ਦਸ ਦਿਨਾਂ ਦੇ ਸੱਭਿਆਚਾਰਕ ਪ੍ਰੋਗਰਾਮ ਵਿੱਚ 25 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 225 ਕਾਰੀਗਰ ਅਤੇ 250 ਤੋਂ ਅਧਿਕ ਲੋਕ ਕਲਾਕਾਰ ਇਕੱਠੇ ਹੋਏ ਹਨ
‘ਚੰਡੀਗੜ੍ਹ: ਸੰਸਕ੍ਰਿਤੀਓਂ ਕਾ ਸੰਗਮ’ ਥੀਮ ਵਾਲਾ ਇਹ ਮੇਲਾ ਭਾਰਤ ਦੀਆਂ ਸਮ੍ਰਿੱਧ ਸ਼ਿਲਪ ਪਰੰਪਰਾਵਾਂ, ਲੋਕ ਕਲਾ ਅਤੇ ਸੱਭਿਆਚਾਰਕ ਵਿਵਿਧਤਾ ਦਾ ਉਤਸਵ ਮਨਾਉਂਦਾ ਹੈ
ਪ੍ਰਸ਼ਾਸਕ ਨੇ ਕਲਾਗ੍ਰਾਮ ਨੂੰ ਸੱਭਿਆਚਾਰਕ ਅਤੇ ਕਲਾਤਮਕ ਗਤੀਵਿਧੀਆਂ ਦਾ ਵਰ੍ਹੇ ਭਰ ਦਾ ਕੇਂਦਰ ਬਣਾਉਣ ਦਾ ਸੱਦਾ ਦਿੱਤਾ
ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਕਲਾਗ੍ਰਾਮ, ਚੰਡੀਗੜ੍ਹ ਵਿੱਚ ਰਵਾਇਤੀ ਨਗਾਰਾ (ਢੋਲ) ਵਜਾ ਕੇ 16ਵੇਂ ਚੰਡੀਗੜ੍ਹ ਨੈਸ਼ਨਲ ਕ੍ਰਾਫਟਸ ਮੇਲੇ ਦਾ ਉਦਘਾਟਨ ਕੀਤਾ। ਪ੍ਰਸ਼ਾਸਕ ਦੇ ਨਾਲ ਮੁੱਖ ਸਕੱਤਰ, ਯੂ.ਟੀ. ਚੰਡੀਗੜ੍ਹ, ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਪੰਜਾਬ ਦੇ ਰਾਜਪਾਲ ਦੇ ਐਡੀਸ਼ਨਲ ਮੁੱਖ ਸਕੱਤਰ, ਸ਼੍ਰੀ ਵਿਵੇਕ ਪ੍ਰਤਾਪ ਸਿੰਘ, ਸੱਭਿਆਚਾਰਕ ਮਾਮਲਿਆਂ ਦੇ ਸਕੱਤਰ, ਡਾ. ਸਈਦ ਆਬਿਦ ਰਸ਼ੀਦ ਸ਼ਾਹ, ਡਾਇਰੈਕਟਰ, ਐੱਨਜ਼ੈੱਡਸੀਸੀ, ਪਟਿਆਲਾ, ਸ਼੍ਰੀ ਅਸ਼ਵਿਨ ਮਹੇਸ਼ ਦਲਵੀ, ਅਤੇ ਡਾਇਰੈਕਟਰ ਸੱਭਿਆਚਾਰਕ ਮਾਮਲੇ, ਸ਼੍ਰੀ ਨਵੀਨ ਰੱਤੂ ਉਪਸਥਿਤ ਸਨ।
ਸੱਭਿਆਚਾਰਕ ਮਾਮਲੇ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਅਤੇ ਨੌਰਥ ਜ਼ੋਨ ਕਲਚਰਲ ਸੈਂਟਰ (ਐੱਨਜ਼ੈੱਡਸੀਸੀ), ਪਟਿਆਲਾ ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ, ਦਸ ਦਿਨਾਂ ਦਾ ਮੇਲਾ 27 ਨਵੰਬਰ ਤੋਂ 6 ਦਸੰਬਰ, 2026 ਤੱਕ ਜਾਰੀ ਰਹੇਗਾ। ਇਸ ਮੇਲੇ ਨੇ 25 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਗਭਗ 225 ਕਾਰੀਗਰਾਂ ਅਤੇ 250 ਤੋਂ ਅਧਿਕ ਲੋਕ ਕਲਾਕਾਰਾਂ ਨੂੰ ਭਾਰਤ ਦੇ ਰਵਾਇਤੀ ਕ੍ਰਾਫਟਸ, ਲੋਕ ਕਲਾ, ਸੰਗੀਤ ਅਤੇ ਨ੍ਰਿਤ ਦਾ ਪ੍ਰਦਰਸ਼ਨ ਕਰਨ ਲਈ ਇਕੱਠਾ ਕੀਤਾ ਹੈ। ਇਸ ਵਰ੍ਹੇ ਦਾ ਥੀਮ, ‘ਚੰਡੀਗੜ੍ਹ: ਸੰਸਕ੍ਰਿਤੀਓਂ ਕਾ ਸੰਗਮ’, ਸ਼ਹਿਰ ਦੀ ਵਿਭਿੰਨ ਸੱਭਿਆਚਾਰਕ ਪਹਿਚਾਣ ਅਤੇ ਵਿਭਿੰਨ ਪਰੰਪਰਾਵਾਂ ਦੇ ਮਿਲਣ ਬਿੰਦੂ ਦੇ ਰੂਪ ਵਿੱਚ ਇਸ ਦੀ ਭੂਮਿਕਾ ਦਾ ਉਤਸਵ ਮਨਾਉਂਦਾ ਹੈ। ਵਿਭਿੰਨ ਰਾਜਾਂ ਦੇ ਪਰੰਪਰਾਗਤ ਪਕਵਾਨ ਵੀ ਇੱਕ ਪ੍ਰਮੁੱਖ ਆਕਰਸ਼ਣ ਹਨ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਸ਼ਾਸਕ ਨੇ ਕਾਰੀਗਰਾਂ ਨੂੰ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੇ ਰਖਵਾਲੇ ਦੱਸਿਆ, ਜੋ ਸਦੀਆਂ ਪੁਰਾਣੀਆਂ ਪਰੰਪਰਾਵਾਂ ਅਤੇ ਕ੍ਰਾਫਟਸਮੈਨਸ਼ਿਪ ਨੂੰ ਸੁਰੱਖਿਅਤ ਰੱਖਦੇ ਹਨ। ਉਨ੍ਹਾਂ ਇਹ ਉਜਾਗਰ ਕੀਤਾ ਕਿ ਭਾਰਤ ਸਰਕਾਰ ਨੇ 1980 ਦੇ ਦਹਾਕੇ ਵਿੱਚ ਦੇਸ਼ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਲਈ ਜ਼ੋਨਲ ਕਲਚਰਲ ਸੈਂਟਰਾਂ ਦੀ ਸਥਾਪਨਾ ਕੀਤੀ ਸੀ। ਚੰਡੀਗੜ੍ਹ ਨੂੰ ‘ਮਿੰਨੀ ਇੰਡੀਆ’ ਦੱਸਦੇ ਹੋਏ, ਉਨ੍ਹਾਂ ਨੇ ਕਿਹਾ ਕਿ ਵਿਭਿੰਨ ਰਾਜਾਂ ਅਤੇ ਖੇਤਰਾਂ ਦੇ ਲੋਕ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਅਤੇ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਨੂੰ ਦਰਸਾਉਂਦੇ ਹੋਏ ਇੱਕ ਦੂਸਰੇ ਨਾਲ ਸਦਭਾਵਨਾ ਨਾਲ ਰਹਿੰਦੇ ਹਨ।
