ਰਾਸ਼ਟਰੀਯ ਪੋਸ਼ਣ ਮਾਹ 2026 ਦੇ ਤਹਿਤ ਪੋਸ਼ਣ, ਤੰਦਰੁਸਤ ਖਾਣ-ਪੀਣ ਅਤੇ ਬਾਲ ਵਿਕਾਸ ਪ੍ਰਤੀ ਜਾਗਰੂਕਤਾ ਵਧਾਉਣ ਲਈ ਆਂਗਣਵਾੜੀ ਕੇਂਦਰਾਂ ਵਿੱਚ ਵਿਭਿੰਨ ਗਤੀਵਿਧੀਆਂ ਦਾ ਆਯੋਜਿਤ ਕੀਤੀਆਂ ਗਈਆਂ।

ਮੌਲੀ ਕਲੋਨੀ ਵਿਖੇ ਬੱਚਿਆਂ ਲਈ ਪੌਸ਼ਟਿਕ ਭੋਜਨ ਦੇ ਵਿਸ਼ੇ ‘ਤੇ ਚਿੱਤਰਕਲਾ ਮੁਕਾਬਲਾ ਆਯੋਜਿਤ ਕੀਤਾ ਗਿਆ। ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਚਿੱਤਰਾਂ ਦੇ ਜ਼ਰੀਏ ਤੰਦਰੁਸਤ ਭੋਜਨ ਬਾਰੇ ਆਪਣੀ ਸਮਝ ਵਿਅਕਤ ਕੀਤੀ। ਉਨ੍ਹਾਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਦੇ ਲਾਭ ਵੀ ਦੱਸੇ ਗਏ।

ਇਸੇ ਤਰ੍ਹਾਂ, ਖੁੱਡਾ ਲਾਹੌਰਾ ਵਿੱਚ ਬੱਚਿਆਂ ਲਈ ਪੌਸ਼ਟਿਕ ਭੋਜਨ ਵਿਸ਼ੇ ‘ਤੇ ਚਿੱਤਰਕਲਾ ਮੁਕਾਬਲਾ ਆਯੋਜਿਤ ਕੀਤਾ ਗਿਆ। ਬੱਚਿਆਂ ਨੇ ਹੈਂਡ ਪੇਂਟਿੰਗ, ਧਾਗੇ ਨਾਲ ਪੇਂਟਿੰਗ ਅਤੇ ਪੱਤਿਆਂ ਨਾਲ ਪੇਂਟਿੰਗ ਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੂੰ ਤੰਦਰੁਸਤ ਵਾਧੇ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਪੌਸ਼ਟਿਕ ਭੋਜਨ ਦੀ ਭੂਮਿਕਾ ਬਾਰੇ ਦੱਸਿਆ ਗਿਆ।

ਪੋਸ਼ਣ ਮਾਹ ਦੇ ਤਹਿਤ ਆਰਸੀ ਧਨਾਸ-I ਅਤੇ ਆਰਸੀ ਧਨਾਸ-II ਵਿੱਚ ਆਯੁਸ਼ ਸਿਹਤ ਅਤੇ ਜਾਗਰੂਕਤਾ ਕੈਂਪ ਵੀ ਆਯੋਜਿਤ ਕੀਤਾ ਗਿਆ। ਕੈਂਪ ਵਿੱਚ ਜੀਵਨ ਦੇ ਪਹਿਲੇ 1,000 ਦਿਨਾਂ ਦੇ ਮਹੱਤਵ ਅਤੇ
ਗਰਭ ਅਵਸਥਾ ਦੇ ਦੌਰਾਨ ਉਚਿਤ ਆਹਾਰ ਅਤੇ ਪੋਸ਼ਣ ਬਾਰੇ ਜਾਣਕਾਰੀ ਦਿੱਤੀ ਗਈ।
ਹੱਥ ਧੋਣ ਦਾ ਸਹੀ ਤਰੀਕਾ ਪ੍ਰਦਰਸ਼ਿਤ ਕੀਤਾ ਗਿਆ ਅਤੇ ਲਾਭਾਰਥੀਆਂ ਨੂੰ ਆਇਰਨ ਅਤੇ ਫੋਲਿਕ ਐਸਿਡ (ਆਈਐੱਫਏ) ਦੀਆਂ ਗੋਲੀਆਂ ਵੰਡੀਆਂ ਗਈਆਂ। ਮਾਤਾਵਾਂ ਤੇ ਬੱਚਿਆਂ ਦੀ ਸਿਹਤ ਲਈ ਸਮੇਂ ‘ਤੇ ਟੀਕਾਕਰਣ ਦੇ ਮਹੱਤਵ ਬਾਰੇ ਵੀ ਜਾਣੂ ਕਰਵਾਇਆ ਗਿਆ।

ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਪਰਿਵਾਰਾਂ ਨੂੰ ਤੰਦਰੁਸਤ ਆਦਤਾਂ ਅਪਣਾਉਣ ਲਈ ਪ੍ਰੋਤਸਾਹਿਤ ਕਰਨਾ ਅਤੇ ਸਮੁਦਾਇ ਵਿੱਚ ਪੋਸ਼ਣ ਸਬੰਧੀ ਜਾਗਰੂਕਤਾ ਵਧਾਉਣਾ ਸੀ।