‘ਮੈਲ਼ੇ ਲੱਠੇ ਦੀ ਝਾਲਰ ‘ਤੇ ਹੋਈ ਵਿਚਾਰ ਚਰਚਾ

by | Jun 6, 2026 | breaking news, daily, education, entertainment, politics | 0 comments

ਸਵਪਨ ਫਾਊਂਡੇਸ਼ਨ, ਪਟਿਆਲਾ ਵੱਲੋੱ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ, ਅੱਜ ਕਲਾ ਭਵਨ ਸੈਕਟਰ 16 ਵਿਖੇ ਕੁਮਾਰ ਜਗਦੇਵ ਸਿੰਘ ਦੀ ਕਿਤਾਬ ‘ਮੈਲ਼ੇ ਲੱਠੇ ਝਾਲਰ’ ‘ਤੇ ਵਿਚਾਰ ਚਰਚਾ ਕਰਵਾਈ ਗਈ।

ਸਭ ਤੋਂ ਪਹਿਲਾਂ ਫਾਊਂਡੇਸ਼ਨ ਦੇ ਕਾਰਜਕਾਰਨੀ ਮੈਂਬਰ ਤੇ ਖਜਾਨਚੀ ਸੁਖਵਿੰਦਰ ਸਿੱਧੂ ਨੇ ਸਾਰੇ ਆਏ ਮਹਿਮਾਨਾਂ ਦਾ ਸਵਗਤ ਕੀਤਾ ਤੇ ਕਿਹਾ ਕਿ ਕੁਮਾਰ ਜਗਦੇਵ ਸਿੰਘ ਦੀ ਕਿਤਾਬ ਵਿਚ ਕੋਈ ਇਤਰਾਜ਼ ਯੋਗ ਗੱਲ ਨਹੀਂ ਹੈ।

ਇਸ ਉਪਰੰਤ ਖਾਲਸਾ ਕਾਲਜ, ਚੰਡੀਗੜ੍ਹ ਤੋੱ ਸਹਾਇਕ ਪ੍ਰੋਫੈਸਰ ਡਾ. ਤੇਜਿੰਦਰ ਸਿੰਘ ਨੇ ਆਪਣੇ ਮੁੱਖ ਸੁਰ ਭਾਸ਼ਨ ਵਿਚ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਇਹਨਾਂ ਵਾਰਤਕ ਲੇਖਾਂ ਰਾਹੀਂ ਪੰਜਾਬੀ ਬੰਦੇ ਦੇ ਚਰਿੱਤਰ ਦੀ ਪ੍ਰਮਾਣਿਕ ਨਿਸ਼ਾਨਦੇਹੀ ਹੁੰਦੀ ਹੈ। ਬਿਨਾਂ ਕਿਸੇ ਲਾਗ ਲਪੇਟ ਦੇ ਕੋਈ ਫੋਕਾ ਆਦਰਸ਼ਵਾਦ ਨਹੀਂ ਜੋ ਹੈ ਸੋ ਹੈ। ਜੀਵਨ ਨੂੰ ਬਹੁਤ ਸਪਸ਼ਟਤਾ ਨਾਲ ਅਤੇ ਉਸ ਨੂੰ ਸ਼ਿੱਦਤ ਨਾਲ ਜਿਉਣ ਦੀ ਵਾਰਤਕ ਹੈ।ਉਹਨਾਂ ਅਗਾਂਹ ਕਿਹਾ ਵਾਰਤਕ ਸਭ ਤੋਂ ਵੱਧ ਪੜ੍ਹੀ ਜਾਣ ਲਈ ਵਿਧਾ ਹੈ। ਉਹਨਾਂ ਨੂੰ ਦੀ ਵਾਰਤਕ ਵਿਚ ਘਟਨਾ ਤੋਂ ਘਟਨਾ ਵੱਲ ਜਾਂਦੀ ਹੈ।

ਇਸ ਉਪਰੰਤ ਲੇਖਕ ਮਨਜੀਤ ਪੁਰੀ ਨੇ ਕਿਹਾ ਕਿ ਇਸ ਕਿਤਾਬ ਦੀ ਸਾਰੀਆਂ ਘਟਨਾਵਾਂ ਦਾ ਗਵਾਹ ਹਾਂ ਤੇ ਇਜ ਵਿਚ ਸ਼ਾਮਿਲ ਹਾਂ।ਉਹਨਾਂ ਅਗਾਂਹ ਕਿਤਾਬ ਦੇ ਕਰਾਫਟ ਬਾਰੇ ਗੱਲਾਂ ਕੀਤੀਆਂ। ਉਹਨਾਂ ਕੁਮਾਰ ਦੀ ਬੇਬਾਕੀ ਬਾਰੇ ਦੱਸਿਆ।

