, *ਮਜੀਠਾ ਦੇ ਪਿੰਡ ਕੋਟਲਾ ਸੈਦਾਂ ਵਿੱਚ ਗੁੰਡੇ ਸ਼ਰੇਆਮ ਘਰ ਵਿੱਚ ਵੜੇ, ਤੋੜਫੋੜ ਕੀਤੀ, ਪਰਿਵਾਰ ‘ਤੇ ਹਮਲਾ ਕੀਤਾ ਅਤੇ ਇੱਕ ਮਾਸੂਮ ਬੱਚੀ ਨੂੰ ਗੋਲੀ ਮਾਰੀ ਦਿੱਤੀ ਪਰ ਪੁਲਿਸ ਆਪਣੇ ਸਿਆਸੀ ਆਕਾਵਾਂ ਦੇ ਇਸ਼ਾਰੇ ਦੇ ਇੰਤਜ਼ਾਰ ਵਿਚ

ਮੁੱਖ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਨੂੰ ਲੁੱਟਣ ਵਾਲੇ ਆਪ ਦੇ ਦਲਾਲਾਂ ਨੂੰ ਏਕੇ 47 ਵਾਲੀ ਸੁਰੱਖਿਆ ਪਰ ਆਮ ਲੋਕਾਂ ਨੂੰ ਛੱਡਿਆ ਰੱਬ ਆਸਰੇ

ਭਗਵੰਤ ਅਤੇ ਕੇਜਰੀਵਾਲ ਦੀ ਜੋੜੀ ਨੇ ਸੱਤਾ ‘ਚ ਬਣੇ ਰਹਿਣ ਲਈ ਅਤੇ ਪੈਸੇ ਦੇ ਲਾਲਚ ਵਿਚ ਗੈਂਗਸਟਰਾਂ, ਨਸ਼ੇ ਦੇ ਵਪਾਰੀਆਂ ਅਤੇ ਗੁੰਡਿਆਂ ਹਵਾਲੇ ਕੀਤਾ ਪੰਜਾਬ

ਪੰਜਾਬ ਦੀ ਹਿਫ਼ਾਜ਼ਤ ਕਰਨ ਦੀ ਜਗ੍ਹਾ ਮੁੱਖ ਮੰਤਰੀ ਮਾਨ, ਦਿੱਲੀ ਦੇ ਆਕਾ ਕੇਜਰੀਵਾਲ, ਕੱਚਾ ਡੀਜੀਪੀ ਅਤੇ “ਟੋਪੀਬਾਜ਼” ਪੰਜਾਬ ਦੇ ਲੋਕਾਂ ਦੇ ਪੈਸੇ ‘ਤੇ ਐਸ਼ਪ੍ਰਸਤੀ ਕਰਨ ‘ਚ ਲੱਗੇ

20 ਹਜ਼ਾਰ ਕਰੋੜ ਰੇਤੇ ਵਿੱਚੋਂ ਅਤੇ 20 ਹਜ਼ਾਰ ਕਰੋੜ ਰਿਸ਼ਵਤ ਵਿਚੋਂ ਮਾਲੀਆ ਇੱਕਤਰ ਕਰਨ ਵਾਲੇ ਅੱਜ ਇਹ ਸਾਰਾ ਪੈਸਾ ਲੈਕੇ ਆਪਣੇ ਸ਼ੀਸ਼ ਮਹਿਲ ਅਤੇ ਵਿਦੇਸ਼ਾਂ ਵਿਚ ਪ੍ਰਾਪਰਟੀਆਂ ਬਣਾਉਣ ‘ਚ ਰੁੱਝੇ

ਮਾਸੂਮਾਂ ਦਾ ਖੂਨ ਡੁੱਲ੍ਹ ਰਿਹਾ, ਲੋਕਾਂ ਦੇ ਘਰ ਵਿਛ ਰਹੇ ਸੱਥਰ, ਧਮਾਕਿਆਂ ਨਾਲ ਦਹਿਲ ਰਿਹਾ ਪੰਜਾਬ, ਭ੍ਰਿਸ਼ਟਾਚਾਰੀ ਅਤੇ ਦਲਾਲ ਸਰਕਾਰੀ ਛਤਰ ਛਾਇਆ ਹੇਠ ਆਪਣਾ ਖੇਲ ਖੇਡ ਰਹੇ, ਪਰ ਭਗਵੰਤ ਮਾਨ, ਕੇਜਰੀਵਾਲ ਅਤੇ ਇਹਨਾਂ ਦਾ ਕੱਚਾ ਡੀਜੀਪੀ ਮੂਕ ਦਰਸ਼ਕ ਬਣੀ ਬੈਠੇ ਹਨ

