ਯੂਟੀ ਲੈਵਲ ਬੈਂਕਰਸ ਕਮੇਟੀ (ਯੂਟੀਐੱਲਬੀਸੀ) ਦੀ 65ਵੀਂ ਮੀਟਿੰਗ ਹੋਟਲ ਪਾਰਕ ਵਿਊ ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਬੈਂਕਿੰਗ ਸੈਕਟਰ, ਭਾਰਤੀ ਰਿਜ਼ਰਵ ਬੈਂਕ, ਨਾਬਾਰਡ ਅਤੇ ਵਿਭਿੰਨ ਸਰਕਾਰੀ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

ਮੀਟਿੰਗ ਵਿੱਚ ਸ਼੍ਰੀ ਐੱਮ. ਪਰਮਸਿਵਮ, ਕਾਰਜਕਾਰੀ ਡਾਇਰੈਕਟਰ, ਪੰਜਾਬ ਨੈਸ਼ਨਲ ਬੈਂਕ; ਸ਼੍ਰੀ ਦੀਪਰਵਾ ਲਾਕੜਾ, ਆਈਏਐੱਸ, ਵਿੱਤ ਸਕੱਤਰ, ਯੂਟੀ ਚੰਡੀਗੜ੍ਹ; ਸ਼੍ਰੀ ਵਿਵੇਕ ਸ਼੍ਰੀਵਾਸਤਵ, ਰੀਜਨਲ ਡਾਇਰੈਕਟਰ, ਆਰਬੀਆਈ, ਚੰਡੀਗੜ੍ਹ; ਸ਼੍ਰੀ ਆਸ਼ੀਸ਼ ਚਤੁਰਵੇਦੀ, ਚੀਫ਼ ਜਨਰਲ ਮੈਨੇਜਰ, ਪੀਐੱਨਬੀ; ਸ਼੍ਰੀਮਤੀ ਨਿਧੀ ਭਾਰਗਵ, ਜਨਰਲ ਮੈਨੇਜਰ, ਪੀਐੱਨਬੀ; ਅਤੇ ਸ਼੍ਰੀ ਰਮੇਸ਼ ਬਾਬੂ, ਚੀਫ਼ ਜਨਰਲ ਮੈਨੇਜਰ, ਨਾਬਾਰਡ ਉਪਸਥਿਤ ਰਹੇ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਕਾਰਜਰਤ ਵਿਭਿੰਨ ਬੈਂਕਾਂ ਦੇ ਖੇਤਰੀ ਮੁਖੀਆਂ ਅਤੇ ਸਬੰਧਿਤ ਸਰਕਾਰੀ ਵਿਭਾਗਾਂ ਦੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ।

ਮੀਟਿੰਗ ਵਿੱਚ ਵਿੱਤੀ ਸਮਾਵੇਸ਼ਣ, ਸਮਾਜਿਕ ਸੁਰੱਖਿਆ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਬੈਂਕਿੰਗ ਈਕੋਸਿਸਟਮ ਨੂੰ ਮਜ਼ਬੂਤ ​​ਬਣਾਉਣ ਨਾਲ ਜੁੜੇ ਕਈ ਮਹੱਤਵਪੂਰਨ ਵਿਸ਼ਿਆਂ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ।

ਵਿਚਾਰ-ਵਟਾਂਦਰੇ ਦੇ ਪ੍ਰਮੁੱਖ ਵਿਸ਼ਿਆਂ ਵਿੱਚ ਨਿਮਨਲਿਖਤ ਰਹੇ:

