ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ ਅਤੇ ਉੱਥਾਨ ਸੋਸਾਇਟੀ ਆਵ੍ ਗਰੁੱਪ ਹੋਮ ਦੀ ਗਵਰਨਿੰਗ ਬਾਡੀ ਦੇ ਚੇਅਰਮੈਨ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਆਈਏਐੱਸ, ਨੇ ਸੈਕਟਰ-31 ਸਥਿਤ ਗਰੁੱਪ ਹੋਮ ਵਿੱਚ ਦਿੱਵਯਾਂਗਜਨਾਂ ਲਈ ਸੇਵਾਵਾਂ ਦੀ ਸੁਲਭਤਾ ਵਧਾਉਣ, ਦੇਖਭਾਲ਼ ਮਜ਼ਬੂਤ ​​ਕਰਨ ਅਤੇ ਸਹਾਇਤਾ ਦਾ ਦਾਇਰਾ ਵਿਸਤ੍ਰਿਤ ਕਰਨ ਲਈ ਕਈ ਮਹੱਤਵਪੂਰਨ ਉਪਾਵਾਂ ਨੂੰ ਮਨਜ਼ੂਰੀ ਦਿੱਤੀ। ਇਹ ਪ੍ਰਵਾਨਗੀਆਂ ਅੱਜ ਉਨ੍ਹਾਂ ਦੀ ਪ੍ਰਧਾਨਗੀ ਵਿੱਚ ਆਯੋਜਿਤ ਗਵਰਨਿੰਗ ਬਾਡੀ ਦੀ 5ਵੀਂ ਮੀਟਿੰਗ ਦੌਰਾਨ ਪ੍ਰਦਾਨ ਕੀਤੀਆਂ ਗਈਆਂ।

ਚੇਅਰਮੈਨ ਨੇ ਫੀਸ ਵਿੱਚ
50% ਰਿਆਇਤ ਪ੍ਰਾਪਤ ਕਰਨ ਲਈ ਵਾਰਸ਼ਿਕ ਪਰਿਵਾਰਿਕ ਆਮਦਨ ਦੀ ਅਧਿਕਤਮ ਸੀਮਾ ₹4 ਲੱਖ ਤੋਂ ਵਧਾ ਕੇ ₹8 ਲੱਖ ਕਰਨ ਨੂੰ ਮਨਜ਼ੂਰੀ ਦਿੱਤੀ। ਉਨ੍ਹਾਂ ਨੇ ਗਰੁੱਪ ਹੋਮ ਦੀ ਸਮਰੱਥਾ 42 ਤੋਂ ਵਧਾ ਕੇ 80 ਕਰਨ ਦੀ ਵੀ ਪ੍ਰਵਾਨਗੀ ਦਿੱਤੀ, ਜਿਸ ਵਿੱਚ 20 ਸੀਟਾਂ ਫੀਸ-ਰਿਆਇਤ ਅਤੇ ਆਰਥਿਕ ਤੌਰ ‘ਤੇਕਮਜ਼ੋਰ ਵਰਗ (ਈਡਬਲਿਊਐੱਸ) ਦੇ ਲਾਭਾਰਥੀਆਂ ਲਈ ਰਾਖਵੀਆਂ ਹੋਣਗੀਆਂ। ਨਾਲ ਰਹਿਣ ਵਾਲੇ ਮਾਪਿਆਂ ਜਾਂ ਸਰਪ੍ਰਸਤਾਂ ਲਈ ਟ੍ਰਾਇਲ ਅਧਾਰ ‘ਤੇ ਠਹਿਰਨ ਦੀ ਮਿਆਦ ਵਧਾ ਕੇ ਤਿੰਨ ਮਹੀਨੇ ਕਰ ਦਿੱਤੀ ਗਈ ਹੈ, ਜਿਸ ਨੂੰ ਜ਼ਰੂਰਤ ਅਨੁਸਾਰ ਅੱਗੇ ਵਧਾਇਆ ਜਾ ਸਕੇਗਾ।

ਪ੍ਰਵੇਸ਼ ਪ੍ਰਕਿਰਿਆ ਨੂੰ ਸੁਗਮ ਬਣਾਉਣ ਲਈ ਬੌਧਿਕ ਦਿੱਵਯਾਂਗਤਾ ਜਾਂ ਔਟਿਜ਼ਮ ਸਪੈਕਟ੍ਰਮ ਡਿਸਆਰਡਰ (ਏਐੱਸਡੀ) ਵਾਲੇ ਬਿਨੈਕਾਰਾਂ ਦਾ ਮੈਡੀਕਲ ਮੁੱਲਾਂਕਣ ਹੁਣ ਗਰੁੱਪ ਹੋਮ ਵਿੱਚ ਹੀ ਕੀਤਾ ਜਾਵੇਗਾ। ਮੁੱਲਾਂਕਣ ਦੀ ਮਿਆਦ ਵੀ 45 ਦਿਨ ਤੋਂ ਘਟਾ ਕੇ 30 ਦਿਨ ਕਰ ਦਿੱਤੀ ਗਈ ਹੈ। ਮਾਨਸਿਕ ਬਿਮਾਰੀ ਵਾਲੇ ਵਿਅਕਤੀਆਂ ਲਈ ਪਾਤਰਤਾ ਦਾ ਦਾਇਰਾ ਵਧਾਇਆ ਗਿਆ ਹੈ, ਜਿਸ ਵਾਸਤੇ ਨਿਊਨਤਮ 40% ਦੀ ਬੈਂਚਮਾਰਕ ਦਿੱਵਯਾਂਗਤਾ ਹੋਣਾ ਜ਼ਰੂਰੀ ਹੋਵੇਗਾ।

ਨਿਵਾਸੀਆਂ ਦੀ ਸਿਹਤ ਦੀ ਨਿਯਮਿਤ ਨਿਗਰਾਨੀ ਸੁਨਿਸ਼ਚਿਤ ਕਰਨ ਲਈ ਗ੍ਰਿੱਡ (GRIID) ਅਤੇਐੱਮਐੱਚਆਈ (MHI) ਦੇ ਮਨੋਰੋਗ ਮਾਹਰ ਅਤੇ ਮੈਡੀਕਲ ਮਾਹਰ ਸਪਤਾਹਿਕ ਦੌਰੇ ਕਰਨਗੇ। ਮਾਪਿਆਂ ਅਤੇ ਸਰਪ੍ਰਸਤਾਂ ਨੂੰ ਰੋਜ਼ਾਨਾ ਸਵੇਰੇ 7:30 ਵਜੇ ਤੋਂ ਸ਼ਾਮ 7:30 ਵਜੇ ਦੇ ਦਰਮਿਆਨ ਇੱਕ ਤੋਂ ਦੋ ਘੰਟੇ ਤੱਕ ਨਿਵਾਸੀਆਂ ਦੇ ਕਮਰਿਆਂ ਵਿੱਚ ਉਨ੍ਹਾਂ ਨੂੰ ਮਿਲਣ ਦੀ ਆਗਿਆ ਵੀ ਹੋਵੇਗੀ।

ਇਹ ਨਿਰਣੇ ਦਿੱਵਯਾਂਗਜਨਾਂ ਦੀ ਗਰਿਮਾ, ਕਲਿਆਣ ਅਤੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵਾਲੀ ਸਮਾਵੇਸ਼ੀ, ਸੁਲਭ ਅਤੇ ਪਰਿਵਾਰ-ਅਨੁਕੂਲ ਸੰਸਥਾਗਤ ਦੇਖਭਾਲ਼ ਦੇ ਪ੍ਰਤੀ ਚੰਡੀਗੜ੍ਹ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਨ।