– ਪੰਜਾਬ ‘ਚ ਆਪ ਦੇ ਗੁੰਡੇ ਵਿਧਾਇਕ ਟਰਾਲੀ ਚੋਰੀ, ਟੈਂਡਰ ਘਪਲੇ ਅਤੇ ਲੋਕਾਂ ਦੀਆਂ ਜਾਇਦਾਦਾਂ ‘ਤੇ ਕਬਜ਼ੇ ਚ ਲੱਗੇ, ਵਿਭਵ ਕੁਮਾਰ ਨਾਲ ਮੁੱਖ ਮੰਤਰੀ ਨੀਦਰਲੈਂਡ ਦੇ ਮਹਿੰਗੇ ਹੋਟਲਾਂ ‘ਚ ਮੌਜਾਂ ‘ਤੇ ਲੱਗੇ – ਬਿਕਰਮ ਸਿੰਘ ਮਜੀਠੀਆ

– ਕਿਹਾ, ਆਮ ਘਰਾਂ ਦੇ ਮੁੱਖ ਮੰਤਰੀ ਅਤੇ ਦਿੱਲੀ ਵਾਲਿਆਂ ਲਈ ਵਿਦੇਸ਼ਾਂ ‘ਚ ਇੱਕ ਲੱਖ ਵਾਲਾ ਕਮਰਾ, ਪੰਜਾਬੀਆਂ ਨੂੰ ਝੂਠੇ ਲਾਰਿਆਂ ਦਾ ਲੋਲੀਪੋਪ

– ਜਲਾਲਾਬਾਦ ਵਿੱਚ ਆਪ ਵਿਧਾਇਕ ਗੋਲਡੀ ਕੰਬੋਜ ਵਲੋਂ ਸਕੂਲ ‘ਤੇ ਕਬਜ਼ਾ, ਮੁੱਖ ਮੰਤਰੀ ਵਿਦੇਸ਼ਾਂ ‘ਚ ਮੌਜ ਮਸਤੀਆਂ ਕਰਕੇ ਪੰਜਾਬ ‘ਤੇ ਵਧਾ ਰਿਹਾ ਕਰਜ਼ਾ

– ਪੰਜਾਬੀਆਂ ਨੂੰ ਝੂਠੇ ਸਿਹਤ ਯੋਜਨਾ ਕਾਰਡ ਤਹਿਤ ਮੁਫਤ ਇਲਾਜ ਅਤੇ ਔਰਤਾਂ ਨੂੰ ਇੱਕ ਹਜ਼ਾਰ ਦੇ ਲਾਰੇ, ਮੁੱਖ ਮੰਤਰੀ ਵਿਦੇਸ਼ਾਂ ‘ਚ ਦਿੱਲੀ ਵਾਲਿਆਂ ਨਾਲ ਲੈ ਰਹੇ ਨਜ਼ਾਰੇ

– *ਆਪ ਵਿਧਾਇਕਾਂ ਉੱਤੇ ਜਗਾਧਰੀ ਵਾਲੇ ਰਾਗੀ ਪਰਿਵਾਰ
ਅਤੇ ਧੀਆਂ ਭੈਣਾਂ ਦੀ ਆਵਾਜ਼ ਦਬਾਉਣ ਦਾ ਦੋਸ਼,
ਮੁੱਖ ਮੰਤਰੀ ਦੀ ਵਿਦੇਸ਼ਾਂ ‘ਚ ਪਿਆਲਾ – ਸਮਿਟ, ਕਦੋਂ ਆਵੇਗਾ ਹੋਸ਼* ..

