‘ਸੀ ਮੀ ਐਟ ਮੈਰਾਥਨ’
(‘See Me at Marathon’): ਮਾਸਕਟ ਨੇ ਨਾਗਰਿਕਾਂ ਨੂੰ 22 ਨਵੰਬਰ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ

ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ ਦੇ ਦੂਸਰੇ ਐਡੀਸ਼ਨ ਦੇ ਅਧਿਕਾਰਿਤ ਮਾਸਕਟ
‘ਸੀਆਈਐੱਮਆਈ’
(CIMi) ਦਾ ਉਦਘਾਟਨ ਕੀਤਾ। ਮੈਰਾਥਨ ਦਾ ਆਯੋਜਨ 22 ਨਵੰਬਰ, 2026 ਨੂੰ ਕੀਤਾ ਜਾਵੇਗਾ। ਅਧਿਕਾਰਿਤ ਮਾਸਕਟ ‘ਸੀਆਈਐਮਆਈ’ ਦਾ ਉਦਘਾਟਨ ਕੀਤਾ।

‘ਸੀਆਈਐੱਮਆਈ’
(CIMi) ਨਾਮ ਦਾ ਅਰਥ ‘ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ ਆਇਕਨ’ ਹੈ। ਇਸ ਦਾ ਉਚਾਰਨ “ਸੀ ਮੀ” ਹੈ, ਜੋ ਆਯੋਜਨ ਦੀ ਟੈਗਲਾਇਨ “ਸੀ ਮੀ ਐਟ ਮੈਰਾਥਨ” ਅਰਥਾਤ “ਮੈਰਾਥਨ ਵਿੱਚ ਮੈਨੂੰ ਮਿਲੋ” ਨੂੰ ਵੀ ਸਾਕਾਰ ਕਰਦਾ ਹੈ। ਇਹ ਮਾਸਕਟ ਨਾਗਰਿਕਾਂ, ਖਿਡਾਰੀਆਂ ਅਤੇ ਫਿਟਨੈਸ ਪ੍ਰੇਮੀਆਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਉਤਸ਼ਾਹਪੂਰਨ ਸੱਦਾ ਦਿੰਦਾ ਹੈ।

ਇਸ ਅਵਸਰ ‘ਤੇ ਸ਼੍ਰੀ ਕਟਾਰੀਆ ਨੇ ਕਿਹਾ ਕਿ ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ ਦੇ ਉਦਘਾਟਨੀ ਐਡੀਸ਼ਨ ਵਿੱਚ ਇੰਟਰਨੈਸ਼ਨਲ ਐਥਲੀਟਾਂ ਸਹਿਤ 3,500 ਦੌੜਾਕਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ ਸੀ। ਇਸ ਆਯੋਜਨ ਨੇ ਅੰਤਰਰਾਸ਼ਟਰੀ ਦੌੜ ਪ੍ਰਤੀਯੋਗਿਤਾਵਾਂ ਦੇ ਆਯੋਜਨ ਸਥਲ ਦੇ ਰੂਪ ਵਿੱਚ ਚੰਡੀਗੜ੍ਹ ਦੀ ਪਹਿਚਾਣ ਸਥਾਪਿਤ ਕਰਨ ਵਿੱਚ ਯੋਗਦਾਨ ਦਿੱਤਾ।

ਉਨ੍ਹਾਂ ਨੇ ਕਿਹਾ, “ਪਹਿਲੇ ਐਡੀਸ਼ਨ ਦੀ ਸਫ਼ਲਤਾ ਨੂੰ ਅੱਗੇ ਵਧਾਉਂਦੇ ਹੋਏ ਅਸੀਂ 22 ਨਵੰਬਰ, 2026 ਨੂੰ ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ ਦੇ ਦੂਸਰੇ ਐਡੀਸ਼ਨ ਨੂੰ ਹੋਰ ਵੀ ਸ਼ਾਨਦਾਰ ਪੱਧਰ ‘ਤੇ ਆਯੋਜਿਤ ਕਰਨ ਦੀ ਤਿਆਰੀ ਕਰ ਰਹੇ ਹਾਂ, ਜਿਸ ਵਿੱਚ 10,000 ਤੋਂ ਅਧਿਕ ਦੌੜਾਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ।”

ਪ੍ਰਸ਼ਾਸਕ ਨੇ ਦੱਸਿਆ ਕਿ ਮੈਰਾਥਨ ਰੂਟ ਐਸੋਸੀਏਸ਼ਨ ਆਵ੍ ਇੰਟਰਨੈਸ਼ਨਲ ਮੈਰਾਥਨਸ ਐਂਡ ਡਿਸਟੈਂਸ ਰੇਸੇਜ਼ (ਏਆਈਐੱਮਐੱਸ/ AIMS) ਦੁਆਰਾ ਮਾਪਿਆ ਗਿਆ ਹੈ, ਜਿਸ ਨਾਲ ਦੌੜਾਕਾਂ ਨੂੰ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਰੂਪ ਪੇਸ਼ੇਵਰ ਪੱਧਰ ਦਾ ਅਨੁਭਵ ਮਿਲੇਗਾ। ਇੱਕ ਕਰੋੜ ਰੁਪਏ (₹1 ਕਰੋੜ) ਤੋਂ ਅਧਿਕ ਦੀ ਪੁਰਸਕਾਰ ਰਾਸ਼ੀ ਦੇ ਨਾਲ ਇਸ ਪ੍ਰੋਗਰਾਮ ਦਾ ਉਦੇਸ਼ ਭਾਰਤ ਅਤੇ ਵਿਦੇਸ਼ਾਂ ਦੇ ਮੋਹਰੀ ਐਥਲੀਟਾਂ, ਪੇਸ਼ੇਵਰ ਦੌੜਾਕਾਂ ਅਤੇ ਫਿਟਨੈਸ ਪ੍ਰੇਮੀਆਂ ਨੂੰ ਆਕਰਸ਼ਿਤ ਕਰਨਾ ਹੈ।

ਸ਼੍ਰੀ ਕਟਾਰੀਆ ਨੇ ਚੰਡੀਗੜ੍ਹ ਅਤੇ ਟ੍ਰਾਇਸਿਟੀ ਦੇ ਨਿਵਾਸੀਆਂ ਅਤੇ ਦੇਸ਼-ਵਿਦੇਸ਼ ਦੇ ਦੌੜ ਪ੍ਰੇਮੀਆਂ ਨੂੰ ਜਲਦੀ ਤੋਂ ਜਲਦੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਖੇਡਾਂ ਦੇ ਇਸ ਉਤਸਵ ਦਾ ਹਿੱਸਾ ਬਣਨ ਦੀ ਅਪੀਲ ਕੀਤੀ।

ਉਨ੍ਹਾਂ ਨੇ ਕਿਹਾ,“ਆਓ,ਅਸੀਂ ਸਾਰੇ ਮਿਲ ਕੇ ਚੰਡੀਗੜ੍ਹ ਨੂੰ ਖੇਡਾਂ ਅਤੇ ਫਿਟਨੈਸ ਦਾ ਇੱਕ ਮੋਹਰੀ ਕੇਂਦਰ ਬਣਾਈਏ। ਆਪਣੇ ਸ਼ਹਿਰ ਲਈ ਦੌੜੋ, ਤੰਦਰੁਸਤ ਰਹਿਣ ਲਈ ਦੌੜੋ ਅਤੇ ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ ਦਾ ਹਿੱਸਾ ਬਣੋ।”

ਇਸ ਅਵਸਰ ‘ਤੇ ਰਾਜਪਾਲ ਦੇ ਐਡੀਸ਼ਨਲ ਮੁੱਖ ਸਕੱਤਰ, ਸ਼੍ਰੀ ਵੀ.ਪੀ. ਸਿੰਘ, ਆਈਏਐੱਸ; ਖੇਡ ਸਕੱਤਰ ਸੁਸ਼੍ਰੀ ਪ੍ਰੇਰਣਾ ਪੁਰੀ, ਆਈਏਐੱਸ; ਡਾਇਰੈਕਟਰ ਸਪੋਰਟਸ
ਸ਼੍ਰੀ ਸੌਰਭ ਅਰੋੜਾ, ਪੀਸੀਐੱਸ ਅਤੇ ਡਾਇਰੈਕਟਰ ਲੋਕ ਸੰਪਰਕ ਸ਼੍ਰੀ ਰਾਜੀਵ ਤਿਵਾਰੀ ਉਪਸਥਿਤ ਰਹੇ।