ਮੇਰਾ ਯੁਵਾ ਭਾਰਤ ਚੰਡੀਗੜ੍ਹ ਦੁਆਰਾ ਸ਼ਨੀਵਾਰ ਨੂੰ ਦੇਵ ਸਮਾਜ ਕਾਲਜ ਫੌਰ ਵੂਮੈਨ, ਸੈਕਟਰ-45 ਵਿਖੇ ਆਯੋਜਿਤ ‘ਨਸ਼ਾ ਮੁਕਤੀ ਸਹੁੰ ਚੁੱਕ ਸਮਾਰੋਹ’ ਅਤੇ ‘ਦਸਤਖਤ ਮੁਹਿੰਮ’ ਵਿੱਚ 212 ਨੌਜਵਾਨਾਂ ਨੇ ਹਿੱਸਾ ਲਿਆ। ਇਹ ਸਮਾਗਮ ਨੌਜਵਾਨਾਂ ਦੀ ਅਗਵਾਈ ਵਾਲੇ ਰਾਸ਼ਟਰ ਵਿਆਪੀ 100 ਹਫ਼ਤੇ ਚਲਣ ਵਾਲੇ ‘ਨਸ਼ਾ ਮੁਕਤ ਯੁਵਾ ਫੌਰ ਵਿਕਸਿਤ ਭਾਰਤ ਅਭਿਯਾਨ’ ਦੀ ਸ਼ੁਰੂਆਤ ਦੇ ਸਬੰਧ ਵਿੱਚ ਆਯੋਜਿਤ ਕੀਤਾ ਗਿਆ।

ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਤਹਿਤ ਮੇਰਾ ਯੁਵਾ ਭਾਰਤ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ੇ ਅਤੇ ਮਾਦਕ ਪਦਾਰਥਾਂ ਦੇ ਦੁਰਉਪਯੋਗ ਦੇ ਵਿਰੁੱਧ ਚਲਾਏ ਜਾ ਰਹੇ ਰਾਸ਼ਟਰੀ ਅਭਿਯਾਨ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਤੰਦਰੁਸਤ ਅਤੇ ਨਸ਼ਾ-ਮੁਕਤ ਸਮਾਜ ਦਾ ਸਰਗਰਮ ਦੂਤ ਬਣਨ ਲਈ ਪ੍ਰੇਰਿਤ ਕਰਨਾ ਸੀ।

ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ‘ਨਸ਼ਾ ਮੁਕਤ ਸ਼ਪਥ ਚੱਕ੍ਰ’ ਅਤੇ ‘ਦਸਤਖਤ ਮੁਹਿੰਮ’
ਸਨ। ਕੁੱਲ 212 ਨੌਜਵਾਨਾਂ ਨੇ
ਸਮੂਹਿਕ ਤੌਰ ‘ਤੇ ਨਸ਼ੇ ਤੋਂ ਦੂਰ ਰਹਿਣ ਅਤੇ ਨਸ਼ਾਮੁਕਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦੇਣ ਦਾ ਸੰਕਲਪ ਲਿਆ ਅਤੇ ਅਭਿਯਾਨ ਦੇ ਸਮਰਥਨ ਵਿੱਚ ਦਸਤਖਤ ਕੀਤੇ।

