ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਸਰਪ੍ਰਸਤੀ ਵਿੱਚ ‘ਮੇਰਾ ਯੁਵਾ ਭਾਰਤ’ ਵੱਲੋਂ ਆਯੋਜਿਤ ‘ਵਿਕਸਿਤ ਭਾਰਤ ਯੁਵਾ ਕਨੈਕਟ’ ਪ੍ਰੋਗਰਾਮ, ਵਿਸ਼ੇਸ਼ ਵਿਸ਼ੇ “ਨਸ਼ਾ- ਮੁਕਤ ਯੁਵਾ ਫੌਰ ਵਿਕਸਿਤ ਭਾਰਤ” (“Nasha Mukt Yuva for Viksit Bharat”) ਦੇ ਤਹਿਤ ਦੇਵ ਸਮਾਜ ਕਾਲਜ ਫੌਰ ਵੂਮੈਨ, ਸੈਕਟਰ 45-ਬੀ, ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ।

ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਸੇਵਨ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ‘ਵਿਕਸਿਤ ਭਾਰਤ @2047’ ਅਤੇ ‘ਨਸ਼ਾ-ਮੁਕਤ ਭਾਰਤ’ ਦੇ ਵਿਜ਼ਨ ਵਿੱਚ ਯੋਗਦਾਨ ਦੇਣ ਲਈ ਪ੍ਰੋਤਸਾਹਿਤ ਕਰਨਾ ਸੀ।

ਇਸ ਪ੍ਰੋਗਰਾਮ ਵਿੱਚ ਦੇਵ ਸਮਾਜ ਕਾਲਜ ਫੌਰ ਵੂਮੈਨ, ਸੈਕਟਰ 45, ਚੰਡੀਗੜ੍ਹ ਦੀ ਪ੍ਰਿੰਸੀਪਲ ਪ੍ਰੋ. ਡਾ. ਨੀਰੂ ਮਲਿਕ; ਡਾ. ਜਸਪਾਲ ਕੌਰ, ਸਲਾਹਕਾਰ; ਡੀਨ ਵਿਦਿਆਰਥੀ ਭਲਾਈ, ਸ਼੍ਰੀਮਤੀ ਰਾਖੀ ਜੇ. ਸਿੰਘ; ਵਾਡਾ ਕਲੱਬ ਦੀਆਂ ਇੰਚਾਰਜ ਡਾ. ਸਤਿੰਦਰ ਕੌਰ ਅਤੇ ਡਾ. ਅਨੁਪਮ; ਅਤੇ ‘ਮੇਰਾ ਯੁਵਾ ਭਾਰਤ’ ਦੇ ਨੋਡਲ ਅਫ਼ਸਰ ਡਾ. ਸਵਕੀਰਤ ਕੌਰ ਉਪਸਥਿਤ ਰਹੇ।

‘ਮੇਰਾ ਯੁਵਾ ਭਾਰਤ’ ਦੀ ਤਰਫ਼ੋਂ ਸ਼੍ਰੀ ਸ਼ਿਵਧਨ ਸ਼ਰਮਾ,ਯੂ.ਟੀ. ਡਾਇਰੈਕਟਰ, ‘ਮੇਰਾ ਯੁਵਾ ਭਾਰਤ’ ਚੰਡੀਗੜ੍ਹ; ਸੁਸ਼੍ਰੀ ਰਸ਼ਮੀਤ ਕੌਰ,
ਸਟੇਟ ਡਾਇਰੈਕਟਰ, ‘ਮੇਰਾ ਯੁਵਾ ਭਾਰਤ’ ਪੰਜਾਬ; ਸ਼੍ਰੀ ਹਰੀ ਪ੍ਰਕਾਸ਼, ਅਕਾਊਂਟਸ ਅਤੇ ਪ੍ਰੋਗਰਾਮ ਸੁਪਰਵਾਇਜ਼ਰ ‘ਮੇਰਾ ਯੁਵਾ ਭਾਰਤ’ ਚੰਡੀਗੜ੍ਹ; ਅਤੇ ਸ਼੍ਰੀ ਨਿਰਮਲ ਸਿੰਘ ਇਸ ਪ੍ਰੋਗਰਾਮ ਵਿੱਚ ਮੌਜੂਦ ਰਹੇ।

‘ਮੇਰਾ ਯੁਵਾ ਭਾਰਤ’
ਅਤੇ ‘ਵਿਕਸਿਤ ਭਾਰਤ ਯੰਗ ਲੀਡਰਸ ਡਾਇਲਾਗ (ਵੀਬੀਵਾਈਐੱਲਡੀ) 2027’ ਬਾਰੇ ਇੱਕ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ‘ਮੇਰਾ ਯੁਵਾ ਭਾਰਤ’ ਮੰਚ ਅਤੇ ਨੌਜਵਾਨਾਂ ਦੀ ਭਾਗੀਦਾਰੀ ਦੇ ਵਿਭਿੰਨ ਅਵਸਰਾਂ ਤੋਂ ਜਾਣੂ ਕਰਵਾਇਆ ਗਿਆ।

