ਬਿਕਰਮ ਸਿੰਘ ਮਜੀਠੀਆ ਵਲੋਂ ਮਜੀਠਾ ਥਾਣੇ ਜਾਂਚ ‘ਚ ਸ਼ਾਮਿਲ ਹੋਣ ਦੌਰਾਨ ਪੁਲਿਸ ਨੇ ਸਰਕਾਰ ਦੇ ਇਸ਼ਾਰੇ ‘ਤੇ ਅਦਾਲਤੀ ਹੁਕਮਾਂ ਦੀਆਂ ਉਡਾਈਆਂ ਧੱਜੀਆਂ ਮਜੀਠੀਆ ਸਮੇਤ ਲੀਗਲ ਟੀਮ ਨੂੰ ਭਾਰੀ ਗਰਮੀ ਵਿਚ ਸਾਢੇ ਤਿੰਨ ਘੰਟੇ ਥਾਣੇ ਦੇ ਬਾਹਰ ਰੋਕਿਆ ਗਿਆ

by | Jun 21, 2026 | breaking news, daily, politics | 0 comments

ਅਦਾਲਤਾਂ ਵਲੋਂ ਬਣਾਏ ਕਾਨੂੰਨ ਨੂੰ ਛਿੱਕੇ ਤੇ ਟੰਗ ਕੇ ਮਜੀਠਾ ਪੁਲਿਸ ਨੇ ਵਕੀਲਾਂ ਨੂੰ ਥਾਣੇ ਦੇ ਅੰਦਰ ਜਾਣ ਉੱਤੇ ਲਗਾਈ ਰੋਕ

ਸਰਕਾਰ ਦੇ ਇਸ਼ਾਰੇ ‘ਤੇ ਮਜੀਠਾ ਪੁਲਿਸ ਨੇ ਮੁੜ ਧੱਕੇਸ਼ਾਹੀਆ ਦੀਆਂ ਹੱਦਾਂ ਟੱਪਦੇ ਹੋਏ ਬੰਦ ਕਿਤੇ ਥਾਣੇ ਦੇ ਗੇਟ

ਪੁਲਿਸ ਦੀ ਧੱਕੇਸ਼ਾਹੀ ਦੇ ਚਲਦੇ ਆਪਣੇ ਕਾਨੂੰਨੀ ਹੱਕ ਤੋਂ ਵਾਂਝੇ ਹੋਕੇ ਬਿਨ੍ਹਾਂ ਵਕੀਲਾਂ ਤੋਂ ਥਾਣੇ ਅੰਦਰ ਜਾਂਚ ਚ ਸ਼ਾਮਿਲ ਹੋਣ ਗਏ ਸ੍ਰ ਮਜੀਠੀਆ, ਲੀਗਲ ਟੀਮ ਨੂੰ ਪੁਲਿਸ ਵੱਲੋਂ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਕ ਕੰਮ ਕਰਨ ਦਾ ਖਦਸ਼ਾ

ਸਰਕਾਰ ਅਤੇ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਨਾ ਕਦੇ ਮਜੀਠੀਆ ਝੁਕਿਆ ਹੈ, ਨਾ ਝੁਕੇਗਾ, ਨਾ ਡਰਿਆ ਹੈ ਨਾ ਕਦੇ ਡਰੇਗਾ – ਬਿਕਰਮ ਸਿੰਘ ਮਜੀਠੀਆ

ਕਿਹਾ, ਕੱਚੇ ਡੀਜੀਪੀ ਦੀ ਅਗਵਾਈ ਵਿੱਚ ਪੰਜਾਬ ਅਤੇ ਮਜੀਠੇ ਦੀ ਪੁਲਿਸ ਅਦਾਲਤਾਂ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਣ ‘ਤੇ ਲੱਗੀ

