ਚੰਡੀਗੜ੍ਹ, 21 ਅਪ੍ਰੈਲ, 2025 –

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ. ਕੁਲਤਾਰ ਸਿੰਘ ਸੰਧਵਾਂ ਨੇ ਕੈਥੋਲਿਕ ਭਾਈਚਾਰੇ ਦੇ ਵਿਸ਼ਵਵਿਆਪੀ ਅਧਿਆਤਮਿਕ ਆਗੂ ਪੋਪ ਫਰਾਂਸਿਸ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ।
ਸਵਰਗੀ ਪੋਪ ਨੂੰ ਸ਼ਾਂਤੀ ਅਤੇ ਹਮਦਰਦੀ ਦੇ ਚਾਨਣ ਮੁਨਾਰੇ ਵਜੋਂ ਯਾਦ ਕਰਦਿਆਂ, ਸਪੀਕਰ ਸੰਧਵਾਂ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਦਾ ਜੀਵਨ ਪੂਰੀ ਤਰ੍ਹਾਂ ਮਨੁੱਖਤਾ ਅਤੇ ਪਰਮਾਤਮਾ ਦੀ ਸੇਵਾ ਲਈ ਸਮਰਪਿਤ ਸੀ। ਉਨ੍ਹਾਂ ਨੇ ਦੁਨੀਆ ਭਰ ਦੇ ਕੈਥੋਲਿਕ ਧਰਮ ਦੇ ਪੈਰੋਕਾਰਾਂ ਪ੍ਰਤੀ ਦਿਲੋਂ ਸੰਵੇਦਨਾ ਪ੍ਰਗਟ ਕੀਤੀ ਅਤੇ ਵਿਛੜੀ ਆਤਮਾ ਨੂੰ ਸਦੀਵੀ ਸ਼ਾਂਤੀ ਦੇਣ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ।

×