ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਧਨਾਸ (ਸਾਇਟ-1) ਸਥਿਤ ਇੱਕ ਕਮਰੇ ਵਾਲੇ ਆਵਾਸ ਪਰਿਸਰ ਵਿੱਚ ਲਗਭਗ 1.49 ਕਰੋੜ ਦੀ ਅਨੁਮਾਨਿਤ ਲਾਗਤ ਨਾਲ ਨਵੇਂ ਆਂਗਣਵਾੜੀ-ਅਤੇ-ਕ੍ਰੈਚ ਭਵਨ ਦੇ ਨਿਰਮਾਣ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਹੈ।
ਇਸ ਵੇਲੇ ਸਮਾਜ ਭਲਾਈ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਯੂਟੀ ਚੰਡੀਗੜ੍ਹ ਪ੍ਰਸ਼ਾਸਨ ਦੇ ਅਧੀਨ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ 450 ਆਂਗਣਵਾੜੀ ਕੇਂਦਰ ਸੰਚਾਲਿਤ ਹਨ, ਜਿਨ੍ਹਾਂ ਵਿੱਚੋਂ 41 ਕੇਂਦਰ ਧਨਾਸ ਵਿੱਚ ਕਾਰਜਰਤ ਹਨ। ਇਹ ਕੇਂਦਰ ਆਂਗਣਵਾੜੀ ਸੇਵਾ ਯੋਜਨਾ ਅਤੇ ਪੋਸ਼ਣ ਅਭਿਯਾਨ ਦੇ ਤਹਿਤ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਤਾਵਾਂ ਨੂੰ ਪੂਰਕ ਪੋਸ਼ਣ, ਪ੍ਰੀ-ਸਕੂਲ ਸਿੱਖਿਆ, ਵਿਕਾਸ ਨਿਗਰਾਨੀ, ਸਿਹਤ ਜਾਂਚ, ਟੀਕਾਕਰਣ ਸਹਿਯੋਗ, ਪੋਸ਼ਣ ਅਤੇ ਸਿਹਤ ਸਿੱਖਿਆ ਅਤੇ ਰੈਫਰਲ ਸੇਵਾਵਾਂ ਉਪਲਬਧ ਕਰਵਾ ਰਹੇ ਹਨ।
ਲਾਭਾਰਥੀਆਂ ਤੱਕ ਸੇਵਾਵਾਂ ਦੀ ਬਿਹਤਰ ਪਹੁੰਚ ਸੁਨਿਸ਼ਚਿਤ ਕਰਨ ਅਤੇ ਸੇਵਾ ਪ੍ਰਦਾਨ ਕਰਨ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਧਨਾਸ ਵਿੱਚ ਆਧੁਨਿਕ ਆਂਗਣਵਾੜੀ-ਅਤੇ-ਕ੍ਰੈਚ ਭਵਨ ਦਾ ਨਿਰਮਾਣ ਕੀਤਾ ਜਾਵੇਗਾ। ਇਹ ਭਵਨ ਸ਼ੁਰੂਆਤੀ ਬਾਲ ਅਵਸਥਾ ਦੇਖਭਾਲ਼ ਤੇ ਸਿੱਖਿਆ ਲਈ ਸੁਰੱਖਿਅਤ, ਬਾਲ-ਅਨੁਕੂਲ ਅਤੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਵਾਤਾਵਰਣ ਉਪਲਬਧ ਕਰਵਾਏਗਾ। ਨਾਲ ਹੀ, ਕਾਰਜਰਤ ਮਾਤਾਵਾਂ ਨੂੰ ਗੁਣਵੱਤਾਪੂਰਨ ਡੇ-ਕੇਅਰ ਸੇਵਾਵਾਂ ਵੀ ਪ੍ਰਦਾਨ ਕਰੇਗਾ।
ਇਹ ਪ੍ਰੋਜੈਕਟ ਸਮਾਜਿਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਧਨਾਸ ਦੇ ਨਿਵਾਸੀਆਂ ਨੂੰ ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ ਦੀ ਬਿਹਤਰ ਉਪਲਬਧਤਾ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਇਸ ਭਵਨ ਦਾ ਨਿਰਮਾਣ ਭਾਰਤ ਸਰਕਾਰ ਦੇ ਸਾਰੇ ਪ੍ਰਾਸੰਗਿਕ ਦਿਸ਼ਾ-ਨਿਰਦੇਸ਼ਾਂ, ਵਿੱਤੀ ਨਿਯਮਾਂ ਅਤੇ ਨਿਰਧਾਰਿਤ ਤਕਨੀਕੀ ਮਿਆਰਾਂ ਦੇ ਅਨੁਰੂਪ ਕੀਤਾ ਜਾਵੇਗਾ।
