ਭਾਰਤ ਦੇ ਚੋਣ ਕਮਿਸ਼ਨ ਦੇ 14 ਮਈ, 2026 ਦੇ ਪੱਤਰ ਨੰਬਰ 23/2025-ERS (Vol.II) ਰਾਹੀਂ ਜਾਰੀ ਹਦਾਇਤਾਂ ਅਨੁਸਾਰ, ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ 05 ਜੂਨ, 2026 ਤੋਂ ਇਲੈਕਟੋਰਲ ਰੋਲਆਂ ਦਾ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ) 2026 ਸ਼ੁਰੂ ਕੀਤਾ ਗਿਆ ਸੀ। ਚੰਡੀਗੜ੍ਹ ਉਨ੍ਹਾਂ 16 ਰਾਜਾਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਇੱਕ ਹੈ ਜੋ ਸਪੈਸ਼ਲ ਇੰਟੈਂਸਿਵ ਰਿਵਿਜ਼ਨ, 2026 ਦੇ ਤੀਜੇ ਪੜਾਅ ਵਿੱਚ ਸ਼ਾਮਲ ਹਨ। ਚੰਡੀਗੜ੍ਹ ਸੰਸਦੀ ਹਲਕੇ (01) ਦੀਆਂ ਫਾਇਨਲ ਫੋਟੋ ਇਲੈਕਟੋਰਲ ਰੋਲਸ ਅੱਜ, 22 ਸਤੰਬਰ, 2026 ਨੂੰ ਪ੍ਰਕਾਸ਼ਿਤ ਕਰ ਦਿੱਤੀਆਂ ਗਈਆਂ ਹਨ।

ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਮੁੱਖ ਚੋਣ ਅਧਿਕਾਰੀ, ਸੁਸ਼੍ਰੀ ਪ੍ਰੇਰਣਾ ਪੁਰੀ (ਆਈਏਐੱਸ) ਨੇ ਦੱਸਿਆ ਕਿ ਫਾਇਨਲ ਫੋਟੋ ਇਲੈਕਟੋਰਲ ਰੋਲਸ ਤਸਦੀਕ ਲਈ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ (ਈਆਰਓਜ਼), ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ (ਏਈਆਰਓਜ਼) ਦੇ ਦਫ਼ਤਰਾਂ ਅਤੇ ਬੂਥ ਪੱਧਰੀ ਅਧਿਕਾਰੀਆਂ (ਬੀਐੱਲਓਜ਼) ਕੋਲ ਉਪਲਬਧ ਹਨ। ਫਾਇਨਲ ਇਲੈਕਟੋਰਲ ਰੋਲ ਮੁੱਖ ਚੋਣ ਅਧਿਕਾਰੀ, ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਅਧਿਕਾਰਿਤ ਵੈੱਬਸਾਈਟ https://ceochandigarh.gov.in ‘ਤੇ ਡਾਊਨਲੋਡ ਕਰਨ ਲਈ ਵੀ ਉਪਲਬਧ ਹੈ।