ਇਸ ਤੋਂ ਬਾਅਦ ਉੱਘੇ ਆਲੋਚਕ ਡਾ. ਯੋਗਰਾਜ ਅੰਗਰਿਸ਼ ਨੇ ਕਿਹਾ ਕਿ ਜ਼ਿਆਦਾਤਰ ਖੂਬਸੂਰਤ ਵਾਰਤਕ, ਚੰਗੇ ਕਵੀ ਲਿਖ ਰਹੇ ਨੇ। ਉਹਨਾਂ ਅਗਾਂਹ ਕਿਹਾ ਕਿ ਕੁਮਾਰ ਜਗਦੇਵ ਨੇ ਆਪਣੇ ਆਲ਼ੇ ਦੁਆਲ਼ੇ ਦੇ ਆਪਣੇ ਅਨੁਭਵ ਨੂੰ ਬੜੀ ਪ੍ਰਮਾਣਕਤਾ ਨਾਲ ਪੇਸ਼ ਕੀਤਾ ਤੇ ਉਸ ਵਿਚ ਕੋਈ ਲਾਗ-ਲਪੇਟ ਨਹੀਂ ਹੈ।

ਉੱਘੇ ਨਾਟਹਕਾਰ ਡਾ. ਨਿਰਮਲ ਜੌੜਾ ਨੇ ਕਿਹਾ ਕਿ ਜਗਦੇਵ ਮੇਰਾ ਕਾਲਜ ਦਾ ਜਮਾਤੀ ਹੈ। ਉਹ ਕਹਿਣ ਵਿਚ ਦਲੇਰ ਹੈ। ਜੂਨ ਚੁਰਾਸੀ ਅਸੀਂ ਕੱਠਿਆਂ ਨੇ ਹੰਢਾਇਆ।ਜਗਦੇਵ ਆਪਣੀ ਗੱਲ ਕਹਿਣ ਦੇ ਨਾਲ ਨਾਲ, ਸਮਾਜਿਕ ਤਾਣੇ-ਬਾਣੇ ਨੂੰ ਬਿਆਣਦਾ ਹੈ।

ਉੱਘੇ ਸ਼ਾਇਰ ਵਿਜੈ ਵਿਵੇਕ ਨੇ ਕਿਹਾ ਕਿ ਇਹ ਏਨੀ ਰੌਚਕ ਕਿਤਾਬ ਇੱਕੋ ਬੈਠਕ ਵਿਚ ਪੜ੍ਹ ਦਿੱਤੀ। ਇਸ ਕਾਵਿਕਤਾ ਭਰੀ ਕਿਤਾਬ ਹਰਿਕ ਪਾਠਕ ਨੂੰ ਜੋੜਦੀ ਹੈ ਤੇ ਇਸ ਦੇ ਜ਼ਿਆਦਾਤਰ ਪਾਠਕ ਮੇਰੇ ਜਾਣੂ ਨੇ।

ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਇਸ ਵਾਰਤਕ ਪੁਸਤਕ ਵਿਚ ਅਸੀਂ ਦੇਖਣਾ ਹੈ ਕਿ ਕਿੰਨਾ ਕੁ ਸੱਚ ਬੋਲਿਆ ਹੈ। ਉਹਨਾਂ ਅਗਾਂਹ ਕਿਹਾ ਕੁਮਾਰ ਨੇ ਕੁਝ ਵੀ ਛੁਪਾਇਆ ਨਹੀਂ। ਦ੍ਰਿਸ਼ ਚਿਤਰਨ ਕਮਾਲ ਦਾ ਸਿਰਜਿਆ ਹੈ ਕੁਮਾਰ ਨੇ।

ਕੁਮਾਰ ਜਗਦੇਵ ਸਿੰਘ ਨੇ ਕਿਹਾ ਮੇਰੇ ਲਈ ਮੰਚ ਵੱਡਾ ਹੈ। ਜਿਨ੍ਹਾਂ ਨੂੰ ਦੇਖ ਕੇ ਅਸੀਂ ਲਿਖਣਾ ਸ਼ੁਰੂ ਕੀਤਾ ਉਹ ਮੰਚ ‘ਤੇ ਬਿਰਾਜਮਾਨ ਹਨ।

ਕਲਾ ਪਰਿਸ਼ਦ ਦੇ ਚੇਅਰਮੈਨ ਤੇ ਉੱਘੇ ਕਵੀ ਸਵਰਨਜੀਤ ਸਵੀ ਨੇ ਕਿਹਾ ਕਿ ਕਿਤਾਬ ਪੜ੍ਹਦਿਆਂ ਇਸ ਤਰ੍ਹਾਂ ਲੱਗਿਆ , ਲੇਖਕ ਪੂਰੀ ਤਰ੍ਹਾਂ ਸੰਸਾਰ ਵਿਚ ਵਿਚਰਿਆ ਹੈ। ਲੇਖਣੀ ਵਿਚ ਸਭ ਕੁਝ ਬੜੀ ਸਹਿਜ ਰੂਪ ਵਿਚ ਆਉਂਦਾ ਹੈ।

ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਡਾ. ਪਾਲੀ ਭੁਪਿੰਦਰ ਸਿੰਘ ਨੇ ਕਿਹਾ ਕਿ ਮੈਨੂਂ ਹੈਰਾਨੀ ਹੋਈ,ਮੈਨੂੰ ਲੱਗਦਾ ਸੀ ਕਿ ਕਮਾਰ ਕਹਾਣੀ ਜਾਂ ਨਾਵਲ ਲਿਖੇਗਾ।ਕਿਤਾਬ ਵਿਚ ਦੋ ਤਿੰਨ ਚੀਜ਼ਾਂ ਗੁੰਮ ਨੇ। ਪਰ ਬਿਰਤਾਂਤ ਬੜਾ ਕਮਾਲ ਦਾ ਹੈ। ਕੁਮਾਰ ਨੂੰ ਗੱਲ ਕਰਨ ਦਾ ਵੱਲ ਹੈ। ਉਹਨਾਂ ਅਗਾਂਹ ਕਿਹਾ ਕਿ ਵਾਰਤਕ ਵਿੱਚ ਤਰਕ ਹੋਣਾ ਚਾਹੀਦਾ ਹੈ।

ਪ੍ਰਧਾਨਗੀ ਭਾਸ਼ਨ ਦਿੰਦੇ ਹੋਏ ਉੱਘੇ ਆਲੰਚਕ ਡਾ. ਮਨਮੋਹਨ ਨੇ ਕਿਹਾ ਕਿ ‘ਮੈਲ਼ੇ ਲੱਠੇ ਦੀ ਝਾਲਰ’ ਹੀ ਆਪਣੇ ਆਪ ਵਿਚ ਪੂਰਨ ਹੈ। ਇਹ ਆਪਣੇ ਤਜਰਬਿਆਂ ਨੂੰ ਢਾਲ ਕੇ ਲਿਖਿਆ ਬਿਰਤਾਂਤ ਹੈ। ਕੁਮਾਰ ਜਗਦੇਵ ਆਪਣੇ ਸੰਸਕਾਰ, ਜੱਟ, ਜਗੀਰਦਾਰੀ ਪਈ ਹੈ ਪਰ ਉਹ ਇਹ ਲਿਖ ਕੇ ਮੁਕਤ ਨਹੀਂ ਸਕਿਆ। ਲਿਖ ਕੇ ਮੁਕਤ ਨਹੀਂ ਹੋਇਆ ਜਾ ਸਕਦਾ। ਲੇਖਕ ਸੰਘਰਸ਼ ਕਰਦਾ ਹੈ।ਕੁਮਾਰ ਗੱਲ ਕਰਨ ਵਿਚ ਬਹੁਤ ਸੁਚੇਤ ਹੈ। ਵਾਰਤਕ ਵਿਚ ਅਸਲੀਅਤ ਨੂੰ ਉਂਗਲਾਂ ‘ਤੇ ਨਹੀਂ ਨਚਾ ਸਕਦਾ। ਮੰਚ ਸੰਚਾਲਨ ਉੱਘੇ ਸ਼ਾਇਰ ਜਗਦੀਪ ਸਿੱਧੂ ਨੇ ਕੀਤਾ ਤੇ ਧੰਨਵਾਦ ਪਾਲ ਅਜਨਬੀ ਵੱਲੋਂ ਕੀਤਾ ਗਿਆ।

Share News
ਕਾਰੋਬਾਰ ਖ਼ਬਰਾਂ

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...

ਸੁਪਰੀਮ ਕੋਰਟ ਦੀ ਫਟਕਾਰ ਤੇ ਘਿਰੀ ਮਾਨ ਸਰਕਾਰ, ਡਰੱਗ ਨੈੱਟਵਰਕ ਨਾਲ ਨਜਿੱਠਣ ਵਿੱਚ ਅਸਫਲ ਰਹੀ ‘ਆਪ’ ਸਰਕਾਰ: ਪਰਗਟ ਸਿੰਘ

'ਨਸ਼ਿਆਂ ਵਿਰੁੱਧ ਜੰਗ' ਸਿਰਫ਼ ਇਸ਼ਤਿਹਾਰੀ ਮੁਹਿੰਮ, ਜ਼ਮੀਨ 'ਤੇ ਡਰੱਗ ਮਾਫੀਆ ਦਾ ਬੋਲਬਾਲਾ ਪਰਗਟ ਨੇ ਕਿਹਾ - ਪੰਜਾਬ ਉਨ੍ਹਾਂ ਲੋਕਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ ਜਿਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ 'ਬਰਬਾਦੀ ਦੇ ਕੰਢੇ' 'ਤੇ ਲਿਆ ਖੜਾ ਕੀਤਾ ਚੰਡੀਗੜ੍ਹ, 8 ਮਈ, 2026 ਪੰਜਾਬ ਵਿੱਚ ਵਧ ਰਹੇ ਡਰੱਗ ਸੰਕਟ 'ਤੇ ਸੁਪਰੀਮ ਕੋਰਟ ਦੀਆਂ...