ਅਮਨ ਅਰੋੜਾ ਚਾਹੁੰਦੇ ਹਨ ਕਿ ਪੰਜਾਬ ਦੀ ਲੁੱਟ ਖੁਸਟ ‘ਚ ਲੱਗੇ ਲੁਟੇਰਿਆਂ ਨੂੰ ਕੇਂਦਰੀ ਏਜੰਸੀਆਂ ਅਗਾਊਂ ਸੂਚਨਾ ਦੇਕੇ ਆਉਣ ਤਾਂ ਜੋ ਇਹ ਲੁਟੇਰੇ ਲੁੱਟ ਦਾ ਮਾਲ ਰੇਡ ਤੋਂ ਪਹਿਲਾਂ ਟਿਕਾਣੇ ਲਗਾ ਸਕਣ

ਸ਼ਰਾਬੀ ਮੁੱਖ ਮੰਤਰੀ ਦੀ ਅਗਵਾਈ ਵਿੱਚ ਗੈਰ ਤੁਜਰਬੇਗਰ ਅਤੇ ਅਨਪੜ੍ਹਾਂ ਦੇ ਟੋਲੇ ਨੇ ਪੰਜਾਬ ਨੂੰ ਬਣਾ ਦਿੱਤਾ ਨਰਕ

ਚੰਡੀਗੜ੍ਹ/ ਮਜੀਠਾ 13 ਮਈ ( )- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ‘ਚ ਫੈਲੇ ਗੈਂਗਸਟਰਵਾਦ, ਗੁੰਡਾਗਰਦੀ ਅਤੇ ਭ੍ਰਿਸ਼ਟਚਾਰ ਦੇ ਮੁੱਦੇ ‘ਤੇ ਮੁੱਖ ਮੰਤਰੀ “ਭਗਵੰਤ ਮਾਨ ਅਤੇ ਉਸਦੇ ਦਿੱਲੀ ਦੇ ਆਕਾ ਅਰਵਿੰਦ ਕੇਜਰੀਵਾਲ”* ਨੂੰ ਨਿਸ਼ਾਨੇ ‘ਤੇ ਲਿਆ ਹੈ l
ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਦੇ ਨੌਸਰਬਾਜ਼ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਸਰਪ੍ਰਸਤੀ ਹੇਠ ਅੱਜ ਪੰਜਾਬ ਗੈਂਗਸਟਰਾਂ, ਆਪ ਦੇ ਗੁੰਡਿਆਂ ਅਤੇ ਭ੍ਰਿਸ਼ਟਾਚਾਰੀਆਂ ਦਾ “ਐਸ਼ਗਾਹ” ਬਣ ਚੁੱਕਿਆ ਹੈ ਜਦਕਿ ਆਪਣੇ ਸਿਆਸੀ ਆਕਾਵਾਂ ਦੇ ਇਸ਼ਾਰੇ ‘ਤੇ ਪੁਲਿਸ ਅਤੇ ਕੱਚਾ ਡੀਜੀਪੀ ਸਿਰਫ ਮੂਕ ਦਰਸ਼ਕ ਬਣੀ ਬੈਠੇ ਹਨ l ਮਜੀਠਾ ਦੇ ਪਿੰਡ ਕੋਟਲਾ ਸੈਦਾਂ ਵਿੱਚ ਹੋਈ ਗੁੰਡਾਗਰਦੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਗੁੰਡੇ ਸ਼ਰੇਆਮ ਘਰ ਵਿੱਚ ਵੜ ਗਏ, ਘਰ ਦੀ ਬੁਰੇ ਤਰੀਕੇ ਨਾਲ ਤੋੜਫੋੜ ਕੀਤੀ ਗਈ, ਪਰਿਵਾਰ ‘ਤੇ ਬੱਚਿਆਂ ‘ਤੇ ਹਮਲਾ ਕੀਤਾ ਗਿਆ ਜਿਸ ਦੌਰਾਨ ਵਹਿਸ਼ਤ ਕਰਦੇ ਹੋਏ ਇਹਨਾਂ ਗੁੰਡਿਆ ਨੇ ਇੱਕ ਮਾਸੂਮ ਬੱਚੀ ਨੂੰ ਗੋਲੀ ਮਾਰ ਦਿੱਤੀ ਪਰ ਪੁਲਿਸ ਆਪਣੇ ਸਿਆਸੀ ਆਕਾਵਾਂ ਦੇ ਇਸ਼ਾਰੇ ‘ਤੇ ਮੂੰਹ ਵਿੱਚ ਉਂਗਲਾਂ ਦੱਬੀ ਬੈਠੀ ਦਿਖਾਈ ਦਿੰਦੀ ਹੈ l ਉਨ੍ਹਾਂ ਕਿਹਾ ਕਿ *ਮੁੱਖ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਨੂੰ ਲੁੱਟਣ ਵਾਲੇ ਆਪ ਦੇ ਦਲਾਲਾਂ ਨੂੰ ਏਕੇ 47 ਵਾਲੀ ਸੁਰੱਖਿਆ ਦਿੱਤੀ ਜਾ ਰਹੀ ਹੈ ਪਰ ਆਮ ਲੋਕਾਂ ਨੂੰ ਰੱਬ ਆਸਰੇ ਛੱਡ ਦਿੱਤਾ ਗਿਆ ਹੈ l ਸ ਮਜੀਠੀਆ ਨੇ ਕਿਹਾ ਕਿ ਭਗਵੰਤ ਅਤੇ ਕੇਜਰੀਵਾਲ ਦੀ ਜੋੜੀ ਨੇ ਸੱਤਾ ‘ਚ ਬਣੇ ਰਹਿਣ ਲਈ ਅਤੇ ਪੈਸੇ ਦੇ ਲਾਲਚ ਵਿਚ ਪੰਜਾਬੋਂ ਗੈਂਗਸਟਰਾਂ, ਨਸ਼ੇ ਦੇ ਵਪਾਰੀਆਂ ਅਤੇ ਗੁੰਡਿਆਂ ਹਵਾਲੇ ਕਰ ਦਿੱਤਾ ਹੈ l
ਉਨ੍ਹਾਂ ਕਿਹਾ ਕਿ ਪੰਜਾਬ ਦੀ ਹਿਫ਼ਾਜ਼ਤ ਕਰਨ ਦੀ ਜਗ੍ਹਾ ਮੁੱਖ ਮੰਤਰੀ ਮਾਨ, ਦਿੱਲੀ ਦੇ ਆਕਾ ਕੇਜਰੀਵਾਲ, ਕੱਚਾ ਡੀਜੀਪੀ ਅਤੇ “ਟੋਪੀਬਾਜ਼” ਮੁੱਖ ਸਕੱਤਰ ਪੰਜਾਬ ਦੇ ਲੋਕਾਂ ਦੇ ਪੈਸੇ ‘ਤੇ ਐਸ਼ਪ੍ਰਸਤੀ ਕਰਨ ‘ਚ ਲੱਗੇ ਹੋਏ ਹਨ ਜਦਕਿ ਇਹਨਾਂ ਦੇ ਦਲਾਲਾਂ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਦਫਤਰ ਤੱਕ ਨੂੰ ਵੀ ਦਲਾਲੀ ਦਾ ਅੱਡਾ ਬਣਾ ਕੇ ਰੱਖ ਦਿੱਤਾ ਹੈ l ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ 20 ਹਜ਼ਾਰ ਕਰੋੜ ਰੇਤੇ ਵਿੱਚੋਂ ਅਤੇ 20 ਹਜ਼ਾਰ ਕਰੋੜ ਰਿਸ਼ਵਤ ਵਿਚੋਂ ਮਾਲੀਆ ਇੱਕਤਰ ਕਰਨ ਦੀਆਂ ਗੱਲਾਂ ਕਰਨ ਵਾਲੇ ਵਾਲੇ ਅੱਜ ਇਹ ਸਾਰਾ ਪੈਸਾ ਲੈਕੇ ਆਪਣੇ ਸ਼ੀਸ਼ ਮਹਿਲ ਅਤੇ ਵਿਦੇਸ਼ਾਂ ਵਿਚ ਪ੍ਰਾਪਰਟੀਆਂ ਬਣਾਉਣ ‘ਚ ਰੁੱਝੇ ਹੋਏ ਜਾਪਦੇ ਹਨ l ਉਨ੍ਹਾਂ ਕਿਹਾ ਕਿ “ਜਿੱਥੇ ਗੈਂਗਸਟਰਾਂ ਨੂੰ ਸਰਪ੍ਰਸਤੀ ‘ਤੇ ਭ੍ਰਿਸ਼ਟਾਚਾਰੀਆਂ ਨੂੰ ਸੁਰੱਖਿਆ ਮਿਲੇ, ਉੱਥੇ ਸਰਕਾਰ ਨਹੀਂ ਮਾਫੀਆ ਰਾਜ ਚੱਲਦਾ ਹੈ!” ਉਨਾਂ ਕਿਹਾ ਕਿ ਇਸ ਫੇਲ ਅਤੇ ਭ੍ਰਿਸ਼ਟ ਸਰਕਾਰ ਦੀ ਸਰਪ੍ਰਸਤੀ ਹੇਠ ਪੰਜਾਬ ਵਿੱਚ ਮਾਸੂਮਾਂ ਦਾ ਖੂਨ ਡੁੱਲ੍ਹ ਰਿਹਾ ਹੈ, ਲੋਕਾਂ ਦੇ ਘਰ ਸੱਥਰ ਵਿਛ ਰਹੇ ਹਨ, ਧਮਾਕਿਆਂ ਨਾਲ ਪੰਜਾਬ ਦਹਿਲ ਰਿਹਾ ਹੈ, ਭ੍ਰਿਸ਼ਟਾਚਾਰੀ ਅਤੇ ਦਲਾਲ ਸਰਕਾਰੀ ਛਤਰ ਛਾਇਆ ਹੇਠ ਆਪਣਾ ਖੇਲ ਖੇਡ ਰਹੇ ਹਨ ਪਰ ਭਗਵੰਤ ਮਾਨ, ਕੇਜਰੀਵਾਲ ਅਤੇ ਇਹਨਾਂ ਦਾ ਕੱਚਾ ਡੀਜੀਪੀ ਮੂਕ ਦਰਸ਼ਕ ਬਣੀ ਬੈਠੇ ਹਨ l ਉਨ੍ਹਾਂ ਕਿਹਾ ਕਿ
ਭ੍ਰਿਸ਼ਟਾਚਾਰ ਵਿਚ ਡੁੱਬੀ ਆਪ ਪਾਰਟੀ ਅਤੇ ਇਸਦੀ ਸਰਕਾਰ ਖਿਲਾਫ ਛਾਪੇਮਾਰੀ ਕਰਦੀ ਈਡੀ ਅਤੇ ਸੀਬੀਆਈ ਨੂੰ ਆਪ ਪ੍ਰਧਾਨ ਅਮਨ ਅਰੋੜਾ ਰੇਡ ਤੋਂ ਪਹਿਲਾਂ ਸਰਕਾਰ ਤੋਂ ‘ਇਜਾਜ਼ਤ’ ਲੈਣ ਦੀਆਂ ਹਾਸੋਹੀਣੀਆਂ ਗੱਲਾਂ ਕਰ ਰਹੇ ਹਨ ਜਿਸਤੋਂ ਉਨ੍ਹਾਂ ਦੀ ਸਰਕਾਰ ਅਤੇ ਮੰਤਰੀਆਂ ਦੀ ਯੋਗਤਾ ਅਤੇ ਕਾਬਲੀਅਤ ਦਾ ਵੀ ਪਤਾ ਲੱਗ ਜਾਂਦਾ ਹੈ ਅਤੇ ਅਮਨ ਅਰੋੜਾ ਨੇ ਆਪਣੀ ਸਰਕਾਰ ਦ ਭ੍ਰਿਸ਼ਟ ਹੋਣ ਦਾ ਸਬੂਤ ਵੀ ਦ ਦਿੱਤਾ ਕਿ ਕੇਂਦਰੀ ਏਜੰਸੀਆਂ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਅਗਾਊਂ ਸੂਚਨਾ ਦੇਕੇ ਆਉਣ ਤਾਂ ਜੋ ਆਪ ਦੇ ਲੁਟੇਰੇ ਲੁੱਟ ਦਾ ਮਾਲ ਟਿਕਾਣੇ ਲਗਾ ਸਨ l ਉਨ੍ਹਾਂ ਕਿਹਾ ਕਿ ਸ਼ਰਾਬੀ ਮੁੱਖ ਮੰਤਰੀ ਦੀ ਅਗਵਾਈ ਵਿੱਚ ਗੈਰ ਤੁਜਰਬੇਗਰ ਅਤੇ ਅਨਪੜ੍ਹਾਂ ਦੇ ਟੋਲੇ ਨੇ ਪੰਜਾਬ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ l ਉਨ੍ਹਾਂ ਕਿਹਾ ਕਿ “ਭਗਵੰਤ-ਅਰਵਿੰਦ ਕੇਜਰੀਵਾਲ ਦੇ ਰਾਜ ‘ਚ ਪੰਜਾਬ ਗੈਂਗਸਟਰਾਂ ਅਤੇ ਭ੍ਰਿਸ਼ਟਾਚਾਰੀਆਂ ਦਾ ਸਵਰਗ ਬਣਿਆ ਹੋਇਆ ਹੈ ਜਿਥੇ ਉਹ ਸਰਕਾਰੀ ਸ਼ਹਿ ਤੇ ਸਰਕਾਰੀ ਗੰਨਮੈਨ ਲੈਕੇ ਸ਼ਰੇਆਮ ਭ੍ਰਿਸ਼ਟਾਚਾਰ ਕਰਨ ਵਿਚ ਲੱਗੇ ਹੋਏ ਹਨ* l ਸ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਹਰ ਕੋਨੇ ਵਿੱਚ ਗੋਲੀਆਂ ਦੀ ਠਾਹ-ਠਾਹ, ਜਬਰਦਸਤੀ ਵਸੂਲੀਆਂ, ਧਮਕੀਆਂ, ਗੈਂਗਸਟਰਾਂ ਦਾ ਖੌਫ ਅਤੇ ਧਮਾਕਿਆਂ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ। ਜਲੰਧਰ ਦੇ ਬੀਐਸਐਫ ਚੌਂਕ ਧਮਾਕੇ ਤੋਂ ਲੈ ਕੇ ਅੰਮ੍ਰਿਤਸਰ ਦੇ ਖਾਸਾ ਇਲਾਕੇ ਅਤੇ ਸ਼ੰਭੂ ਰੇਲਵੇ ਟਰੈਕ ਧਮਾਕੇ ਤੱਕ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੇ ਪੰਜਾਬ ਦੀ ਸੁਰੱਖਿਆ ਪ੍ਰਣਾਲੀ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਪਰ ਇਸ ਸਭ ਦੇ ਬਾਵਜੂਦ ਸਰਕਾਰ ਵੱਲੋਂ ਸਿਰਫ “ਆਪ੍ਰੇਸ਼ਨ ਕਵਰ-ਅਪ” ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਮਜੀਠਾ ਦੇ ਪਿੰਡ ਨਾਗ ਕਲਾਂ ਅਤੇ ਕੋਟਲਾ ਸੈਦਾਂ ਵਰਗੀਆਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਹੈ ਕਿ ਹੁਣ ਪੰਜਾਬ ਵਿੱਚ ਆਮ ਲੋਕ ਆਪਣੇ ਹੀ ਘਰਾਂ ਵਿੱਚ ਸੁਰੱਖਿਅਤ ਨਹੀਂ ਰਹੇ। ਇੱਕ ਪਾਸੇ ਗੁੰਡੇ ਸ਼ਰੇਆਮ ਘਰਾਂ ਵਿੱਚ ਵੜ ਕੇ ਹਮਲੇ ਕਰ ਰਹੇ ਹਨ, ਗੋਲੀਆਂ ਚਲਾ ਰਹੇ ਹਨ ਅਤੇ ਮਾਸੂਮ ਬੱਚੇ ਤੱਕ ਖੂਨ ਨਾਲ ਲਥਪਥ ਹੋ ਰਹੇ ਹਨ, ਦੂਜੇ ਪਾਸੇ ਸਰਕਾਰ, ਇਸਦਾ ਕੱਚਾ ਡੀਜੀਪੀ ਅਤੇ ਟੋਪੀਬਾਜ਼ ਅਧਿਕਾਰੀ ਤਾਕਤ ਦੇ ਨਸ਼ੇ ਵਿੱਚ ਡੁੱਬੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਬੱਚਾ ਬੱਚਾ ਜਾਣ ਚੁੱਕਿਆ ਹੈ ਪੰਜਾਬ ਨੂੰ ਲੁੱਟਣ ਵਾਲੇ, ਪੰਜਾਬ ਵਿੱਚ ਬੇਅਦਬੀਆਂ ਕਰਾਉਣ ਵਾਲੇ, ਆਪਣੀਆਂ ਸਰਕਾਰ ਗੱਡੀਆਂ ਵਿਚ ਨਸ਼ੇ ਵੇਚਣ ਵਾਲੇ ਅਤੇ ਪੂਰੇ ਪੰਜਾਬ ਨੂੰ ਲੁੱਟ ਕੇ ਦਿੱਲੀ ਦੇ ਆਕਾਵਾਂ ਦੇ ਘਰ ਭਰਨ ਵਾਲੇ ਝਾੜੂ ਪਾਰਟੀ ਵਾਲੇ ਹਨ ਜਿੰਨਾਂ ਨੂੰ ਸੱਤਾ ਅਤੇ ਪੰਜਾਬ ਤੋਂ ਬਾਹਰ ਕਰਨ ਲਈ ਪੰਜਾਬੀ ਕਾਹਲੇ ਹਨ l

Share News
ਕਾਰੋਬਾਰ ਖ਼ਬਰਾਂ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...