15-07-2026 ਨੂੰ, ਭਾਵ ਗਿਣਤੀ/ਵੇਰਵੇ ਇਕੱਤਰ ਕਰਨ ਦੇ ਪੜਾਅ ਦੀ ਸ਼ੁਰੂਆਤ ਤੋਂ ਪਹਿਲਾਂ, ਵੋਟਰਾਂ ਦੀ ਕੁੱਲ ਗਿਣਤੀ 5,16,427 ਸੀ, ਜਿਸ ਵਿੱਚ 2,63,724 ਪੁਰਸ਼, 2,52,677 ਮਹਿਲਾਵਾਂ ਅਤੇ 26 ਥਰਡ-ਜੈਂਡਰ ਦੇ ਵੋਟਰ ਸ਼ਾਮਲ ਸਨ। ਸਾਰੇ 5,16,427 ਵੋਟਰਾਂ ਲਈ ‘ਐਨਿਊਮਰੇਸ਼ਨ ਫਾਰਮ’ (ਵੇਰਵੇ ਇਕੱਤਰ ਕਰਨ ਵਾਲੇ ਫਾਰਮ) ਤਿਆਰ ਅਤੇ ਪ੍ਰਿੰਟ ਕੀਤੇ ਗਏ ਸਨ ਅਤੇ ਬੀਐੱਲਓਜ਼ ਰਾਹੀਂ ਵੰਡੇ ਗਏ ਸਨ। ਇਨ੍ਹਾਂ ਵਿੱਚੋਂ, 4,50,282 ਫਾਰਮ ਵੋਟਰਾਂ ਤੋਂ ਵਾਪਸ ਪ੍ਰਾਪਤ ਹੋਏ, ਜਦਕਿ 66,145 ਵੋਟਰ, ਜਿਨ੍ਹਾਂ ਦੇ ਫਾਰਮ ਵਾਪਸ ਨਹੀਂ ਮਿਲੇ, ਉਨ੍ਹਾਂ ਨੂੰ ਡ੍ਰਾਫਟ ਇਲੈਕਟੋਰਲ ਰੋਲ ਵਿੱਚੋਂ ਬਾਹਰ ਕਰ ਦਿੱਤਾ ਗਿਆ।

ਅਜਿਹੇ ਇਲੈਕਟਰਸ ਦੀ ਸੂਚੀ ਪ੍ਰਕਾਸ਼ਿਤ ਕੀਤੀ ਗਈ ਸੀ ਜਿਨ੍ਹਾਂ ਦੇ ਫਾਰਮ ਵਾਪਸ ਨਹੀਂ ਮਿਲੇ ਸਨ, ਜਿਸ ਵਿੱਚ ਸੰਭਾਵਿਤ ਕਾਰਨਾਂ ਜਿਵੇਂ ਕਿ ਗ਼ੈਰ-ਹਾਜ਼ਰ, ਸਥਾਨ ਬਦਲਣਾ, ਮੌਤ, ਦੋਹਰੀ ਐਂਟਰੀ ਅਤੇ ਹੋਰ ਨੂੰ ਦਰਸਾਇਆ ਗਿਆ ਸੀ। ਇਸ ਵੇਰਵੇ ਵਿੱਚ 12,567 ਗ਼ੈਰ-ਹਾਜ਼ਰ, 43,725 ਸਥਾਨ ਬਦਲ ਚੁੱਕੇ (ਸ਼ਿਫਟਡ), 3,535 ਮ੍ਰਿਤਕ, 2,590 ਦੋਹਰੇ (ਡੁਪਲੀਕੇਟ) ਅਤੇ 3,728 ਹੋਰ ਸ਼ਾਮਲ ਸਨ।

ਡ੍ਰਾਫਟ ਇਲੈਕਟੋਰਲ ਰੋਲ 21-07-2026 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਵਿੱਚ ਕੁੱਲ 4,50,282 ਵੋਟਰ ਸਨ; ਇਨ੍ਹਾਂ ਵਿੱਚ 2,29,555 ਪੁਰਸ਼, 2,20,706 ਮਹਿਲਾਵਾਂ ਅਤੇ 21 ਥਰਡ-ਜੈਂਡਰ ਇਲੈਕਟਰਸ ਸ਼ਾਮਲ ਸਨ। ਡ੍ਰਾਫਟ ਰੋਲ ਵਿੱਚ ਸ਼ਾਮਲ ਕੁੱਲ ਇਲੈਕਟਰਸ ਵਿੱਚੋਂ, 3,80,821 ਇਲੈਕਟਰਸ ਨੂੰ ‘ਸਵੈ’ (self) ਜਾਂ ‘ਔਲਾਦ’ (progeny) ਵਜੋਂ ਮੈਪ ਕੀਤਾ ਗਿਆ ਸੀ, ਜਦਕਿ 69,461 ਵੋਟਰ ਅਣਮੈਪਡ (unmapped) ਰਹਿ ਗਏ ਸਨ। ਇਸ ਮੈਪਿੰਗ ਵਿੱਚ 1,67,406 ‘ਸੈਲਫ-ਮੈਪਡ’ ਅਤੇ 2,13,415 ‘ਔਲਾਦ-ਮੈਪ’ (progeny-mapped) ਵਾਲੇ ਇਲੈਕਟਰਸ ਸ਼ਾਮਲ ਸਨ।

