ਖੇਡ ਵਿਭਾਗ, ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ 20 ਤੋਂ 21 ਅਗਸਤ, 2026 ਤੱਕ ਸਪੋਰਟਸ ਕੰਪਲੈਕਸ, ਸੈਕਟਰ 42, ਚੰਡੀਗੜ੍ਹ ਵਿਖੇ ਯੂਥ ਅਤੇ ਜੂਨੀਅਰ ਲੜਕਿਆਂ ਅਤੇ ਲੜਕੀਆਂ ਲਈ ਇੱਕ ਵੇਟਲਿਫਟਿੰਗ ਟੂਰਨਾਮੈਂਟ ਦਾ ਆਯੋਜਨ ਕਰੇਗਾ।
ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਐਂਟਰੀਆਂ ਜਮ੍ਹਾਂ ਕਰਨ ਦੀ ਅੰਤਿਮ ਮਿਤੀ 17 ਅਗਸਤ, 2026 ਹੈ। ਐਂਟਰੀਆਂ ਲਈ ਨਿਰਧਾਰਿਤ ਪ੍ਰੋਫਾਰਮਾ ਖੇਡ ਵਿਭਾਗ ਦੀ ਵੈੱਬਸਾਇਟ ਦੇ ਨਾਲ-ਨਾਲ ਵੇਟਲਿਫਟਿੰਗ ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਸੈਕਟਰ 42 ਅਤੇ ਸਪੋਰਟਸ ਕੰਪਲੈਕਸ, ਸਾਰੰਗਪੁਰ ਵਿਖੇ ਉਪਲਬਧ ਹੋਵੇਗਾ। ਇੱਛੁਕ ਪ੍ਰਤੀਭਾਗੀਆਂ ਦੀ ਪਾਤਰਤਾ ਅਤੇ ਦਸਤਾਵੇਜ਼ਾਂ ਦੀ ਤਸਦੀਕ ਕਰਨ ਤੋਂ ਬਾਅਦ ਐਂਟਰੀਆਂ ਕੇਵਲ ਸਬੰਧਿਤ ਕੋਚਿੰਗ ਸੈਂਟਰਾਂ ‘ਤੇ ਵਿਅਕਤੀਗਤ ਤੌਰ ‘ਤੇ ਸਵੀਕਾਰ ਕੀਤੀਆਂ ਜਾਣਗੀਆਂ।
ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਕੋਈ ਐਂਟਰੀ ਫੀਸ ਨਹੀਂ ਲਈ ਜਾਵੇਗੀ। ਟੂਰਨਾਮੈਂਟ ਦੇ ਦੌਰਾਨ ਸਾਰੇ ਪ੍ਰਤੀਭਾਗੀਆਂ ਨੂੰ ਰਿਫਰੈਸ਼ਮੈਂਟ ਵੀ ਉਪਲਬਧ ਕਰਵਾਈ ਜਾਵੇਗੀ।
ਪਾਤਰਤਾ
ਪ੍ਰਤੀਭਾਗੀ ਦਾ ਚੰਡੀਗੜ੍ਹ ਦਾ ਨਿਵਾਸੀ ਹੋਣਾ ਜਾਂ ਚੰਡੀਗੜ੍ਹ ਸਥਿਤ ਕਿਸੇ ਸਕੂਲ/ਕਾਲਜ ਦਾ ਵਿਦਿਆਰਥੀ ਹੋਣਾ ਜ਼ਰੂਰੀ ਹੈ। ਪਾਤਰਤਾ ਦੇ ਪ੍ਰਮਾਣ ਦੇ ਰੂਪ ਵਿੱਚ ਨਿਮਨਲਿਖਤ ਦਸਤਾਵੇਜ਼ ਪ੍ਰਸਤੁਤ ਕਲਨੇ ਹੋਣਗੇ:
ਆਧਾਰ ਕਾਰਡ
ਰਿਹਾਇਸ਼ ਸਰਟੀਫਿਕੇਟ
ਸਕੂਲ/ਕਾਲਜ ਦਾ ਪਹਿਚਾਣ ਪੱਤਰ ਜਾਂ ਸਬੰਧਿਤ ਸਕੂਲ/ਕਾਲਜ ਦੁਆਰਾ ਜਾਰੀ ਬੋਨਾਫਾਇਡ ਸਰਟੀਫਿਕੇਟ
ਯੂਥ ਵਰਗ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਜਨਮ 1 ਜਨਵਰੀ, 2009 ਨੂੰ ਜਾਂ ਉਸ ਤੋਂ ਬਾਅਦ ਹੋਇਆ ਹੋਣਾ ਚਾਹੀਦਾ ਹੈ।
ਜੂਨੀਅਰ ਵਰਗ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਜਨਮ 1 ਜਨਵਰੀ, 2006 ਨੂੰ ਜਾਂ ਉਸ ਤੋਂ ਬਾਅਦ ਹੋਇਆ ਹੋਣਾ ਚਾਹੀਦਾ ਹੈ।
ਖੇਡ ਵਿਭਾਗ ਨੇ ਸਾਰੇ ਪਾਤਰ ਖਿਡਾਰੀਆਂ ਨੂੰ ਟੂਰਨਾਮੈਂਟ ਵਿੱਚ ਅਧਿਕ ਤੋਂ ਅਧਿਕ ਸੰਖਿਆ ਵਿੱਚ ਹਿੱਸਾ ਲੈਣ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ।

