ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਲੋਕ ਭਵਨ ਵਿਖੇ “ਅਟਲ ਸੰਸਮਰਣ” ਪੁਸਤਕ ਜਾਰੀ ਕੀਤੀ। ਇਹ ਪੁਸਤਕ ਸੀਨੀਅਰ ਪੱਤਰਕਾਰ ਸ਼੍ਰੀ ਅਸ਼ੋਕ ਟੰਡਨ ਦੁਆਰਾ ਭਾਰਤ ਰਤਨ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਦੇ ਜਨਮ ਸ਼ਤਾਬਦੀ ਵਰ੍ਹੇ ਦੇ ਅਵਸਰ ‘ਤੇ ਲਿਖੀ ਗਈ ਹੈ।
ਸਭਾ ਨੂੰ ਸੰਬੋਧਨ ਕਰਦੇ ਹੋਏ ਰਾਜਪਾਲ ਨੇ ਅਟਲ ਜੀ ਨੂੰ ਦੂਰਦਰਸ਼ੀ ਰਾਜਨੇਤਾ, ਆਦਰਸ਼ ਸਾਂਸਦ ਅਤੇ ਸੱਚੇ ਰਾਸ਼ਟਰਵਾਦੀ ਦੇ ਰੂਪ ਵਿੱਚ ਵਰਣਨ ਕੀਤਾ, ਜਿਨ੍ਹਾਂ ਨੇ ਆਪਣਾ ਸੰਪੂਰਨ ਜੀਵਨ ਮਾਤ-ਭੂਮੀ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਟਲ ਜੀ ਨੇ ਸਦਾ ਰਾਜਨੀਤਿਕ ਹਿਤਾਂ, ਵਿਅਕਤੀਗਤ ਮਹੱਤਵ-ਆਕਾਂਖਿਆਵਾਂ ਅਤੇ ਸੱਤਾ ਤੋਂ ਉੱਪਰ “ਰਾਸ਼ਟਰ ਪ੍ਰਥਮ” ਨੂੰ ਰੱਖਿਆ।
ਸ਼੍ਰੀ ਕਟਾਰੀਆ ਨੇ ਕਿਹਾ ਕਿ ਅਟਲ ਜੀ ਵਿੱਚ ਛੋਟੀ ਉਮਰ ਤੋਂ ਹੀ ਆਪਣੇ ਪ੍ਰਭਾਵਸ਼ਾਲੀ ਭਾਸ਼ਣਾਂ ਅਤੇ ਪ੍ਰੇਰਣਾਦਾਇਕ ਕਵਿਤਾਵਾਂ ਦੇ ਜ਼ਰੀਏ ਲੋਕਾਂ ਨਾਲ ਜੁੜਨ ਦੀ ਅਦਭੁਤ ਸਮਰੱਥਾ ਸੀ। ਉਨ੍ਹਾਂ ਨੇ ਕਿਹਾ ਕਿ ਅਟਲ ਜੀ ਦੇ ਸ਼ਬਦਾਂ ਵਿੱਚ ਸਰੋਤਿਆਂ ਨੂੰ ਗਹਿਰਾਈ ਨਾਲ ਪ੍ਰਭਾਵਿਤ ਕਰਨ ਅਤੇ ਵਿਭਿੰਨ ਵਿਚਾਰਧਾਰਾਵਾਂ ਦੇ ਲੋਕਾਂ ਨੂੰ ਜੋੜਨ ਦੀ ਸ਼ਕਤੀ ਸੀ। ਅਟਲ ਜੀ ਦੇ ਰਾਸ਼ਟਰ-ਪ੍ਰੇਮ ਨੂੰ ਯਾਦ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ
ਉਨ੍ਹਾਂ ਦੀ ਦੇਸ਼-ਭਗਤੀ ਅਤੇ ਪ੍ਰਭਾਵਸ਼ਾਲੀ ਭਾਸ਼ਣ ਕਲਾ ਨੂੰ ਦੇਖਦੇ ਹੋਏ ਤਤਕਾਲੀਨ ਵਿਰੋਧੀ ਲੀਡਰਸ਼ਿਪ ਨੇ ਵੀ ਉਨ੍ਹਾਂ ਨੂੰ 1977 ਵਿੱਚ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਭੇਜਿਆ ਸੀ।