21-07-2026 ਤੋਂ 18-09-2026 ਤੱਕ ਦੇ ਨੋਟਿਸ ਪੜਾਅ ਦੌਰਾਨ, 1,38,000 ਇਲੈਕਟਰਸ ਨੂੰ ਨੋਟਿਸ ਜਾਰੀ ਕੀਤੇ ਗਏ ਸਨ, ਜਿਨ੍ਹਾਂ ਵਿੱਚ 69,500 ਅਣ-ਮੈਪਡ ਵੋਟਰ ਅਤੇ 68,700 ਅਜਿਹੇ ਇਲੈਕਟਰਸ ਸ਼ਾਮਲ ਸਨ ਜਿਨ੍ਹਾਂ ਦੇ ਵੇਰਵਿਆਂ ਵਿੱਚ ਤਰਕਪੂਰਨ ਖਾਮੀਆਂ (logical discrepancies) ਸਨ। ਅਣ-ਮੈਪਡ ਇਲੈਕਟਰਸ ਅਤੇ ਤਰਕਪੂਰਨ ਖਾਮੀਆਂ ਦੇ ਮਾਮਲਿਆਂ ਵਿੱਚ ਫ਼ੈਸਲੇ ਸਬੰਧਿਤ ਈਆਰਓਜ਼/ਏਈਆਰਓਜ਼ ਦੁਆਰਾ ਸੁਣਵਾਈ ਕਰਨ ਅਤੇ ਵੋਟਰਾਂ ਵੱਲੋਂ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਅਤੇ ਬੀਐੱਲਓਜ਼ ਵੱਲੋਂ ਦਿੱਤੇ ਗਏ ਹਲਫ਼ਨਾਮਿਆਂ ਦੀ ਪੜਤਾਲ ਕਰਨ ਤੋਂ ਬਾਅਦ ਲਏ ਗਏ।

ਡ੍ਰਾਫਟ ਇਲੈਕਟੋਰਲ ਰੋਲ ਵਿੱਚ ਸ਼ਾਮਲ 4,50,282 ਇਲੈਕਟਰਸ ਵਿੱਚੋਂ, 4,644 ਇਲੈਕਟਰਸ ਨੂੰ – ਜਿਨ੍ਹਾਂ ਦੇ ਦਸਤਾਵੇਜ਼ ਨਾ-ਮਨਜ਼ੂਰਯੋਗ/ਅਸੰਤੋਸ਼ਜਨਕ ਪਾਏ ਗਏ ਸਨ, ਜਾਂ ਜੋ ਸੁਣਵਾਈ ਪ੍ਰਕਿਰਿਆ ਦੌਰਾਨ ਗ਼ੈਰ-ਹਾਜ਼ਰ, ਮ੍ਰਿਤਕ, ਸਥਾਨ ਬਦਲ ਚੁੱਕੇ ਜਾਂ ਦੋਹਰੀ ਵੋਟ ਵਾਲੇ ਪਾਏ ਗਏ ਸਨ – ਸਪੀਕਿੰਗ ਆਰਡਰਸ (speaking orders) ਪਾਸ ਕਰਕੇ ਅਯੋਗ ਕਰਾਰ ਦਿੱਤਾ ਗਿਆ ਸੀ।

