ਯੂ.ਟੀ. ਚੰਡੀਗੜ੍ਹ ਦੇ
ਮੁੱਖ ਸਕੱਤਰ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਆਈਏਐੱਸ, ਦੀ ਪ੍ਰਧਾਨਗੀ ਵਿੱਚ ਅੱਜ ਮੁੱਲਾਂਕਣ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ।
ਮੀਟਿੰਗ ਦਾ ਉਦੇਸ਼ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਜਨਤਕ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਨਾਲ ਸਬੰਧਿਤ ਮਹੱਤਵਪੂਰਨ ਪ੍ਰੋਜੈਕਟਾਂ ‘ਤੇ ਵਿਚਾਰ ਕਰਨਾ ਸੀ।
ਮੀਟਿੰਗ ਵਿੱਚ ਵਿੱਤ ਸਕੱਤਰ ਸ਼੍ਰੀ ਦੀਪਰਵਾ ਲਾਕੜਾ, ਆਈਏਐੱਸ;
ਸਕੱਤਰ ਇੰਜੀਨੀਅਰਿੰਗ
ਸੁਸ਼੍ਰੀ ਪ੍ਰੇਰਣਾ ਪੁਰੀ, ਆਈਏਐੱਸ;
ਡਾਇਰੈਕਟਰ ਸਪੋਰਟਸ
ਸ਼੍ਰੀ ਸੌਰਭ ਕੁਮਾਰ ਅਰੋੜਾ, ਪੀਸੀਐੱਸ;ਚੀਫ਼ ਇੰਜੀਨੀਅਰ ਸ਼੍ਰੀ ਸੀ.ਬੀ. ਓਝਾ; ਚੀਫ਼ ਆਰਕੀਟੈਕਟ ਸ਼੍ਰੀ ਰਾਜੀਵ ਮਹਿਤਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਉਪਸਥਿਤ ਰਹੇ।
ਇੰਜੀਨੀਅਰਿੰਗ ਵਿਭਾਗ ਵੱਲੋਂ ਪ੍ਰਸ਼ਾਸਨਿਕ ਪ੍ਰਵਾਨਗੀ ਅਤੇ ਵਿੱਤੀ ਮਨਜ਼ੂਰੀ ਲਈ ਨਿਮਨਲਿਖਤ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੇ ਪ੍ਰਸਤਾਵ ਪ੍ਰਸਤੁਤ ਕੀਤੇ ਗਏ :
ਸਪੋਰਟਸ ਕੰਪਲੈਕਸ, ਸੈਕਟਰ-7, ਚੰਡੀਗੜ੍ਹ ਸਥਿਤ ਹਾਕੀ ਗਰਾਊਂਡ,
ਦੀ ਅਪਗ੍ਰੇਡੇਸ਼ਨ 22.93 ਕਰੋੜ
ਕਮੇਟੀ ਨੇ ਸਪੋਰਟਸ ਕੰਪਲੈਕਸ, ਸੈਕਟਰ-7, ਚੰਡੀਗੜ੍ਹ ਦੀ ਵਿਆਪਕ ਅਪਗ੍ਰੇਡੇਸ਼ਨ ਸਬੰਧੀ ਪ੍ਰਸਤਾਵ ‘ਤੇ ਵਿਚਾਰ ਕੀਤਾ। ਇਸ ਪ੍ਰੋਜੈਕਟ ਦਾ ਉਦੇਸ਼ ਸੰਨ 2027 ਵਿੱਚ ਪ੍ਰਸਤਾਵਿਤ ਏਸ਼ੀਅਨ ਰਿਲੇਅ ਚੈਂਪੀਅਨਸ਼ਿਪ ਸਹਿਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਐਥਲੈਟਿਕਸ ਪ੍ਰਤੀਯੋਗਿਤਾਵਾਂ ਦੇ ਆਯੋਜਨ ਹਿਤ ਵਿਸ਼ਵ ਪੱਧਰੀ ਖੇਡ ਸੁਵਿਧਾਵਾਂ ਵਿਕਸਿਤ ਕਰਨਾ ਹੈ।
ਇਸ ਪ੍ਰੋਜੈਕਟ ਦੇ ਤਹਿਤ
3,400 ਦਰਸ਼ਕਾਂ ਦੀ ਸਮਰੱਥਾ ਵਾਲੀ ਨਵੀਂ ਦਰਸ਼ਕ ਗੈਲਰੀ ਦਾ ਨਿਰਮਾਣ, ਟੈਂਸਾਇਲ ਕੈਨੋਪੀ, ਮੌਜੂਦਾ ਪਵੇਲੀਅਨ ਦਾ ਵਿਸਤਾਰ ਅਤੇ ਆਧੁਨਿਕੀਕਰਣ,
ਖਿਡਾਰੀਆਂ, ਤਕਨੀਕੀ ਅਧਿਕਾਰੀਆਂ, ਮੀਡੀਆ, ਵੀਆਈਪੀ ਅਤੇ ਵੀਵੀਆਈਪੀ ਲਈ ਅਲੱਗ ਸੁਵਿਧਾਵਾਂ ਦਾ ਵਿਕਾਸ ਅਤੇ ਜ਼ਰੂਰੀ ਸਿਵਲ, ਇਲੈਕਟ੍ਰੀਕਲ ਅਤੇ ਪਬਲਿਕ ਹੈਲਥ ਸਬੰਧੀ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਜਾਵੇਗਾ।
ਪ੍ਰੋਜੈਕਟ ਦਾ ਇੱਕ ਮਹੱਤਵਪੂਰਨ ਹਿੱਸਾ ਅੰਤਰਰਾਸ਼ਟਰੀ
ਮਿਆਰਾਂ ਦੇ ਅਨੁਰੂਪ
1650 ਵਾਟ ਸਮਰੱਥਾ ਵਾਲੀਆਂ ਐੱਲਈਡੀ
ਸਪੋਰਟਸ ਫਲੱਡਲਾਇਟਸ
ਦੀ ਸਥਾਪਨਾ ਹੈ, ਜਿਨ੍ਹਾਂ ਨੂੰ ਚਾਰ 35 ਮੀਟਰ ਉੱਚੇ ਹਾਈ-ਮਾਸਟ ਪੋਲਸ ‘ਤੇ ਲਗਾਇਆ ਜਾਵੇਗਾ।
ਇਹ ਪ੍ਰਕਾਸ਼ ਵਿਵਸਥਾ
ਆਈਏਏਐੱਫ ਟ੍ਰੈਕ ਐਂਡ ਫੀਲਡ ਫੈਸਿਲਿਟੀਜ਼ ਮੈਨੂਅਲ ਦੇ ਅਨੁਰੂਪ ਫਿਕਸਡ-ਕੈਮਰਾ ਪ੍ਰਸਾਰਣ ਲਈ ਜ਼ਰੂਰੀ ਰੋਸ਼ਨੀ ਉਪਲਬਧ ਕਰਾਵੇਗੀ, ਜਿਸ ਨਾਲ ਇਹ ਪਰਿਸਰ ਅੰਤਰਰਾਸ਼ਟਰੀ ਪੱਧਰ ਦੀਆਂ ਟੈਲੀਵਿਜ਼ਨ ‘ਤੇ ਪ੍ਰਸਾਰਿਤ ਐਥਲੈਟਿਕਸ ਪ੍ਰਤੀਯੋਗਿਤਾਵਾਂ ਦੀ ਮੇਜ਼ਬਾਨੀ ਕਰਨ ਦੇ ਸਮਰੱਥ ਹੋਵੇਗਾ।
ਯੂ.ਟੀ. ਚੰਡੀਗੜ੍ਹ ਦੇ ਸੀਮਾ ਪ੍ਰਵੇਸ਼ ਬਿੰਦੂਆਂ
‘ਤੇ 15 ਸੁਰੱਖਿਆ ਜਾਂਚ ਚੌਕੀਆਂ ਦਾ ਨਿਰਮਾਣ
ਕਮੇਟੀ ਨੇ ਚੰਡੀਗੜ੍ਹ ਦੇ ਰਣਨੀਤਕ ਸੀਮਾ ਪ੍ਰਵੇਸ਼ ਬਿੰਦੂਆਂ ‘ਤੇ 15 ਸਥਾਈ ਸੁਰੱਖਿਆ ਜਾਂਚ ਚੌਕੀਆਂ ਦੇ ਨਿਰਮਾਣ ਸਬੰਧੀ ਪ੍ਰਸਤਾਵ ‘ਤੇ ਵੀ ਵਿਚਾਰ ਕੀਤਾ। ਇਸ ਪ੍ਰੋਜੈਕਟ ਦੇ ਤਹਿਤ ਮਿਆਰੀ ਇੱਕ-ਮੰਜ਼ਿਲਾ ਆਰਸੀਸੀ ਸੁਰੱਖਿਆ ਚੌਕੀਆਂ ਦਾ ਨਿਰਮਾਣ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਦਫ਼ਤਰ, ਕੰਟਰੋਲ ਰੂਮ, ਰਿਕਾਰਡ ਰੂਮ, ਸੁਰੱਖਿਆ ਕਰਮੀਆਂ ਲਈ ਬੈਰਕ/ਅਰਾਮ ਕਮਰਾ, ਪੈਂਟਰੀ, ਟਾਇਲਟਸ ਅਤੇ ਹੋਰ ਜ਼ਰੂਰੀ ਸੰਚਾਲਨ ਸੁਵਿਧਾਵਾਂ ਉਪਲਬਧ ਹੋਣਗੀਆਂ।
