ਮਾਣਯੋਗ ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਨੇ “ਹਰ ਘਰ ਤਿਰੰਗਾ ਮੁਹਿੰਮ” ਦੇ ਤਹਿਤ ਦੜੀਆ, ਸੁਖਨਾ ਚੋਅ ਵਣ ਖੇਤਰ, ਚੰਡੀਗੜ੍ਹ ਵਿਖੇ, ਅੰਬ ਦਾ ਪੌਦਾ ਲਗਾਇਆ। ਅੰਬ ਸਟੇਟ ਟ੍ਰੀ ਆਵ੍ ਚੰਡੀਗੜ੍ਹ ਹੈ।
ਪੌਦੇ ਲਗਾਉਣ ਦਾ ਇਹ ਕਾਰਜ ਯੂਟੀ ਚੰਡੀਗੜ੍ਹ ਦੇ ਵਣ ਵਿਭਾਗ ਦੀਆਂ ਚਲ ਰਹੀਆਂ ਪੌਦੇ ਲਗਾਉਣ ਅਤੇ ਹਰਿਤ ਖੇਤਰ ਵਿਸਤਾਰ ਮੁਹਿੰਮਾਂ ਦਾ ਹਿੱਸੇ ਹੈ।
ਇਸ ਅਵਸਰ ‘ਤੇ ਮਾਣਯੋਗ ਸਾਂਸਦ ਨੂੰ ਚੰਡੀਗੜ੍ਹ ਵਿੱਚ ਗ੍ਰੀਨ ਕਵਰ ਨੂੰ ਮਜ਼ਬੂਤ ਕਰਨ, ਵਾਤਾਵਰਣਕ ਬਹਾਲੀ ਅਤੇ ਵਣ ਖੇਤਰਾਂ ਦੇ ਟਿਕਾਊ ਪ੍ਰਬੰਧਨ ਲਈ ਵਣ ਵਿਭਾਗ ਦੁਆਰਾ ਕੀਤੇ ਜਾ ਰਹੇ ਵਿਭਿੰਨ ਕਾਰਜਾਂ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਨੂੰ ਚਲ ਰਹੇ ਫੌਰੈਸਟ੍ਰੀ ਕਾਰਜਾਂ ਅਤੇ
ਜੈਵ ਵਿਵਿਧਤਾ ਨੂੰ ਹੁਲਾਰਾ ਦੇਣ ਅਤੇ ਵਾਤਾਵਰਣ ਸੰਭਾਲ਼ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਪ੍ਰਯਾਸਾਂ ਦੀ ਵੀ ਜਾਣਕਾਰੀ ਦਿੱਤੀ ਗਈ।
ਮਾਣਯੋਗ ਸਾਂਸਦ ਨੇ ਇਸ ਤੋਂ ਬਾਅਦ ਵਿੱਚ ਦੜੀਆ ਸਥਿਤ ਹਾਈ-ਟੈੱਕ ਨਰਸਰੀ ਦਾ ਦੌਰਾ ਕੀਤਾ। ਉਨ੍ਹਾਂ ਨੇ ਨਰਸਰੀ ਦੇ ਸੰਚਾਲਨ ਵਿੱਚ ਵਿਸ਼ੇਸ਼ ਰੁਚੀ ਦਿਖਾਈ ਅਤੇ ਗੁਣਵੱਤਾਪੂਰਨ ਪੌਧ ਸਮੱਗਰੀ ਦੇ ਉਤਪਾਦਨ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਪੌਦਿਆਂ ਦੇ ਘੱਟ ਲਾਗਤ ਵਿੱਚ ਉਤਪਾਦਨ ਅਤੇ ਪੌਦੇ ਲਗਾਉਣ ਦੀਆਂ ਜ਼ਰੂਰਤਾਂ ਨੂੰ ਕਿਫ਼ਾਇਤੀ ਅਤੇ ਟਿਕਾਊ ਤਰੀਕੇ ਨਾਲ ਪੂਰਾ ਕਰਨ ਲਈ ਨਰਸਰੀ ਦੇ ਉਪਯੋਗ ਹਿਤ ਵਿਭਾਗ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।
ਪੀਐੱਮ ਸ਼੍ਰੀ ਸਰਕਾਰੀ ਸਕੂਲ, ਧਨਾਸ ਦੇ ਵਿਦਿਆਰਥੀਆਂ ਨੇ ਵੀ ਪੌਦੇ ਲਗਾਉਣ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਮਾਣਯੋਗ ਸਾਂਸਦ ਦੀ ਮੌਜੂਦਗੀ ਵਿੱਚ ਪੌਦੇ ਲਗਾਏ। ਵਿਦਿਆਰਥੀਆਂ ਦੀ ਭਾਗੀਦਾਰੀ ਨੇ ਵਾਤਾਵਰਣ ਸੰਭਾਲ਼ ਵਿੱਚ ਯੁਵਾ ਪੀੜ੍ਹੀ ਦੀ ਭੂਮਿਕਾ ਅਤੇ ਪ੍ਰਕ੍ਰਿਤੀ ਦੇ ਪ੍ਰਤੀ ਜ਼ਿੰਮੇਦਾਰੀ ਦੀ ਭਾਵਨਾ ਵਿਕਸਿਤ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।
ਸ਼੍ਰੀ ਮਨਦੀਪ ਸਿੰਘ ਬਰਾੜ, ਗ੍ਰਹਿ ਸਕੱਤਰ-ਅਤੇ-ਸਕੱਤਰ ਵਣ, ਚੰਡੀਗੜ੍ਹ; ਮੁੱਖ ਵਣਪਾਲ ਸ਼੍ਰੀ ਸੌਰਭ ਕੁਮਾਰ; ਵਣਪਾਲ ਸ਼੍ਰੀ ਅਨੂਪ ਕੁਮਾਰ ਸੋਨੀ ਅਤੇ ਉਪ ਵਣਪਾਲ ਸ਼੍ਰੀ ਸਤੇਂਦਰ ਮੌਰਯ ਸਹਿਤ ਵਣ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪੌਦੇ ਲਗਾਉਣ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ।