‘ਵੋਕਲ ਫੌਰ ਲੋਕਲ’ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਪ੍ਰਸ਼ਾਸਕ ਨੇ ਨਾਗਰਿਕਾਂ ਨੂੰ ਤਾਕੀਦ ਕੀਤੀ ਕਿ ਉਹ ਤਿਉਹਾਰਾਂ, ਤੋਹਫ਼ਿਆਂ ਅਤੇ ਰੋਜ਼ਾਨਾ ਵਰਤੋਂ ਲਈ ਹੱਥ ਨਾਲ ਬਣੇ ਅਤੇ ਸਥਾਨਕ ਤੌਰ ‘ਤੇ ਤਿਆਰ ਕੀਤੇ ਹੈਂਡੀਕ੍ਰਾਫਟਸ ਨੂੰ ਪ੍ਰਾਥਮਿਕਤਾ ਦੇਣ ਤਾਕਿ ਕਾਰੀਗਰਾਂ ਦੀ ਆਜੀਵਿਕਾ ਦਾ ਸਮਰਥਨ ਕੀਤਾ ਜਾ ਸਕੇ। ਉਨ੍ਹਾਂ ਜ਼ੋਰ ਦਿੱਤਾ ਕਿ ਕਾਰੀਗਰਾਂ ਨੂੰ ਉਚਿਤ ਕੀਮਤਾਂ, ਬਿਹਤਰ ਬਜ਼ਾਰ ਪਹੁੰਚ ਅਤੇ ਸਨਮਾਨਜਨਕ ਆਜੀਵਿਕਾ ਦੇ ਅਵਸਰ ਚਾਹੀਦੇ ਹਨ। ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਅਤੇ ‘ਇੱਕ ਜ਼ਿਲ੍ਹਾ ਇੱਕ ਉਤਪਾਦ’ ਪਹਿਲ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਕਾਰੀਗਰਾਂ ਨੂੰ ਸਕਿੱਲ ਟ੍ਰੇਨਿੰਗ, ਮਾਡਰਨ ਟੂਲਸ, ਵਿੱਤੀ ਸਹਾਇਤਾ ਅਤੇ ਮਾਰਕਿਟਿੰਗ ਸਪੋਰਟ ਪ੍ਰਦਾਨ ਕਰਨ ਦੇ ਪ੍ਰਯਾਸਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਟ੍ਰੈਡੀਸ਼ਨਲ ਆਰਟ ਫਾਰਮਸ ਦੀ ਮੌਲਿਕਤਾ ਸੁਰੱਖਿਅਤ ਰੱਖਦੇ ਹੋਏ ਕ੍ਰਾਫਟਸਮੈਨਸ਼ਿਪ ਨੂੰ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪਹੁੰਚ ਦਾ ਵਿਸਤਾਰ ਕਰਨ ਲਈ ਟ੍ਰੈਡੀਸ਼ਨਲ ਕ੍ਰਾਫਟਸਮੈਨਸ਼ਿਪ ਨੂੰ ਮਾਡਰਨ ਡਿਜ਼ਾਈਨ, ਡਿਜੀਟਲ ਪੇਮੈਂਟਸ ਅਤੇ ਔਨਲਾਇਨ ਮਾਰਕਿਟਿੰਗ ਨਾਲ ਜੋੜਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।
