ਭਾਰਤ ਸਰਕਾਰ ਦੇ ਨਿਰਦੇਸ਼ਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਨਿਰਦੇਸ਼ਾਂ ਦਾ ਪਾਲਨ ਕਰਦੇ ਹੋਏ, ਸਿਹਤ ਵਿਭਾਗ, ਯੂਟੀ ਚੰਡੀਗੜ੍ਹ ਨੇ ਚੰਡੀਗੜ੍ਹ ਵਿੱਚ ਕਿਸੇ ਵੀ ਤਰ੍ਹਾਂ ਦੀ ਆਪਦਾ/ਐਮਰਜੈਂਸੀ ਦੇ ਪ੍ਰਬੰਧਨ ਦੇ ਲਈ ਤੁਰੰਤ ਨਿਮਨਲਿਖਤ ਕਦਮ ਉਠਾਏ ਹਨ:-

● ਆਪਦਾ ਪ੍ਰਬੰਧਨ ਲਈ ਕੰਟਰੋਲ ਰੂਮ ਜੀਐੱਮਐੱਸਐੱਚ-16, ਚੰਡੀਗੜ੍ਹ ਵਿਖੇ ਸਥਾਪਿਤ ਕੀਤਾ ਗਿਆ ਹੈ। ਕੰਟਰੋਲ ਰੂਮ ਲਈ ਇੱਕ ਸਮਰਪਿਤ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਨੂੰ ਸੰਭਾਲਣ ਲਈ ਲੋੜੀਂਦਾ ਸਟਾਫ਼ ਰੋਟੇਸ਼ਨਲ ਡਿਊਟੀਆਂ ‘ਤੇ ਲਗਾਇਆ ਗਿਆ ਹੈ।

● ਜੀਐੱਮਐੱਸਐੱਚ-16 ਅਤੇ ਸਬੰਧਿਤ ਸਿਵਲ ਹਸਪਤਾਲਾਂ ਦੇ ਐਮਰਜੈਂਸੀ ਵਿਭਾਗਾਂ ਨੂੰ ਢੁਕਵੇਂ ਮੈਨਪਾਵਰ, ਉਪਕਰਣ ਅਤੇ ਲੋੜੀਂਦੀਆਂ ਦਵਾਈਆਂ ਨਾਲ ਮਜ਼ਬੂਤ ਕੀਤਾ ਗਿਆ ਹੈ।

● ਸਾਰੇ ਸਟਾਫ਼ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਸਿਹਤ ਵਿਭਾਗ ਦੇ ਸਾਰੇ ਸਟਾਫ਼ ਦੇ ਰੋਟੇਸ਼ਨਲ ਡਿਊਟੀ ਰੋਸਟਰ ਤਿਆਰ ਕੀਤੇ ਗਏ ਹਨ।

● ਐਂਬੂਲੈਂਸਾਂ ਦੇ ਬੇੜੇ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਲੋੜੀਂਦੇ ਉਪਕਰਣ, ਮੈਨਪਾਵਰ ਅਤੇ ਦਵਾਈਆਂ ਨਾਲ ਲੈਸ ਕੀਤਾ ਗਿਆ ਹੈ।

● ਕਿਸੇ ਵੀ ਆਪਦਾ ਨਾਲ ਨਜਿੱਠਣ ਲਈ ਲੋੜੀਂਦੀਆਂ ਸਾਰੀਆਂ ਦਵਾਈਆਂ ਖਰੀਦ ਲਈਆਂ ਗਈਆਂ ਹਨ। ਉਪਕਰਣਾਂ, ਖਪਤਕਾਰਾਂ ਅਤੇ ਦਵਾਈਆਂ ਦੀ ਵਿਸਤ੍ਰਿਤ ਸੂਚੀ ਤਿਆਰ ਕੀਤੀ ਗਈ ਹੈ।

● ਸਿਹਤ ਵਿਭਾਗ ਦੇ ਹਸਪਤਾਲਾਂ ਵਿੱਚ ਸੰਚਾਰ ਨੈੱਟਵਰਕ ਨੂੰ ਮਜ਼ਬੂਤ ਕੀਤਾ ਗਿਆ ਹੈ।

● ਆਪਦਾ ਪ੍ਰਬੰਧਨ ਦੇ ਐੱਸਓਪੀਜ਼ (SOPs) ਦੀ ਫਿਰ ਤੋਂ ਸਮੀਖਿਆ ਕੀਤੀ ਗਈ ਹੈ ਅਤੇ ਸਾਰੇ ਸਟਾਫ਼ ਨੂੰ ਇਨ੍ਹਾਂ ਐੱਸਓਪੀਜ਼ (SOPs) ਬਾਰੇ ਜਾਣੂ ਕਰਵਾਇਆ ਗਿਆ ਹੈ ਕਿ ਖਾਸ ਕਰਕੇ ਹਸਪਤਾਲ ਸੈੱਟਅੱਪ ਵਿੱਚ ਬਲੈਕਆਊਟ ਦੌਰਾਨ ਕਿਵੇਂ ਪ੍ਰਬੰਧਨ ਕੀਤਾ ਜਾਵੇ।

● ਚੋਣਵੀਆਂ ਪ੍ਰਕਿਰਿਆਵਾਂ/ਸਰਜਰੀਆਂ ਨੂੰ ਘਟਾ ਦਿੱਤਾ ਗਿਆ ਹੈ, ਹਾਲਾਂਕਿ ਐਮਰਜੈਂਸੀ ਪ੍ਰਕਿਰਿਆਵਾਂ ਜ਼ਰੂਰਤ ਅਨੁਸਾਰ ਕੀਤੀਆਂ ਜਾਣਗੀਆਂ।

● ਬਲੱਡ ਬੈਂਕ ਨੇ ਕਿਸੇ ਵੀ ਐਮਰਜੈਂਸੀ ਲਈ ਆਪਣੇ ਸਟਾਕ ਵਿੱਚ ਬਲੱਡ ਯੂਨਿਟਾਂ ਦੀ ਗਿਣਤੀ ਵਧਾਉਣ ਲਈ ਵਿਸ਼ੇਸ਼ ਕੈਂਪ ਲਗਾਏ ਹਨ।

● ਪੀਜੀਆਈਐੱਮਈਆਰ, ਜੀਐੱਮਸੀਐੱਚ 32 ਅਤੇ ਪ੍ਰਾਈਵੇਟ ਹਸਪਤਾਲਾਂ ਦੇ ਦਰਮਿਆਨ ਤਾਲਮੇਲ ਸਥਾਪਿਤ ਕੀਤਾ ਗਿਆ ਹੈ। ਸਾਰੇ ਪ੍ਰਾਈਵੇਟ ਹਸਪਤਾਲਾਂ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਜਾਗਰੂਕ ਕਰਨ ਲਈ ਪ੍ਰਧਾਨ ਅਤੇ ਆਈਐੱਮਏ (IMA) ਨਾਲ ਬੈਠਕ ਕੀਤੀ ਗਈ ਹੈ।

×