ਲੋਕ ਸੰਪਰਕ ਵਿਭਾਗ
ਚੰਡੀਗੜ੍ਹ ਪ੍ਰਸ਼ਾਸਨ

ਪ੍ਰੈੱਸ ਰਿਲੀਜ਼

ਚੰਡੀਗੜ੍ਹ, 31 ਅਕਤੂਬਰ, 2025:

ਬ੍ਰੇਲ ਰੀਡਿੰਗ ਅਤੇ ਰਾਇਟਿੰਗ ‘ਤੇ ਪੰਜ-ਦਿਨਾ ਸਮਰੱਥਾ ਨਿਰਮਾਣ ਪ੍ਰੋਗਰਾਮ ਅੱਜ ਗਵਰਨਮੈਂਟ ਰੀਹੈਬਲੀਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼- ਗ੍ਰਿੱਡ (GRIID), ਚੰਡੀਗੜ੍ਹ ਵਿਖੇ ਇੱਕ ਸਮਾਪਤੀ ਸੈਸ਼ਨ ਨਾਲ ਸੰਪੰਨ ਹੋਇਆ।

ਇਹ ਪ੍ਰੋਗਰਾਮ ਵਿਸ਼ੇਸ਼ ਜ਼ਰੂਰਤਾਂ ਵਾਲੇ ਸਮੂਹਾਂ ਦੇ ਸਿੱਖਿਆ ਵਿਭਾਗ (ਡੀਈਜੀਐੱਸਐੱਨ/DEGSN), ਐੱਨਸੀਈਆਰਟੀ (NCERT), ਨਵੀਂ ਦਿੱਲੀ ਦੁਆਰਾ ਗਵਰਨਮੈਂਟ ਰੀਹੈਬਲੀਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼- ਗ੍ਰਿੱਡ (GRIID), ਚੰਡੀਗੜ੍ਹ ਦੇ ਸਹਿਯੋਗ ਨਾਲ 27 ਤੋਂ 31 ਅਕਤੂਬਰ, 2025 ਤੱਕ ਆਯੋਜਿਤ ਕੀਤਾ ਗਿਆ। ਇਸ ਦਾ ਉਦੇਸ਼ ਬ੍ਰੇਲ ਸਾਖਰਤਾ ਵਿੱਚ ਅਧਿਆਪਕਾਂ ਦੀ ਦਕਸ਼ਤਾ ਵਧਾਉਣਾ ਅਤੇ ਉਨ੍ਹਾਂ ਨੂੰ ਦ੍ਰਿਸ਼ਟੀਹੀਣ ਬੱਚਿਆਂ ਦੀ ਸਿੱਖਿਆ ਨੂੰ ਬਿਹਤਰ ਸਮਰਥਨ ਦੇਣ ਲਈ ਸਮਰੱਥ ਬਣਾਉਣਾ ਸੀ। ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ ਅਤੇ ਉੱਤਰਾਖੰਡ ਸਹਿਤ ਉੱਤਰੀ ਰਾਜਾਂ ਦੇ ਅਨੁਸੂਚਿਤ ਜਾਤੀ ਕੇਂਦ੍ਰਿਤ ਖੇਤਰਾਂ ਦੇ ਅਧਿਆਪਕਾਂ ਅਤੇ ਪ੍ਰਮੁੱਖ ਸੰਸਾਧਨ ਵਿਅਕਤੀਆਂ (ਕੇਆਰਪੀਜ਼/KRPs) ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।

ਸਮਾਪਨ ਸਮਾਰੋਹ ਵਿੱਚ ਪਦਮ ਸ਼੍ਰੀ ਪੁਰਸਕਾਰ ਜੇਤੂ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਬੀਬੀਏਯੂ, ਲਖਨਊ ਦੇ ਸਾਬਕਾ ਵਾਈਸ-ਚਾਂਸਲਰ ਪ੍ਰੋ. ਆਰ.ਸੀ. ਸੋਬਤੀ, ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ।

ਆਪਣੇ ਸੰਬੋਧਨ ਵਿੱਚ ਪ੍ਰੋ. ਸੋਬਤੀ ਨੇ “ਸਾਰਿਆਂ ਲਈ ਸਿੱਖਿਆ” ਦੇ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਅਧਿਆਪਕਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਬਲ ਦਿੱਤਾ ਅਤੇ ਕਿਹਾ ਕਿ ਦਿੱਵਯਾਂਗ ਬੱਚਿਆਂ ਅਤੇ ਵੰਚਿਤ ਵਰਗ ਤੋਂ ਆਉਣ ਵਾਲੇ ਬੱਚਿਆਂ ਲਈ ਸਿੱਖਿਆ ਤੱਕ ਬਰਾਬਰ ਪਹੁੰਚ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ/NEP) 2020 ਦੀ ਦ੍ਰਿਸ਼ਟੀ ਨੂੰ ਸਾਕਾਰ ਕਰਨ ਲਈ ਜ਼ਰੂਰੀ ਹੈ।