ਵਿਦਿਆਰਥੀਆਂ ਨੂੰ ਵੀਬੀਵਾਈਐੱਲਡੀ ਯਾਤਰਾ ਦੀ ਦਿਸ਼ਾ ਵਿੱਚ ਪਹਿਲਾ ਕਦਮ ਵਧਾਉਣ ਹਿਤ ਪ੍ਰੋਤਸਾਹਿਤ ਕਰਨ ਲਈ ਵੀਬੀਵਾਈਐੱਲਡੀ ਕੁਇਜ਼ ਦਾ ਵੀ ਆਯੋਜਨ ਕੀਤਾ ਗਿਆ।

ਇਸ ਪ੍ਰੋਗਰਾਮ ਦੀ ਪ੍ਰਮੁੱਖ ਵਿਸ਼ੇਸ਼ਤਾ ‘ਮੇਰਾ ਯੁਵਾ ਭਾਰਤ’ ਦੀ ਵਲੰਟੀਅਰ ਸੁਸ਼੍ਰੀ ਮਾਨਸ਼ਵੀ ਸ਼ਰਮਾ ਦੀ ਭਾਗੀਦਾਰੀ ਰਹੀ, ਜੋ ‘ਯੂਥ ਆਇਕਨ’ ਦੇ ਰੂਪ ਵਿੱਚ ਪ੍ਰੋਗਰਾਮ ਵਿੱਚ ਸ਼ਾਮਲ ਹੋਈ ਅਤੇ ਉਨ੍ਹਾਂ ਨੇ ਨਸ਼ੀਲੇ ਪਦਾਰਥਾਂ ਦੇ ਸੇਵਨ ਦੇ ਹਾਨੀਕਾਰਕ ਪ੍ਰਭਾਵਾਂ ਅਤੇ ਇੱਕ ਤੰਦਰੁਸਤ, ਜ਼ਿੰਮੇਦਾਰ ਅਤੇ ਨਸ਼ਾ ਮੁਕਤ ਸਮਾਜ ਦੇ ਨਿਰਮਾਣ ਵਿੱਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਪ੍ਰਭਾਵੀ ਪ੍ਰਸਤੁਤੀ ਦਿੱਤੀ।

ਇਸ ਪ੍ਰੋਗਰਾਮ ਵਿੱਚ ਨਸ਼ੀਲੇ ਪਦਾਰਥਾਂ ਦੇ ਸੇਵਨ ਬਾਰੇ ਜਾਗਰੂਕਤਾ ਸੈਸ਼ਨ, “ਨਸ਼ਾ-ਮੁਕਤ ਯੁਵਾ ਫੌਰ ਵਿਕਸਿਤ ਭਾਰਤ” ਵਿਸ਼ੇ ‘ਤੇ ਨਾਅਰੇ ਲਿਖਣ ਦਾ ਮੁਕਾਬਲਾ ਅਤੇ ਸਮੂਹਿਕ ਤੌਰ ‘ਤੇ ‘ਨਸ਼ਾ-ਮੁਕਤ ਭਾਰਤ’ ਦੀ ਸਹੁੰ ਚੁੱਕਣ ਜਿਹੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਗਤੀਵਿਧੀਆਂ ਨੇ ਵਿਦਿਆਰਥੀਆਂ ਨੂੰ ਨਸ਼ਾ-ਮੁਕਤ ਭਾਰਤ ਪ੍ਰਤੀ ਆਪਣੀ ਪ੍ਰਤੀਬੱਧਤਾ ਵਿਅਕਤ ਕਰਨ ਦਾ ਮੰਚ ਪ੍ਰਦਾਨ ਕੀਤਾ ਅਤੇ ਇਸ ਸੰਦੇਸ਼ ਨੂੰ ਮਜ਼ਬੂਤ ​​ਕੀਤਾ ਕਿ ਰਾਸ਼ਟਰ-ਨਿਰਮਾਣ ਲਈ ਇੱਕ ਸਸ਼ਕਤ ਅਤੇ ਜ਼ਿੰਮੇਦਾਰ ਯੁਵਾ ਸ਼ਕਤੀ ਅਤਿਅੰਤ ਜ਼ਰੂਰੀ ਹੈ।

ਪ੍ਰੋਗਰਾਮ ਦਾ ਸਮਾਪਨ ਉਪਸਥਿਤ ਨੌਜਵਾਨਾਂ ਵੱਲੋਂ ਤੰਦਰੁਸਤ ਅਤੇ ਜ਼ਿੰਮੇਦਾਰ ਜੀਵਨ ਜਿਉਣ ਅਤੇ ‘ਵਿਕਸਿਤ ਭਾਰਤ @2047’ ਦੇ ਵਿਜ਼ਨ ਵਿੱਚ ਸਰਗਰਮ ਯੋਗਦਾਨ ਦੇਣ ਦੇ ਨਵੀਨੀਕ੍ਰਿਤ ਸੰਕਲਪ ਨਾਲ ਹੋਇਆ।