ਸਰਕਾਰ ਅਤੇ “ਗੁਰੂ ਦੋਖੀ” ਮੁੱਖ ਮੰਤਰੀ ਨੂੰ ਭੁਲੇਖਾ ਹੈ ਕਿ ਉਹ ਆਪਣੀ ਪੁਲਿਸ ਜਰੀਏ ਮਜੀਠੀਏ ਨੂੰ ਦਬਾ ਲਵੇਗਾ ਪਰ ਉਸਦੀ ਇਹ ਖਵਾਇਸ਼ ਕਦੇ ਪੂਰੀ ਨਹੀਂ ਹੋਣੀ

ਸ੍ਰ ਮਜੀਠੀਆ ਨਾਲ ਪੁੱਜੇ ਵਕੀਲਾਂ ਵੱਲੋਂ ਅਦਾਲਤ ਵਿੱਚ ਰੱਖਿਆ ਜਾਵੇਗਾ ਪੁਲਿਸ ਦੀ ਧੱਕੇਸ਼ਾਹੀ ਅਤੇ ਅਦਾਲਤੀ ਫ਼ਰਮਾਨ ਦੀ ਹੁਕਮਦੁਲੀ ਕਰਨ ਦਾ ਮਾਮਲਾ

ਚੰਡੀਗੜ੍ਹ/ਮਜੀਠਾ 20 ਜੂਨ( )- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਅੱਜ ਅਕਾਲੀ ਦਲ ਦੇ ਵਰਕਰ ਜੋਬਨਪ੍ਰੀਤ ਸਿੰਘ ਨਾਲ ਜੁੜੇ ਮਾਮਲੇ ਵਿਚ ਅਦਾਲਤੀ ਹੁਕਮਾਂ ਅਨੁਸਾਰ ਸਵੇਰੇ ਅਗਾਊਂ ਜਾਣਕਾਰੀ ਦੇਕੇ ਮਜੀਠਾ ਥਾਣੇ ਜਾਂਚ ਵਿਚ ਸ਼ਾਮਿਲ ਹੋਣ ਪੁੱਜੇ ਪਰ ਸ੍ਰ ਮਜੀਠੀਆ ਵਲੋਂ ਮਜੀਠਾ ਥਾਣੇ ‘ਚ ਜਾਂਚ ‘ਚ ਸ਼ਾਮਿਲ ਹੋਣ ਦੌਰਾਨ ਪੁਲਿਸ ਨੇ ਸਰਕਾਰ ਦੇ ਇਸ਼ਾਰੇ ‘ਤੇ ਅਦਾਲਤੀ ਹੁਕਮਾਂ ਦੀਆਂ ਧੱਜੀਆਂ ਉਡਾਈਆਂ* l ਸ੍ਰ ਮਜੀਠੀਆ ਅੱਜ ਜੋਧ ਸਿੰਘ ਸਮਰਾ ਅਤੇ ਜਤਿੰਦਰ ਸਿੰਘ ਨਾਲ ਜਾਂਚ ਵਿਚ ਸ਼ਾਮਿਲ ਹੋਣ ਪੁੱਜੇ ਸਨ ਪਰ ਪੁਲਿਸ ਵਲੋਂ ਪਹਿਲਾਂ ਤਾਂ ਘੰਟਿਆਂਬੱਧੀ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਜਦਕਿ ਸ੍ਰ ਮਜੀਠੀਆ ਅਦਾਲਤੀ ਹੁਕਮਾਂ ਅਨੁਸਾਰ ਹੀ ਜਾਂਚ ਵਿਚ ਸ਼ਾਮਿਲ ਹੋਣ ਪੁੱਜੇ ਸਨ l ਇਸ ਦੌਰਾਨ ਮਜੀਠਾ ਪੁਲਿਸ ਵਲੋਂ ਥਾਣੇ ਦੇ ਸਾਰੇ ਗੇਟ ਬੰਦ ਕਰਕੇ ਖੁਦ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦਕਿ ਸ੍ਰ ਮਜੀਠੀਆ ਨਾਲ ਇਸ ਮੌਕੇ ਸਿਰਫ ਉਨ੍ਹਾਂ ਦੇ ਵਕੀਲ ਮੌਜੂਦ ਸਨ ਨਾ ਕਿ ਇੱਕ ਵੀ ਵਰਕਰ ਜਾਂ ਸਮਰਥਕ l ਸਰਦਾਰ ਮਜੀਠੀਆ ਦੀ ਲੀਗਲ ਟੀਮ ਵੱਲੋਂ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੂੰ ਇਸ ਤਰ੍ਹਾਂ ਦਾ ਵਿਵਹਾਰ ਕਰਨ ਥਾਣੇ ਦੇ ਗੇਟ ਬੰਦ ਕਰਨ ਤੇ ਜਾਂਚ ਸ਼ਾਮਿਲ ਨਾ ਹੋਣ ਬਾਰੇ ਪੁੱਛਿਆ ਗਿਆ ਤਾਂ ਅਦਾਲਤਾਂ ਵਲੋਂ ਬਣਾਏ ਕਾਨੂੰਨ ਨੂੰ ਛਿੱਕੇ ਤੇ ਟੰਗ ਕੇ ਮਜੀਠਾ ਪੁਲਿਸ ਨੇ ਵਕੀਲਾਂ ਨੂੰ ਥਾਣੇ ਦੇ ਅੰਦਰ ਜਾਣ ਉੱਤੇ ਰੋਕ ਲਗਾ ਦਿੱਤੀ l ਸਰਕਾਰ ਦੇ ਇਸ਼ਾਰੇ ‘ਤੇ ਮਜੀਠਾ ਪੁਲਿਸ ਨੇ ਮੁੜ ਧੱਕੇਸ਼ਾਹੀਆ ਦੀਆਂ ਹੱਦਾਂ ਟੱਪਦੇ ਹੋਏ ਥਾਣੇ ਦੇ ਗੇਟ ਬੰਦ ਕਰੀ ਰੱਖੇ ਅਤੇ ਲੰਮੇਂ ਇੰਤਜ਼ਾਰ ਅਤੇ ਵਾਰ ਵਾਰ ਇਤਰਾਜ਼ ਉਠਾਉਣ ਤੋਂ ਬਾਅਦ ਸ੍ਰ ਮਜੀਠੀਆ ਪੁਲਿਸ ਦੀ ਧੱਕੇਸ਼ਾਹੀ ਦੇ ਚਲਦੇ ਆਪਣੇ ਕਾਨੂੰਨੀ ਹੱਕ ਤੋਂ ਵਾਂਝੇ ਹੋਕੇ ਬਿਨ੍ਹਾਂ ਵਕੀਲਾਂ ਤੋਂ ਥਾਣੇ ਅੰਦਰ ਜਾਂਚ ਚ ਸ਼ਾਮਿਲ ਹੋਣ ਚਲੇ ਗਏ l ਸ੍ਰ ਮਜੀਠੀਆ ਦੀ ਲੀਗਲ ਟੀਮ ਨੇ ਇਸ ਮੌਕੇ ਪੁਲਿਸ ਵੱਲੋਂ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਕ ਕੰਮ ਕਰਨ ਦਾ ਖਦਸ਼ਾ ਜਤਾਉਂਦਿਆਂ ਪੁਲਿਸ ਨੂੰ ਚਿਤਾਵਨੀ ਦਿੱਤੀ ਕਿ ਇਹ ਥਾਣਾ ਹਮੇਸ਼ਾ ਸਾਰੀਆਂ ਮਰਿਆਦਾਵਾਂ ਤੋੜ ਕੇ, ਕਾਨੂੰਨ ਛਿੱਕੇ ਤੇ ਟੰਗ ਕੇ ਗੈਰ ਸੰਵਿਧਾਨਿਕ ਕੰਮ ਕਰਨ ਲਈ ਜਾਣਿਆ ਜਾਂਦਾ ਹੈ ਪਰ ਅਦਾਲਤੀ ਹੁਕਮਾਂ ਅਤੇ ਕਾਨੂੰਨ ਨੂੰ ਧਿਆਨ ਵਿੱਚ ਰੱਖ ਕੇ ਪੁਲਿਸ ਆਪਣਾ ਕੰਮ ਕਰੇ ਕਿਉਂਕਿ ਇੱਕ ਇੱਕ ਪਲ ਅਤੇ ਗਤੀਵਿਧੀ ਦੀ ਰਿਪੋਰਟ ਅਦਾਲਤ ਵਿੱਚ ਦਿੱਤੀ ਜਾਵੇਗੀ l ਸ੍ਰ ਮਜੀਠੀਆ ਨਾਲ ਪੁੱਜੇ ਵਕੀਲਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਦੀ ਧੱਕੇਸ਼ਾਹੀ ਅਤੇ ਅਦਾਲਤੀ ਫ਼ਰਮਾਨ ਦੀ ਹੁਕਮਦੁਲੀ ਕਰਨ ਦਾ ਮਾਮਲਾ ਉਹ ਅਦਾਲਤ ਦੇ ਧਿਆਨ ਵਿੱਚ ਲੈਕੇ ਆਉਣਗੇ ਕਿ ਕਿਸ ਤਰਾਂ ਮਜੀਠਾ ਪੁਲਿਸ ਕੇਸ ਨੂੰ ਸਿਆਸੀ ਰੰਗਤ ਦਿੰਦੇ ਹੋਏ ਕਾਨੂੰਨ ਅਤੇ ਅਦਾਲਤੀ ਹੁਕਮਾਂ ਦੀ ਧੱਜੀਆਂ ਉਡਾ ਰਹੀ ਹੈ l ਜਾਂਚ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਮਜੀਠੀਆ ਨੇ ਕਿਹਾ ਕਿ *ਸਰਕਾਰ ਅਤੇ “ਗੁਰੂ ਦੋਖੀ” ਮੁੱਖ ਮੰਤਰੀ ਨੂੰ ਭੁਲੇਖਾ ਹੈ ਕਿ ਉਹ ਆਪਣੀ ਪੁਲਿਸ ਜਰੀਏ ਮਜੀਠੀਏ ਨੂੰ ਦਬਾ ਲਵੇਗਾ ਪਰ ਉਸਦੀ ਇਹ ਖਵਾਇਸ਼ ਕਦੇ ਪੂਰੀ ਨਹੀਂ ਹੋਣੀ l ਉਨ੍ਹਾਂ ਕਿਹਾ ਕਿ ਇਸ ਤਰਾਂ ਆਪਣੀ ਪੁਲਿਸ ਜਰੀਏ ਜੇਕਰ ਪੰਥ ਦੋਖੀ ਮੁੱਖ ਮੰਤਰੀ ਖੱਜਲ ਕਰਵਾ ਕੇ ਸੋਚਦਾ ਹੈ ਕਿ ਮਜੀਠੀਆ ਜਾਂ ਉਸਦੇ ਸਾਥੀਆਂ ਨੂੰ ਦਬਾ ਲਵੇਗਾ ਤਾਂ ਉਸਨੂੰ ਕੋਈ ਭੁਲੇਖਾ ਹੈ ਕਿਉਂਕਿ ਸਰਕਾਰ ਅਤੇ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਨਾ ਕਦੇ ਮਜੀਠੀਆ ਝੁਕਿਆ ਹੈ, ਨਾ ਝੁਕੇਗਾ, ਨਾ ਡਰਿਆ ਹੈ ਨਾ ਕਦੇ ਡਰੇਗਾ l
ਉਨ੍ਹਾਂ ਕਿਹਾ ਕਿ ਕੱਚੇ ਡੀਜੀਪੀ ਦੀ ਅਗਵਾਈ ਵਿੱਚ ਅੱਜ ਪੰਜਾਬ ਅਤੇ ਮਜੀਠੇ ਦੀ ਪੁਲਿਸ ਅਦਾਲਤਾਂ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਣ ‘ਤੇ ਲੱਗੀ* ਹੋਈ ਹੈ ਪਰ ਉਣਾਂਸ ਦੀ ਹੱਕ ਸੱਚ ਦੀ ਲੜਾਈ ਅਤੇ ਧੱਕੇਸ਼ਾਹੀ, ਤਸ਼ੱਦਦ ਅਤੇ ਤਾਨਾਸ਼ਾਹੀ ਖਿਲਾਫ ਜੰਗ ਜਾਰੀ ਰਹੇਗੀ l