ਸ਼੍ਰੀ ਕਟਾਰੀਆ ਨੇ ਕਿਹਾ ਕਿ ਚਾਹੇ ਪੋਖਰਣ ਪਰਮਾਣੂ ਪਰੀਖਣ ਹੋਵੇ, ਭਾਰਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਵਿਗਿਆਨਿਕ ਪ੍ਰਗਤੀ ਨੂੰ ਹੁਲਾਰਾ ਦੇਣਾ ਜਾਂ ਕਰਗਿਲ ਯੁੱਧ ਦੇ ਦੌਰਾਨ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਕਰਨਾ, ਅਟਲ ਜੀ ਦਾ ਹਰੇਕ ਮਹੱਤਵਪੂਰਨ ਨਿਰਣਾ ਰਾਸ਼ਟਰੀ ਹਿਤ ਅਤੇ ਆਤਮਨਿਰਭਰ ਭਾਰਤ ਦੇ ਪ੍ਰਤੀ ਉਨ੍ਹਾਂ ਦੀ ਅਟੁੱਟ ਪ੍ਰਤੀਬੱਧਤਾ ਨੂੰ ਦਰਸਾਉਂਦਾ ਸੀ।
ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਸ਼੍ਰੀ ਕਟਾਰੀਆ ਨੇ ਕਿਹਾ ਕਿ ਅਟਲ ਜੀ ਦੇ ਵਿਚਾਰ, ਆਦਰਸ਼ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਸਦਾ ਰਾਸ਼ਟਰ ਦਾ ਮਾਰਗਦਰਸ਼ਨ ਕਰਦੇ ਰਹਿਣਗੇ ਅਤੇ ਨੌਜਵਾਨਾਂ ਨੂੰ ਰਾਸ਼ਟਰਵਾਦ, ਇਮਾਨਦਾਰੀ ਅਤੇ ਜਨਸੇਵਾ ਲਈ ਪ੍ਰੇਰਿਤ ਕਰਦੇ ਰਹਿਣਗੇ।
“ਅਟਲ ਸੰਸਮਰਣ” ਪੁਸਤਕ ਦੇ ਲੇਖਕ ਸੀਨੀਅਰ ਪੱਤਰਕਾਰ ਸ਼੍ਰੀ ਅਸ਼ੋਕ ਟੰਡਨ ਨੇ ਇਸ ਪੁਸਤਕ ਨੂੰ ਅਟਲ ਜੀ ਨੂੰ ਸਮਰਪਿਤ ਇੱਕ ਭਾਵਪੂਰਨ ਸ਼ਰਧਾਂਜਲੀ ਦੱਸਦੇ ਹੋਏ ਉਨ੍ਹਾਂ ਨਾਲ ਜੁੜੇ ਕਈ ਯਾਦਗਾਰੀ ਅਨੁਭਵ ਸਾਂਝੇ ਕੀਤੇ। ਜਸਟਿਸ (ਸੇਵਾਮੁਕਤ) ਸ਼ਬੀਹੁਲ ਹਸਨੈਨ ਨੇ ਕਿਹਾ ਕਿ ਅਟਲ ਜੀ ਦੀ ਸ਼ਖ਼ਸੀਅਤ ਵਿੱਚ ਰਾਸ਼ਟਰਵਾਦ ਅਤੇ ਮਾਨਵੀ ਕਦਰਾਂ-ਕੀਮਤਾਂ ਦਾ ਅਦਭੁਤ ਸੁਮੇਲ ਸੀ, ਜਿਸ ਦੀ ਝਲਕ ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਵੀ ਦਿਖਾਈ ਦਿੰਦੀ ਸੀ। ਭਾਰਤ ਦੇ ਐਡੀਸ਼ਨਲ ਸਾਲਿਸਟਰ ਜਨਰਲ ਸ਼੍ਰੀ ਸੱਤਿਆ ਪਾਲ ਜੈਨ ਨੇ ਅਟਲ ਜੀ ਨੂੰ ਆਪਣੇ ਸ਼ਬਦਾਂ ‘ਤੇ ਅਡਿੱਗ ਰਹਿਣ ਵਾਲੇ ਅਤੇ ਰਾਸ਼ਟਰ ਨਿਰਮਾਣ ਦੇ ਪ੍ਰਤੀ ਸਮਰਪਿਤ ਰਾਜਨੇਤਾ ਦੱਸਿਆ। ਸਾਬਕਾ ਸੈਨਾ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ ਨੇ ਕਿਹਾ ਕਿ ਅਟਲ ਜੀ ਮਹੱਤਵਪੂਰਨ ਨਿਰਣੇ ਲੈਂਦੇ ਸਮੇਂ ਸਲਾਹ-ਮਸ਼ਵਰੇ, ਸੰਵਾਦ ਅਤੇ ਸਹਿਮਤੀ ਵਿੱਚ ਵਿਸ਼ਵਾਸ ਰੱਖਦੇ ਸਨ।
ਇਸ ਅਵਸਰ ‘ਤੇ ਸਾਂਸਦ ਸ਼੍ਰੀ ਅਤੁਲ ਗਰਗ ਸਹਿਤ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਦੇ ਅਨੇਕ ਪ੍ਰਸ਼ੰਸਕ ਅਤੇ ਪੈਰੋਕਾਰ ਵੀ ਉਪਸਥਿਤ ਸਨ।