ਫਾਇਨਲ ਇਲੈਕਟੋਰਲ ਰੋਲ ਤਿਆਰ ਕਰਨ ਲਈ, 21-07-2026 ਤੋਂ 20-08-2026 ਤੱਕ ਚੱਲੇ ਦਾਅਵਿਆਂ ਅਤੇ ਇਤਰਾਜ਼ਾਂ ਦੇ ਸਮੇਂ ਦੌਰਾਨ ਦਾਇਰ ਕੀਤੇ ਗਏ ਕੁੱਲ 17,891 ਦਾਅਵਿਆਂ ਅਤੇ ਇਤਰਾਜ਼ਾਂ ‘ਤੇ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ, 21-07-2026 ਤੋਂ ਪਹਿਲਾਂ ਪ੍ਰਾਪਤ ਹੋਏ ਸਾਰੇ ਫਾਰਮਾਂ ‘ਤੇ ਵੀ ਅੰਤਿਮ ਪ੍ਰਕਾਸ਼ਨ ਲਈ ਕਾਰਵਾਈ ਕੀਤੀ ਗਈ।

ਸੋਧ ਪ੍ਰਕਿਰਿਆ ਦੇ ਨਤੀਜੇ ਵਜੋਂ, ਫਾਇਨਲ ਇਲੈਕਟੋਰਲ ਰੋਲ ਵਿੱਚ 15,117 ਇਲੈਕਟਰਸ ਨੂੰ ਸ਼ਾਮਲ ਕੀਤਾ ਗਿਆ ਅਤੇ 5,190 ਇਲੈਕਟਰਸ ਨੂੰ ਹਟਾਇਆ ਗਿਆ। ਨਤੀਜੇ ਵਜੋਂ, ਇਲੈਕਟਰਸ ਦੀ ਗਿਣਤੀ ਡ੍ਰਾਫਟ ਇਲੈਕਟੋਰਲ ਰੋਲ ਵਿੱਚ 4,50,282 ਤੋਂ ਵਧ ਕੇ ਫਾਇਨਲ ਇਲੈਕਟੋਰਲ ਰੋਲ ਵਿੱਚ 4,60,209 ਹੋ ਗਈ, ਜੋ ਕਿ 2.20 ਫੀਸਦੀ (ਭਾਵ 9,927 ਇਲੈਕਟਰਸ) ਦਾ ਕੁੱਲ ਵਾਧਾ ਦਰਸਾਉਂਦੀ ਹੈ। ਫਾਇਨਲ ਇਲੈਕਟੋਰਲ ਰੋਲ ਵਿੱਚ 2,34,516 ਪੁਰਸ਼, 2,25,671 ਮਹਿਲਾ ਅਤੇ 22 ਥਰਡ-ਜੈਂਡਰ ਦੇ ਇਲੈਕਟਰਸ ਸ਼ਾਮਲ ਹਨ।

01-07-2026 ਨੂੰ ਯੋਗਤਾ ਮਿਤੀ ਮੰਨਦੇ ਹੋਏ, ਸਰਵਿਸ ਵੋਟਰਾਂ ਨਾਲ ਸਬੰਧਿਤ ਵਿਸ਼ੇਸ਼ ਸੰਖੇਪ ਸੋਧ ਦੀ ਫਾਇਨਲ ਇਲੈਕਟੋਰਲ ਰੋਲ ਵੀ ਅੱਜ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ। ਫਾਇਨਲ ਇਲੈਕਟੋਰਲ ਰੋਲ ਵਿੱਚ ਦਰਜ ਸਰਵਿਸ ਇਲੈਕਟਰਸ ਦੀ ਕੁੱਲ ਗਿਣਤੀ 709 ਹੈ।

ਚੰਡੀਗੜ੍ਹ ਸੰਸਦੀ ਹਲਕੇ ਦੀਆਂ ਫਾਇਨਲ ਫੋਟੋ ਇਲੈਕਟੋਰਲ ਰੋਲਸ ਦੀਆਂ ਕਾਪੀਆਂ, ਅਤੇ ਨਾਲ ਹੀ ਬਿਨਾ ਫੋਟੋਆਂ ਵਾਲੀਆਂ ਫਾਇਨਲ ਫੋਟੋ ਇਲੈਕਟੋਰਲ ਰੋਲਸ ਦੀਆਂ ਸੌਫਟ ਕਾਪੀਆਂ, ਮਾਨਤਾ ਪ੍ਰਾਪਤ ਰਾਜਨੀਤਕ ਦਲਾਂ ਦੇ ਨੁਮਾਇੰਦਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