ਇਸ ਅਵਸਰ ‘ਤੇ ਜ਼ਿਲ੍ਹਾ ਯੁਵਾ ਅਧਿਕਾਰੀ, ਚੰਡੀਗੜ੍ਹ, ਸ਼੍ਰੀ ਵਿਨੈ ਕੁਮਾਰ ਨੇ ਕਿਹਾ, “100 ਹਫ਼ਤੇ ਚਲਣ ਵਾਲੀ ‘ਨਸ਼ਾ ਮੁਕਤ ਯੁਵਾ ਫੌਰ ਵਿਕਸਿਤ ਭਾਰਤ ਅਭਿਯਾਨ’ ਇੱਕ ਰਾਸ਼ਟਰਵਿਆਪੀ ਨੌਜਵਾਨਾਂ ਦੀ ਅਗਵਾਈ ਵਾਲਾ ਅੰਦੋਲਨ ਹੈ। ਇਸ ਅਭਿਯਾਨ ਦਾ ਸੰਦੇਸ਼ ਹਰੇਕ ਕਾਲਜ, ਸੰਸਥਾ ਅਤੇ ਭਾਈਚਾਰੇ ਤੱਕ ਪਹੁੰਚਾਉਣ ਵਿੱਚ ਚੰਡੀਗੜ੍ਹ ਦੇ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ। ਸਾਡਾ ਉਦੇਸ਼ ਕੇਵਲ ਜਾਗਰੂਕਤਾ ਪੈਦਾ ਕਰਨਾ ਨਹੀਂ, ਬਲਕਿ ਨੌਜਵਾਨਾਂ ਨੂੰ ਸਸ਼ਕਤ ਬਣਾ ਕੇ ‘ਨਸ਼ਾ ਮੁਕਤ ਭਾਰਤ’ ਦੇ ਸਰਗਰਮ ਦੂਤ ਦੇ ਰੂਪ ਵਿੱਚ ਤਿਆਰ ਕਰਨਾ ਵੀ ਹੈ।”

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਤੰਦਰੁਸਤ ਜੀਵਨਸ਼ੈਲੀ ਅਪਣਾਉਣ, ਆਪਣੇ ਸਾਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਅਤੇ ਇੱਕ ਤੰਦਰੁਸਤ ਤੇ ਜ਼ਿੰਮੇਦਾਰ ਸਮਾਜ ਦੇ ਨਿਰਮਾਣ ਵਿੱਚ ਸਰਗਰਮ ਯੋਗਦਾਨ ਦੇਣ ਦਾ ਸੱਦਾ ਦਿੱਤਾ।

ਇਸ ਪ੍ਰੋਗਰਾਮ ਦੇ ਦੌਰਾਨ ਯੁਵਾ ਸੰਵਾਦ, ਨਾਅਰੇ ਲਿਖਣ ਦੇ ਮੁਕਾਬਲੇ ਅਤੇ ਹੋਰ ਜਾਗਰੂਕਤਾ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਗਈਆਂ। ਇਨ੍ਹਾਂ ਗਤੀਵਿਧੀਆਂ ਦੇ ਜ਼ਰੀਏ ਨੌਜਵਾਨਾਂ ਨੂੰ ਨਸ਼ੇ ਅਤੇ ਮਾਦਕ ਪਦਾਰਥਾਂ ਦੇ ਦੁਰਉਪਯੋਗ ਦੇ ਦੁਸ਼ਪ੍ਰਭਾਵਾਂ ਅਤੇ ਨਸ਼ਾ-ਮੁਕਤ ਸਮਾਜ ਦੇ ਨਿਰਮਾਣ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਜਾਗਰੂਕ ਕੀਤਾ ਗਿਆ।

ਇਹ ਸਮਾਗਮ ਦੇਵ ਸਮਾਜ ਕਾਲਜ ਫੌਰ ਵੂਮੈਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮੇਰਾ ਯੁਵਾ ਭਾਰਤ ਦੇ ਵਲੰਟੀਅਰਾਂ ਨੇ ਸਰਗਰਮ ਭਾਗੀਦਾਰੀ ਕੀਤੀ।

ਇਹ ਪਹਿਲ ਵਿਆਪਕ ‘ਨਸ਼ਾ ਮੁਕਤ ਯੁਵਾ ਫੌਰ ਵਿਕਸਿਤ ਭਾਰਤ ਅਭਿਯਾਨ’ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਭਾਰਤ ਦੇ ਨੌਜਵਾਨਾਂ ਨੂੰ ਇੱਕ ਤੰਦਰੁਸਤ, ਜ਼ਿੰਮੇਦਾਰ ਅਤੇ ਵਿਕਸਿਤ ਰਾਸ਼ਟਰ ਦੇ ਸਮੂਹਿਕ ਸੰਕਲਪ ਨਾਲ ਜੋੜਨਾ ਹੈ।