ਪੰਜ ਦਿਨਾਂ ਦੀ ਟ੍ਰੇਨਿੰਗ ਦੇ ਦੌਰਾਨ
ਉੱਘੇ ਸੰਸਾਧਨ ਵਿਅਕਤੀਆਂ- ਡਾ. ਸ਼ਿਲਪਾ ਮਨੋਗਨਾ, ਐਸੋਸੀਏਟ ਪ੍ਰੋਫੈਸਰ, ਡੀਈਜੀਐਂਸਐੱਨ; ਸ਼੍ਰੀ ਜੇ.ਐੱਸ. ਜਾਯਰਾ, ਸਾਬਕਾ ਪ੍ਰਿੰਸੀਪਲ, ਇੰਸਟੀਟਿਊਟ ਫੌਰ ਦ ਬਲਾਇੰਡ; ਡਾ. ਸ਼ੀਲੂ ਕਛਪ, ਇਲਾਹਾਬਾਦ ਯੂਨੀਵਰਸਿਟੀ; ਪ੍ਰੋ. ਯੋਗੇਂਦਰ ਪਾਂਡੇ, ਫੈਕਲਟੀ ਆਵ੍ ਐਜੂਕੇਸ਼ਨ, ਬੀਐੱਚਯੂ; ਪ੍ਰੋ. ਆਰ.ਐੱਸ. ਮਿੱਤਲ, ਸਾਬਕਾ ਪ੍ਰੋਫੈਸਰ, ਦਿੱਲੀ ਯੂਨੀਵਰਸਿਟੀ; ਅਤੇ ਪ੍ਰੋ. ਵਿਨੈ ਕੁਮਾਰ ਸਿੰਘ, ਮੁਖੀ, ਡੀਈਜੀਐੱਸਐੱਨ, ਐੱਨਸੀਈਆਰਟੀ ਨੇ ਇੰਟਰਐਕਟਿਵ ਸੈਸ਼ਨ, ਪ੍ਰਦਰਸ਼ਨ ਅਤੇ ਵਿਵਹਾਰਿਕ ਗਤੀਵਿਧੀਆਂ ਆਯੋਜਿਤ ਕੀਤੀਆਂ। ਪ੍ਰਤੀਭਾਗੀਆਂ ਨੇ ਅਨੁਭਵਾਤਮਕ ਲਰਨਿੰਗ ਲਈ ਇੰਸਟੀਟਿਊਟ ਫੌਰ ਦ ਬਲਾਇੰਡ, ਚੰਡੀਗੜ੍ਹ ਦਾ ਦੌਰਾ ਵੀ ਕੀਤਾ ਅਤੇ ਬ੍ਰੇਲ ਮੁਹਾਰਤ ‘ਤੇ ਟ੍ਰੇਨਿੰਗ ਤੋਂ ਬਾਅਦ ਮੁੱਲਾਂਕਣ ਵਿੱਚ ਹਿੱਸਾ ਲਿਆ।

ਪ੍ਰੋਗਰਾਮ ਦੇ ਸਮਾਪਨ ‘ਤੇ, ਪ੍ਰੋ. ਵਿਨੈ ਕੁਮਾਰ ਸਿੰਘ ਨੇ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਇਸੇ ਤਰ੍ਹਾਂ ਦੇ ਸਮਰੱਥਾ-ਨਿਰਮਾਣ ਪ੍ਰੋਗਰਾਮਾਂ ਨੂੰ ਆਯੋਜਿਤ ਕਰਨ ਲਈ ਡੀਈਜੀਐੱਸਐੱਨ (DEGSN) ਦੀਆਂ ਭਵਿੱਖ ਦੀਆਂ ਯੋਜਨਾਵਾਂ ਦੀ ਰੂਪਰੇਖਾ ਪ੍ਰਸਤੁਤ ਕੀਤੀ। ਉਨ੍ਹਾਂ ਨੇ ਡਾ. ਯਸ਼ਵਿੰਦਰ ਕਪਿਲ, ਡਾ. ਬਿਭਾਕਰ ਵਿਸ਼ਵਕਰਮਾ ਅਤੇ ਗਵਰਨਮੈਂਟ ਰੀਹੈਬਲੀਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼- ਗ੍ਰਿੱਡ (GRIID) ਟੀਮ ਦੇ ਸਹਿਯੋਗ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੀ ਸਫ਼ਲ ਪੂਰਨਤਾ ਸੁਨਿਸ਼ਚਿਤ ਕੀਤੀ।

×