ਪ੍ਰਸ਼ਾਸਕ ਨੇ ਨੌਜਵਾਨ ਪੀੜ੍ਹੀ ਨੂੰ ਟ੍ਰੈਡੀਸ਼ਨਲ ਕ੍ਰਾਫਟਸ ਨਾਲ ਜੋੜਨ ਲਈ ਵਰਕਸ਼ਾਪਾਂ ਅਤੇ ਅਨੁਭਵੀ ਕਾਰੀਗਰਾਂ ਨਾਲ ਗੱਲਬਾਤ ਦੇ ਜ਼ਰੀਏ ਸਕੂਲਾਂ, ਕਾਲਜਾਂ ਅਤੇ ਯੰਗ ਡਿਜ਼ਾਈਨਰਾਂ ਦੀ ਵਧੇਰੇ ਸ਼ਮੂਲੀਅਤ ਦਾ ਸੱਦਾ ਦਿੱਤਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਚੰਡੀਗੜ੍ਹ ਪ੍ਰਸ਼ਾਸਨ ਕਲਾ, ਸੱਭਿਆਚਾਰ ਅਤੇ ਕਾਰੀਗਰਾਂ ਦੀ ਭਲਾਈ ਨੂੰ ਉਤਸ਼ਾਹਿਤ ਕਰਨ ਵਾਲੀਆਂ ਪਹਿਲਾਂ ਦਾ ਸਮਰਥਨ ਕਰਦਾ ਰਹੇਗਾ। ਉਨ੍ਹਾਂ ਨੇ ਸੱਭਿਆਚਾਰਕ ਅਤੇ ਕਲਾਤਮਕ ਗਤੀਵਿਧੀਆਂ ਦਾ ਆਯੋਜਨ ਕਰਕੇ ਵਰ੍ਹੇ ਭਰ ਕਲਾਗ੍ਰਾਮ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੇ ਤਰੀਕਿਆਂ ਦੀ ਖੋਜ ਕਰਨ ਦਾ ਵੀ ਸੱਦਾ ਦਿੱਤਾ, ਜਿਸ ਨਾਲ ਇਹ ਸੱਭਿਆਚਾਰਕ ਸ਼ਮੂਲੀਅਤ ਦਾ ਇੱਕ ਜੀਵੰਤ ਕੇਂਦਰ ਬਣ ਜਾਵੇ।
ਉਦਘਾਟਨੀ ਸ਼ਾਮ ਵਿੱਚ ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਕੋਰੀਓਗ੍ਰਾਫਡ ਲੋਕ ਨ੍ਰਿਤ ਪ੍ਰਸਤੁਤੀਆਂ ਪ੍ਰਸਤੁਤ ਕੀਤੀਆਂ ਗਈਆਂ, ਜਿਸ ਤੋਂ ਬਾਅਦ ਸਾਧਵੀ ਪੂਰਣਿਮਾ (ਪੂਨਮ ਦੀਦੀ ਬਰਸਾਨੇ ਵਾਲੇ) ਦੁਆਰਾ ‘ਭਗਤੀ ਸ਼ਕਤੀ ਸੰਗੀਤ’ ਸਿਰਲੇਖ ਵਾਲੀ ਇੱਕ ਸੰਗੀਤਕ ਪੇਸ਼ਕਾਰੀ ਕੀਤੀ ਗਈ। ਮੇਲਾ ਸੂਫੀ, ਪੰਜਾਬੀ, ਹਰਿਆਣਵੀ, ਉੱਤਰਾਖੰਡੀ, ਕਸ਼ਮੀਰੀ ਅਤੇ ਹਿਮਾਚਲੀ ਸੰਗੀਤਕ ਸ਼ਾਮਾਂ ਦੀ ਮੇਜ਼ਬਾਨੀ ਵੀ ਕਰੇਗਾ ਜਿਨ੍ਹਾਂ ਵਿੱਚ ਲਖਵਿੰਦਰ ਵਡਾਲੀ, ਆਰ. ਨੈਤ, ਸੋਮਵੀਰ ਕਥੂਰਵਾਲ, ਆਭਾ ਹੰਜੂਰਾ, ਗਗਨ ਕੋਕਰੀ ਅਤੇ ਪ੍ਰਭ ਗਿੱਲ ਸਮੇਤ ਹੋਰ ਪ੍ਰਸਿੱਧ ਕਲਾਕਾਰ ਸ਼ਾਮਲ ਹੋਣਗੇ।
ਪ੍ਰਸ਼ਾਸਕ ਨੇ ਦੇਸ਼ ਦੀਆਂ ਵਿਭਿੰਨ ਸੱਭਿਆਚਾਰਕ ਪਰੰਪਰਾਵਾਂ ਨੂੰ ਇੱਕ ਸਾਂਝੇ ਪਲੈਟਫਾਰਮ ‘ਤੇ ਲਿਆਉਣ ਲਈ ਆਯੋਜਕਾਂ ਅਤੇ ਪ੍ਰਤੀਭਾਗੀ ਕਲਾਕਾਰਾਂ ਦੀ ਸ਼ਲਾਘਾ ਕੀਤੀ।