-ਪੰਜਾਬ ਦੇ ਲੋਕ ਇਸ ਗੰਧਲੇ, ਤਾਨਾਸ਼ਾਹੀ, ਧੱਕੇਸ਼ਾਹੀਆਂ ‘ਤੇ ਲੁੱਟ ਖਸੁੱਟ ਵਾਲੇ ਬਦਲਾਅ ਦਾ ਤਖਤਾ ਪਲਟ ਕਰਨ ਲਈ ਤਿਆਰ ਬੈਠੇ ਹਨ

ਚੰਡੀਗੜ੍ਹ 22 ਅਪ੍ਰੈਲ ( ) – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ‘ਚ ਆਪ ਵਿਧਾਇਕਾਂ ਵੱਲੋਂ ਲੋਕਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਮੁੱਖ ਮੰਤਰੀ ਵਲੋਂ ਆਪਣੇ ਦਿੱਲੀ ਦੇ ਕਰੀਬੀਆਂ ਸੰਗ ਮਹਿੰਗੇ ਵਿਦੇਸ਼ੀ ਦੌਰੇ ਦੀ ਮੌਜ ਮਸਤੀ ਕਰਕੇ ਪੰਜਾਬ ਦੇ ਖਜਾਨੇ ਨੂੰ ਖ਼ੋਰਾ ਲਾਉਣ ਦੇ ਮੁੱਦੇ ਨੂੰ ਲੈਕੇ ਨਿਸ਼ਾਨੇ ‘ਤੇ ਲਿਆ ਹੈ l ਉਨ੍ਹਾਂ ਦੋਸ਼ ਲਿਆ ਕਿ ਪੰਜਾਬ ‘ਚ ਆਪ ਦੇ ਗੁੰਡੇ ਵਿਧਾਇਕ ਟਰਾਲੀ ਚੋਰੀ, ਟੈਂਡਰ ਘਪਲੇ ਅਤੇ ਲੋਕਾਂ ਦੀਆਂ ਜਾਇਦਾਦਾਂ ‘ਤੇ ਕਬਜ਼ੇ ਚ ਲੱਗੇ ਹੋਏ ਹਨ ਜਦਕਿ ਮੁੱਖ ਮੰਤਰੀ ਸਭ ਕੁਝ ਜਾਣਦੇ ਹੋਏ ਵੀ ਦਿੱਲੀ ਦੇ ਆਕਾ ਸੁਪਰ ਸੀਐਮ ਵਿਭਵ ਕੁਮਾਰ ਵਰਗੀਆਂ ਨਾਲ ਨੀਦਰਲੈਂਡ ਦੇ ਮਹਿੰਗੇ ਹੋਟਲਾਂ ‘ਚ ਮੌਜਾਂ ‘ਤੇ ਲੱਗੇ ਹੋਏ ਹਨ l ਸ. ਮਜੀਠੀਆ ਨੇ ਕਿਹਾ ਕਿ ਆਮ ਘਰਾਂ ਦੇ ਮੁੱਖ ਮੰਤਰੀ ਅਤੇ ਦਿੱਲੀ ਵਾਲਿਆਂ ਲਈ ਵਿਦੇਸ਼ਾਂ ‘ਚ ਇੱਕ ਇੱਕ ਲੱਖ ਵਾਲੇ ਕਰਮੇ ਬੁੱਕ ਕਰਵਾ ਕੇ ਐਸ਼ਪ੍ਰਸਤੀ ਲਈ ਪੰਜਾਬ ਦਾ ਖਜਾਨਾ ਲੁਟਾਇਆ ਜਾ ਰਿਹਾ ਹੈ ਜਦਕਿ ਪਿਛਲੇ 4 ਸਾਲਾਂ ਤੋਂ ਪੰਜਾਬੀਆਂ ਨੂੰ ਝੂਠੇ ਲਾਰਿਆਂ ਦਾ ਲੋਲੀਪੋਪ ਫੜਾਇਆ ਜਾ ਰਿਹਾ ਹੈ l
ਉਨ੍ਹਾਂ ਦੋਸ਼ ਲਿਆ ਕਿ *ਜਲਾਲਾਬਾਦ ਵਿੱਚ ਇੱਕ ਬੇਬਸ ਔਰਤ ਵਲੋਂ ਆਪ ਵਿਧਾਇਕ ਗੋਲਡੀ ਕੰਬੋਜ ਉੱਤੇ ਸਕੂਲ ‘ਤੇ ਕਬਜ਼ਾ ਕਰਨ ਦੇ ਗੰਭੀਰ ਦੋਸ਼ ਲਈ ਜਾ ਰਹੇ ਹਨ ਪਰ ਮੁੱਖ ਮੰਤਰੀ ਵਿਦੇਸ਼ਾਂ ਚ ਮੌਜ ਮਸਤੀਆਂ ਕਰਕੇ ਪੰਜਾਬ ‘ਤੇ ਚੜਿਆ ਕਰਜ਼ਾ ਹੋਰ ਵਧਾਉਣ ਉੱਤੇ ਲੱਗੇ ਹੋਏ ਦਿਖਾਈ ਦੇ ਰਹੇ ਹਨ l
ਉਨਾਂ ਕਿਹਾ ਕਿ ਪੰਜਾਬੀਆਂ ਨੂੰ ਝੂਠੇ ਸਿਹਤ ਯੋਜਨਾ ਕਾਰਡ ਤਹਿਤ ਮੁਫਤ ਇਲਾਜ ਅਤੇ ਔਰਤਾਂ ਨੂੰ ਇੱਕ ਹਜ਼ਾਰ ਦੇ ਲਾਰੇ ਲਾਕੇ ਮੁੱਖ ਮੰਤਰੀ ਵਿਦੇਸ਼ਾਂ ‘ਚ ਦਿੱਲੀ ਵਾਲਿਆਂ ਨਾਲ ਨਜ਼ਾਰੇ ਲੈ ਰਹੇ ਹਨ ਜਦਕਿ ਪੰਜਾਬ ਵਿੱਚ ਉਨ੍ਹਾਂ ਦੇ ਗੁੰਡੇ ਵਿਧਾਇਕਾਂ ਅਤੇ ਮੰਤਰੀਆਂ ਨੇ ਆਮ ਲੋਕਾਂ, ਕਾਰੋਬਾਰੀਆਂ ਦਾ ਜੀਉਣਾ ਦੁੱਭਰ ਕਰ ਰੱਖਿਆ ਹੈ l ਉਨ੍ਹਾਂ ਕਿਹਾ ਆਪ ਵਿਧਾਇਕ ਉੱਤੇ ਭਾਈ ਹਰਬੰਸ ਸਿੰਘ ਜਗਾਧਰੀ ਵਾਲੇ ਸਤਿਕਾਰਯੋਗ ਰਾਗੀ ਪਰਿਵਾਰ ਉੱਤੇ ਧੱਕੇਸ਼ਾਹੀ ਸਾਹਮਣੇ ਆ ਰਹੀ ਹੈ ਅਤੇ ਝੂਠੇ ਕੱਟੜ ਇਮਾਨਦਾਰਾਂ ਦੇ ਵਿਧਾਇਕਾਂ ਵੱਲੋਂ ਧੀਆਂ ਭੈਣਾਂ ਦੀ ਆਵਾਜ਼ ਦਬਾਉਣ ਦਾ ਦੋਸ਼ ਲਾ ਰਿਹਾ ਹੈ ਕਿ ਪਰ ਮੁੱਖ ਮੰਤਰੀ ਦੀ ਵਿਦੇਸ਼ਾਂ ‘ਚ ਪਿਆਲਾ – ਸਮਿਟ, ਜਾਰੀ ਹੈ l ਉਨ੍ਹਾਂ ਕਿਹਾ ਕਿ ਪੰਜਾਬ ਦੇ ਅਜਿਹੇ ਹਾਲਤਾਂ ਨੂੰ ਦੇਖਣ ਲਈ ਮੁੱਖ ਮੰਤਰੀ ਨੂੰ ਕਦੋਂ ਹੋਸ਼ ਆਵੇਗਾ ਆਪਣੀਆਂ ਇਸ ਗੱਲ ਦੀ ਉਡੀਕ ਵਿਚ ਬੈਠਾ ਹੈ l
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਹੱਥਾਂ ਵਿੱਚ ਮੁਫਤ ਇਲਾਜ਼ ਵਾਲੇ ਝੂਠੇ ਸਿਹਤ ਕਾਰਡ ਫੜਾ ਕੇ ਉਂਨਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕਿਉਂਕਿ ਮਿਲ ਰਹੀਆਂ ਰਿਪੋਰਟਾਂ ਅਨੁਸਾਰ ਪੰਜਾਬ ਭਰ ਵਿੱਚ ਮਰੀਜ਼ ਹਸਪਤਾਲਾਂ ਦੇ ਬਾਹਰ ਹੱਥਾਂ ‘ਚ ਮੁੱਖ ਮੰਤਰੀ ਬਿਮਾਰ ਯੋਜਨਾ ਵਾਲੇ ਝੂਠੇ ਕਾਰਡ ਲੈਕੇ ਖੜੇ ਰਹਿੰਦੇ ਹਨ ਪਰ ਉਨ੍ਹਾਂ ਨੂੰ ਇਲਾਜ ਨਹੀ ਮਿਲ ਰਿਹਾ l ਉਨ੍ਹਾਂ ਕਿਹਾ ਕਿ ਇਸ ਮੁਫ਼ਤ ਸਿਹਤ ਯੋਜਨਾ ਦੇ ਵਾਅਦੇ ਸਿਰਫ਼ ਕਾਗਜ਼ਾਂ ‘ਚ ਰਹਿ ਗਏ ਸਾਫ ਦਿਖਾਈ ਰਹੇ ਰਹੇ ਹਨ ਪਰ ਸਰਕਾਰ ਵਿਦੇਸ਼ਾਂ ਵਿਚ ਮੌਜਾਂ ਮਾਣ ਰਹੀ ਹੈ।
ਉਨ੍ਹਾਂ ਕਿ ਥਾਵਾਂ ਤੋਂ ਆਈਆਂ ਰਿਪੋਰਟਾਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਸਿਹਤ ਯੋਜਨਾ ਦੀ ਪੋਲ ਉਸ ਵੇਲੇ ਖੁਲ ਜਾਂਦੀ ਹੈ ਜਦੋਂ ਇੱਕ ਪਿਤਾ ਆਪਣੇ ਬਿਮਾਰ ਬੱਚੇ ਨੂੰ ਚੱਕ ਕੇ ਮੁਫ਼ਤ ਇਲਾਜ਼ ਦੀ ਆਸ ਵਿੱਚ ਹਸਪਤਾਲ ਲੈ ਕੇ ਜਾਂਦਾ ਹੈ, ਕਾਰਡ ਦਿਖਾਉਂਦਾ ਹੈ ਪਰ ਜਵਾਬ ਮਿਲਦਾ ਹੈ ਕਿ ਇਹ ਯੋਜਨਾ ਇੱਥੇ ਲਾਗੂ ਨਹੀਂ, ਇਸੇ ਤਰਾਂ ਇੱਕ ਹੋਰ ਕੇਸ ਵਿੱਚ ਇੱਕ ਮਾਂ ਆਈਸੀਯੂ ਦੇ ਬਾਹਰ ਰੋ ਰਹੀ ਹੈ, ਆਪਣੇ ਬੱਚੇ ਦੇ ਇਲਾਜ਼ ਇਲਾਜ਼ ਲਈ ਕੁਰਲਾ ਰਹੀ ਹੈ ਪਰ ਡਾਕਟਰ ਕਹਿੰਦੇ ਹਨ ਕਿ ਪੈਸੇ ਜਮ੍ਹਾਂ ਕਰਾਉ ਨਹੀਂ ਤਾਂ ਕੋਈ ਇਲਾਜ ਨਹੀ l ਉਨ੍ਹਾਂ ਕਿਹਾ ਕਿ ਇੱਕ ਦੋ ਮਾਮਲੇ ਨਹੀਂ, ਸਗੋਂ ਰੋਜ਼ ਸੈਂਕੜੇ ਅਜਿਹੇ ਕੇਸਾਂ ਵਿੱਚ ਪੀੜਤਾਂ ਦੀ ਅਵਾਜ਼ ਹੀ ਦਬਾ ਦਿੱਤੀ ਜਾਂਦੀ ਹੈ l
ਸ. ਮਜੀਠੀਆ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕੀ ਕੀ ਇਹੋ ਜਿਹਾ ਹੁੰਦਾ ਹੈ “ਮੁਫ਼ਤ ਇਲਾਜ” ਦਾ ਵਾਅਦਾ? ਉਨ੍ਹਾਂ ਪੁੱਛਿਆ ਕਿ ਕੀ ਇਹੀ ਸੀ ਰੰਗ ਪੰਜਾਬ, ਬਦਲਾਵ ਅਤੇ “ਆਮ ਆਦਮੀ” ਦਾ ਵਾਅਦਾ, ਜਿੱਥੇ ਆਮ ਬੰਦਾ ਹੀ ਅਸੁਰੱਖਿਅਤ ਹੋ ਜਾਵੇ? ਉਨ੍ਹਾਂ ਕਿਹਾ ਕਿ ਆਪ ਦੇ ਝੂਠੇ ਬਦਲਾਵ ਵਾਲੇ ਰਾਜ ਵਿੱਚ ਪੁਲਿਸ–ਰਾਜਨੀਤਿਕ ਗਠਜੋੜ ਤਹਿਤ ਲੋਕਾਂ ਨਾਲ ਨਿੱਤ ਧੱਕੇਸ਼ਾਹੀਆ ਅਤੇ ਲੁੱਟ ਖਸੁੱਟ ਦੇ ਦੋਸ਼ ਲਗ ਰਹੇ ਹਨ ਪਰ ਸਰਕਾਰ ਦੀ ਸ਼ਹਿ ‘ਤੇ ਪ੍ਰਸ਼ਾਸਨ ਦੀ ਚੁੱਪੀ ਅਤੇ ਲੋਕਾਂ ਦੀ ਬੇਬਸੀ ਨੇ ਦੱਸ ਦਿੱਤਾ ਕਿ ਝੂਠੇ ਬਦਲਾਵ ਦੇ ਨਾਅਰੇ ਹੇਠ ਝਾੜੂ ਪਾਰਟੀ ਨੇ ਪੰਜਾਬ ਨਾਲ ਕਿਸ ਤਰਾਂ ਧ੍ਰੋਹ ਕਮਾਇਆ ਹੈ l ਉਹਨਾਂ ਕਿਹਾ ਕਿ ਤੁਹਾਡੀ ਸਰਕਾਰ ਦਾ ਸਮਾਂ ਹੁਣ ਬਹੁਤ ਥੋੜਾ ਰਹਿ ਗਿਆ ਹੈ ਅਤੇ ਪੰਜਾਬ ਦੇ ਲੋਕ ਇਸ ਗੰਧਲੇ, ਤਾਨਾਸ਼ਾਹੀ ਧੱਕੇਸ਼ਾਹੀਆਂ ‘ਤੇ ਲੁੱਟ ਖਸੁੱਟ ਵਾਲੇ ਬਦਲਾਅ ਦਾ ਤਖਤਾ ਪਲਟ ਕਰਨ ਲਈ ਤਿਆਰ ਬੈਠੇ ਹਨ l
ਡੱਬੀ
