– ਮਜੀਠੀਆ ਨੇ ਵਿਧਾਨ ਸਭਾ ‘ਚ ਮੁੱਖ ਮੰਤਰੀ ਵਲੋਂ ਉਡਾਈਆਂ ਮਰਿਆਦਾ ਦੀਆਂ ਧੱਜੀਆਂ ਨੂੰ ਲੈਕੇ ਭਗਵੰਤ ਮਾਨ ਦੀ ਕੀਤੀ ਸਖਤ ਨਿਖੇਧੀ
– ਵਿਧਾਨ ਸਭਾ ਦੇ ਇਤਿਹਾਸ ਵਿਚ ਕਾਲੇ ਅੱਖਰਾਂ ਚ ਲਿਖਿਆ ਜਾਵੇਗਾ “ਇੱਕ ਮੁੱਖ ਮੰਤਰੀ ਦਾ ਸਦਨ ‘ਚ ਸ਼ਰਾਬ ਪੀਕੇ” ਜਾਣ ਵਾਲਾ ਦਿਨ, ਸਪੀਕਰ ਕਰਨ ਸਖਤ ਕਾਰਵਾਈ – ਬਿਕਰਮ ਸਿੰਘ ਮਜੀਠੀਆ
– ਕਿਹਾ , ਆਮ ਘਰਾਂ ਦੇ ਮੁੰਡੇ ਹੋਣ ਦਾ ਡਰਾਮਾ, ਸਦਨ ‘ਚ ਜਾਗੀਰਦਾਰੀ ਸੋਚ ਦਾ ਕੀਤਾ ਪ੍ਰਗਟਾਵਾ, ਦਾਰੂ ਪੀਕੇ ਮਾਰੀਆਂ ਬੜ੍ਹਕਾਂ ਬੇਹਦ ਸ਼ਰਮਨਾਕ ਕਰਤੂਤ
– ਵਿਰੋਧੀ ਧਿਰ ਨੇ ਐਕਲੋਮੀਟਰ ਨਾਲ ਚੈੱਕ ਕਰਾਉਣ ਦੀ ਕੀਤੀ ਮੰਗ ਤਾਂ ਸਦਨ ਛੱਡ ਕੇ ਫ਼ਰਾਰ ਹੋਇਆ ਸਤੌਜ਼ ਦਾ ਨਕਲੀ ਇਨਕਲਾਬੀ
– ਪਹਿਲਾਂ ਵੀ ਤਖ਼ਤ ਸ਼੍ਰੀ ਦਮਦਮਾ ਸਾਹਿਬ, ਲੋਕ ਸਭਾ ਸਮੇਤ ਕਈ ਪਵਿੱਤਰ ਥਾਵਾਂ ਤੇ ਦਾਰੂ ਪੀਕੇ ਮੁੱਖ ਮੰਤਰੀ ਨੇ ਤੋੜੀ ਸੀ ਮਰਿਯਾਦਾ
– ਮਜ਼ਦੂਰ ਦਿਵਸ ‘ਤੇ ਸੂਬੇ ਦੇ ਮੁੱਖ ਮੰਤਰੀ ਨੇ “ਸੰਤਰਾ” ਪੀਕੇ ਮਜ਼ਦੂਰਾਂ ਦਾ ਵੀ ਕੀਤਾ ਘੋਰ ਅਪਮਾਨ
– ਡਿੱਗਦੀ ਸਰਕਾਰ ਦਾ ਡਿਗਦਾ ਢਹਿੰਦਾ ਮੁੱਖ ਮੰਤਰੀ, ਨਾ ਖੁਦ ਪੈਰਾਂ ਭਾਰ, ਨਾ ਸਰਕਾਰ, ਨਾ ਸੰਸਕਾਰ..ਅੱਜ ਡਿੱਗੇ , ਕੱਲ ਡਿੱਗੇ, ਡਿੱਗਣਾ ਲਗਭਗ ਤੈਅ
– ਮਜ਼ਦੂਰ ਵਰਗ ਦਾ ਮਿਹਨਤਾਨਾ ਮਹਿੰਗਾਈ ਦੇ ਹਿਸਾਬ ਨਾਲ 850 ਰੁਪੈ ਪ੍ਰਤੀਦਿਨ ਕਰਨ ਦੀ ਕੀਤੀ ਮੰਗ
ਚੰਡੀਗੜ੍ਹ 1 ਮਈ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ‘ਚ ਮੁੱਖ ਮੰਤਰੀ ਵਲੋਂ ਉਡਾਈਆਂ ਮਰਿਆਦਾ ਦੀਆਂ ਧੱਜੀਆਂ ਨੂੰ ਲੈਕੇ ਭਗਵੰਤ ਮਾਨ ਦੀ ਸਖਤ ਨਿਖੇਧੀ ਕੀਤੀ ਹੈ l ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਵਿਧਾਨ ਸਭਾ ਦੇ ਇਤਿਹਾਸ ਵਿਚ ਕਾਲੇ ਅੱਖਰਾਂ ਚ ਲਿਖਿਆ ਜਾਵੇਗਾ ਕਿ “ਇੱਕ ਮੁੱਖ ਮੰਤਰੀ ਸਦਨ ‘ਚ ਸ਼ਰਾਬ ਪੀਕੇ” ਗਿਆ ਸੀ l ਉਨ੍ਹਾਂ ਵਿਧਾਨ ਸਭਾ ਦੇ ਸਪੀਕਰ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਦੇ ਅਜਿਹੇ ਆਚਰਨ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਘੱਟੋ ਘੱਟ ਸਪੀਕਰ ਦਾ ਨਾਮ ਇਤਿਹਾਸ ਦੇ ਪੰਨਿਆਂ ‘ਚ ਸਦਨ ਦੀ ਮਰਿਆਦਾ ਬਹਾਲ ਕਰਾਉਣ ਵਾਲਿਆਂ ਵਿਚ ਲਿਖਿਆ ਜਾਵੇ l
ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਘਰਾਂ ਦੇ ਮੁੰਡੇ ਹੋਣ ਦਾ ਡਰਾਮਾ ਕਰਨ ਵਾਲੇ ਮੁੱਖ ਮੰਤਰੀ ਵਲੋਂ ਅੱਜ ਮਜ਼ਦੂਰ ਦਿਵਸ ਮੌਕੇ ਸੱਦੇ ਪੰਜਾਬ ਵਿਧਾਨ ਸਭਾ ਵਿਸ਼ੇਸ਼ ਇਜਲਾਸ ਦੌਰਾਨ ਸਦਨ ‘ਚ ਜਾਗੀਰਦਾਰੀ ਸੋਚ ਦਾ ਪ੍ਰਗਟਾਵਾ ਕਰਦੇ ਹੋਏ ਸੰਤਰਾ ਪੀਕੇ ਬੜ੍ਹਕਾਂ ਮਾਰਨਾ ਬੇਹਦ ਸ਼ਰਮਨਾਕ ਕਰਤੂਤ ਹੈ ਜਿਸਨੂੰ ਮਾਫ਼ ਨਹੀਂ ਕੀਤਾ ਜਾ ਸਕਦਾ l ਉਨ੍ਹਾਂ ਕਿਹਾ ਕਿ ਇਸ ਗੱਲ ਦਾ ਸਾਰਾ ਸਦਨ ਗਵਾਹ ਹੈ ਅਤੇ ਜਦੋਂ ਵਿਰੋਧੀ ਧਿਰ ਨੇ ਮੁੱਖ ਮੰਤਰੀ ਨੂੰ ਐਕਲੋਮੀਟਰ ਨਾਲ ਚੈੱਕ ਕਰਾਉਣ ਦੀ ਮੰਗ ਕੀਤੀ ਤਾਂ ਸਤੌਜ਼ ਦਾ ਨਕਲੀ ਇਨਕਲਾਬੀ ਸਦਨ ਛੱਡ ਕੇ ਫ਼ਰਾਰ ਹੋ ਗਿਆ ਜੋਕਿ ਇਸ ਗੱਲ ਦਾ ਵੱਡਾ ਸਬੂਤ ਹੈ ਕਿ ਜੋ ਵੀ ਦੋਸ਼ ਉਸ ਉੱਤੇ ਵਿਰੋਧੀ ਧਿਰਾਂ ਨੇ ਲਾਏ ਹਨ ਉਹ ਸੱਚ ਹਨ l ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਆਚਰਨ ਅਤੇ ਮਾੜੀਆਂ ਆਦਤਾਂ ਤੋਂ ਮਜਬੂਰ ਹਨ ਕਿਉਂਕਿ ਇਹ ਇਸਤੋਂ ਪਹਿਲਾਂ ਵੀ ਤਖ਼ਤ ਸ਼੍ਰੀ ਦਮਦਮਾ ਸਾਹਿਬ, ਬਰਗਾੜੀ ਮੋਰਚਾ ਜਿੱਥੇ ਸ਼੍ਰੀ ਗੁਰੂ ਗਰੰਥ ਸਹਿਬ ਸ਼ਿਸ਼ੋਭਿਤ ਸਨ ,ਲੋਕ ਸਭਾ ਸਮੇਤ ਕਈ ਪਵਿੱਤਰ ਥਾਵਾਂ ‘ਤੇ ਦਾਰੂ ਪੀਕੇ ਮਰਿਯਾਦਾ ਤੋੜ ਚੁੱਕਿਆ ਹੈ ਅਤੇ ਸਦਨ ਵਿਚ ਬੈਠੇ ਇਸਦੇ ਸਾਥੀ ਮੈਂਬਰ ਲੋਕਾਂ ਨੂੰ ਸਦਨ ਚ ਲੱਤ ਠੀਕ ਕਰਨ ਦਾ ਗਿਆਨ ਤਾਂ ਦੇ ਰਹੇ ਹਨ ਪਰ ਆਪਣੇ ਮੁੱਖ ਮੰਤਰੀ ਦੇ ਆਚਰਣ ਅਤੇ ਕਰਤੂਤਾਂ ਵੇਲੇ ਅੱਖਾਂ ਮੀਚ ਲੈਂਦੇ ਹਨ ਜਦਕਿ ਬਹੁਤ ਜ਼ਿਆਦਾ ਸ਼ਰਾਬੀ ਹੋਣ ਕਾਰਨ ਜਰਮਨੀ ਦੀ ਇੱਕ ਉਡਾਣ ਤੋਂ ਵੀ ਇਸਨੂੰ ਉਤਾਰਿਆ ਜਾਣਾ, “ਮਾਸਟਰ ਮੋਹਿੰਦਰ ਦੇ ਮੁੰਡੇ” ਵਲੋਂ ਜਨਤਕ ਤੌਰ ‘ਤੇ ਆਪਣੀ ਮਾਤਾ ਦੇ ਸਿਰ ‘ਤੇ ਹੱਥ ਰੱਖ ਕੇ ਸ਼ਰਾਬ ਛੱਡਣ ਦੀ ਖਾਧੀ ਸਹੁੰ ਤੋੜ ਦੇਣਾ ਇਹ ਸਾਰਾ ਕੁਝ ਭਾਵੇਂ ਆਪ ਪਾਰਟੀ ਅਤੇ ਇਸਦੇ ਵਿਧਾਇਕਾਂ ਨੂੰ ਨਹੀਂ ਦਿਖਾਈ ਦੇ ਰਿਹਾ ਪਰ ਸਾਰਾ ਪੰਜਾਬ ਅਤੇ ਦੇਸ਼ ਇਗਾਂ ਘਟਨਾਵਾਂ ਤੋਂ ਵਾਕਿਫ਼ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਾਰਾ ਕਰਕੇ ਮਜ਼ਦੂਰ ਦਿਵਸ ‘ਤੇ ਸੂਬੇ ਦੇ ਮੁੱਖ ਮੰਤਰੀ ਨੇ “ਸੰਤਰਾ” ਪੀਕੇ ਮਜ਼ਦੂਰਾਂ ਦਾ ਵੀ ਘੋਰ ਅਪਮਾਨ ਕੀਤਾ ਹੈ l ਉਨ੍ਹਾਂ ਕਿਹਾ ਕਿ ਇਸਦੇ ਇਲਾਵਾ ਮੁੱਖ ਮੰਤਰੀ ਨੇ ਅੱਜ ਜੋ ਗਰੀਬ ਵਰਗ ਦੇ ਸੰਧਰਭ ‘ਚ ਅਪਸ਼ਬਦ ਬੋਲੇ ਕਿ “ਮਾੜੇ ਦੀ ਘਰਵਾਲੀ ਸਾਰਿਆਂ ਦੀ ਭਾਬੀ ਹੁੰਦੀ ਹੈ ਅਤੇ ਪਿਛਲੇ ਦਿਨੀਂ ਪਰਵਾਸੀਆਂ ਦੀਆਂ ਪਿੱਛੇ ਪੰਜਾਬ ਬੈਠੀਆਂ ਘਰ ਦੀਆਂ ਬਾਰੇ ਜੋ ਸ਼ਬਦ ਬੋਲੇ ਉਹ ਵੀ ਬੇਹਦ ਸ਼ਰਮਨਾਕ ਟਿੱਪਣੀ ਅਤੇ ਔਰਤਾਂ ਦਾ ਘੋਰ ਅਪਮਾਨ ਹੈ l ਉਨ੍ਹਾਂ ਕਿਹਾ ਕਿ *ਡਿੱਗਦੀ ਸਰਕਾਰ ਦਾ ਡਿਗਦਾ ਢਹਿੰਦਾ ਮੁੱਖ ਮੰਤਰੀ, ਨਾ ਖੁਦ ਪੈਰਾਂ ਭਾਰ, ਨਾ ਸਰਕਾਰ, ਨਾ ਸੰਸਕਾਰ ਜੋ ਅੱਜ ਡਿੱਗੇ, ਕੱਲ ਡਿੱਗੇ, ਇਸਦਾ ਡਿੱਗਣਾ ਲਗਭਗ ਤੈਅ ਹੈ ਅਤੇ ਇਸਦੇ ਇਸਦਮੇ ਵਿੱਚ ਹੀ ਅੱਜ ਮੁੱਖ ਮੰਤਰੀ ਇਸ ਹਾਲਤ ਵਿੱਚ ਸਦਨ ਅੰਦਰ ਜਾ ਵੜਿਆ l
ਡੱਬੀ
ਭਗਵੰਤ ਮਾਨ ਹੁਣ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਦਾ ਨੈਤਿਕ ਅਧਿਕਾਰ ਗਵਾ ਚੁੱਕਿਆ ਹੈ – ਮਜੀਠੀਆ
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਹੁਣ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਦਾ ਨੈਤਿਕ ਅਧਿਕਾਰ ਗੁਆ ਚੁੱਕਾ ਹੈ ‘ਤੇ ਉਸਨੂੰ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪ ਦੀ ਹਾਈਕਮਾਨ ਨੂੰ ਵੀ ਅਜਿਹੇ ਮੁੱਖ ਮੰਤਰੀ ਨੂੰ ਲਾਂਭੇ ਕਰਕੇ ਆਪਣੀ ਮਾੜੀ ਮੋਤੀ ਬਚੀ ਇੱਜ਼ਤ ਨੂੰ ਸੰਭਾਲ ਲੈਣਾ ਚਾਹੀਦਾ ਹੈ l
ਡੱਬੀ
ਮਜ਼ਦੂਰ ਵਰਗ ਦਾ ਮਿਹਨਤਾਨਾ ਮਹਿੰਗਾਈ ਦੇ ਹਿਸਾਬ ਨਾਲ 850 ਪ੍ਰਤੀ ਰੁਪਏ ਪ੍ਰਤੀਦਿਨ ਕੀਤਾ ਜਾਵੇ
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮਜ਼ਦੂਰ ਵਰਗ ਅਤੇ ਜਥੇਬੰਧੀ ਆਪਣੀਆਂ ਮੁਸ਼ਕਿਲਾਂ ਨੂੰ ਲੈਕੇ ਲਗਾਤਾਰ ਸਰਕਾਰ ਤੋਂ ਮੰਗ ਕਰ ਰਹੀਆਂ ਹਨ ਪਰ ਪਿਛਲੇ ਚਾਰ ਸਾਲ ਤੋਂ ਭਗਵੰਤ ਸਰਕਾਰ ਨੂੰ ਮਜ਼ਦੂਰਾਂ ਦੀ ਯਾਦ ਤੱਕ ਨਹੀਂ ਆਈ ਅਤੇ ਅੱਜ ਵੀ ਮਹਿਜ਼ ਡਰਾਮਾ ਹੀ ਕੀਤਾ ਗਿਆ ਹੈ l ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਦਾ ਮਿਹਨਤਾਨਾ ਮਹਿੰਗਾਈ ਦੇ ਹਿਸਾਬ ਨਾਲ 850 ਰੁਪਏ ਪ੍ਰਤੀਦਿਨ ਕੀਤਾ ਜਾਵੇ l