ਅੱਜ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਦਾ ਵਫਦ ਸਰਦਾਰ ਸੁਖਜੀਤ ਸਿੰਘ ਡਿੰਪੀ ਸੂਬਾ ਪ੍ਰਧਾਨ ਜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਭਾਰੀ ਮਨੀਸ਼ ਸਸੋਦੀਆ ਨੂੰ ਦਿੱਲੀ ਵਿਖੇ ਮਿਲਿਆ ਇਸ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਦੇ ਮੁੱਦੇ ਦੇ ਉੱਤੇ ਵਿਚਾਰ ਚਰਚਾ ਹੋਈ ਅਤੇ ਵਫਦ ਵੱਲੋਂ ਪੰਜਾਬ ਪ੍ਰਭਾਰੀ ਮੁਨੀਸ ਸਸੋਦੀਆ ਨੂੰ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਵਾਉਣ ਲਈ ਕਿਹਾ ਗਿਆ ਅਤੇ ਇਹ ਵੀ ਦੱਸਿਆ ਕਿ ਸਾਲ 2018 ਨੂੰ CPF ਕਰਮਚਾਰੀ ਯੂਨੀਅਨ ਪੰਜਾਬ ਅਤੇ NMOPS ਵਲੋ ਰਾਮਲੀਲਾ ਗਰਾਊਂਡ ਦਿੱਲੀ ਵਿਖੇ ਬਹੁਤ ਵੱਡੀ ਰੈਲੀ ਕੀਤੀ ਗਈ ਜਿਸ ਦੌਰਾਨ ਉਸ ਸਮੇਂ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਰੈਲੀ ਵਿੱਚ ਆ ਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਵਾਅਦਾ ਕੀਤਾ ਗਿਆ ਅਤੇ ਉਸੇ ਦਿਨ ਹੀ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਇਹ ਲਿਖਿਆ ਗਿਆ ਸੀ ਕਿ ਦਿੱਲੀ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ।
ਪਰ ਜਦੋਂ ਜਥੇਬੰਦੀ ਦੇ ਵਫਦ ਵੱਲੋਂ ਰੈਲੀ ਦੇ ਤਿੰਨ ਚਾਰ ਦਿਨ ਬਾਅਦ ਕੇਜਰੀਵਾਲ ਹੋਣਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਦਿੱਲੀ ਇੱਕ UT ਹੈ ਇਸ ਜਗ੍ਹਾ ਦੇ ਉੱਤੇ LG ਦਾ ਰਾਜ ਹੈ ਸੋ LG ਨੇ ਉਨ੍ਹਾਂ ਦੇ ਮੁਤਾਬਕ ਕੋਈ ਨੀਤੀ ਲਾਗੂ ਨਹੀਂ ਕਰਨੀ । ਜਿਸ ਦਿਨ ਸਾਡੀ ਕਿਸੇ ਆਜ਼ਾਦ ਸੂਬੇ ਦੇ ਵਿੱਚ ਸਰਕਾਰ ਬਣੇਗੀ ਸਾਰੀਆਂ ਸ਼ਕਤੀਆਂ ਸਾਡੇ ਕੋਲ ਹੋਣਗੀਆਂ ਤਾਂ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਸਕਦੇ ਹਾਂ ਜਿਸ ਕਾਰਨ ਦੇਸ਼ ਦੇ ਮੁਲਾਜ਼ਮਾਂ ਨੇ ਇਹਨਾਂ ਤੇ ਭਰੋਸਾ ਕੀਤਾ ਪੰਜਾਬ ਦੇ ਮੁਲਾਜ਼ਮਾਂ ਨੇ ਥੋੜਾ ਭਰੋਸਾ ਵੱਧ ਕਰ ਲਿਆ ਤੇ ਇਹਨਾਂ ਦੀ ਪੰਜਾਬ ਵਿੱਚ ਸਰਕਾਰ ਬਣਾਉਣ ਚ ਮਦਦ ਕੀਤੀ।
18/11/2022 ਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਜੋ ਅੱਜ ਤੱਕ ਲਾਗੂ ਨਹੀਂ ਕੀਤੀ ਗਿਆ ਜਿਸ ਨੂੰ ਲੈ ਕੇ ਮੁਲਾਜ਼ਮ ਲਗਾਤਾਰ ਸੜਕਾਂ ਤੇ ਧਰਨੇ ਦੇ ਰਹੇ ਨੇ ਅਤੇ ਜਥੇਬੰਦੀ ਵੱਲੋਂ ਇਸ ਨੋਟੀਫਿਕੇਸ਼ਨ ਨੂੰ ਮਾਨਯੋਗ ਅਦਾਲਤ ਵਿੱਚ ਵੀ ਚੈਲੰਜ ਕੀਤਾ ਹੋਇਆ।