ਇਹ ਪ੍ਰਸਤਾਵ ਸੀਆਰਪੀਐੱਫ, ਚੰਡੀਗੜ੍ਹ ਪੁਲਿਸ, ਸ਼ਹਿਰੀ ਯੋਜਨਾਬੰਦੀ ਵਿਭਾਗ ਅਤੇ ਇੰਜੀਨੀਅਰਿੰਗ ਵਿਭਾਗ ਦੁਆਰਾ ਸੰਯੁਕਤ ਨਿਰੀਖਣ ਅਤੇ ਸਿਫ਼ਾਰਸ਼ਾਂ ਦੇ ਅਧਾਰ ‘ਤੇ ਤਿਆਰ ਕੀਤਾ ਗਿਆ ਹੈ। ਸ਼ਹਿਰ ਦੇ ਵਿਸਤਾਰ ਅਤੇ ਵਰਤਮਾਨ ਸੁਰੱਖਿਆ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਜੂਦਾ ਨਾਕਾ ਚੌਕੀਆਂ ਨੂੰ ਰਣਨੀਤਕ ਸੀਮਾ ਖੇਤਰਾਂ ‘ਤੇ ਤਬਦੀਲ ਕੀਤਾ ਜਾਵੇਗਾ। ਇਹ ਪ੍ਰੋਜੈਕਟ ਸੀਮਾ ਨਿਗਰਾਨੀ, ਪ੍ਰਵੇਸ਼ ਨਿਯੰਤਰਣ ਅਤੇ ਚੌਵੀ ਘੰਟੇ ਸੁਰੱਖਿਆ ਸੰਚਾਲਨ ਨੂੰ ਹੋਰ ਅਧਿਕ ਪ੍ਰਭਾਵੀ ਬਣਾਵੇਗਾ ਅਤੇ
ਤੈਨਾਤ ਸੁਰੱਖਿਆ ਕਰਮੀਆਂ ਲਈ ਬਿਹਤਰ ਕਾਰਜ ਅਤੇ ਕਲਿਆਣਕਾਰੀ ਸੁਵਿਧਾਵਾਂ ਉਪਲਬਧ ਕਰਵਾਏਗਾ।
ਮੀਟਿੰਗ ਦੇ ਦੌਰਾਨ ਮੁੱਖ ਸਕੱਤਰ ਨੇ ਦੋਹਾਂ ਪ੍ਰੋਜੈਕਟਾਂ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰਨ ‘ਤੇ ਬਲ ਦਿੰਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਜਨਤਕ ਸੁਰੱਖਿਆ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਦੋਹਾਂ ਪ੍ਰੋਜੈਕਟਾਂ ਦੀ ਕੁੱਲ ਅਨੁਮਾਨਿਤ ਲਾਗਤ ₹28.87 ਕਰੋੜ ਹੈ, ਜੋ ਆਧੁਨਿਕ ਬੁਨਿਆਦੀ ਢਾਂਚੇ ਦੇ ਵਿਕਾਸ, ਖੇਡ ਉਤਕ੍ਰਿਸ਼ਟਤਾ ਨੂੰ ਹੁਲਾਰਾ ਦੇਣ ਅਤੇ ਯੂ.ਟੀ. ਚੰਡੀਗੜ੍ਹ ਦੇ ਨਾਗਰਿਕਾਂ ਲਈ ਇੱਕ ਸੁਰੱਖਿਅਤ ਵਾਤਾਵਰਣ ਸੁਨਿਸ਼ਚਿਤ ਕਰਨ ਪ੍ਰਤੀ ਚੰਡੀਗੜ੍ਹ ਪ੍ਰਸ਼ਾਸਨ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।