ਇਲੈਕਟੋਰਲ ਰੋਲ ਵਿੱਚ ਵੇਰਵਿਆਂ ਨੂੰ ਅਪਡੇਟ ਕਰਨ ਲਈ—ਜਿਵੇਂ ਕਿ ਫਾਰਮ-6 ਰਾਹੀਂ ਨਾਮ ਸ਼ਾਮਲ ਕਰਨਾ, ਫਾਰਮ-8 ਰਾਹੀਂ ਸੋਧ ਜਾਂ ਸਥਾਨ-ਤਬਦੀਲੀ, ਅਤੇ ਫਾਰਮ-7 ਰਾਹੀਂ ਨਾਮ ਹਟਾਉਣਾ (ਜਿੱਥੇ ਵੀ ਲਾਗੂ ਹੋਵੇ)—ਨਿਰਧਾਰਿਤ ਔਨਲਾਇਨ ਜਾਂ ਔਫਲਾਇਨ ਤਰੀਕਿਆਂ ਰਾਹੀਂ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਚੋਣਾਂ ਨਾਲ ਸਬੰਧਿਤ ਜਾਣਕਾਰੀ ਜਾਂ ਸਪਸ਼ਟੀਕਰਨ ਲਈ, ਆਮ ਜਨਤਾ ਟੋਲ-ਫ੍ਰੀ ਵੋਟਰ ਹੈਲਪਲਾਇਨ ਨੰਬਰ 1950 ‘ਤੇ ਸੰਪਰਕ ਕਰ ਸਕਦੀ ਹੈ।

ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ, ਯੂ.ਟੀ., ਚੰਡੀਗੜ੍ਹ ਵਿੱਚ ਇੱਕ ਸੁਚਾਰੂ, ਪਾਰਦਰਸ਼ੀ ਅਤੇ ਸਮਾਂਬੱਧ ਢੰਗ ਨਾਲ ਸਪੈਸ਼ਲ ਇੰਟੈਂਸਿਵ ਰਿਵਿਜ਼ਨ, 2026 ਸਫ਼ਲਤਾਪੂਰਵਕ ਪੂਰਾ ਹੋਇਆ। ਇਸ ਅਭਿਆਸ ਵਿੱਚ ਵਿਆਪਕ ਫੀਲਡ ਤਸਦੀਕ, ਦਾਅਵਿਆਂ ਅਤੇ ਇਤਰਾਜ਼ਾਂ ਦੀ ਜਾਂਚ, ਸੁਣਵਾਈਆਂ ਅਤੇ ਇਲੈਕਟਰਸ ਦੁਆਰਾ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ‘ਤੇ ਉਚਿਤ ਵਿਚਾਰ ਸ਼ਾਮਲ ਸੀ। ਇਹ ਸੁਨਿਸ਼ਚਿਤ ਕਰਨ ਲਈ ਪੂਰੀ ਮਿਹਨਤ ਕੀਤੀ ਗਈ ਕਿ ਹਰੇਕ ਪਾਤਰ ਇਲੈਕਟਰ ਨੂੰ ਸ਼ਾਮਲ ਕੀਤਾ ਜਾਵੇ ਅਤੇ ਇਲੈਕਟੋਰਲ ਰੋਲ ਵਿੱਚ ਕੋਈ ਵੀ ਅਯੋਗ ਐਂਟਰੀ ਨਾ ਰਹੇ। ਅਭਿਆਸ ਦੀ ਸਫ਼ਲਤਾਪੂਰਵਕ ਪੂਰਤੀ ਸਾਰੇ ਚੋਣ ਅਧਿਕਾਰੀਆਂ ਦੇ ਤਾਲਮੇਲ ਵਾਲੇ ਯਤਨਾਂ ਅਤੇ ਇਲੈਕਟਰਸ ਅਤੇ ਹੋਰ ਹਿਤਧਾਰਕਾਂ ਦੁਆਰਾ ਦਿੱਤੇ ਗਏ ਸਹਿਯੋਗ ਨੂੰ ਦਰਸਾਉਂਦੀ ਹੈ।