ਮੁੱਖ ਮੰਤਰੀ ਵਿਦੇਸ਼ਾਂ ‘ਚ ਲੈ ਰਹੇ ਠੰਡੇ ਹੁਲਾਰੇ, ਅੱਤ ਦੀ ਗਰਮੀ ‘ਚ ਲੋਕ ਲੰਮੇ ਬਿਜਲੀ ਕਟਾਂ ਕੱਟਾਂ ਨੇ ਮਾਰੇ
ਪੰਜਾਬ ਅਗਲੇ ਦਿਨਾਂ ਚ ਲੱਗਣ ਜਾ ਰਹੇ ਲੰਮੇ ਬਿਜਲੀ ਦੇ ਕੱਟ ਬਾਰੇ ਸ. ਮਜੀਠੀਆ ਨੇ ਮੁੱਖ ਮੰਤਰੀ ਤੇ ਤੰਜ ਕਸਦਿਆਂ ਕਿਹਾ ਕਿ ਤੁਸੀਂ ਵਿਦੇਸ਼ਾਂ ਵਿਚ ਮੌਜਾਂ ਕਰੋ, ਪੈੱਗ ਖੜਕਾਓ, ਨਜ਼ਾਰੇ ਲਓ ਅਤੇ ਤੁਹਾਨੂੰ ਸੱਤਾ ਤੇ ਬਿਠਾਉਣ ਵਾਲੇ ਪੰਜਾਬੀ ਗਰਮੀ ਦੇ ਮੌਸਮ ‘ਚ ਬਿਜਲੀ ਨੂੰ ਤਰਸਣ, ਤੁਸੀਂ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਮਹਿੰਗੇ ਜੈਕਟਾਂ, ਬੂਟਾਂ ਦਾ ਅਨੰਦ ਮਾਣੋ ਤੇ ਵਿਦੇਸ਼ਾਂ ਵਿੱਚ ਆਰਾਮ , ਪੰਜਾਬ ਗਰਮੀ ਵਿੱਚ ਬਿਜਲੀ ਦੇ ਲੰਮੇ ਕੱਟ ਝੇਲਣ। ਉਨ੍ਹਾਂ ਕਿਹਾ ਕਿ ਚਾਰ ਸਾਲਾਂ ਵਿੱਚ ਇੱਕ ਵੀ ਨਵਾਂ ਬਿਜਲੀ ਯੂਨਿਟ ਨਹੀਂ ਲੱਗਿਆ, ਸਿਰਫ਼ ਮੰਗ ਵੱਧ ਰਹੀ ਹੈ ਤੇ ਖਾਲੀ ਦਾਅਵੇ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ l ਕਿਸਾਨ ਹਨੇਰੇ ਵਿੱਚ, ਘਰਾਂ ਵਿੱਚ ਮੁਸ਼ਕਲਾਂ, ਬੱਚੇ ਪਰੇਸ਼ਾਨ ਹੋ ਰਹੇ ਹਨ, ਕੀ ਇਹ ਹੈ ਤੁਹਾਡਾ ਰੰਗਲਾ “ਮਾਡਲ”? ਉਨ੍ਹਾਂ ਕਿਹਾ ਕਿ ਲੰਮੇ ਬਿਜਲੀ ਕੱਟ ਹਸਪਤਾਲਾਂ ‘ਤੇ ਅਸਰ ਪਾਉਣਗੇ, ਇਲਾਜ ਵਿੱਚ ਰੁਕਾਵਟ ਪੈਣ ਨਾਲ ਜਾਨਾਂ ਨੂੰ ਖ਼ਤਰਾ ਹੋਵੇਗਾ, ਉਦਯੋਗ ਨੁਕਸਾਨ ਝੱਲਣਗੇ ਅਤੇ ਬਦਲਾਵ ਵਾਲੀ ਇਸਰਕਰ ਵਿੱਚ ਹਰ ਪਾਸੇ ਬਲੈਕਆਉਟ ਹੀ ਨਜ਼ਰ ਆਵੇਗਾ l

×