ਉਹਨਾਂ ਕਿਹਾ ਕਿ ਥਾਣਿਆਂ ਵਿੱਚ ਰਿਕ ਕੇਸ ਵਿੱਚ ਰੋਜ਼ਾਨਾ ਹੀ ਵਕੀਲ ਸਬੰਧਤ ਮਾਮਲਿਆਂ ਵਿੱਚ ਠਾਣੇ ਆਉਂਦੇ ਜਾਂਦੇ ਰਹਿੰਦੇ ਹਨ ਪਰ ਅੱਜ ਸਰਕਾਰ ਦੇ ਇਸ਼ਾਰੇ ਤੇ ਕੱਚੇ ਡੀਜੀਪੀ ਅਤੇ ਪੰਥ ਦੋਖੀ ਮੁੱਖ ਮੰਤਰੀ ਦਾ ਗੁਲਾਮ ਬਣ ਕੇ ਪੁਲਿਸ ਵੱਲੋਂ ਥਾਣੇ ਦੇ ਗੇਟ ਤੱਕ ਬੰਦ ਕਰ ਦਿੱਤੇ ਗਏ ਅਤੇ ਅਜਿਹਾ ਗੈਰ ਸੰਵਿਧਾਨਿਕ ਤੇ ਗੈਰ ਕਾਨੂੰਨੀ ਕੰਮ ਪਹਿਲੀ ਵਾਰ ਦੇਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਥ ਦੋਖੀ ਮੁੱਖ ਮੰਤਰੀ ਦੇ ਇਸ਼ਾਰੇ ਤੇ ਜੋ ਸਿਆਸੀ ਸਿੱਟ ਬਣਾਈ ਗਈ ਹੈ ਉਸਨੇ ਜੋ ਕਰਨਾ ਹੈ ਕਰ ਲਵੇ ਪਰ ਮੈਂ ਅਦਾਲਤੀ ਹੁਕਮਾਂ ਅਨੁਸਾਰ ਕਾਨੂੰਨ ਦਾ ਸਤਿਕਾਰ ਕਰਦੇ ਹੋਏ ਅਤੇ ਕਾਨੂੰਨ ਨੂੰ ਮੰਨਦੇ ਹੋਏ ਗਿਆਨ ਚ ਸ਼ਾਮਿਲ ਹੋਣ ਆਇਆ ਹਾਂ ਪਰ ਕੱਚੇ ਡੀਜੀਪੀ ਅਤੇ ਪੰਥ ਦੋਖੀ ਮੁੱਖ ਮੰਤਰੀ ਦੀ ਗਵਾਹੀ ਵਿੱਚ ਅੱਜ ਪੂਰਾ ਪੰਜਾਬ ਪੁਲਿਸ ਸਟੇਟ ਬਣ ਚੁੱਕਿਆ ਹੈ l ਉਹਨਾਂ ਕਿਹਾ ਕਿ ਇਸੇ ਥਾਣੇ ਤੋਂ ਕੁਝ ਦੂਰੀ ਤੇ ਏਐਸਆਈ ਜੋਗਾ ਸਿੰਘ ਦਾ ਕਤਲ ਕਰ ਦਿੱਤਾ ਗਿਆ, ਗੁਰਸਿੱਖ ਨੌਜਵਾਨਾਂ ਦੇ ਇਨਕਾਊਂਟਰ ਕੀਤੇ ਜਾ ਰਹੇ, ਗੁਰਸਿੱਖ ਅੰਮ੍ਰਿਤਧਾਰੀਆਂ ਦੇ ਮਨੁੱਖੀ ਅਧਿਕਾਰਾਂ ਦਾ ਕਾਣ ਕੀਤਾ ਜਾ ਰਿਹਾ ਹੈ, ਇਥੋਂ ਦੀ ਪੁਲਿਸ ਵੱਲੋਂ ਆਪਾਂ ਇਹੋ ਜਿਹਾ ਨਾਲ ਵੀ ਘਨੌਣੇ ਪੱਧਰ ਤੇ ਕੁੱਟ ਮਾਰ ਕੀਤੀ ਜਾ ਰਹੀ ਹੈ, ਇੱਕ ਲੋਕਲ ਰੈਂਕ ਏਐਸਆਈ ਨਰੇਸ਼ ਕੁਮਾਰ ਜੋ ਜੰਡਿਆਲਾ ਨਾਲ ਜੁੜੇ ਇੱਕ ਪੁਲਿਸ ਵਧੀਕੀ ਮਾਮਲੇ ਵਿੱਚ ਸਸਪੈਂਡ ਹੋ ਚੁੱਕਾ ਹੈ ਵੱਲੋਂ ਜੋ ਮਨਪ੍ਰੀਤ ਨੂੰ ਗਲਤ ਮਨਸ਼ਾ ਨਾਲ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਿਕ ਤਰੀਕੇ ਨਾਲ ਚੁੱਕ ਕੇ ਉਸਦਾ ਕਥਿਤ ਐਨਕਾਉਂਟਰ ਕਰਨ ਦੀ ਕੋਸ਼ਿਸ਼ ਕੀਤੀ ਜਿਸਦੇ ਚਲਦੇ ਉਹਨਾਂ ਵਲੋਂ ਇੱਕ ਮਾਂ ਦੇ ਪੁੱਤ ਨੂੰ ਝੂਠੇ ਐਨਕਾਉਂਟਰ ਤੋਂ ਬਚਾਉਣ ਲਈ ਕਾਨੂੰਨੀ ਤਰੀਕੇ ਨਾਲ ਲੜਾਈ ਲੜੀ ਗਈ ਪਰ ਪੁਲਿਸ ਵੱਲੋਂ ਵੀ ਪੰਥ ਦੋਖੀ ਮੁੱਖ ਮੰਤਰੀ ਦੇ ਇਸ਼ਾਰੇ ਤੇ ਇਸ ਮਾਮਲੇ ਨੂੰ ਕੁਝ ਹੋਰ ਹੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਕਿਹਾ ਕਿ ਅੱਜ ਦਾਲਤੀ ਹੁਕਮਾਂ ਅਨੁਸਾਰ ਆਪਣੀ ਜਿੰਮੇਵਾਰੀ ਸਮਝਦੇ ਹੋਏ ਜਾਂਚ ਸ਼ਾਮਲ ਹੋਣ ਆਏ ਹਨ, ਜਿਸਦੀ ਇਤਲਾਹ ਵੀ ਉਹਨਾਂ ਵਲੋਂ ਪਹੋਲੰਦੇ ਦਿੱਤੀ ਗਈ ਸੀ ਪਰ ਫਿਰ ਵੀ ਪੁਲਿਸ ਵਲੋਂ ਸਾਰੇ ਕਾਇਦੇ ਕਾਨੂੰਨ ਛਿੱਕੇ ਤੇ ਟੰਗ ਕੇ ਧੱਕੇਸ਼ਾਹੀ ਕੀਤੀ ਗਈ ਹੈ ਪਰ ਪੁਲਿਸ ਭੁੱਲ ਰਹੀ ਹੈ ਕਿ ਜਿਸ ਤਰਾਂ ਪਹਿਲਾਂ ਕਈ ਮਾਮਲਿਆਂ ਵਿੱਚ ਅਦਾਲਤਾਂ ਨੇ ਜਿੱਥੇ ਪੀੜਤਾਂ ਨੂੰ ਸਾਫ ਦਿੱਤਾ ਹੈ ਉੱਥੇ ਪੁਲਿਸ ਨੂੰ ਝਾੜ ਪਾਈ ਹੈ ਤੇ ਉਹ ਅਦਾਲਤਾਂ ਅਜੇ ਵੀ ਇਨਸਾਫ ਦੇਣ ਲਈ ਮੌਜੂਦ ਹਨ l ਉਨ੍ਹਾਂ ਕਿਹਾ ਕਿ ਧੱਕੇਸ਼ਾਹੀ ਅਤੇ ਤਾਨਾਸ਼ਾਹੀ ਖਿਲਾਫ ਉਨ੍ਹਾਂ ਦੀ ਲੜ੍ਹਾਈ ਜਾਰੀ ਰਹੇਗੀ l ਫਿਲਹਾਲ ਇਸ ਸਮੇਂ ਤਕ ਵੀ ਮਜੀਠਾ ਪੁਲੀਸ ਸਟੇਸ਼ਨ ਵਿਚ ਸਰਦਾਰ ਮਜੀਠੀਆ ਦੀ ਪੁੱਛਗਿੱਛ ਸਿਟ ਵਲੋ ਜਾਰੀ ਸੀ।

Share News
ਕਾਰੋਬਾਰ ਖ਼ਬਰਾਂ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...