ਚੰਡੀਗੜ੍ਹ, 26.05.2026:
ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਖੁਰਾਕ ਤੇ ਸਪਲਾਈ, ਖਪਤਕਾਰ ਮਾਮਲੇ ਅਤੇ ਲੀਗਲ ਮੈਟਰੋਲੋਜੀ ਵਿਭਾਗ, ਯੂਟੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 28.05.2026 ਨੂੰ ਮਲੋਆ (ਸਮਾਲ ਫਲੈਟਸ), ਮਨੀਮਾਜਰਾ (ਸ਼ਿਵਾਲਿਕ ਗਾਰਡਨ ਦੇ ਪਿੱਛੇ), ਕਜਹੇੜੀ ਅਤੇ ਮੌਲੀ ਜੱਗਰਾਂ (ਵਿਕਾਸ ਨਗਰ) ਦੇ ਕਮਿਊਨਿਟੀ ਸੈਂਟਰਾਂ ਵਿਖੇ ਵਿਸ਼ੇਸ਼ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਇਹ ਕੈਂਪ ਉਨ੍ਹਾਂ ਲਾਭਾਰਥੀਆਂ ਲਈ ਲਗਾਏ ਜਾ ਰਹੇ ਹਨ ਜਿਨ੍ਹਾਂ ਨੇ ਰਾਸ਼ਨ ਸਬਸਿਡੀ ਆਪਣੇ ਮੋਬਾਈਲ ਫੋਨਾਂ ‘ਤੇ ਪ੍ਰਾਪਤ ਕਰਨ ਹਿਤ ਆਪਣੀ ਜਾਣਕਾਰੀ ਪਹਿਲਾਂ ਹੀ ਜਮ੍ਹਾਂ ਕਰਵਾ ਦਿੱਤੀ ਹੈ, ਲੇਕਿਨ ਅਜੇ ਤੱਕ ਆਪਣੇ ਫੋਨਾਂ ਵਿੱਚ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਨਹੀਂ ਕੀਤੀ ਹੈ।
ਅਜਿਹੇ ਸਾਰੇ ਲਾਭਾਰਥੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣਾ ਆਧਾਰ ਕਾਰਡ ਅਤੇ ਆਧਾਰ ਨਾਲ ਲਿੰਕ ਮੋਬਾਈਲ ਫੋਨ ਨਾਲ ਲੈ ਕੇ ਇਨ੍ਹਾਂ ਕੈਂਪਾਂ ਵਿੱਚ ਪਹੁੰਚਣ ਤਾਕਿ ਪ੍ਰਕਿਰਿਆ ਨੂੰ ਪੂਰਨ ਕੀਤਾ ਜਾ ਸਕੇ।
ਰਾਸ਼ਨ ਕਾਰਡ ਧਾਰਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਬਸਿਡੀ ਰਾਸ਼ੀ ਪ੍ਰਾਪਤ ਕਰਨ ਲਈ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰਨਾ ਜ਼ਰੂਰੀ ਹੈ। ਜਿਹੜੇ ਲਾਭਾਰਾਥੀ ਇਹ ਪ੍ਰਕਿਰਿਆ ਪੂਰਨ ਨਹੀਂ ਕਰਨਗੇ, ਉਨ੍ਹਾਂ ਦੀ ਸਬਸਿਡੀ ਬੰਦ ਹੋ ਸਕਦੀ ਹੈ। ਇਸ ਲਈ, ਸਾਰੇ ਲੰਬਿਤ ਲਾਭਾਰਥੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਪ੍ਰਕਿਰਿਆ ਨੂੰ ਜਲਦੀ ਪੂਰਨ ਕਰਨ।
ਮੋਬਾਈਲ ਐਪਲੀਕੇਸ਼ਨ (ਪੀਐੱਨਬੀ ਡਿਜੀਟਲ ਰੁਪੀ/PNB Digital Rupee) ਹੇਠ ਦਿੱਤੇ ਲਿੰਕ ਤੋਂ ਵੀ ਡਾਊਨਲੋਡ ਕੀਤੀ ਜਾ ਸਕਦੀ ਹੈ:
https://play.google.com/store/apps/details?id=com.pnb.cbdc