1. ਸਮਾਜਿਕ ਸੁਰੱਖਿਆ ਯੋਜਨਾਵਾਂ ਨੂੰ ਮਜ਼ਬੂਤ ​​ਬਣਾਉਣਾ: ਸਮਾਜਿਕ ਸੁਰੱਖਿਆ ਯੋਜਨਾਵਾਂ ਬਾਰੇ ਜਾਗਰੂਕਤਾ ਵਧਾਉਣ, ਵੱਧ ਤੋਂ ਵੱਧ ਪਾਤਰ ਲਾਭਾਰਥੀਆਂ ਨੂੰ ਇਨ੍ਹਾਂ ਨਾਲ ਜੋੜਨ ਅਤੇ ਇਨ੍ਹਾਂ ਦੇ ਪ੍ਰਭਾਵੀ ਲਾਗੂਕਰਨ ‘ਤੇ ਬਲ ਦਿੱਤਾ ਗਿਆ, ਤਾਕਿ ਵਿਸ਼ੇਸ਼ ਤੌਰ ‘ਤੇ ਸਮਾਜ ਦੇ ਕਮਜ਼ੋਰ ਵਰਗਾਂ ਤੱਕ ਇਨ੍ਹਾਂ ਦਾ ਲਾਭ ਪਹੁੰਚ ਸਕੇ।
2. ਸਮਾਜ ਦੇ ਸਭ ਤੋਂ ਗ਼ਰੀਬ ਵਰਗਾਂ ਨੂੰ ਰਿਣ ਸੁਵਿਧਾ: ਆਰਥਿਕ ਤੌਰ ‘ਤੇ ਕਮਜ਼ੋਰ ਅਤੇ ਵੰਚਿਤ ਵਰਗਾਂ ਤੱਕ ਰਿਣ ਸੁਵਿਧਾਵਾਂ ਦੀ ਪਹੁੰਚ ਵਧਾਉਣ ਲਈ ਬੈਂਕਾਂ ਨੂੰ ਪ੍ਰੋਤਸਾਹਿਤ ਕੀਤਾ ਗਿਆ, ਤਾਕਿ ਉਨ੍ਹਾਂ ਨੂੰ ਕਿਫ਼ਾਇਤੀ ਦਰਾਂ ‘ਤੇ ਸੰਸਥਾਗਤ ਵਿੱਤ ਉਪਲਬਧ ਹੋ ਸਕੇ ਅਤੇ ਸਮਾਵੇਸ਼ੀ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇ। 3. ਨਾਨ-ਪਰਫਾਰਮਿੰਗ ਅਸੈੱਟਸ (ਐੱਨਪੀਏਜ਼) ਦੀ ਰਿਕਵਰੀ: ਰਿਕਵਰੀ ਮੈਕੇਨਿਜ਼ਮਸ ਨੂੰ ਮਜ਼ਬੂਤ ​​ਬਣਾਉਣ, ਸਮਾਂਬੱਧ ਫਾਲੋ-ਅੱਪ ਕਾਰਵਾਈ ਕਰਨ ਅਤੇ ਬੈਂਕਾਂ ਦੀਆਂ ਅਸੈੱਟਸ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ।
4. ਕੇਵਾਈਸੀ (KYC) ਪੈਂਡੈਂਸੀ ਮਾਮਲਿਆਂ ਵਿੱਚ ਕਮੀ: ਗਾਹਕਾਂ ਨੂੰ ਨਿਰਵਿਘਨ ਬੈਂਕਿੰਗ ਸੇਵਾਵਾਂ ਉਪਲਬਧ ਕਰਵਾਉਣ ਲਈ ਬੈਂਕਾਂ ਨੂੰ ਕੇਵਾਈਸੀ (KYC) ਅਪਡੇਸ਼ਨ ਦੇ ਲੰਬਿਤ ਮਾਮਲਿਆਂ ਦੇ ਨਿਪਟਾਉਣ ਹਿਤ ਕੇਂਦ੍ਰਿਤ ਅਤੇ ਸਮਾਂਬੱਧ ਕਦਮ ਉਠਾਉਣ ਦੀ ਸਲਾਹ ਦਿੱਤੀ ਗਈ।
5. ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ) ਖਾਤਿਆਂ ਦੀ ਸੁਰੱਖਿਆ: ਇਸ ਗੱਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਕੇਵਲ ਕੇਵਾਈਸੀ
(KYC) ਅਪਡੇਸ਼ਨ ਲੰਬਿਤ ਹੋਣ ਕਾਰਨ ਕਿਸੇ ਵੀ ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ) ਖਾਤੇ ਨੂੰ ਫ੍ਰੀਜ਼ ਜਾਂ ਅਕਿਰਿਆਸ਼ੀਲ ਨਾ ਕੀਤਾ ਜਾਵੇ। ਬੈਂਕਾਂ ਨੂੰ ਜ਼ਰੂਰੀ ਰਸਮਾਂ ਪੂਰੀਆਂ ਕਰਨ ਵਿੱਚ ਗਾਹਕਾਂ ਦੀ ਸਹਾਇਤਾ ਕਰਨ ਦੀ ਵੀ ਸਲਾਹ ਦਿੱਤੀ ਗਈ, ਤਾਕਿ ਉਨ੍ਹਾਂ ਨੂੰ ਗ਼ੈਰਜ਼ਰੂਰੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਮੀਟਿੰਗ ਵਿੱਚ ਬੈਂਕਾਂ ਅਤੇ ਸਰਕਾਰੀ ਏਜੰਸੀਆਂ ਨੇ
ਵਿੱਤੀ ਸਮਾਵੇਸ਼ਣ ਨੂੰ ਮਜ਼ਬੂਤ ​​ਬਣਾਉਣ, ਗਾਹਕ ਸੇਵਾ ਵਿੱਚ ਸੁਧਾਰ ਲਿਆਉਣ, ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਤੱਕ ਬੈਂਕਿੰਗ ਸੁਵਿਧਾਵਾਂ ਪਹੁੰਚਾਉਣ ਅਤੇ ਵਿੱਤੀ ਸਮਾਵੇਸ਼ਣ ਦੀਆਂ ਵਿਭਿੰਨ ਪ੍ਰਮੁੱਖ ਪਹਿਲਾਂ ਦਾ ਪ੍ਰਭਾਵੀ ਲਾਗੂਕਰਨ ਸੁਨਿਸ਼ਚਿਤ ਕਰਨ ਪ੍ਰਤੀ ਆਪਣੀ ਸਮੂਹਿਕ ਪ੍ਰਤੀਬੱਧਤਾ ਦੁਹਰਾਈ।

ਮੀਟਿੰਗ ਦਾ ਸਮਾਪਨ ਯੂਟੀ ਚੰਡੀਗੜ੍ਹ ਵਿੱਚ ਬੈਂਕਿੰਗ ਈਕੋਸਿਸਟਮ ਨੂੰ ਅਧਿਕ ਸਮਾਵੇਸ਼ੀ, ਸੁਲਭ ਅਤੇ ਗਾਹਕ-ਕੇਂਦ੍ਰਿਤ ਬਣਾਉਣ ਲਈ ਆਪਸੀ ਤਾਲਮੇਲ ਨਾਲ ਕਾਰਜ ਕਰਨ ਦੇ ਸਾਂਝੇ ਸੰਕਲਪ ਨਾਲ ਹੋਇਆ।